ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News Sarpanch Elec...

    Sarpanch Election: ਪਿੰਡ ਨਵਾਂ ਰੁਪਾਣਾ ਦੀ ਸਰਪੰਚੀ ਅਯੋਗ ਕਰਨ ਦਾ ਮਾਮਲਾ ਡਿਪਟੀ ਕਮਿਸ਼ਨਰ ਕੋਲ ਪੁੱਜਾ

    Sarpanch Election
    ਸ੍ਰੀ ਮੁਕਤਸਰ ਸਾਹਿਬ: ਪਿੰਡ ਨਵਾਂ ਰੁਪਾਣਾ ਦੇ ਸਰਪੰਚ ਦੀ ਚੋਣ ਨੂੰ ਅਯੋਗ ਕਰਾਰ ਦੇਣ ਦੀ ਮੰਗ ਕਰਦੇ ਹੋਏ ਪਿੰਡ ਵਾਸੀ।

    ਪਿੰਡ ਵਾਸੀਆਂ ਵੱਲੋਂ ਕੁਲਵਿੰਦਰ ਕੌਰ ਨੂੰ ਜ਼ਬਰੀ ਹਰਾਉਣ ਦੇ ਦੋਸ਼  Sarpanch | Election

    Sarpanch Election:(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ-ਮਲੋਟ ਸੜਕ ਉਪਰ ਸਥਿਤ ਪਿੰਡ ਨਵਾਂ ਰੁਪਾਣਾ ਦੇ ਕਰੀਬ ਦੋ ਸੌ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਲਿਖਤੀ ਅਰਜ਼ੀ ਦੇ ਕੇ ਪਿੰਡ ਦੇ ਸਰਪੰਚ ਦੀ ਚੋਣ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ। ਪਿੰਡ ਵਾਸੀ ਰਾਜ ਕੌਰ, ਹਰਜੀਤ ਕੌਰ, ਪਰਮਪਾਲ ਸਿੰਘ, ਬਲਰਾਜ ਸਿੰਘ, ਮੰਗਾ ਸਿੰਘ, ਧਰਮਿੰਦਰ ਸਿੰਘ, ਬਲਵੰਤ ਸਿੰਘ, ਸੁਖਮੰਦਰ ਸਿੰਘ, ਰਾਮ ਸਿੰਘ, ਗੁਰਦੇਵ ਕੌਰ, ਮਨਜੀਤ ਕੌਰ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸਰਪੰਚੀ ਇਸਤਰੀ ਲਈ ਰਾਖਵੀਂ ਹੈ। ਕੁਲਵਿੰਦਰ ਕੌਰ ਅਤੇ ਸਿਮਰਨ ਕੌਰ ਚੋਣ ਲੜ ਰਹੀਆਂ ਸਨ।

    ਉਨ੍ਹਾਂ ਦੱਸਿਆ ਕਿ ਵੋਟਾਂ ਵੇਲੇ 15 ਅਕਤੂਬਰ ਨੂੰ ਕੁਲਵਿੰਦਰ ਕੌਰ ਵੱਲੋਂ ਰਵਿੰਦਰ ਕੁਮਾਰ, ਸੁਖਮੰਦਰ ਸਿੰਘ, ਥਾਣਾ ਸਿੰਘ ਕਾਊਂਟਿੰਗ ਏਜੰਟ ਸੀ, ਜਿਨ੍ਹਾਂ ਨੂੰ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਫਾਰਮ ਨੰਬਰ 9 ਵਿੱਚ 886 ਵੋਟਾਂ ਪੋਲ ਹੋਈਆਂ ਹਨ, ਜਿਸ ਵਿੱਚੋਂ ਕੁਲਵਿੰਦਰ ਕੌਰ ਨੂੰ 476 ਅਤੇ ਸਿਮਰਨ ਕੌਰ ਨੂੰ 335 ਵੋਟਾਂ ਮਿਲੀਆਂ। 73 ਵੋਟਾਂ ਰੱਦ ਹੋਈਆਂ ਤੇ 2 ਵੋਟਾਂ ਨੋਟਾ ਨੂੰ ਪਈਆਂ। ਕੁਲਵਿੰਦਰ ਕੌਰ ਨੂੰ 141 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ।

    ਇਹ ਵੀ ਪੜ੍ਹੋ: Diwali 2024: ਹੁਣ ਥਾਂ-ਥਾਂ ਨਹੀਂ ਵਿਕਣਗੇ ਪਟਾਕੇ, ਪ੍ਰਸ਼ਾਸਨ ਨੇ ਲਿਆ ਫ਼ੈਸਲਾ, ਦੇਖੋ ਪੂਰੀ ਡਿਟੇਲ

    ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਆਰਓ ਨੇ ਕੁਲਵਿੰਦਰ ਕੌਰ ਦੇ ਪਤੀ ਤੇ ਉਸਦੇ ਸਮਰਥਕ ਨੂੰ ਗਿਣਤੀ ਕੇਂਦਰ ’ਚੋਂ ਬਾਹਰ ਚਲੇ ਜਾਣ ਲਈ ਕਿਹਾ, ਉਹ ਬਾਹਰ ਚਲੇ ਗਏ। ਪਰ ਸਿਮਰਨ ਕੌਰ ਤੇ ਉਸਦਾ ਪਤੀ ਗਿਣਤੀ ਕੇਂਦਰ ’ਚ ਹੀ ਬੈਠੇ ਰਹੇ। ਕਰੀਬ ਇੱਕ ਘੰਟੇ ਬਾਅਦ ਰਿਟਰਨਿੰਗ ਅਫਸਰ ਨੇ ਕੁਲਵਿੰਦਰ ਕੌਰ, ਉਸਦੇ ਪਤੀ ਤੇ ਕਾਊਂਟਿੰਗ ਏੇਜੰਟਾਂ ਨੂੰ ਗਿਣਤੀ ਕੇਂਦਰ ’ਚ ਸੱਦਿਆ ਅਤੇ ਦੱਸਿਆ ਕਿ ਕੁਲਵਿੰਦਰ ਕੌਰ ਨੂੰ 416 ਵੋਟਾਂ ਪਈਆਂ ਹਨ, ਜਦੋਂ ਕਿ ਸਿਮਰਨ ਕੌਰ ਨੂੰ 430 ਵੋਟਾਂ ਪਈਆਂ ਹਨ ਅਤੇ 36 ਵੋਟਾਂ ਰੱਦ ਅਤੇ 4 ਵੋਟਾਂ ਨੋਟਾ ਨੂੰ ਪਈਆਂ ਹਨ। ਇਸ ਤਰ੍ਹਾਂ ਸਿਮਰਨ ਕੌਰ 14 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਿਟਰਨਿੰਗ ਅਫਸਰ, ਪ੍ਰਜ਼ਾਈਡਿੰਗ ਅਫਸਰ ਅਤੇ ਕੁਝ ਹੋਰ ਅਫਸਰਾਂ ਨੇ ਸਿਮਰਨ ਕੌਰ ਨੂੰ ਸਰਪੰਚ ਬਣਾਉਣ ਲਈ ਆਪਣੀ ਜ਼ਿੰਮਵਾਰੀ ਨਿਰਪੱਖਤਾ ਨਾਲ ਨਹੀਂ ਨਿਭਾਈ। Sarpanch Election

    ਉਨ੍ਹਾਂ ਅਧਿਕਾਰੀਆਂ ਵੱਲੋਂ ਬਣਾਈ ਵੀਡੀਓ ਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਸਿਮਰਨ ਕੌਰ ਦੀ ਸਰਪੰਚੀ ਨੂੰ ਅਯੋਗ ਕਰਾਰ ਦੇ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਪਿੰਡ ਨਵਾਂ ਰੁਪਾਣਾ ਦੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਗਿਣਤੀ ਦਾ ਸਾਰਾ ਰਿਕਾਰਡ ਤਲਬ ਕਰਕੇ ਪੜਤਾਲ ਕਰਨਗੇ ਅਤੇ ਬਣਦੀ ਕਾਰਵਾਈ ਹੋਈ ਕਰਨਗੇ।

    LEAVE A REPLY

    Please enter your comment!
    Please enter your name here