ਲੀਹ ਤੋਂ ਹਟ ਕੇ ਪੜ੍ਹਾਇਆ ਜਾਵੇਗਾ ਸੋਚ ਦਾ ਪਾਠ

ਲੀਹ ਤੋਂ ਹਟ ਕੇ ਪੜ੍ਹਾਇਆ ਜਾਵੇਗਾ ਸੋਚ ਦਾ ਪਾਠ

ਦੇਸ਼ ਦਾ ਭਾਰਤੀ ਤਕਨੀਕੀ ਸੰਸਥਾਨ, ਮਦਰਾਸ ਅਜਿਹਾ ੳੱੁਚ ਸਿੱਖਿਆ ਸੰਸਥਾਨ ਹੈ, ਜਿਸ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਨੇ ਲਗਾਤਾਰ ਚੌਥੀ ਵਾਰ ਦੇਸ਼ ਦਾ ਸ੍ਰੇਸਠ ਸਿੱਖਿਆ ਸੰਸਥਾਨ ਐਲਾਨ ਕੀਤਾ ਹੈ ਇਹ ਦੇਸ਼ ਦਾ ਇੱਕੋ-ਇੱਕ ਅਜਿਹਾ ਸੰਸਥਾਨ ਹੈ, ਜੋ ਸਿੱਖਿਆ ’ਚ ਨਵੇਂ ਪ੍ਰਯੋਗਾਂ ਲਈ ਅੱਗੇ ਰਿਹਾ ਹੈ ਵਿਗਿਆਨ ਦੇ ਖੋਜ ਅਤੇ ਸ੍ਰੇਸ਼ਠ ਸਾਹਿਤਕ ਲੇਖਨ ਦੀ ਬੁਨਿਆਦ, ‘ਵਿਚਾਰ’ ਜਾਂ ‘ਸੋਚ’ ਹੈ ਪਰ ਸੋਚ ਦਾ ਪਾਠਕ੍ਰਮ ਦੇਸ਼ ’ਚ ਕਿਤੇ ਪੜ੍ਹਾਇਆ ਜਾਂਦਾ ਹੋਵੇ, ਅਜਿਹਾ ਹੁਣ ਤੱਕ ਦੇਖਣ-ਸੁਣਨ ’ਚ ਨਹੀਂ ਆਇਆ ਹੈ? ਇਹੀ ਕਾਰਨ ਹੈ ਕਿ 900 ਦੇ ਕਰੀਬ ਉੱਚ ਸਿੱਖਿਆ ਸੰਸਥਾਨ ਹੋਣ ਦੇ ਬਾਵਜ਼ੂਦ ਅਸੀਂ ਨਵੇਂ ਰਿਸਰਚ, ਪ੍ਰਯੋਗ ਅਤੇ ਖੋਜ ਦੇ ਖੇਤਰ ’ਚ ਪੱਛੜੇ ਹੋਏ ਹਾਂ ਪਰ ਹੁਣ ਇਹ ਖੁਸ਼ੀ ਦੀ ਗੱਲ ਹੈ ਕਿ ਆਈਆਈਟੀ ਮਦਰਾਸ ਨੇ ਗਣਿਤ ਦੇ ਜ਼ਰੀਏ ‘ਲੀਹ ਤੋਂ ਹਟ ਕੇ ਸੋਚ’ ਅਰਥਾਤ ‘ਆਊਟ ਆਫ਼ ਦ ਬਾਕਸ ਥਿੰਕਿੰਗ’ ’ਤੇ ਅਧਾਰਿਤ ਪਾਠਕ੍ਰਮ ਸ਼ੁਰੂ ਕੀਤਾ ਹੈ

ਇਸ ਜਰੀਏ ਨਵੀਂ ਸੋਚ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਆਪਣੀ ਤਰ੍ਹਾਂ ਦੀ ਇਸ ਅਨੋਖੀ ਪਹਿਲ ਤਹਿਤ ਸੰਸਥਾਨ ਦਾ ਸਕੂਲਾਂ ਅਤੇ ਕਾਲਜਾਂ ਦੇ ਕਰੀਬ 10 ਲੱਖ ਵਿਦਿਆਰਥੀਆਂ ਨੂੰ ਜੋੜਨ ਦਾ ਟੀਚਾ ਹੈ ਇਸ ਤੋਂ ਇਲਾਵਾ ਖੋਜਕਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਜੋੜਿਆ ਜਾਵੇਗਾ ਜੇਕਰ ਵਿਦਿਆਰਥੀ ਦੀ ਸੋਚ ਨੂੰ ਠੀਕ ਤਰ੍ਹਾਂ ਉਤਸ਼ਾਹਿਤ ਕੀਤਾ ਗਿਆ ਤਾਂ ਤੈਅ ਹੈ, ਦੇਸ਼ ਦੇ 70 ਮੁੱਖ ਖੋਜ-ਸੰਸਥਾਨਾਂ ’ਚ 3200 ਵਿਗਿਆਨੀਆਂ ਦੀਆਂ ਅਸਾਮੀਆਂ ਖਾਲੀ ਹਨ ਉਨ੍ਹਾਂ ਦੇ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ ਬੈਂਗਲੁਰੂ ਦੇ ਵਿਗਿਆਨ ਤੇ ਉਦਯੋਗਿਕ ਰਿਸਰਚ ਕੌਂਸਲ (ਸੀਐਸਆਈਆਰ) ਨਾਲ ਜੁੜੇ ਸੰਸਥਾਨਾਂ ’ਚ ਸਭ ਤੋਂ ਜ਼ਿਆਦਾ 177 ਅਸਾਮੀਆਂ ਖਾਲੀ ਹਨ ਪੁਣੇ ਦੀ ਰਾਸ਼ਟਰੀ ਰਸਾਇਣ ਪ੍ਰਯੋਗਸ਼ਾਲਾ ’ਚ 123 ਵਿਗਿਆਨੀਆਂ ਦੀਆਂ ਅਸਾਮੀਆਂ ਖਾਲੀ ਹਨ

ਕਹਿੰਦੇ ਹਨ ਕਿ ਪੰਛੀਆਂ ਦੇ ਖੰਭ ਕੁਦਰਤੀ ਤੌਰ ’ਤੇ ਹੀ ਪੂਰਨ ਰੂਪ ’ਚ ਵਿਕਸਿਤ ਹੋ ਜਾਂਦੇ ਹਨ, ਪਰ ਹਵਾ ਦੇ ਬਿਨਾਂ ਉਨ੍ਹਾਂ ’ਚ ਪੰਛੀ ਨੂੰ ਉਡਾ ਕੇ ਲਿਜਾਣ ਦੀ ਸਮਰੱਥਾ ਨਹੀਂ ਹੁੰਦੀ ਹੈ ਅਰਥਾਤ ਉੱਡਣ ਲਈ ਹਵਾ ਜ਼ਰੂਰੀ ਤੱਤ ਹੈ ਇਸੇ ਤੱਥ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ, ਖੋਜੀ ਵਿਗਿਆਨੀ ਨੂੰ ਸੋਚ ਦੇ ਧਰਾਤਲ ’ਤੇ ਜਗਿਆਸੂ ਅਤੇ ਕਲਪਨਾਸ਼ੀਲ ਹੋਣਾ ਜ਼ਰੂਰੀ ਹੈ ਕੋਈ ਵਿਗਿਆਨੀ ਕਿੰਨਾ ਵੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ, ਉਹ ਕਲਪਨਾ ਦੇ ਬਿਨਾਂ ਕੋਈ ਮੌਲਿਕ ਜਾਂ ਨਵੀਂ ਖੋਜ ਨਹੀਂ ਕਰ ਸਕਦਾ ਸਿੱਖਿਆ ਸੰਸਥਾਨਾਂ ਤੋਂ ਵਿਦਿਆਰਥੀ ਜੋ ਸਿੱਖਿਆ ਗ੍ਰਹਿਣ ਕਰਦੇ ਹਨ, ਉਸ ਦੀ ਇੱਕ ਸੀਮਾ ਹੁੰਦੀ ਹੈ, ਉਹ ਓਨਾ ਹੀ ਦੱਸਦੀ ਅਤੇ ਸਿਖਾਉਂਦੀ ਹੈ, ਜਿੰਨਾ ਹੋ ਗਿਆ ਹੈ ਖੋਜ ਸੋਚ ਅਤੇ ਕਲਪਨਾ ਦੀ ਉਹ ਲੜੀ ਹੈ, ਜੋ ਹੋ ਚੁੱਕੇ ਤੋਂ ਅੱਗੇ ਦੀ ਅਰਥਾਤ ਕੁਝ ਬੇਹੱਦ ਨਵਾਂ ਕਰਨ ਦੀ ਜਗਿਆਸਾ ਨੂੰ ਆਧਾਰ ਦਿੰਦੀ ਹੈ ਸਪੱਸ਼ਟ ਹੈ,

ਖੋਜੀ ਲੇਖਕ ਜਾਂ ਨਵੇਂ ਸਿਧਾਂਤਾਂ ਦੇ ਕਾਢੀਆਂ ਨੂੰ ਉੱਚ ਸਿੱਖਿਅਤ ਹੋਣ ਦੀ ਕੋਈ ਅੜਚਨ ਪੇਸ਼ ਨਹੀਂ ਆਉਣੀ ਚਾਹੀਦੀ ਹੈ ਇਸ ਲਈ ਅਸੀਂ ਜਦੋਂ ਪ੍ਰਸਿੱਧ ਵਿਗਿਆਨੀਆਂ ਦੀਆਂ ਜੀਵਨ-ਗਾਥਾਵਾਂ ਨੂੰ ਪੜ੍ਹਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਨਾ ਤਾਂ ਉਹ ਬਹੁਤੇ ਪੜ੍ਹੇ-ਲਿਖੇ ਸਨ, ਨਾ ਹੀ ਵਿਗਿਆਨਕ ਸੰਸਥਾਨਾਂ ਵਿਚ ਕੰਮ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਦੇ ਆਲੇ-ਦੁਆਲੇ ਵਿਗਿਆਨ-ਸਬੰਧਿਤ ਮਾਹੌਲ ਸੀ ਉਨ੍ਹਾਂ ਨੂੰ ਪ੍ਰਯੋਗ ਕਰਨ ਲਈ ਪ੍ਰਯੋਗਸ਼ਾਲਾਵਾਂ ਵੀ ਮੁਹੱਈਆ ਨਹੀਂ ਸਨ ਸੂਖਮਜੀਵਾਂ ਦਾ ਅਧਿਐਨ ਕਰਨ ਵਾਲੇ ਪਹਿਲੇ ਵਿਗਿਆਨੀ ਲਿਊਵੇਨਹਾਕ ਦੁਆਰਪਾਲ ਸਨ ਅਤੇ ਲੈਂਸਾਂ ਦੀ ਘਿਸਾਈ ਦਾ ਕੰਮ ਕਰਦੇ ਸਨ ਲਿਓਨਾਰਦੋ ਵਿੰਚੀ ਇੱਕ ਕਲਾਕਾਰ ਸਨ ਆਈਨਸਟੀਨ ਪੇਟੈਂਟ ਦਫ਼ਤਰ ’ਚ ਕਲਰਕ ਸਨ ਨਿਊਟਨ ਅਵਿਹਾਰਕ ਅਤੇ ਇਕਾਂਤਪਸੰਦ ਸਨ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਸੀ ਨਿਊਟਨ ਨੂੰ ਮੰਦਬੁੱਧੀ ਵੀ ਕਿਹਾ ਗਿਆ ਹੈ

ਪੁਰਾਣੀ ਕਹਾਵਟ ਹੈ ਕਿ ਲੋੜ ਕਾਢ ਦੀ ਮਾਂ ਹੈ ਪਰ ਨਵੀਂ ਖੋਜ ਉਹੀ ਲੋਕ ਕਰਦੇ ਹਨ, ਜੋ ਕਲਪਨਾਸ਼ੀਲ ਹੁੰਦੇ ਹਨ ਅਤੇ ‘ਲੋਕ ਕੀ ਕਹਿਣਗੇ’ ਇਸ ਦੀ ਪਰਵਾਹ ਨਹੀਂ ਕਰਦੇ ਬੱਸ ਉਹ ਆਪਣੇ ਮੌਲਿਕ ਇਨੋਵੇਟਿਵ ਆਈਡੀਆਜ਼ ਨੂੰ ਆਕਾਰ ਦੇਣ ’ਚ ਲੱਗੇ ਰਹਿੰਦੇ ਹਨ ਆਖਰ ਸੰਸਥਾਗਤ ਪੱਧਰ ’ਤੇ ਸੋਚ ਨੂੰ ਸਿੱਖਿਆ ਗਿਆਨ ਦਾ ਧਰਾਤਲ ਮਿਲੇਗਾ ਤਾਂ ਕਲਪਨਾਵਾਂ ਖੋਜ ਦੇ ਰੂਪ ’ਚ ਆਕਾਰ ਲੈਣ ਲੱਗ ਜਾਣਗੀਆਂ ਕੁਝ ਸਮਾਂ ਪਹਿਲਾਂ ਅਸੀਂ ਜਾਣਿਆ ਸੀ ਕਿ ਕਰਨਾਟਕ ਦੇ ਇੱਕ ਅਨਪੜ੍ਹ ਕਿਸਾਨ ਗਣਪਤੀ ਭੱਟ ਨੇ ਰੁੱਖ ’ਤੇ ਚੜ੍ਹ ਕੇ ਜਾਣ ਵਾਲੀ ਬਾਈਕ ਦੀ ਖੋਜ ਕਰਕੇ ਦੇਸ਼ ਦੇ ਪੜ੍ਹੇ-ਲਿਖੇ ਵਿਗਿਆਨੀਆਂ ਅਤੇ ਵਿਗਿਆਨ ਸੰਸਥਾਵਾਂ ਨੂੰ ਹੈਰਾਨੀ ’ਚ ਪਾਉਣ ਦਾ ਕੰਮ ਕਰ ਦਿੱਤਾ ਸੀ ਗਣਪਤੀ ਨੇ ਇੱਕ ਅਜਿਹਾ ਅਨੋਖਾ ਮੋਟਰ ਸਾਈਕਲ ਬਣਾਇਆ, ਜੋ ਚੰਦ ਪਲਾਂ ਅਤੇ ਘੱਟ ਖਰਚ ’ਚ ਨਾਰੀਅਲ ਅਤੇ ਸੁਪਾਰੀ ਦੇ ਰੁੱਖ ’ਤੇ ਅੱਠ ਮਿੰਟ ’ਚ ਚੜ੍ਹ ਜਾਂਦਾ ਹੈ ਇਸ ਬਾਈਕ ਨਾਲ ਇੱਕ ਲੀਟਰ ਪੈਟਰੋਲ ’ਚ 80 ਰੁੱਖਾਂ ’ਤੇ ਅਸਾਨੀ ਨਾਲ ਚੜ੍ਹਿਆ ਜਾ ਸਕਦਾ ਹੈ

ਇਹ ਇੱਕ ਨਵੀਂ ਖੋਜ ਸੀ, ਜੋ ਸੋਚ ਦੇ ਬੂਤੇ ਹੋਂਦ ’ਚ ਆਈ ਦਰਅਸਲ ਬੀਤੇ 75 ਸਾਲਾਂ ’ਚ ਸਾਡੀ ਸਿੱਖਿਆ ਪ੍ਰਣਾਲੀ ਅਜਿਹੀ ਧਾਰਨਾ ਦਾ ਸ਼ਿਕਾਰ ਹੋ ਗਈ ਹੈ, ਜਿਸ ’ਚ ਸਮਝਣ-ਸਮਝਾਉਣ ਦੇ ਤਰਕ ਨੂੰ ਨਕਾਰਾ ਕਰਕੇ ਰਟਣ ਦੀ ਪ੍ਰਣਾਲੀ ਵਿਕਸਿਤ ਹੋਈ ਹੈ ਦੂਜਾ ਸੰਪੂਰਨ ਸਿੱਖਿਆ ਨੂੰ ਵਿਚਾਰ ਅਤੇ ਗਿਆਨਮੁਖੀ ਬਣਾਉਣ ਦੀ ਬਜਾਇ, ਨੌਕਰੀ ਅਤੇ ਕਰੀਅਰ-ਮੁਖੀ ਬਣਾ ਦਿੱਤਾ ਗਿਆ ਹੈ ਭਾਵ ਸਿੱਖਿਆ ਪ੍ਰਾਪਤੀਆਂ ਨੂੰ ਵਿਅਕਤੀ ਕੇਂਦਰਿਤ ਬਣਾ ਦਿੱਤਾ ਗਿਆ, ਜੋ ਸੌੜ ਸੋਚ ਅਤੇ ਨਿੱਜੀ ਮੁਹਾਰਤ ਨੂੰ ਹੱਲਾਸ਼ੇਰੀ ਦਿੰਦੀ ਹੈ ਨਵੀਆਂ ਖੋਜਾਂ ਜਾਂ ਰਿਸਰਚਾਂ ਦੀ ਸ਼ੁਰੂਆਤ ਅਕਸਰ ਸਮੱਸਿਆ ਦੇ ਹੱਲ ਨਾਲ ਹੁੰਦੀ ਹੈ,

ਜਿਸ ਵਿਚ ਉਪਲੱਬਧ ਵਸੀਲਿਆਂ ਨੂੰ ਕਲਪਨਾ ਦੇ ਅਨੁਸਾਰ ਢਾਲ ਕੇ �ਿਰਿਆਤਮਕ ਅਤੇ ਰਚਨਾਤਮਕ ਰੂਪ ਦਿੱਤਾ ਜਾਂਦਾ ਹੈ ਇਹੀ ਵਿਚਾਰਕ ਸਰੋਤ ਖੋਜ ਦਾ ਆਧਾਰ ਬਣਦੇ ਹਨ ਪਰ ਸਾਡੀ ਸਿੱਖਿਆ ਪ੍ਰਣਾਲੀ ’ਚ ਇਨ੍ਹਾਂ ਕਲਪਨਾਸ਼ੀਲ ਵਿਚਾਰਕ ਸਰੋਤਾਂ ਨੂੰ ਤਰਾਸ਼ਣ ਦਾ ਅਧਿਆਪਕੀ ਕੌਂਸਲ ਲਗਭਗ ਨਦਾਰਦ ਰਿਹਾ ਹੈ ਲਿਹਾਜ਼ਾ ਸੋਚ ਕੁੰਠਿਤ ਹੁੰਦੀ ਰਹੀ ਹੈ ਅੰਗਰੇਜ਼ੀ ਦਾ ਦਬਾਅ ਵੀ ਅਦੁੱਤੀ ਪ੍ਰਤਿਭਾਵਾਂ ਨੂੰ ਕੁਠਿੰਤ ਕਰ ਰਿਹਾ ਹੈ ਦੇਰ ਨਾਲ ਹੀ ਸਹੀ ਆਈਆਈਟੀ ਮਦਰਾਸ ਨੇ ਸੋਚ ਦਾ ਪਾਠਕ੍ਰਮ ਸ਼ੁਰੂ ਕਰਕੇ ਇੱਕ ਜ਼ਰੂਰੀ ਪਹਿਲ ਕੀਤੀ ਹੈ

ਇਹ ਪਾਠਕ੍ਰਮ ‘ਆਈਆਈਟੀ ਮਦਰਾਸ ਪ੍ਰਵਰਤਕ ਤਕਨੀਕੀ ਫਾਊਂਡੇਸ਼ਨ ਦੇ ਜ਼ਰੀਏ ਨਾਲ ਸ਼ੁਰੂ ਕੀਤਾ ਗਿਆ ਹੈ ਇਸ ਵਿਚ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਮਾਮੂਲੀ ਫੀਸ ਦੇਣ ਤੋਂ ਬਾਅਦ ਸ਼੍ਰੇਣੀ ਅਧਾਰਿਤ ਸਰਟੀਫਿਕੇਟ ਮਿਲ ਜਾਵੇਗਾ ਇਸ ਦੀ ਆਖਰੀ ਪ੍ਰੀਖਿਆ ਭਾਰਤ ਦੇ ਚੋਣਵੇਂ ਸ਼ਹਿਰਾਂ ’ਚ ਹੋਵੇਗੀ ਪਾਠਕ੍ਰਮ ਆੲਲਾਈਨ ਮੁਹੱਈਆ ਹੋਵੇਗਾ, ਜੋ ਮੁਫ਼ਤ ਹੋਵੇਗਾ ਭਾਰਤ ਸਮੇਤ ਦੂਜੇ ਦੇਸ਼ਾਂ ’ਚ ਰਹਿਣ ਵਾਲੇ ਵਿਦਿਆਰਥੀ ਵੀ ਇਸ ਸਿੱਖਿਆ ਦਾ ਲਾਭ ਉਠਾ ਸਕਦੇ ਹਨ ਚਾਰ ਸ੍ਰੇਣੀ ਵਾਲਾ ਇਹ ਸੁਤੰਤਰ ਪੱਧਰ ਦਾ ਪਾਠਕ੍ਰਮ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਖੋਜਕਾਰਾਂ ਲਈ ਅਸਾਨੀ ਨਾਲ ਮੁਹੱਈਆ ਹੋਵੇਗਾ

ਇਸ ਲਈ ਇਸ ਪਾਠਕ੍ਰਮ ਜ਼ਰੀਏ, ਜੋ ਵਿਦਿਆਰਥੀ ਆਪਣੀ ਮੌਲਿਕ ਸੋਚ ਦੇ ਬੂਤੇ ਕੋਈ ਨਵੀਂ ਖੋਜ ਕਰਦੇ ਹਨ ਤਾਂ ਇਹ ਕਲਪਨਾ ਸਾਕਾਰ ਰੂਪ ’ਚ ਕਿਵੇਂ ਲਵੇ, ਇਸ ਟੀਚੇ ਦੀ ਪੂਰਤੀ ਲਈ ਲੈਕਚਰਾਰ ਗਿਆਨ ਦੇ ਮਾਰਗ ਦਿਖਾਉਣਗੇ ਮੌਲਿਕ ਖੋਜ ਲਿਖਣ ਦਾ ਰੁਝਾਨ ਵਧੇਗਾ, ਐਮਫ਼ਿਲ ਅਤੇ ਪੀਐਚਡੀ ਦਾ ਆਧਾਰ ਬਣਨਗੇ ਜੋ ਖੋਜ ਉਪਕਰਨ ਦੇ ਰੂਪ ’ਚ ਵਿਕਸਿਤ ਕਰ ਲਏ ਜਾਣਗੇ, ਉਨ੍ਹਾਂ ਨੂੰ ਬਜ਼ਾਰ ’ਚ ਉਪਭੋਗਤਾ ਮੁਹੱਈਆ ਕਰਾਉਣ ਲਈ ਕਾਰੋਬਾਰੀ ਮਾਰਗ-ਦਰਸ਼ਨ ਕਰਨਗੇ ਵਿਦਿਆਰਥੀ, ਵਪਾਰੀ ਅਤੇ ਖੋਜਕਾਰਾਂ ਦਾ ਇਹ ਅਜਿਹਾ ਗਠਜੋੜ ਸਾਬਤ ਹੋ ਸਕਦਾ ਹੈ, ਜੋ ਵਿਗਿਆਨ ਖੋਜ ਦੇ ਖੇਤਰ ’ਚ ਕ੍ਰਾਂਤੀ ਲਿਆਉਣ ਨਾਲ, ਸੰਸਥਾਨ ’ਚ ਵਿਗਿਆਨੀਆਂ ਦੀ ਕਮੀ ਪੂਰੀ ਕਰ ਸਕਦਾ ਹੈ

ਇਸ ਲਈ ਆਈਆਈਟੀ ਮਦਰਾਸ ਦੇ ਨਿਰਦੇਸ਼ਕ ਵੀ ਕਾਮਕੋਟੀ ਦਾ ਕਹਿਣਾ ਹੈ ਕਿ ‘ਆਪਣੇ ਤਰ੍ਹਾਂ ਦਾ ਇਹ ਪਾਠਕ੍ਰਮ ਭਾਰਤ ’ਚ ਪਹਿਲਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦਾ ਵਿਆਪਕ ਪ੍ਰਭਾਵ ਦਿਖਾਈ ਦੇਵੇਗਾ ਇਸ ਪਾਠਕ੍ਰਮ ਦਾ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਖਾਸ ਕਰਕੇ ਪੇਂਡੂ ਭਾਰਤ ’ਚ ਰਹਿਣ ਵਾਲਿਆਂ ਨੂੰ ਕਾਫ਼ੀ ਲਾਭ ਹੋਵੇਗਾ ਲੀਹ ਤੋਂ ਹਟ ਕੇ ਸੋਚ ਜਾਂ ਤਰਕ ਸ਼ਕਤੀ ਦੀ ਵਰਤੋਂ ਕਰਕੇ ਵਿਦਿਆਰਥੀ ਅਪ੍ਰਤੱਖ ਅਤੇ ਰਚਨਾਤਮਕ ਜਰੀਏ ਸਮੱਸਿਆਵਾਂ ਦਾ ਹੱਲ ਕਰਦੇ ਹਨ ਤਾਂ ਉਹ ਤੁਰੰਤ ਜਾਹਿਰ ਨਹੀਂ ਹੁੰਦੇ ਹਨ ਕਿਉਂਕਿ ਇਸ ’ਚ ਵਿਚਾਰ ਦੀ ਜ਼ਰੂੂਰਤ ਹੁੰਦੀ ਹੈ, ਜਿਸ ਨੂੰ ਸਿਰਫ਼ ਪਾਰੰਪਰਿਕ ਤਰੀਕੇ ਨਾਲ ਸਾਕਾਰ ਕਰਨਾ ਮੁਸ਼ਕਲ ਹੰੁੰਦਾ ਹੈ ਇਸ ਲਈ ਇਸ ਅਨੋਖੇ ਪਾਠਕ੍ਰਮ ’ਚ ਤਰਕਸੰਗਤ ਰੂਪ ਨਾਲ ਗਣਿਤ ਦੇ ਗਿਆਨ ਅਤੇ ਅਗਿਆਤ ਤੱਥਾਂ ਨੂੰ ਮੁੜ ਲੱਭਣ ਵਾਲੀ ਸੋਚ ਨਾਲ ਜੋੜ ਦਿੱਤਾ ਜਾ ਰਿਹਾ ਹੈ, ਜਿਸ ਨਾਲ ਵਿਚਾਰਸ਼ੀਲ ਵਿਦਿਆਰਥੀ ਦੀ ਰੁਚੀ ਵਿਕਸਿਤ ਹੋਵੇ’ ਵਾਕਈ ਇਹ ਗਿਆਨ ਦੇ ਖੇਤਰ ’ਚ ਜੜ੍ਹਤਾ ਨੂੰ ਤੋੜਨ ਦੀ ਜ਼ਿਕਰਯੋਗ ਕੋਸ਼ਿਸ਼ ਹੈ

ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ