ਕੇਂਦਰ ਤੇ ਰਾਜਾਂ ’ਚ ਤਾਲਮੇਲ ਦੀ ਜ਼ਰੂਰਤ
ਦੇਸ਼ ਅੰਦਰ ਕੋਵਿਡ-19 ਦੀ ਦੂਜੀ ਲਹਿਰ ਫ਼ਿਰ ਆਪਣਾ ਅਸਰ ਵਿਖਾ ਰਹੀ ਹੈ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਵਾਂਗ ਹੀ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀਆਂ ਨਾਲ ਬੈਠਕ ਕਰਨੀ ਪੈ ਰਹੀ ਹੈ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਸਾਰੇ ਸੂਬੇ ਪੂਰੀ ਗੌਰ ਕਰਨ ਤਾਂ ਕਿ ਇਹ ਬਿਮਾਰੀ ਸਾਰੇ ਦੇਸ਼ ’ਚ ਨਾ ਫੈਲੇ ਉਨ੍ਹਾਂ ਲਾਪਰਵਾਹੀ ਨਾ ਵਰਤਣ ’ਤੇ ਖਾਸ ਜ਼ੋਰ ਦਿੱਤਾ ਹੈ ਦਰਅਸਲ ਇਸ ਵਾਰ ਸੂਬੇ ਠੋਸ ਕਦਮ ਚੁੱਕਦੇ ਨਜ਼ਰ ਨਹੀਂ ਆ ਰਹੇ ਹਨ
70 ਜ਼ਿਲ੍ਹਿਆਂ ’ਚ ਕੋਰੋਨਾ 150 ਫੀਸਦੀ ਵਧ ਚੁੱਕਾ ਹੈ ਬਹੁਤੇ ਸੂਬਿਆਂ ਨੇ ਰਾਤ ਦਾ ਕਰਫ਼ਿਊ ਲਾ ਕੇ ਖਾਨਾਪੂਰਤੀ ਕੀਤੀ ਹੈ ਜਦੋਂ ਕਿ ਇਸ ਕਰਫ਼ਿਊ ਦਾ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ ਬੜੀ ਹਾਸੋਹੀਣੀ ਗੱਲ ਹੈ ਕਿ ਸਿਆਸੀ ਪਾਰਟੀਆਂ ਦਿਨ ਵੇਲੇ ਸ਼ਰ੍ਹੇਆਮ ਰੈਲੀਆਂ ਕਰਕੇ ਇਕੱਠ ਕਰ ਰਹੀਆਂ ਹਨ ਤੇ ਰਾਤ ਨੂੰ ਇਹ ਆਗੂ ਕਰਫ਼ਿਊ ਦੌਰਾਨ ਅਰਾਮ ਕਰਦੇ ਹਨ ਕੁਝ ਦਿਨਾਂ ਬਾਅਦ ਇਨ੍ਹਾਂ ਆਗੂਆਂ ਨੂੰ ਕੋਰੋਨਾ ਹੋ ਜਾਂਦਾ ਹੈ ਤੇ ਫ਼ਿਰ ਉਹ ਸੰਦੇਸ਼ ਲਿਖਦੇ ਹਨ ਕਿ ਉਹਨਾਂ ਦੇ ਸੰਪਰਕ ’ਚ ਆਏ ਵਿਅਕਤੀ ਕੋਵਿਡ-19 ਟੈਸਟ ਜ਼ਰੂਰ ਕਰਵਾ ਲੈਣ ਸੱਚਾਈ ਇਹ ਹੈ ਕਿ ਲਾਪਰਵਾਹੀ ਦੀ ਸ਼ੁਰੂਆਤ ਸਿਆਸੀ ਆਗੂਆਂ ਤੋਂ ਹੀ ਹੋ ਰਹੀ ਹੈ
ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਪਿਛਲੇ ਮਹੀਨੇ ਸ਼ਹਿਰੀ ਚੋਣਾਂ ਹੋਈਆਂ ਹਨ ਤੇ ਹੁਣ ਵਿਧਾਨ ਸਭਾ ਚੋਣਾਂ ਲਈ ਮਾਰੋ-ਮਾਰ ਚੱਲ ਪਈ ਹੈ ਸਕੂਲਾਂ ਬਾਰੇ ਵੀ ਸਰਕਾਰਾਂ ਦੁਵਿਧਾ ’ਚ ਹਨ ਕੇਂਦਰ ਤੇ ਸੂਬਿਆਂ ’ਚ ਤਾਲਮੇਲ ਦੀ ਘਾਟ ਰੜਕ ਰਹੀ ਹੈ ਸੀਬੀਐਸਈ ਨੇ ਬੋਰਡ ਦੀਆਂ ਪ੍ਰੀਖਿਆਵਾਂ ਮਈ ’ਚ ਕੀਤੀਆਂ ਹੋਈਆਂ ਹਨ ਪਰ ਸੂਬਾ ਸਰਕਾਰਾਂ ਦੀ ਡੇਟ ਸ਼ੀਟ ਵੱਖਰੀ ਚੱਲ ਰਹੀ ਹੈ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਇੱਕ ਸਕੂਲ ’ਚ 50 ਤੋਂ ਵੱਧ ਬੱਚਿਆਂ ਤੇ ਕਈ ਅਧਿਆਪਕਾਂ ਨੂੰ ਕੋਰੋਨਾ ਹੋ ਗਿਆ ਹੈ
ਇਸੇ ਤਰ੍ਹਾਂ ਹਰਿਆਣਾ ਅੰਦਰ ਵੀ ਕੋਰੋਨਾ ਦੇ ਕੇਸ ਮਿਲ ਰਹੇ ਹਨ ਸਭ ਤੋਂ ਵੱਡੀ ਸਮੱਸਿਆ ਬੰਗਾਲ, ਅਸਾਮ, ਕੇਰਲ ਤੇ ਪੁਡੂਚੇਰੀ ਦੀ ਹੈ ਜਿੱਥੇ ਵਿਧਾਨ ਸਭਾ ਚੋਣਾਂ ਇਸੇ ਮਹੀਨੇ ਸ਼ੁਰੂ ਹੋ ਰਹੀਆਂ ਹਨ ਭਾਵੇਂ ਕੁਝ ਪਾਰਟੀਆਂ ਨੇ ਵਰਚੂਅਲ ਰੈਲੀਆਂ ਦੀ ਸ਼ੁਰੂਆਤ ਕੀਤੀ ਹੈ ਪਰ ਰੈਲੀਆਂ ਤੋਂ ਬਿਨਾਂ ਵੀ ਵਰਕਰਾਂ ਦੇ ਇਕੱਠ ਤੇ ਮੇਲ ਜੋਲ ਇੰਨਾ ਜ਼ਿਆਦਾ ਹੈ ਕਿ ਲਾਪਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਚੋਣਾਂ ਕਾਰਨ ਵੀ ਪ੍ਰਸ਼ਾਸਨ ਸਖ਼ਤੀ ਕਰਨ ਤੋਂ ਪਾਸਾ ਵੱਟ ਰਿਹਾ ਹੈ ਪ੍ਰਧਾਨ ਮੰਤਰੀ ਨੇ ਟੀਕਾਕਰਨ, ਟੈਸਟਿੰਗ ਤੇ ਟਰੇਨਿੰਗ ’ਤੇ ਜ਼ੋਰ ਦਿੱਤਾ ਹੈ ਚੰਗੀ ਗੱਲ ਹੈ ਕਿ ਟੀਕਾਕਰਨ ਮੁਹਿੰਮ ਨੂੰ ਬਲ ਮਿਲਿਆ ਹੈ ਤੇ 30 ਲੱਖ ਤੱਕ ਟੀਕੇ ਇੱਕ ਦਿਨ ’ਚ ਲੱਗਣ ਦੀਆਂ ਰਿਪੋਰਟਾਂ ਆਈਆਂ ਹਨ ਅਜੇ ਵੀ ਜ਼ਰੂਰੀ ਹੈ ਕਿ ਟੀਕੇ ਬਾਰੇ ਲੋਕਾਂ ਦੇ ਵਹਿਮ-ਭਰਮ ਕੱਢੇ ਜਾਣ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.