ਡੇਰਾ ਸੱਚਾ ਸੌਦਾ ਦਾ ਕਰਦੀ ਹਾਂ ਦਿਲੋ ਧੰਨਵਾਦ ਜਿਨ੍ਹਾਂ ਮੇਰੇ ਪਤੀ ਨੂੰ ਮਿਲਾਇਆ: ਲਲਿਤਾ ਦੇਵੀ
ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ‘ਤੇ ਚਲਦਿਆਂ ਬਲਾਕ ਮੂਨਕ ਤੇ ਸਮਾਣਾ ਦੇ ਸੇਵਾਦਾਰਾਂ ਨੇ ਮਿਲ ਕੇ 7 ਸਾਲ ਤੋਂ ਗੁੰਮ ਹੋਏ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਾਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ।
ਇਸ ਮੌਕੇ ਮੂਨਕ ਦੇ 15 ਮੈਂਬਰ ਹਰਚਰਨ ਇੰਸਾਂ ਤੇ ਰਤਨ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ 12 ਫਰਵਰੀ ਨੂੰ ਫਟੇ, ਮੈਲੇ ਕੂਚੈਲੇ ਕੱਪੜਿਆਂ ਵਿੱਚ ਸੜਕ ਕਿਨਾਰੇ ਘੁੰਮ ਰਹੇ ਮੰਦਬੁੱਧੀ ਦੀ ਜਾਣਕਾਰੀ ਮਿਲੀ ਤਾਂ ਉਹ ਮੂਨਕ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨਾਲ ਮਿਲ ਕੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਨੂੰ ਲੈ ਕੇ ਪੁਲਿਸ ਥਾਣੇ ਰਿਪੋਰਟ ਕਰਨ ਤੋਂ ਬਾਅਦ ਮੂਨਕ ਦੇ ਨਾਮ ਚਰਚਾ ਘਰ ਵਿਖੇ ਲੈ ਗਏ।
ਉਨ੍ਹਾਂ ਦੱਸਿਆ ਕਿ ਦਿਮਾਗੀ ਤੌਰ ‘ਤੇ ਕਮਜ਼ੋਰ ਹੋਣ ਕਾਰਨ ਉਸ ਦੀ ਹਾਲਤ ਕਾਫੀ ਤਰਸਯੋਗ ਸੀ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਉਸ ਨੂੰ ਮੂਨਕ ਦੇ ਨਾਮ ਚਰਚਾ ਘਰ ਵਿਖੇ ਚੰਗੀ ਤਰ੍ਹਾਂ ਨਹਾਉਣ ਤੇ ਰੋਟੀ ਖਵਾਉਣ ਤੋਂ ਬਾਅਦ ਸਮਾਣਾ ਦੇ ਡਾ. ਹਰੀ ਚੰਦ ਪਿੰਗਲਾ ਆਸ਼ਰਮ ਵਿਖੇ ਛੱਡ ਦਿੱਤਾ ਇਸੇ ਦੌਰਾਨ ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਨੇ ਆਪਣੇ ਘਰ ਦੀ ਜਾਣਕਾਰੀ ਦਿੱਤੀ ਤਾਂ ਉਸ ਪਤੇ ‘ਤੇ ਇੱਕ ਚਿੱਠੀ ਭੇਜ਼ ਦਿੱਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ 28 ਫਰਵਰੀ ਨੂੰ ਫੋਨ ਆਇਆ ਕਿ ਤੁਹਾਡੀ ਚਿੱਠੀ ਮਿਲੀ ਤੇ ਸਾਡੇ ਪਰਿਵਾਰ ਦਾ ਇੱਕ ਮੈਂਬਰ ਪਿਛਲੇ 7 ਸਾਲਾਂ ਤੋਂ ਗੁੰਮ ਹੈ ਤੇ ਪੂਰਾ ਪਤਾ ਲੈਣ ਤੋਂ ਬਾਅਦ ਅੱਜ ਉਹ ਸਮਾਣਾ ਦੇ ਡਾ. ਹਰੀ ਚੰਦ ਪਿੰਗਲਾ ਆਸ਼ਰਮ ਵਿਖੇ ਪਹੁੰਚੇ।ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰਕ ਮੈਂਬਰ ਮਿਲੇ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਨ੍ਹਾਂ ਇਸ ਗੁੰਮਸ਼ੁਦਾ ਵਿਅਕਤੀ ਦਾ ਨਾਮ ਲੰਬੋਦਰ ਮਹਤੋ ਦੱਸਿਆ। ਇਸ ਮੌਕੇ ਬਲਾਕ ਭੰਗੀਦਾਰ ਲਲਿਤ ਇੰਸਾਂ, 15 ਮੈਂਬਰ ਸੰਨੀ ਇੰਸਾਂ, ਅਮਿਤ ਇੰਸਾਂ, ਰਾਮ ਲਾਲ ਇੰਸਾਂ, ਗੁਰਚਰਨ ਇੰਸਾਂ, ਸੇਵਾਦਾਰ ਉਮ ਪ੍ਰਕਾਸ਼ ਇੰਸਾਂ, ਸੂਰਜ ਭਾਨ ਗਰੋਵਰ ਆਦਿ ਹਾਜ਼ਰ ਸਨ।
ਉਹਨਾਂ ਨੇ ਆਸ ਹੀ ਛੱਡ ਦਿੱਤੀ ਸੀ
ਇਸ ਮੌਕੇ ਗੁੰਮਸ਼ੁਦਾ ਵਿਅਕਤੀ ਲੰਬੋਦਰ ਮਹਤੋ ਦੀ ਪਤਨੀ ਲਲਿਤਾ ਦੇਵੀ ਨੇ ਦੱਸਿਆ ਕਿ ਉਸਦੇ 2 ਲੜਕੇ ਤੇ 1 ਲੜਕੀ ਹੈ ਉਹ ਤੇ ਉਸਦਾ ਪੂਰਾ ਪਰਿਵਾਰ ਇਨ੍ਹਾਂ ਨੂੰ ਪਿਛਲੇ 7 ਸਾਲਾਂ ਤੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਹੁਣ ਫਿਰ ਤੋਂ ਮਿਲਣ ਦੀ ਆਸ ਵੀ ਛੱਡ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਉਸਦੇ ਅਧੂਰੇ ਪਰਿਵਾਰ ਨੂੰ ਪੂਰਾ ਕੀਤਾ।ਇਸ ਮੌਕੇ ਲੰਬੋਦਰ ਮਹਤੋ ਦੇ ਜੀਜਾ ਨੀਲ ਮੋਹਨ ਮਹਤੋ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਤਹਿਦਿਲੋ ਧੰਨਵਾਦ ਕੀਤਾ।
ਕੋਈ ਤਾਂ ਹੈ ਜੋ ਵਿੱਛੜਿਆਂ ਨੂੰ ਮਿਲਾ ਰਹੇ ਨੇ
ਇਸ ਮੌਕੇ ਡਾ. ਹਰੀ ਚੰਦ ਪਿੰਗਲਾ ਆਸ਼ਰਮ ਦੇ ਹੈੱਡ ਸੇਵਾਦਾਰ ਡਾ. ਸ਼ਾਮ ਲਾਲ ਗਰਗ ਨੇ ਕਿਹਾ ਕਿ ਜਦੋਂ ਕੋਈ ਵਿਛੜਿਆਂ ਆਪਣਿਆਂ ਨੂੰ ਇੱਥੇ ਆ ਕੇ ਮਿਲਦਾ ਹੈ, ਜਿਹੜੀ ਸਾਨੂੰ ਖੁਸ਼ੀ ਹੁੰਦੀ ਹੈ ਉਹ ਕਹਿਣ ਤੋਂ ਬਹੁਤ ਪਰੇ ਹੈ। ਉਨ੍ਹਾਂ ਕਿਹਾ ਕਿ ਵਿੱਛੜਿਆਂ ਨੂੰ ਮਿਲਾਉਣ ਦਾ ਅਹਿਮ ਰੋਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਰਦੇ ਹਨ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਕੋਈ ਤਾਂ ਹੈ ਜਿਹੜਾ ਮਾਨਵਤਾ ਦੀ ਸੱਚੀ ਸੇਵਾ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।