ਕਸ਼ਮੀਰ ’ਚ ਬਾਹਰੀ ਤੇ ਅੰਦਰੂਨੀ ਕਾਮਿਆਂ ਦਾ ਰੇੜਕਾ
ਕਸ਼ਮੀਰ ’ਚ ਗੈਰ-ਸਥਾਨਕ ਲੋਕਾਂ ਨੂੰ ਕਸ਼ਮੀਰ ਤੋਂ ਭਜਾਉਣ ਲਈ ਕੀਤੇ ਜਾ ਰਹੇ ਹਮਲਿਆਂ ਦੇ ਡਰ ਨਾਲ ਕਸ਼ਮੀਰ ’ਚ ਰੁਜ਼ਗਾਰ ਦੀ ਭਾਲ ’ਚ ਗਏ ਸੈਂਕੜੇ ਕਾਮੇ ਨਜ਼ਦੀਕ ਦੇ ਸੁਰੱਖਿਅਤ ਖੇਤਰ ਵੱਲ ਪਲਾਇਨ ਕਰ ਰਹੇ ਹਨ ਬਿਹਾਰ ਦੇ ਕਾਮਿਆਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨਾ ਸਾਰੇ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ ਇਹ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੇ ਪਲਾਇਨ ਤੋਂ ਹਾਲੇ ਉੱਭਰ ਹੀ ਰਹੇ ਹਨ ਇਹ ਇੱਕ ਗੰਭੀਰ ਹਮਲਾ ਹੈ ਅਤੇ ਇਹ ਉਸ ਤਰ੍ਹਾਂ ਦਾ ਹਮਲਾ ਹੈ ਜਿਸ ਤਰ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਉੁਥੋਂ ਭਜਾਉਣ ਲਈ ਕੀਤੇ ਗਏ ਸਨ
ਇਹ ਕਸ਼ਮੀਰ ਨੂੰ ਕਸ਼ਮੀਰੀਆਂ ਲਈ ਬਣਾਉਣ ਦੇ ਇੱਕ ਕਾਲਪਨਿਕ ਟੀਚੇ ਨੂੰ ਪ੍ਰਾਪਤ ਕਰਨ ਲਈ ਜਾਤੀ ਧਾਰਮਿਕ ਸਫ਼ਾਏ ਦੀ ਕਾਰਵਾਈ ਹੈ ਕਸ਼ਮੀਰ ’ਚ ਲਗਭਗ 3-4 ਲੱਖ ਮੌਸਮੀ ਪ੍ਰਵਾਸੀ ਮਜ਼ਦੂਰ ਤਾਇਨਾਤ ਹਨ ਜਿਨ੍ਹਾਂ ’ਚ ਜ਼ਿਆਦਾਤਰ ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ ਅਤੇ ਉੱਤਰਾਖੰਡ ਦੇ ਹਿੰਦੂ ਕਾਮੇ ਹਨ ਕਸ਼ਮੀਰ ’ਚ ਜੋ ਕੁਝ ਹੋ ਰਿਹਾ ਹੈ ਉਸ ਦੀ ਇੱਕ ਇਤਿਹਾਸਕ ਪਿੱਠਭੂਮੀ ਹੈ ਅਤੇ ਇਸ ਨੂੰ ਇੱਕ ਰਾਜ ਵਿਸ਼ੇਸ਼ ਦੇ ਮੁੱਦੇ ਦੇ ਰੂਪ ’ਚ ਨਜਿੱਠਿਆ ਜਾਣਾ ਚਾਹੀਦਾ ਹੈ ਪਰ ਪ੍ਰਵਾਸੀ ਮਜ਼ਦੂਰਾਂ ’ਤੇ ਹਮਲਾ ਅਜਿਹੇ ਦੇਸ਼ ਦੇ ਹੋਰ ਹਿੱਸਿਆਂ ’ਚ ਮਜ਼ਦੂਰਾਂ ਦੀ ਹਾਲਤ ਵੱਲ ਸਾਡਾ ਧਿਆਨ ਖਿੱਚਦੇ ਹਨ
ਬਾਹਰੀ, ਅੰਦਰੂਨੀ, ਸਥਾਨਕ ਜਾਂ ੍ਰਪ੍ਰਵਾਸੀ ਵਿਚਕਾਰ ਦਾ ਫਰਕ ਕਈ ਸਿਆਸੀ ਪਾਰਟੀਆਂ, ਦਬਾਅ ਬਣਾਉਣ ਵਾਲੇ ਸਮੂਹ ਕਰ ਰਹੇ ਹਨ ਅਤੇ ਉਹ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਦੇ ਹਨ ਅਤੇ ਇਸ ਨੂੰ ਸਮਾਜਿਕ ਨਿਆਂ ਦੇ ਇੱਕ ਅੰਗ ਦੇ ਰੂਪ ’ਚ ਸਹੀ ਦੱਸਦੇ ਹਨ ਅੰਦਰੂਨੀ ਜਾਂ ਸਥਾਨਕ ਨੂੰ ਉਹ ਇੱਕ ਪੀੜਤ ਦੇ ਰੂਪ ’ਚ ਦਰਸ਼ਾਉਂਦੇ ਹਨ ਜਾਂ ਅਜਿਹਾ ਦਰਸ਼ਾਉਂਦੇ ਹਨ ਕਿ ਬਾਹਰੀ ਜਾਂ ਪ੍ਰਵਾਸੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਵਾਂਝਾ ਰੱਖਿਆ ਹੈ ਅਤੇ ਬਾਹਰੀ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਖਲਨਾਇਕ ਦੇ ਰੂਪ ’ਚ ਦਰਸ਼ਾਉਂਦੇ ਹਨ ਪ੍ਰਵਾਸੀ ਉਹ ਵਿਅਕਤੀ ਹੈ ਜੋ ਜਾਂ ਤਾਂ ਆਪਣੇ ਦੇਸ਼ ਦੇ ਅੰਦਰ ਪ੍ਰਵਾਸ ਕਰਦਾ ਹੈ ਜਾਂ ਦੇਸ਼ ਦੇ ਬਾਹਰ ਕੰਮ ਦੀ ਭਾਲ ਕਰਦਾ ਹੈ
ਉਸ ਦਾ ਕਿਸੇ ਵੀ ਖੇਤਰ ਜਾਂ ਦੇਸ਼ ’ਚ ਸਥਾਈ ਰੂਪ ’ਚ ਰਹਿਣ ਦਾ ਇਰਾਦਾ ਨਹੀਂ ਹੁੰਦਾ ਹੈ ਪ੍ਰਵਾਸੀਆਂ ਦਾ ਸ਼ੁਰੂ ’ਚ ਸਵਾਗਤ ਕੀਤਾ ਜਾਂਦਾ ਹੈ ਕਿਉਂਕਿ ਉਹ ਆਪਣੇ ਨਾਲ ਗਿਆਨ, ਕੌਸ਼ਲ, ਕਾਰਜਕੁਸ਼ਲਤਾ ਆਦਿ ਲੈ ਕੇ ਆਉਂਦੇ ਹਨ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਥਾਨਕ ਲੋਕ ਇਹ ਮਹਿਸੂਸ ਕਰਨ ਲੱਗਦੇ ਹਨ ਕਿ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਕਾਰਨ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਉਹ ਯੋਗ ਹੋਣ ਜਾਂ ਨਾ ਹੋਣ, ਉਨ੍ਹਾਂ ’ਚ ਕੌਸ਼ਲ ਹੋਵੇ ਜਾਂ ਨਾ ਹੋਵੇ, ਉਹ ਬਾਹਰੀ ਜਾਂ ਅਪ੍ਰਵਾਸੀ ਮਜ਼ਦੂਰਾਂ ਨੂੰ ਨਾਪਸੰਦ ਕਰਨ ਲੱਗਦੇ ਹਨ ਅਤੇ ਉਨ੍ਹਾਂ ਨੂੰ ਬੇਲੋੜਾ ਮੰਨਣ ਲੱਗਦੇ ਹਨ
ਇਹ ਗੱਲ ਸੱਚ ਹੈ ਜਦੋਂ ਤੱਕ ਕਿਸੇ ਦੇਸ਼ ’ਚ ਵਿਦੇਸ਼ੀ ਕਾਮਿਆਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ ਪਰ ਜਦੋਂ ਸਥਾਨਕ ਲੋਕਾਂ ਨੂੰ ਜ਼ਰੂਰੀ ਕੌਸ਼ਲ ਅਤੇ ਮੁਹਾਰਤ ਪ੍ਰਾਪਤ ਹੋ ਜਾਂਦੀ ਹੈ ਤਾਂ ਪ੍ਰਵਾਸੀ ਕਾਮੇ ਭੌਤਿਕ ਜਾਂ ਹੋਰ ਤਰ੍ਹਾਂ ਦੇ ਹਮਲਿਆਂ ਦਾ ਨਿਸ਼ਾਨਾ ਬਣਨ ਲੱਗਦੇ ਹਨ ਅਤੇ ਉਨ੍ਹਾਂ ਨੂੰ ਉੱਥੋਂ ਆਪਣਾ ਰੁਜ਼ਗਾਰ ਕਰਨਾ ਜਾਂ ਰੁਕਣਾ ਮੁਸ਼ਕਲ ਹੋ ਜਾਂਦਾ ਹੈ ਖੇਤਰੀ ਪਾਰਟੀਆਂ ਦੇ ਉਦੈ ਦੇ ਨਾਲ ਸਥਾਨਕ ਲੋਕਾਂ ਲਈ ਪ੍ਰੇਮ ਸਿਆਸੀ ਪਾਰਟੀਆਂ ’ਚ ਜ਼ਿਆਦਾ ਹੀ ਉਮੜਨ ਲੱਗਦਾ ਹੈ ਇਹ ਉਨ੍ਹਾਂ ਦੀ ਵੋਟਰਾਂ ਨੂੰ ਲੁਭਾਉਣ ਦੀ ਰਣਨੀਤੀ ਵੀ ਹੈ
ਡੀਐਮਕੇ ਨੇ ਆਪਣੇ ਚੋਣ ਐਲਾਨ-ਪੱਤਰ ’ਚ ਵਾਅਦਾ ਕੀਤਾ ਹੈ ਕਿ ਉਹ ਤਾਮਿਲਨਾਡੂ ’ਚ ਸਥਾਪਿਤ ਕੰਪਨੀਆਂ ’ਚ ਸਥਾਨਕ ਲੋਕਾਂ ਲਈ 75 ਫੀਸਦੀ ਰੁਜ਼ਗਾਰ ਦਾ ਰਾਖਵਾਂਕਰਨ ਕਰੇਗੀ ਇਸ ਤੋਂ ਪਹਿਲਾਂ ਪਾਰਟੀ ਨੇ ਸੂਬੇ ’ਚ ਕੇਂਦਰੀ ਸਰਕਾਰ ਦੇ ਰੁਜ਼ਗਾਰ ’ਚ ਤਮਿਲਾਂ ਲਈ 90 ਫੀਸਦੀ ਰਾਖਵਾਂਕਰਨ ਦੀ ਮੰਗ ਕੀਤੀ ਸੀ ਸਾਲ 2019 ’ਚ ਡੀਐਮਕੇ ਨੇ ਸੂਬੇ ’ਚ ਨਿੱਜੀ ਖੇਤਰ ’ਚ ਤਮਿਲਾਂ ਲਈ 80 ਫੀਸਦੀ ਰਾਖਵਾਂਕਰਨ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ’ਚ ਸਾਰੇ ਰੁਜ਼ਗਾਰ ਤਮਿਲਾਂ ਲਈ ਰਾਖਵੇਂ ਕੀਤੇ ਜਾਣ ਤਾਮਿਲਨਾਡੂ ਸਰਕਾਰ ਨੇ ਇੰਜੀਨੀਅਰਿੰਗ ਪਾਠਕ੍ਰਮ ’ਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ 7.5 ਫੀਸਦੀ ਰਾਖਵਾਂਕਰਨ ਵੀ ਸ਼ੁਰੂ ਕੀਤਾ ਅਤੇ ਇਸ ਸਾਲ ਇਸ ਕੋਟੇ ਦੇ ਤਹਿਤ ਲਗਭਗ 8 ਹਜ਼ਾਰ ਸੀਟਾਂ ਵੰਡੀਆਂ ਗਈਆਂ ਨੀਟ ਦਾ ਵਿਰੋਧ ਸਥਾਨਕ ਪੇਂਡੂ ਵਿਦਿਆਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਕੀਤਾ ਜਾ ਰਿਹਾ ਹੈ
ਸਾਲ 2011 ਦੀ ਜਨਗਣਨਾ ਅਨੁਸਾਰ ਦੇਸ਼ ’ਚ 5.6 ਕਰੋੜ ਅੰਤਰ-ਸੂਬਾ ਪ੍ਰਵਾਸੀ ਕਾਮੇ ਹਨ ਪਰ ਵੱਖ-ਵੱਖ ਸੂਬਿਆਂ ’ਚ ਇਸ ਮਾਮਲੇ ’ਚ ਵੱਡਾ ਫ਼ਰਕ ਹੈ ਕੁਝ ਸਾਲ ਪਹਿਲਾਂ ਕੇਰਲ ਲਈ ਕਿਹਾ ਜਾਂਦਾ ਸੀ ਕਿ ਧਰਤੀ ’ਤੇ ਕੋਈ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਮਲਿਆਲੀ ਨਾ ਮਿਲ ਜਾਵੇ ਕੇਰਲ ’ਚ ਇੱਕ ਪਿੰਡ ਦਾ ਨਾਂਅ ਹੀ ਦੁਬਈ ਪਿੰਡ ਪੈ ਗਿਆ ਹੈ ਜਿੱਥੇ ਲਗਭਗ ਹਰੇਕ ਘਰ ਤੋਂ ਇੱਕ ਵਿਅਕਤੀ ਮੱਧ ਪੂਰਵ ’ਚ ਕੰਮ ਕਰ ਰਿਹਾ ਹੈ
ਸੂਬੇ ਅੰਦਰ ਪਿੰਡਾਂ ਤੋਂ ਸ਼ਹਿਰ ਇੱਕ ਪਿੰਡ ਤੋਂ ਦੂਜੇ ਪਿੰਡ ’ਚ ਪਲਾਇਨ ਆਮ ਗੱਲ ਹੈ ਬਾਹਰੀ ਲੋਕ ਸਥਾਨਕ ਲੋਕਾਂ ਦੀ ਤੁਲਨਾ ’ਚ ਘੱਟ ਮਜ਼ਦੂਰੀ ਲੈਂਦੇ ਹਨ ਅਤੇ ਨਿਯੋਕਤਾ ਵੱਲੋਂ ਉਨ੍ਹਾਂ ਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਨਵੀਂ ਕਿਰਤ ਸਮੱਸਿਆ ਪੈਣਾ ਹੋ ਹੀ ਹੈ ਕਾਰਜ ਸਥਾਨਾਂ ’ਚ ਬਾਹਰੀ ਲੋਕਾਂ ਲਈ ਵੀ ਭਾਵਨਾਵਾਂ ਭੜਕਾਈਆਂ ਜਾਂਦੀਆਂ ਹਨ ਯੂਰਪੀ ਦੇਸ਼ਾਂ ’ਚ ਅਜਿਹਾ ਦੇਖਣ ਨੂੰ ਮਿਲਿਆ ਪਰ ਅਜਿਹਾ ਉੱਥੇ ਵੱਖ-ਵੱਖ ਦੇਸ਼ਾਂ ਵਿਚ ਦੇਖਣ ਨੂੰ ਮਿਲਦਾ ਹੈ ਨਾ ਕਿ ਕਿਸੇ ਦੇਸ਼ ਅੰਦਰ ਜਿਵੇਂ ਕਿ ਭਾਰਤ ’ਚ ਹੋ ਰਿਹਾ ਹੈ ਬ੍ਰਿਟੇਨ ਵੱਲੋਂ ਯੂਰਪੀ ਸੰਘ ਨੂੰ ਛੱਡਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਉੱਥੇ ਯੂਰਪ ਦੇ ਹੋਰ ਦੇਸ਼ਾਂ ਦੇ ਲੋਕ ਆ ਕੇ ਬ੍ਰਿਟੇਨਵਾਸੀਆਂ ਦੇ ਰੁਜ਼ਗਾਰ ਦੇ ਮੌਕੇ ਖੋਹ ਰਹੇ ਹਨ
ਅਮਰੀਕਾ ’ਚ ਸਥਾਨਕ ਲੋਕਾਂ ਦੇ ਰੁਜ਼ਗਾਰ ਨੂੰ ਖੋਹਣ ਤੋਂ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ ਇਹ ਇੱਕ ਤਰ੍ਹਾਂ ਪ੍ਰਵਾਸੀ ਵਿਰੋਧੀ ਭਾਵਨਾ ਹੈ ਗਰੀਨ ਕਾਰਡ ਧਾਰਕ ਲੋਕਾਂ ਦੀ ਵਧਦੀ ਗਿਣਤੀ ਅਮਰੀਕਾ ’ਚ ਪਿਛਲੀਆਂ ਰਾਸ਼ਟਰਪਤੀ ਚੋਣਾਂ ’ਚ ਇੱਕ ਚੋਣਾਵੀਂ ਮੁੱਦਾ ਬਣ ਗਿਆ ਸੀ
ਭਾਰਤ ’ਚ ਦੂਜੇ ਸੂਬਿਆਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਵਾਸੀ ਕਾਮੇ ਕਹਿਣ ਦੇ ਚੱਲਦਿਆਂ ਹੋਰ ਸੂਬੇ ਉਨ੍ਹਾਂ ਨੂੰ ਬਾਹਰੀ ਕਹਿੰਦੇ ਹਨ ਭਾਰਤੀ ਸੰਵਿਧਾਨ ’ਚ ਸਾਰੇ ਨਾਗਰਿਕਾਂ ਨੂੰ ਅਜ਼ਾਦੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਜਾਣ, ਕੰਮ ਕਰਨ ਅਤੇ ਵੱਸਣ ਦਾ ਅਧਿਕਾਰ ਦਿੱਤਾ ਗਿਆ ਹੈ ਇਸ ’ਚ ਪੂਰਬਉੱਤਰ ਖੇਤਰ ਦੇ ਸਥਾਨਕ ਲੋਕਾਂ ਨੂੰ ਕੁਝ ਸੁਰੱਖਿਆ ਦਿੱਤੀ ਗਈ ਹੈ ਇਸ ਲਈ ਨਿਯੋਕਤਾਵਾਂ ਵੱਲੋਂ ਬਾਹਰੀ ਅਤੇ ਅੰਦਰੂਨੀ ਦੇ ਰੂਪ ’ਚ ਫਰਕ ਕਰਨਾ ਸਹੀ ਨਹੀਂ ਹੈ ਸਥਾਨਕ ਲੋਕਾਂ ਨੂੰ ਰੁਜ਼ਗਾਰ ’ਚ ਭਰਤੀ ’ਚ ਹੱਲਾਸ਼ੇਰੀ ਦੇਣ ਲਈ ਡੋਮੀਸਾਈਲ ਦਾ ਨਿਯਮ ਸਵੀਕਾਰਯੋਗ ਹੋ ਸਕਦਾ ਹੈ ਪਰ ਇਸ ’ਤੇ ਜ਼ਿਆਦਾ ਜ਼ੋਰ ਦੇਣ ਨਾਲ ਸੂਬਿਆਂ ਵਿਚ ਦੁਰਭਾਵਨਾ ਪੈਦਾ ਹੋਵੇਗੀ ਹੋ ਪਹਿਲਾਂ ਹੀ ਭਾਸ਼ਾਈ ਆਧਾਰ ’ਤੇ ਵੰਡੇ ਹਨ
ਡਾ. ਐਸ. ਸਰਸਵਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ