ਫ਼ਿਰਕਾਪ੍ਰਸਤੀ ‘ਚੋਂ ਨਿੱਕਲਣ ਦੀ ਲੋੜ
- ਪਤਾ ਨਹੀਂ ਸਾਡੇ ਨੇਤਾਵਾਂ ਨੂੰ 1947 ਦੀ ਵੰਡ ਕਿਵੇਂ ਭੁੱਲ ਜਾਂਦੀ ਹੈ
- ਜਿਸ ਨੂੰ ਕੱਟੜਤਾ ਨੇ ਵਹਿਸ਼ੀਪੁਣੇ ‘ਚ ਬਦਲ ਦਿੱਤਾ
- ਇਸ ਨਫ਼ਰਤ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਸ਼ਰਮਿੰਦਾ ਕਰ ਦਿੱਤਾ ਸੀ
ਪਤਾ ਨਹੀਂ ਸਾਡੇ ਨੇਤਾਵਾਂ ਨੂੰ 1947 ਦੀ ਵੰਡ ਕਿਵੇਂ ਭੁੱਲ ਜਾਂਦੀ ਹੈ ਜੇਕਰ ਦੇਸ਼ ਦੀ ਵੰਡ ਸਿਰਫ਼ ਭੂਗੋਲਿਕ ਹੀ ਹੁੰਦੀ ਤਾਂ ਸ਼ਾਇਦ ਏਨੀ ਵੱਡੀ ਤ੍ਰਾਸਦੀ ਨਾ ਵਾਪਰਦੀ ਬਦਕਿਸਮਤੀ ਨਾਲ ਇਹ ਵੰਡ ਧਾਰਮਿਕ ਸੀ ਜਿਸ ਨੂੰ ਕੱਟੜਤਾ ਨੇ ਵਹਿਸ਼ੀਪੁਣੇ ‘ਚ ਬਦਲ ਦਿੱਤਾ ਦੁਨੀਆ ਦਾ ਸਭ ‘ਚੋਂ ਵੱਡਾ ਜਾਨੀ ਨੁਕਸਾਨ 1947 ‘ਚ ਭਾਰਤ ਅੰਦਰ ਹੀ ਹੋਇਆ ਇਸ ਨਫ਼ਰਤ ਨੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਸ਼ਰਮਿੰਦਾ ਕਰ ਦਿੱਤਾ ਸੀ ਤੇ ਸਭ ਨੇ ਉਸ ਮਾੜੇ ਦੌਰ ਦੀ ਨਿੰਦਾ ਕੀਤੀ ਪਰ ਹੁਣ ਫਿਰ ਦੇਸ਼ ਅਜਿਹੇ ਦੌਰ ‘ਚ ਪਰਤ ਰਿਹਾ ਹੈ ਜਿੱਥੇ ਸਿਆਸੀ ਵਿਰੋਧਤਾ ਧਾਰਮਿਕ ਵਿਰੋਧਤਾ ਦਾ ਰੂਪ ਧਾਰਨ ਕਰ ਰਹੀ ਹੈ ਭਾਵੇਂ ਇਸ ਮਾਹੌਲ ਦਾ ਸਿਆਸੀ ਪਾਰਟੀਆਂ ਨੂੰ ਜ਼ਰੂਰ ਲਾਭ ਹੋਵੇਗਾ ਪਰ ਇਹ ਦੇਸ਼ ਲਈ ਸਭ ਤੋਂ ਵੱਧ ਘਾਟੇ ਵਾਲਾ ਸਾਬਤ ਹੋਵੇਗਾ ਕਾਨੂੰਨ ਬਣਾਉਣ ਤੇ ਲਾਗੂ ਕਰਨ ਦੀ ਆਪਣੀ ਪ੍ਰਕਿਰਿਆ ਹੈ ਪਰ ਜਦੋਂ ਧਾਰਮਿਕ ਰੰਗਤ ਦਿੱਤੀ ਜਾਵੇਗੀ ਉਦੋਂ ਸਹਿਜ਼ਤਾ ਨਾਲ ਲਾਗੂ ਹੋਣ ਵਾਲੇ ਕਾਨੂੰਨ ਵੀ ਲਾਗੂ ਕਰਨੇ ਔਖੇ ਹੋਣਗੇ
- 21ਵੀਂ ਸਦੀ ‘ਚ ਕੱਟੜਤਾ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ
- ਤਾਕਤਵਰ ਮੁਲਕ ਆਰਥਿਕ ਹਿੱਤਾਂ ਦੀ ਲੜਾਈ ਲੜ ਰਹੇ ਹਨ
- ਜਿੱਥੇ ਸਿਆਸੀ ਵਿਰੋਧਤਾ ਧਾਰਮਿਕ ਵਿਰੋਧਤਾ ਦਾ ਰੂਪ ਧਾਰਨ ਕਰ ਰਹੀ ਹੈ
ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਬੀਤੇ ਵਾਂਗ ਹੀ ਮੁੱਦਿਆਂ ਨੂੰ ਧਾਰਮਿਕ ਰੰਗਤ ਦੇਣ ਦਾ ਕੰਮ ਸਿਆਸਤਦਾਨਾਂ ਦੇ ਹੱਥ ‘ਚ ਹੈ ਕੱਟੜਤਾ, ਹਿੰਸਾ ਤੇ ਨਫ਼ਰਤ ਕਾਰਨ ਅਸੀਂ ਵਿਸ਼ਵ ਦੀ ਮੋਹਰੀ ਅਰਥਵਿਵਸਥਾ ਦੇ ਬਾਵਜ਼ੂਦ ਕੁਝ ਮੁੱਦਿਆਂ ‘ਤੇ ਗਰੀਬ ਮੁਲਕਾਂ ਦੀ ਕਤਾਰ ‘ਚ ਖੜ੍ਹੇ ਹੋਏ ਹਾਂ 21ਵੀਂ ਸਦੀ ‘ਚ ਕੱਟੜਤਾ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ ਦੁਨੀਆ ਦੇ ਨਿੱਕੇ-ਨਿੱਕੇ ਮੁਲਕ ਧਰਮ ਜਾਤਾਂ ਦੇ ਝਗੜਿਆਂ ‘ਚੋਂ ਨਿੱਕਲ ਕੇ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹਨ ਤਾਕਤਵਰ ਮੁਲਕ ਆਰਥਿਕ ਹਿੱਤਾਂ ਦੀ ਲੜਾਈ ਲੜ ਰਹੇ ਹਨ
ਅਮਰੀਕਾ ਤੇ ਯੂਰਪੀ ਮੁਲਕਾਂ ‘ਚ ਧਰਮਾਂ ਤੇ ਰੰਗਾਂ ਨਸਲਾਂ ਦੀ ਲੜਾਈ ਕਮਜ਼ੋਰ ਹੋ ਰਹੀ ਹੈ
ਅਮਰੀਕਾ ਤੇ ਯੂਰਪੀ ਮੁਲਕਾਂ ‘ਚ ਧਰਮਾਂ ਤੇ ਰੰਗਾਂ ਨਸਲਾਂ ਦੀ ਲੜਾਈ ਕਮਜ਼ੋਰ ਹੋ ਰਹੀ ਹੈ ਕੈਨੇਡਾ ਵਰਗੇ ਮੁਲਕ ਦਾ ਰੱਖਿਆ ਮੰਤਰੀ ਪ੍ਰਵਾਸੀ ਭਾਈਚਾਰੇ ‘ਚੋਂ ਲੈਣ ‘ਤੇ ਵੀ ਕੋਈ ਨਾਂਹ ਨਹੀਂ ਕੀਤੀ ਜਾਂਦੀ ਹੈ ਉੱਥੇ ਹੋਰਨਾਂ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਵੀ ਸਨਮਾਨ ਮਿਲਦਾ ਹੈ ਪਰ ਆਪਣੇ ਦੇਸ਼ ‘ਚ ਆਪਣੀਆਂ ਭਾਸ਼ਾਵਾਂ ਦੇ ਨਾਂਅ ‘ਤੇ ਵਿਵਾਦ ਜਾਰੀ ਹਨ ਕਦੇ ਭਾਰਤ ਸਰਵ ਸਾਂਝੀਵਾਲਤਾ ਦਾ ਸਭ ਤੋਂ ਵੱਡਾ ਮੁੱਦਈ ਹੁੰਦਾ ਸੀ, ਜਿਸ ਨੂੰ ਦੁਬਾਰਾ ਸਥਾਪਤ ਕਰਨ ਦੀ ਜ਼ਰੂਰਤ ਹੈ ਅਸੀਂ ਅਨੇਕਤਾ ‘ਚ ਏਕਤਾ ਦੀ ਮਿਸਾਲ ਸਾਂ ਸਾਰੀਆਂ ਪਾਰਟੀਆਂ ਨੂੰ ਸਵਾਰਥ ਨੂੰ ਤਿਆਗ ਕੇ ਮਾਨਵਤਾਵਾਦੀ ਤੇ ਭਾਈਚਾਰਕ ਸੰਕਲਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਆਧੁਨਿਕ ਯੁੱਗ ‘ਚ ਕੱਟੜਤਾ ਨੂੰ ਕੋਈ ਵੀ ਸਵੀਕਾਰ ਨਹੀਂ ਰਕੇਗਾ ਵਿਸ਼ਵ ਪੱਧਰ ‘ਤੇ ਦੇਸ਼ ਦੀ ਸਾਖ਼ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਚੁੱਕਣ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ














