ਗੂਗਲ ਯੁੱਗ ‘ਚ ਵੀ ਬਰਕਰਾਰ ਹੈ ਗਾਂਧੀ ਦੇ ਵਿਚਾਰਾਂ ਦੀ ਅਹਿਮੀਅਤ

ਗੂਗਲ ਯੁੱਗ ‘ਚ ਵੀ ਬਰਕਰਾਰ ਹੈ ਗਾਂਧੀ ਦੇ ਵਿਚਾਰਾਂ ਦੀ ਅਹਿਮੀਅਤ

ਸੰਸਾਰ ਦੇ ਮਹਾਨ ਵਿਗਿਆਨੀ ਅਲਬਰਟ ਆਈਂਸਟੀਨ ਨੇ ਮਹਾਤਮਾ ਗਾਂਧੀ ਲਈ ਕਦੇ ਸੱਚ ਹੀ ਕਿਹਾ ਸੀ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਸ ਗੱਲ ‘ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋਵੇਗਾ ਕਿ ਹੱਡ-ਮਾਸ ਦਾ ਬਣਿਆ ਕੋਈ ਵਿਅਕਤੀ ਵੀ ਕਦੇ ਧਰਤੀ ‘ਤੇ ਆਇਆ ਸੀ ਮਹਾਤਮਾ ਗਾਂਧੀ ਦੇ ਕਹੇ ਵਿਚਾਰਾਂ ਦੀਆਂ ਲੜੀਆਂ ਨੂੰ ਜਦੋਂ ਅਸੀਂ ਇਤਿਹਾਸ ਦੀਆਂ ਕਿਤਾਬਾਂ ‘ਚ ਫਰੋਲਦੇ ਹਾਂ ਤਾਂ ਪਤਾ ਲੱਗਦੀ ਹੈ ਉਨ੍ਹਾਂ ਦੇ ਵਿਚਾਰਾਂ ਦੀ ਸਹੀ ਕੀਮਤ ਇਹ ਸੱਚ ਹੈ ਕਿ ਜਨਮ ਤੋਂ ਕੋਈ ਇਨਸਾਨ ਮਹਾਨ ਨਹੀਂ ਹੁੰਦਾ, ਉਸ ਦੇ ਵਿਚਾਰ ਉਸ ਨੂੰ ਮਹਾਨ ਬਣਾਉਂਦੇ ਹਨ

ਆਪਣੇ ਵਿਚਾਰਾਂ ਨਾਲ ਕਿਵੇਂ ਕੋਈ ਇਨਸਾਨ ਮਹਾਨ ਬਣ ਸਕਦਾ ਹੈ, ਉਸ ਦੀ ਵੱਡੀ ਉਦਾਹਰਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਹਨ ਉਨ੍ਹਾਂ ਦੇ ਉੱਚੇ ਵਿਚਾਰ ਸਮਾਜਿਕ ਢਾਂਚੇ ਲਈ ਹਮੇਸ਼ਾ ਉੱਤਮ ਰਹੇ ਉਨ੍ਹਾਂ ਦੇ ਮੂੰਹੋਂ ਨਿੱਕਲੇ ਬੋਲ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਇਹ ਗੱਲ ਆਪਣੇ-ਆਪ ‘ਚ ਸੱਚ ਹੈ ਕਿ ਵਿਚਾਰ ਅਤੇ ਕੰਮ ਦੀ ਪਵਿੱਤਰਤਾ ਅਤੇ ਸਰਲਤਾ ਹੀ ਮਹਾਨ ਲੋਕਾਂ ਨੂੰ ਆਮ ਲੋਕਾਂ ਤੋਂ ਵੱਖ ਰੱਖਦੀ ਹੈ ਮਹਾਨ ਇਨਸਾਨ ਵੀ ਹੋਰਾਂ ਵਾਂਗ ਕੰਮ ਕਰਦੇ ਹਨ,

ਪਰ ਦੋਵਾਂ ‘ਚ ਫਰਕ ਹੁੰਦਾ ਹੈ ਮਹਾਨ ਲੋਕਾਂ ਦੇ ਕੰਮ ਕਰਨ ਦਾ ਮਕਸਦ ਸਮਾਜ ‘ਚ ਬਦਲਾਅ ਲਿਆਉਣਾ ਹੁੰਦਾ ਹੈ ਮਹਾਤਮਾ ਗਾਂਧੀ ਨੇ ਆਪਣੇ ਅਸਧਾਰਨ ਵਿਅਕਤੀ ਨਾਲ ਲੱਖਾਂ ਕਰੋੜਾਂ ਹਿੰਦੁਸਤਾਨ ਵਾਸੀਆਂ ਦੇ ਜੀਵਨ ‘ਚ ਜੋ ਬਦਲਾਅ ਕਰਕੇ ਗਏ ਹਨ ਉਹ ਕਰਜ਼ਾ ਅਸੀਂ ਲਾਹ ਨਹੀਂ ਸਕਾਂਗੇ ਅੰਗਰੇਜ਼ਾਂ ਦੀ ਗੁਲਾਮੀ ‘ਚੋਂ ਜਦੋਂ ਹਿੰਦੁਸਤਾਨ ਅਜ਼ਾਦ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਨਵੇਂ ਭਾਰਤ ਦਾ ਨਿਰਮਾਣ ਕੀਤਾ ਉਸੇ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਉਨ੍ਹਾਂ ਦੇ ਦਿਖਾਏ ਰਸਤੇ ਸਾਡੇ ਲਈ ਅੱਜ ਵੀ ਪ੍ਰਸੰਗਿਕ ਹਨ ਦੇਸ਼ ਹੀ ਨਹੀਂ, ਸਗੋਂ ਵਿਦੇਸ਼ੀ ਲੋਕ ਵੀ ਉਨ੍ਹਾਂ ਦੇ ਵਿਚਾਰਾਂ ਨੂੰ ਪਵਿੱਤਰ ਕਿਤਾਬਾਂ ਵਰਗੇ ਮੰਨਦੇ ਹਨ ਉਨ੍ਹਾਂ ਦੇ ਦਿਖਾਏ ਅਹਿੰਸਾ ਦੇ ਰਸਤੇ ਸਭ ਲਈ ਇੱਕੋ-ਜਿਹੇ ਹਨ

ਪੀੜ੍ਹੀਆਂ ਬਦਲਦੀਆਂ ਰਹਿਣਗੀਆਂ ਅਤੇ ਬਦਲ ਵੀ ਰਹੀਆਂ ਹਨ, ਪਰ ਦੇਸ਼ ਦੇ ਲੋਕ ਯੁਗਾਂ-ਯੁਗਾਂ ਤੱਕ ਗਾਂਧੀ ਦੀਆਂ ਕੁਰਬਾਨੀਆਂ ਨਹੀਂ ਭੁੱਲ ਸਕਣਗੇ ਉਨ੍ਹਾਂ ਨੇ ਜਾਂਦੇ ਸਮੇਂ ਦੇਸ਼ ਦੇ ਲੋਕਾਂ ਨੂੰ ਬੱਸ ਇਹੀ ਕਿਹਾ ਸੀ ਕਿ ਏਕਤਾ-ਅਖੰਡਤਾ ਲਈ ਕਦੇ ਵੰਡੇ ਨਾ ਜਾਣਾ? ਸ਼ਾਇਦ ਉਨ੍ਹਾਂ ਦੀ ਇਸ ਆਖ਼ਰੀ ਇੱਛਾ ਨੂੰ ਅਸੀਂ ਲੋਕਾਂ ਨੇ ਪਿੱਛੇ ਛੱਡ ਦਿੱਤਾ ਹੈ

ਉਨ੍ਹਾਂ ਨੇ ਜੋ ਕਿਹਾ ਉਸ ਦੇ ਉਲਟ ਅਸੀਂ ਤੁਰ ਪਏ ਹਾਂ ਅੱਜ ਅਸੀਂ ਜਾਤ-ਬਿਰਾਦਰੀ ਦੇ ਟੁਕੜਿਆਂ ‘ਚ ਵੰਡੇ ਗਏ ਹਾਂ ਇਸ ਸਮੱਸਿਆ ਲਈ ਜਿੰਮੇਵਾਰ ਪੂਰੀ ਤਰ੍ਹਾਂ ਸਿਆਸੀ ਲੋਕ ਹਨ ਪਰ, ਮੰਨਣ ਨੂੰ ਤਿਆਰ ਨਹੀਂ, ਜਦੋਂ ਇਸ ਮਸਲੇ ‘ਤੇ ਕੋਈ ਬਹਿਸ ਛਿੜਦੀ ਹੈ ਤਾਂ ਉਹ ਆਪਣਾ ਪੱਲਾ ਝਾੜ ਲੈਂਦੇ ਹਨ ਤੇ ਸਾਰਾ ਦੋਸ਼ ਜਨਤਾ ਸਿਰ ਮੜ੍ਹ ਦਿੰਦੇ ਹਨ ਆਗੂਆਂ ਲਈ ਵੋਟ ਮੁਕੱਦਰ ਵਰਗੀ ਹੋ ਗਈ ਹੈ ਉਸ ਨੂੰ ਪਾਉਣ ਲਈ ਹਰ ਮਨੁੱਖੀ ਕਾਇਦਾ ਤੋੜਨ ‘ਤੇ ਉਤਾਰੂ ਰਹਿੰਦੇ ਹਨ ਅਜਿਹੇ ਦ੍ਰਿਸ਼ਾਂ ਨੂੰ ਦੇਖ ਕੇ ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਗਾਂਧੀ ਦੇ ਵਿਚਾਰ ਅਤੇ ਉਨ੍ਹਾਂ ਦੇ ਦੱਸੇ ਰਸਤੇ ਨੂੰ ਛੱਡਦੇ ਜਾ ਰਹੇ ਹਾਂ

ਅੰਤਰਰਾਸ਼ਟਰੀ ਫੋਰਮ ‘ਤੇ ਭਾਰਤ ਦਾ ਵਜੂਦ ਅੱਜ ਵੀ ਗਾਂਧੀ ਤੋਂ ਤੈਅ ਹੁੰਦਾ ਹੈ ਪਰ ਆਧੁਨਿਕ ਯੁੱਗ ਨੇ ਉਨ੍ਹਾਂ ਨੂੰ ਘੱਟ ਕਰਕੇ ਆਂਕਣਾ ਸ਼ੁਰੂ ਕਰ ਦਿੱਤਾ ਹੈ ਹੋ ਸਕਦਾ ਹੈ ਇਸ ਦੇ ਪਿੱਛੇ ਮਿਥੀ ਕੋਈ ਡੂੰਘੀ ਸਾਜਿਸ਼ ਵੀ ਹੋਵੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦੇ ਖਮਿਆਜੇ ਲਈ ਸਾਨੂੰ ਤਿਆਰ ਹੋ ਜਾਣਾ ਚਾਹੀਦਾ ਹੈ ਬਾਪੂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਜੋ ਕਰਦੇ ਹੋ ਉਹ ਨਾ ਦੇ ਬਰਾਬਰ ਹੋਵੇਗਾ, ਪਰ ਤੁਹਾਡੇ ਲਈ ਉਹ ਕਰਨਾ ਬਹੁਤ ਅਹਿਮ ਹੈ, ਕਿ ਅਸੀਂ ਜੋ ਕਰਦੇ ਹਾਂ ਅਤੇ ਅਸੀਂ ਜੋ ਕਰ ਸਕਦੇ ਹਾਂ, ਇਸ ਵਿਚਕਾਰ ਦਾ ਅੰਤਰ ਦੁਨੀਆ ਦੀਆਂ ਜ਼ਿਆਦਾਤਰ ਸਮੱਸਿਆਵਾਂ ਦੇ ਹੱਲ ਲਈ ਲੋੜੀਂਦਾ ਹੋਵੇਗਾ

ਕਿਸੇ ਦੇਸ਼ ਦੀ ਮਹਾਨਤਾ ਅਤੇ ਉਸ ਦੀ ਨੈਤਿਕ ਤਰੱਕੀ ਦਾ ਅੰਦਾਜਾ ਅਸੀਂ ਉੱਥੋਂ ਦੇ ਜਾਨਵਰਾਂ ਨਾਲ ਹੋਣ ਵਾਲੇ ਵਿਹਾਰ ਤੋਂ ਲਾ ਸਕਦੇ ਹਾਂ, ਕੋਈ ਡਰਪੋਕ ਪਿਆਰ ਨਹੀਂ ਕਰ ਸਕਦਾ ਹੈ, ਇਹ ਤਾਂ ਬਹਾਦਰ ਦੀ ਨਿਸ਼ਾਨੀ ਹੈ  ਬਾਪੂ ਨੇ ਕਿਹਾ ਕਿ ਸਿਹਤ ਹੀ ਅਸਲੀ ਸੰਪੱਤੀ ਹੈ, ਉਸ ਦੇ ਸਾਹਮਣੇ ਸੋਨਾ-ਚਾਂਦੀ ਸਭ ਮਿੱਟੀ ਵਰਗੇ ਅੰਦਰ ਦੀ ਆਤਮ-ਸੰਤੁਸ਼ਟੀ ਇਨਸਾਨ ਨੂੰ ਵੱਡਾ ਬਣਾਉਂਦੀ ਹੈ ਜ਼ਿਕਰਯੋਗ ਹੈ, ਮਹਾਤਮਾ ਗਾਂਧੀ ਦੇ ਜਿਨ੍ਹਾਂ ਵਿਚਾਰਾਂ ਨੂੰ ਆਧੁਨਿਕ ਯੁੱਗ ਦੀ ਪੀੜ੍ਹੀ ਨੂੰ ਅਪਣਾਉਣਾ ਚਾਹੀਦੈ, ਪਰ ਉਹ ਨਕਾਰ ਰਹੇ ਹਨ ਉਨ੍ਹਾਂ ਲਈ ਕਿਸੇ ਮਹਾਨ ਪੁਰਸ਼ ਦੇ ਵਿਚਾਰ ਓਨੇ ਮਾਇਨੇ ਨਹੀਂ ਰੱਖਦੇ, ਜਿਨ੍ਹਾਂ ਗੂਗਲ ਗਿਆਨ ਉਨ੍ਹਾਂ ਨੂੰ ਅਨੰਦ ਦੇਂਦਾ ਹੈ ਗੂਗਲ ਗਿਆਨ ਉਨ੍ਹਾਂ ਲਈ ਮਾਂ-ਪਿਓ ਹੋ ਗਿਆ ਹੈ

ਬਦਲਦੇ ਯੁੱਗ ‘ਚ ਨੌਜਵਾਨਾਂ ਨੇ ਖੁਦ ਨੂੰ ਫੋਨ, ਗੂਗਲ, ਕੰਪਿਊਟਰ ਆਦਿ ਆਧੁਨਿਕ ਯੰਤਰਾਂ ਤੱਕ ਸੀਮਤ ਕਰ ਲਿਆ ਹੈ ਉਨ੍ਹਾਂ ਲਈ ਉਨ੍ਹਾਂ ਦੀ ਦੁਨੀਆ ਹੁਣ ਸਮਾਰਟ ਫੋਨ ‘ਚ ਹੀ ਸਿਮਟ ਗਈ ਹੈ ਇਨ੍ਹਾਂ ਜ਼ੰਜੀਰਾਂ ਤੋਂ ਸਾਨੂੰ ਸਮਾਂ ਰਹਿੰਦੇ ਮੁਕਤ ਹੋਣਾ ਹੋਵੇਗਾ ਇਸ ਲਈ ਵੀ ਬਾਪੂ ਦੇ ਵਿਚਾਰ ਸਾਡੇ ਲਈ ਮੱਦਦਗਾਰ ਸਾਬਤ ਹੋ ਸਕਦੇ ਹਨ ਕਿਉਂਕਿ ਗਾਂਧੀ ਜੀ ਨੇ ਇਸ ਗੱਲ ਦੀ ਕਦੇ ਸੰਭਾਵਨਾ ਵੀ ਪ੍ਰਗਟ ਕੀਤੀ ਸੀ, ਤਕਨੀਕਾਂ ਸਾਡੇ ‘ਤੇ ਏਨੀਆ ਵੀ ਹਾਵੀ ਨਾ ਹੋਣ, ਜਿਸ ਨਾਲ ਅਸੀਂ ਆਪਣੀ ਸੱਭਿਅਤਾ ਨੂੰ ਹੀ ਭੁੱਲ ਜਾਈਏ

ਦਰਅਸਲ, ਗਾਂਧੀ ਜੋ ਕਹਿੰਦੇ ਸਨ, ਜੋ ਸੋਚਦੇ ਸਨ, ਉਹ ਆਉਣ ਵਾਲੇ ਸਮੇਂ ‘ਚ ਵਾਪਰਦਾ ਜ਼ਰੂਰ ਹੁੰਦਾ ਸੀ ਅੰਗਰੇਜ਼ਾਂ ਨਾਲ ਲੜਨ ਦਾ ਉਨ੍ਹਾਂ ਨੇ ਜੋ ਰੋਡ ਮੈਪ ਤਿਆਰ ਕੀਤਾ ਸੀ ਉਸ ‘ਚ ਉਹ ਪੂਰਨ ਰੂਪ ‘ਚ ਸਫ਼ਲ ਹੋਏ ਸਨ ਅਜ਼ਾਦੀ ਲਈ ਸਾਨੂੰ ਕੀ-ਕੀ ਗੁਆਉਣਾ ਪਵੇਗਾ, ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਜਿਸ ਨੁਕਸਾਨ ਦੀ ਉਨ੍ਹਾਂ ਨੇ ਸੰਭਾਵਨਾ ਪ੍ਰਗਟ ਕੀਤੀ ਸੀ, ਓਨਾ ਨੁਕਸਾਨ ਅਸੀਂ ਲੋਕਾਂ ਨੇ ਝੱਲਿਆ ਵੀ ਉਨ੍ਹਾਂ ਦੇ ਵਿਜ਼ਨ ‘ਚ ਸ਼ੁੱਧਤਾ ਸੀ, ਪਵਿੱਤਰਤਾ ਸੀ, ਦੇਸ਼ ਨੂੰ ਬਚਾਉਣ ਲਈ ਕੁਝ ਵੀ ਕਰਨ ਦੀ ਦੀਵਾਨਗੀ ਸੀ ਸੋਚ ਇੱਕਦਮ ਨਿਸਵਾਰਥ ਸੀ, ਕਿਸੇ ਅਹੁਦੇ-ਪ੍ਰਸਿੱਧੀ ਦੀ ਕੋਈ ਇੱਛਾ ਨਹੀਂ ਸੀ ਬੱਸ ਇੱਕ ਹੀ ਇੱਛਾ ਸੀ, ਮੁਲਕ ਨੂੰ ਅਜ਼ਾਦ ਕਰਕੇ ਸਾਨੂੰ ਸੌਂਪਣਾ ਏਦਾਂ ਉਹ ਕਰਕੇ ਵੀ ਗਏ
ਮਹਾਤਮਾ ਗਾਂਧੀ ਨੇ ਅਜ਼ਾਦੀ ਦਾ ਸਵਾਦ ਜ਼ਿਆਦਾ ਨਹੀਂ ਚੱਖਿਆ,

Amarinder, Malva, Mission Made, Gandhi Jayanti

ਅਸੀਂ ਚੱਖਿਆ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਸਾਡੇ ਲਈ ਕੀਤਾ ਮਹਾਤਮਾ ਗਾਂਧੀ ਕੁਝ ਪ੍ਰੇਰਕ ਗੱਲਾਂ ਦਾ ਸੰਗ੍ਰਹਿ ਸਾਡੇ ਲਈ ਛੱਡ ਕੇ ਗਏ ਹਨ ਜੇਕਰ ਅਸੀਂ ਉਨ੍ਹਾਂ ਨੂੰ ਅਪਣਾ ਲਈਏ, ਤਾਂ ਕਈ ਸੰਭਾਵਿਤ ਖਤਰਿਆਂ ਤੋਂ ਬਚ ਸਕਦੇ ਹਾਂ ਉਨ੍ਹਾਂ ਕਿਹਾ ਸੀ ਕਿ ਵਿਅਕਤੀ ਆਪਣੇ ਵਿਚਾਰਾਂ ਤੋਂ ਸਿਵਾਏ ਕੁਝ ਨਹੀਂ ਹੈ, ਉਹ ਜੋ ਸੋਚਦਾ ਹੈ, ਉਹ ਬਣ ਜਾਂਦਾ ਹੈ, ਕਮਜ਼ੋਰ ਕਦੇ ਖਿਮਾਦਾਨੀ ਨਹੀਂ ਹੋ ਸਕਦਾ ਹੈ, ਖਿਮਾ ਕਰਨਾ ਤਾਕਤਵਰ ਦੀ ਨਿਸ਼ਾਨੀ ਹੁੰਦੀ ਹੈ ਤਾਕਤ ਸਰੀਰਕ ਸ਼ਕਤੀ ਨਾਲ ਨਹੀਂ ਆਉਂਦੀ ਹੈ, ਇਹ ਦਿੜ੍ਹ ਇੱਛਾਸ਼ਕਤੀ ਨਾਲ ਆਉਂਦੀ ਹੈ ਧੀਰਜ ਦਾ ਛੋਟਾ ਹਿੱਸਾ ਵੀ ਇੱਕ ਟਨ ਉਪਦੇਸ਼ ਤੋਂ ਬਿਹਤਰ ਹੈ, ਮਾਣ ਟੀਚਾ ਹਾਸਲ ਕਰਨ ਲਈ ਕੋਸ਼ਿਸ਼ ਕਰਨ ‘ਚ ਹੈ, ਨਾ ਕਿ ਟੀਚੇ ਤੱਕ ਪਹੁੰਚਣ ‘ਚ
ਡਾ. ਰਮੇਸ਼ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.