ਇੰਟਰਨੈੱਟ ਨੂੰ ਸਾਫ਼-ਸੁਥਰਾ ਬਣਾਉਣ ਦੀ ਲੋੜ

Internet Sachkahoon

ਇੰਟਰਨੈੱਟ ਨੂੰ ਸਾਫ਼-ਸੁਥਰਾ ਬਣਾਉਣ ਦੀ ਲੋੜ

ਸਾਈਬਰ ਦੁਨੀਆ ਦੀ ਅਰਾਜਕਤਾ ਸੰਸਾਰ ਭਰ ਦੀਆਂ ਸਰਕਾਰਾਂ ਲਈ ਇੱਕ ਵੱਡੀ ਸਿਰਦਰਦੀ ਬਣ ਗਈ ਹੈ ਅਜਿਹੇ ’ਚ, ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਬੀਤੇ ਦਿਨੀਂ ਲਗਭਗ 25 ਯੂ-ਟਿਊਬ ਚੈਨਲਾਂ, ਟਵਿੱਟਰ-ਫੇਸਬੁੱਕ ਅਕਾਊਂਟ ਅਤੇ ਨਿਊਜ਼ ਵੈੱਬਸਾਈਟ ਖਿਲਾਫ਼ ਕੀਤੀ ਗਈ ਕਾਰਵਾਈ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ ਪਾਕਿਸਤਾਨੀ ਪ੍ਰਾਪੇਗੰਡਾ ਖਿਲਾਫ਼ ਤਾਂ ਲਗਾਤਾਰ ਕਾਰਵਾਈਆਂ ਹੁੰਦੀਆਂ ਰਹੀਆਂ ਹਨ, ਖਾਸ ਕਰਕੇ ਜੰਮੂ-ਕਸ਼ਮੀਰ ਨਾਲ ਜੁੜੇ ਉਸ ਦੇ ਕੂੜ-ਪ੍ਰਚਾਰ ਸਬੰਧੀ ਪਰ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਚੈਨਲਾਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਦੇਸ਼ ਦੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਨਾਗਰਿਕ ਵਿਵਸਥਾ ਬਾਰੇ ਲਗਾਤਾਰ ਗਲਤ ਸੂਚਨਾਵਾਂ ਪ੍ਰਚਾਰਿਤ-ਪ੍ਰਸਾਰਿਤ ਕੀਤੀਆਂ ਜਾ ਰਹੀਆਂ ਸਨ, ਇਸ ਲਈ ਇਨ੍ਹਾਂ ਨੂੰ ਬਲਾਕ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਇਹ ਇੱਕ ਵੱਡੀ ਕਾਰਵਾਈ ਹੈ, ਅਤੇ ਇਨ੍ਹਾਂ ਮੰਚਾਂ ਦਾ ਇਸਤੇਮਾਲ ਕਰਨ ਵਾਲਿਆਂ ’ਚ ਯਕੀਨਨ ਇੱਕ ਸਖ਼ਤ ਸੰਦੇਸ਼ ਗਿਆ ਹੋਵੇਗਾ ਪ੍ਰਗਟਾਵੇ ਦੀ ਅਜ਼ਾਦੀ ਦੀ ਹਰ ਮੁਮਕਿਨ ਸੂਰਤ ’ਚ ਹਿਫ਼ਾਜ਼ਤ ਹੋਣੀ ਚਾਹੀਦੀ ਹੈ ਕੁਝ ਹੱਦ ਤੱਕ ਇਹ ਗੱਲ ਟੈਲੀਵਿਜ਼ਨ ਬਾਰੇ ਕਹੀ ਜਾ ਸਕਦੀ ਸੀ, ਪਰ ਹੁਣ ਇਹ ਸਾਧਨ ਰੌਲੇ-ਰੱਪੇ, ਬੇਮਤਲਬ ਬਹਿਸਾਂ ਅਤੇ ਸਨਸਨੀਖੇਜ ਪੇਸ਼ਕਾਰੀ ਦੀ ਭੇਂਟ ਚੜ੍ਹ ਗਿਆ ਹੈ।

ਇੰਟਰਨੈਟ ਇੱਕ ਬੇਰੋਕ ਸਾਧਨ ਹੈ ਅਤੇ ਉਸ ਦੇ ਸਹੀ ਇਸਤੇਮਾਲ ਨਾਲ ਪਰੰਪਰਿਕ ਮੀਡੀਆ ਦੀਆਂ ਕਈ ਕਮੀਆਂ ਦੀ ਭਰਪਾਈ ਵੀ ਹੋਈ ਹੈ, ਪਰ ਹੁਣ ਇਸ ’ਤੇ ਝੂਠ ਅਤੇ ਫਰੇਬ ਦਾ ਦਬਦਬਾ ਵਧਦਾ ਜਾ ਰਿਹਾ ਹੈ ਸਨਸਨੀਖੇਜ਼ ਅਤੇ ਲੁਭਾਉਣੇ ਸਿਰਲੇਖਾਂ ਦੁਆਰਾ ਕਲਿੱਕਬੈਟ ਪੱਤਰਕਾਰਤਾ ਹੋ ਰਹੀ ਹੈ, ਜਿਸ ਦਾ ਇੱਕੋ-ਇੱਕ ਮਕਸਦ ਜ਼ਿਆਦਾ ਦਰਸ਼ਕ-ਪਾਠਕ ਅਤੇ ਕਲਿੱਕ ਇਕੱਠੇ ਕਰਕੇ ਪੈਸਾ ਬਣਾਉਣਾ ਹੈ ਅਜਿਹੇ ਚੈਨਲ ਅਤੇ ਸਾਈਟਾਂ ਸਿਰਫ਼ ਕਮਾਈ ਦੇਖਦੇ ਹਨ ਉਨ੍ਹਾਂ ਨੂੰ ਨਾ ਤਾਂ ਪੱਤਰਕਾਰੀ ਦੇ ਮੁੱਲਾਂ ਨਾਲ ਕੋਈ ਮਤਲਬ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਹ ਚਿੰਤਾ ਹੈ ਕਿ ਦੇਸ਼ ਅਤੇ ਸਮਾਜ ’ਤੇ ਉਨ੍ਹਾਂ ਦੇ ਕਾਰਨਾਮਿਆਂ ਦਾ ਕੀ ਅਸਰ ਪਵੇਗਾ ਅਜਿਹੀਆਂ ਹਰਕਤਾਂ ਨਾਲ ਸੈਂਕੜੇ ਯੂ-ਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਪੇਜ਼ ਭਾਰੀ ਖਾਮੀਆਂ ਕਰ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਜਿਹੇ ਮੰਚਾਂ ਦੇ ਪ੍ਰਸਾਰਨ ਨਾਲ ਸਮਾਜਿਕ ਸੁਹਿਰਦਤਾ ਸੰਕਟਗ੍ਰਸਤ ਹੁੰਦੀ ਹੈ, ਲੋਕਾਂ ਦੀ ਮਾਣਹਾਨੀ ਹੁੰਦੀ ਹੈ ਅਤੇ ਵਿਦਿਆਰਥੀ-ਨੌਜਵਾਨਾਂ ਨੂੰ ਗਲਤ ਜਾਣਕਾਰੀਆਂ ਮਿਲਦੀਆਂ ਹਨ
ਇਸ ਦਾ ਖਾਮਿਆਜ਼ਾ ਪੂਰੇ ਸਮਾਜ, ਸੂਬੇ ਅਤੇ ਦੇਸ਼ ਨੂੰ ਭੁਗਤਣਾ ਪੈਂਦਾ ਹੈ।

ਸ੍ਰੀਲੰਕਾ ਦਾ ਮਾਮਲਾ ਇਸ ਦੀ ਤਾਜ਼ਾ ਉਦਾਹਰਨ ਹੈ, ਜਿੱਥੇ ਕੋਲੰਬੋ ਤੋਂ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨ ਨੇ ਸੋਸ਼ਲ ਮੀਡੀਆ ਜਰੀਏ ਪੂਰੇ ਦੇਸ਼ ਨੂੰ ਆਪਣੀ ਚਪੇਟ ’ਚ ਲੈ ਲਿਆ ਅਤੇ ਸੱਚੀਆਂ-ਝੂਠੀਆਂ ਖ਼ਬਰਾਂ ਦੇ ਹੜ੍ਹ ਨੇ ਇਸ ਨੂੰ ਐਮਰਜੰਸੀ ਵਾਲੀ ਸਥਿਤੀ ’ਚ ਪਹੁੰਚਾ ਦਿੱਤਾ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀਆਂ ਵੱਡੀਆਂ ਕੰਪਨੀਆਂ ਦਾਅਵੇ ਤਾਂ ਕਰਦੀਆਂ ਹਨ ਕਿ ਉਹ ਅਫਵਾਹਾਂ ’ਤੇ ਲਗਾਮ ਲਾਉਣਗੀਆਂ, ਪਰ ਅਸਲੀਅਤ ਇਹ ਹੈ ਕਿ ਉਹ ਇਸ ’ਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ ਉਮੀਦ ਹੈ ਕਿ ਸਰਕਾਰ ਅਜਿਹੇ ਢੇਰਾਂ ਚੈਨਲਾਂ ਨੂੰ ਰੋਕੇਗੀ ਅਤੇ ਇੰਟਰਨੈਟ ਨੂੰ ਸਾਫ਼-ਸੁਥਰਾ ਜਰੀਆ ਬਣਾਉਣ ਲਈ ਯਤਨਸ਼ੀਲ ਹੋਵੇਗੀ ਨਾਲ ਹੀ, ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਜ਼ਿਆਦਾ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ