ਇੰਜੀਨੀਅਰ ਦਿਹਾੜੇ ’ਤੇ ਵਿਸ਼ੇਸ਼ | Engineers Day
Engineers Day: ਵਿਗਿਆਨ ਅਤੇ ਇੰਜੀਨੀਅਰਿੰਗ ਦੋਵੇਂ ਹੀ ਇੱਕ-ਦੂਜੇ ਦੇ ਪੂਰਕ ਹਨ। ਵਿਗਿਆਨਕ ਖੋਜਾਂ ਨੂੰ ਮਾਨਵਤਾ ਦੀ ਵਰਤੋਂ ਯੋਗ ਅਤੇ ਦਿਲਕਸ਼ ਬਣਾਉਣ ’ਚ ਇੰਜੀਨੀਅਰਿੰਗ ਦੀ ਮਹੱਤਤਾ ਨੂੰ ਕਦਾਚਿੱਤ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੰਜੀਨੀਅਰਿੰਗ ਵਿਗਿਆਨ ਨੂੰ ਲੋਕਾਂ ਦੀ ਸਹੂਲਤ ਯੋਗ ਬਣਾਉਣ ’ਚ ਅਹਿਮ ਕੜੀ ਵਜੋਂ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਸੜਕਾਂ, ਨਹਿਰਾਂ, ਪੁਲ, ਵੱਡੇ-ਵੱਡੇ ਮਹਿਲ, ਬਹੁਮੰਜ਼ਿਲਾ ਇਮਾਰਤਾਂ, ਜਲ ਸਪਲਾਈ, ਨਹਿਰੀ ਸਹੂਲਤਾਂ, ਡੈਮ, ਫਲਾਈਓਵਰ, ਅੰਡਰਬਿ੍ਰਜ, ਸੁਰੰਗਾਂ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਪਿ੍ਰੰਟਿੰਗ ਪ੍ਰੈਸ, ਰੇਲਾਂ, ਬੱਸਾਂ, ਕਾਰਾਂ, ਸਕੂਟਰ, ਮੋਟਰਸਾਈਕਲ। Engineers Day
ਇਲੈਕਟ੍ਰਾਨਿਕ ਤੇ ਇਲੈਕਟ੍ਰੀਕਲ ਚੀਜਾਂ ਆਦਿ ਸਭ ਕਾਸੇ ਦੇ ਡਿਜ਼ਾਇਨ ਅਤੇ ਬਣਾਵਟ ’ਚ ਇੰਜੀਨੀਅਰਿੰਗ ਦੀ ਮੁੱਖ ਭੂਮਿਕਾ ਤੇ ਇੰਜੀਨੀਅਰਿੰਗ ਦੇ ਪੈਮਾਨਿਆਂ ਦੀ ਲੋੜ ਨੂੰ ਕਦਾਚਿੱਤ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਨੁੱਖੀ ਜੀਵਨ ਨੂੰ ਸੁਖਾਲਾ ਤੇ ਅਰਾਮਦਾਇਕ ਸਹੂਲਤਾਂ ਪ੍ਰਦਾਨ ਕਰਨ ਪਿੱਛੇ ਇੰਜੀਨੀਅਰਾਂ ਦੀ ਕਰੜੀ ਮਿਹਨਤ, ਹੌਂਸਲਾ, ਦਿ੍ਰੜਤਾ, ਤਿਆਗ, ਦਿਆਨਤਦਾਰੀ, ਅਣਖਿੱਝ, ਅਣਥੱਕ ਤੇ ਸਾਰਥਿਕ ਸਿਰਜਣਾਤਕ ਸੋਚ ਕੰਮ ਕਰਦੀ ਹੈ। ਦੁਨੀਆਂ ਨੂੰ ਆਪਸ ਵਿੱਚ ਜੋੜਨ ਤੇ ਇੱਕ-ਦੂਜੇ ਦੇ ਨੇੜੇ ਲਿਆਉਣਾ ਇੰਜੀਨੀਅਰਾਂ ਦੇ ਯੋਗਦਾਨ ਦਾ ਸਿੱਟਾ ਹੈ ਅਤੇ ਅੱਜ ਹਜ਼ਾਰਾਂ ਮੀਲ ਦਾ ਸਫਰ ਘੰਟਿਆਂ ’ਚ ਪੂਰਾ ਹੋ ਜਾਂਦਾ ਹੈ। Engineers Day
Read This : Donkey Route USA: ਪੈਸੇ ਤੋਂ ਵੱਡੀ ਹੈ ਜ਼ਿੰਦਗੀ
ਇੰਜੀਨੀਅਰਾਂ ਨੇ ਮਿਹਨਤ ਤੇ ਦਿ੍ਰੜਤਾ ਨਾਲ ਪਹਾੜਾਂ ਦੇ ਸਿਖਰ ਤੇ ਸਮੁੰਦਰ ਦੇ ਪਾਣੀਆਂ ਦੀ ਹਿੱਕ ਚੀਰ ਕੇ ਸੜਕਾਂ ਤੇ ਰੇਲਾਂ ਦੂਸਰੇ ਕਿਨਾਰੇ ’ਤੇ ਪਹੁੰਚਾ ਦਿੱਤੀਆਂ ਹਨ। ਇਸੇ ਦੀ ਉਦਾਹਰਨ ਇੰਡੋ-ਤਿੱਬਤੀਅਨ ਸੜਕ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਅਤੇ ਪਾਮਬਨ ਪੁਲ (ਮੰਡਾਪਾਮ ਤੋਂ ਰਮੇਸਪਰਮ) ਸਮੁੰਦਰ ’ਚ ਰੇਲ ਟਰੈਕ 2.06 ਕਿਲੋਮੀਟਰ ਲੰਮਾ ਹੈ। ਰੇਲਾਂ ਦੀ ਰਫਤਾਰ ’ਚ ਵਾਧਾ ਕਰਨ ਲਈ ਡਬਲ ਟਰੈਕ ਬਣਾ ਦਿੱਤੇ ਹਨ, ਇੱਥੋਂ ਤੱਕ ਕਿ ਮਾਲ ਗੱਡੀਆਂ ਲਈ ਅਲੱਗ ਲਾਈਨਾਂ ਡਿਜ਼ਾਈਨ ਕਰਕੇ ਸਮੇਂ ਅਤੇ ਪਾਵਰ ਦੀ ਬੱਚਤ ਵਿੱਚ ਰਿਕਾਰਡ ਕਾਮਯਾਬੀ ਹਾਸਲ ਕੀਤੀ ਹੈ। ਪਹਾੜਾਂ ’ਤੇ ਛੋਟੀ ਪਟੜੀ ਦੀਆਂ ਟ੍ਰੇਨਾਂ ਚੜ੍ਹਾ ਕੇ ਇੰਜੀਨੀਅਰਿੰਗ ਨੇ ਕਿ੍ਰਸ਼ਮਈ ਕੰਮ ਕੀਤਾ ਹੈ।
ਰਿਸ਼ੀਕੇਸ਼ ਤੋਂ ਕਰਣ ਪ੍ਰਯਾਗ ਤੱਕ ਅਤੇ ਕੀਰਤਪੁਰ ਸਾਹਿਬ ਤੋਂ ਲੇਹ ਤੱਕ ਰੇਲ ਪ੍ਰਾਜੈਕਟ ਦਾ ਚੱਲ ਰਿਹਾ ਕੰਮ ਇੰਜੀਨੀਅਰਿੰਗ ਦਾ ਬਿਹਤਰੀਨ ਕਾਰਜ ਬਣਨ ਜਾ ਰਿਹਾ
ਰਿਸ਼ੀਕੇਸ਼ ਤੋਂ ਕਰਣ ਪ੍ਰਯਾਗ ਤੱਕ ਅਤੇ ਕੀਰਤਪੁਰ ਸਾਹਿਬ ਤੋਂ ਲੇਹ ਤੱਕ ਰੇਲ ਪ੍ਰਾਜੈਕਟ ਦਾ ਚੱਲ ਰਿਹਾ ਕੰਮ ਇੰਜੀਨੀਅਰਿੰਗ ਦਾ ਬਿਹਤਰੀਨ ਕਾਰਜ ਬਣਨ ਜਾ ਰਿਹਾ ਹੈ। ਸਮੁੰਦਰ ਵਿੱਚ ਪੁਲ ਬਣਾਉਣਾ, ਸਮੁੰਦਰਾਂ ਦੇ ਅੰਦਰ ਸੜਕਾਂ ਦਾ ਨਿਰਮਾਣ ਕਰਨਾ, ਪਹਾੜਾਂ ਦੀ ਛਾਤੀ ’ਚ ਮੋਘੇ ਕਰਕੇ ਸੁਰੰਗਾਂ ਬਣਾ ਦੇਣੀਆਂ, ਨਦੀਆਂ ਦੇ ਕੰਢਿਆਂ ’ਤੇ ਸੜਕਾਂ ਬਣਾਉਣਾ ਤੇ ਰੇਲ ਪਟੜੀਆਂ ਵਿਛਾਉਣਾ, ਪਹਾੜੀ ਖੇਤਰ ’ਚ ਦੋ ਮੰਜਿਲਾ ਪੁਲ ਬਣਾ ਕੇ ਟ੍ਰੈਫਿਕ ਨੂੰ ਵਨ-ਵੇ ਕਰਨਾ ਚੰਡੀਗੜ੍ਹ -ਮਨਾਲੀ ਸੜਕ ਮਾਰਗ ਬਣਾ ਲੋਕਾਈ ਨੂੰ ਸਮਰਪਿਤ ਕਰਨਾ ਇਹ ਵੀ ਇੰਜੀਨੀਅਰਿੰਗ ਦੇ ਹਿੱਸੇ ਹੀ ਆਇਆ ਹੈ। ਨਹਿਰ ਦੇ ਤੇਜ ਵਹਾਅ ’ਚ ਪੁਲ ਬਣਾ ਕੇ ਟ੍ਰੈਫਿਕ ਲੰਘਾਉਣਾ ਤੇ ਨਾਲ ਹੀ ਥੱਲਿਉਂ ਇਸੇ ਥਾਂ ਵਗਦਾ ਦਰਿਆ ਕੱਢਣਾ ਅਦਭੁੱਤ ਕਾਰਜ ਮਾਨਸਿਕ ਕਪਾਟ ਖੋਲ੍ਹਦਾ ਹੈ। Engineers Day
ਦਰਿਆਵਾਂ ’ਚ ਆਉਂਦੇ ਹੜ੍ਹਾਂ ਨੂੰ ਕਾਬੂ ਕਰਨ ਲਈ ਦਰਿਆਵਾਂ ’ਤੇ ਡੈਮ ਦਾ ਨਿਰਮਾਣ ਕਰਕੇ ਹੜ੍ਹਾਂ ਨੂੰ ਕੰਟਰੋਲ ਕਰ ਦਿੱਤਾ
ਅਜਿਹੇ ਅਲੌਕਿਕ ਕੰਮਾਂ ਵਾਲੇ ਇੰਜੀਨੀਅਰਿੰਗ ਦਿਮਾਗ ਦੇ ਕਮਾਲ ਨੂੰ ਦਾਦ ਦੇਣੀ ਤੇ ਸਲਿਊਟ ਕਰਨਾ ਬਣਦਾ ਹੈ। ਪਹਾੜਾਂ ਨੂੰ ਕੱਟ ਕੇ, ਪੁਲ ਬਣਾ ਕੇ, ਸੁਰੰਗਾਂ ਬਣਾ ਕੇ ਇਨਸਾਨ ਦੀ ਹਰ ਥਾਂ ਸੌਖੀ ਪਹੁੰਚ ਇੰਜੀਨੀਅਰਿੰਗ ਨੇ ਹੀ ਬਣਾਈ ਹੈ। ਦਰਿਆਵਾਂ ’ਚ ਆਉਂਦੇ ਹੜ੍ਹਾਂ ਨੂੰ ਕਾਬੂ ਕਰਨ ਲਈ ਦਰਿਆਵਾਂ ’ਤੇ ਡੈਮ ਦਾ ਨਿਰਮਾਣ ਕਰਕੇ ਹੜ੍ਹਾਂ ਨੂੰ ਕੰਟਰੋਲ ਕਰ ਦਿੱਤਾ ਤੇ ਨਹਿਰਾਂ ਰਾਹੀਂ ਪਾਣੀ ਨੂੰ ਖੇਤੀਬਾੜੀ ਦੀ ਵਰਤੋਂ ਲਈ ਯੋਗ ਬਣਾਉਣਾ, ਇਹ ਇੰਜੀਨੀਅਰਿੰਗ ਦਾ ਹੀ ਕਮਾਲ ਹੈ। ਇਸ ਤੋਂ ਇਲਾਵਾ ਡੈਮਾਂ ਤੋਂ ਬਿਜਲੀ ਪੈਦਾ ਕਰਕੇ ਹਰ ਘਰ ਵਿੱਚ ਰੌਸ਼ਨੀ ਇੰਜੀਨੀਅਰਿੰਗ ਨੇ ਫੈਲਾਈ ਹੈ। ਡੈਮਾਂ ਤੋਂ ਹਾਈ ਵੋਲਟੇਜ ਕਰੰਟ ਵਾਲੀਆਂ ਤਾਰਾਂ ਨੂੰ ਟਾਵਰਾਂ ਰਾਹੀਂ ਗਰਿੱਡਾਂ ਤੱਕ ਪਹੁੰਚਾਇਆ ਤੇ ਇੱਥੋਂ ਘਰਾਂ ਤੱਕ ਸਪਲਾਈ ਪਹੁੰਚਾਉਣਾ ਇੰਜੀਨੀਅਰਾਂ ਦੀ ਅਣਥੱਕ, ਕਰੜੀ ਮਿਹਨਤ ਦੀਆਂ ਕੋਸ਼ਿਸ਼ਾਂ ਹੀ ਨਤੀਜਾ ਹੈ। Engineers Day
ਧਰਤੀ ਵਿੱਚੋਂ ਟਿਊਬਵੈੱਲਾਂ ਰਾਹੀਂ ਪਾਣੀ ਦੇ ਸੋਮਿਆਂ ਤੋਂ ਪੀਣਯੋਗ ਪਾਣੀ ਪ੍ਰਾਪਤ ਕਰਨਾ ਜਾਂ ਦਰਿਆਈ ਪਾਣੀ ਨੂੰ ਸੋਧ ਕੇ ਪੀਣ ਯੋਗ ਬਣਾਉਣਾ ਆਦਿ ਇੰਜੀਨੀਅਰਿੰਗ ਦੀ ਹੀ ਦੇਣ
ਝੌਂਪੜੀਆਂ ਅਤੇ ਕੱਚੇ ਘਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਮਕਾਨਾਂ ਅਤੇ ਬਹੁਮੰਜ਼ਿਲਾ ਇਮਾਰਤਾਂ ’ਚ ਤਬਦੀਲ ਕਰਨ ਚ ਇੰਜੀਨੀਅਰਿੰਗ ਦੇ ਖੂਬਸੂਰਤ ਡਿਜ਼ਾਇਨ ਸੂਝਬੂਝ ਤੇ ਦਿਮਾਗ ਦੀ ਕਾਢ ਦਾ ਹੀ ਨਤੀਜਾ ਹੈ। ਪੀਣ ਵਾਲੇ ਸਾਫ-ਸੁਥਰੇ ਪਾਣੀ ਦੀ ਆਮ ਲੋਕਾਂ ਦੇ ਘਰਾਂ ਤੱਕ ਪਹੁੰਚ ਲਈ ਪਾਈਪਾਂ ਦਾ ਜਾਲ ਵਿਛਾਉਣਾ ਅਤੇ ਅਸਮਾਨ ਛੂੰਹਦੀਆਂ ਟੈਂਕੀਆਂ ਦਾ ਨਿਰਮਾਣ ਕਰਕੇ ਗਰੂਤਾ ਪ੍ਰੈਸ਼ਰ ਰਾਹੀਂ ਪਾਣੀ ਛੱਡਣਾ, ਧਰਤੀ ਵਿੱਚੋਂ ਟਿਊਬਵੈੱਲਾਂ ਰਾਹੀਂ ਪਾਣੀ ਦੇ ਸੋਮਿਆਂ ਤੋਂ ਪੀਣਯੋਗ ਪਾਣੀ ਪ੍ਰਾਪਤ ਕਰਨਾ ਜਾਂ ਦਰਿਆਈ ਪਾਣੀ ਨੂੰ ਸੋਧ ਕੇ ਪੀਣ ਯੋਗ ਬਣਾਉਣਾ ਆਦਿ ਇੰਜੀਨੀਅਰਿੰਗ ਦੀ ਹੀ ਦੇਣ ਹੈ। Engineers Day
ਘਰਾਂ, ਫਲੈਟਾਂ, ਉਦਯੋਗਾਂ ਦੇ ਕੂੜੇ-ਕਰਕਟ ਅਤੇ ਵਰਤੇ ਪਾਣੀ ਦੇ ਪ੍ਰਬੰਧਨ ਲਈ ਤਰੀਕਿਆਂ ਦੀ ਕਾਢ ਸੀਵਰੇਜ ਸਿਸਟਮ ਤੇ ਸਾਲਿਡ ਵੇਸਟ ਮੈਨੇਜਮੈਂਟ ਆਦਿ ਇੰਜੀਨੀਅਰਿੰਗ ਦੇ ਹਿੱਸੇ ਹੀ ਆਇਆ
ਘਰਾਂ, ਫਲੈਟਾਂ, ਉਦਯੋਗਾਂ ਦੇ ਕੂੜੇ-ਕਰਕਟ ਅਤੇ ਵਰਤੇ ਪਾਣੀ ਦੇ ਪ੍ਰਬੰਧਨ ਲਈ ਤਰੀਕਿਆਂ ਦੀ ਕਾਢ ਸੀਵਰੇਜ ਸਿਸਟਮ ਤੇ ਸਾਲਿਡ ਵੇਸਟ ਮੈਨੇਜਮੈਂਟ ਆਦਿ ਇੰਜੀਨੀਅਰਿੰਗ ਦੇ ਹਿੱਸੇ ਹੀ ਆਇਆ ਹੈ। ਰਿਹਾਇਸ਼ੀ ਇਮਾਰਤਾਂ, ਟਾਵਰਾਂ, ਪੁਲਾਂ, ਬਹੁਮੰਜ਼ਿਲਾ ਇਮਾਰਤਾਂ ਆਦਿ ਨੂੰ ਭੂਚਾਲ, ਹੜ੍ਹ, ਤੂਫਾਨ, ਸਲਾਈਡਇੰਗ, ਖੋਰਾ ਆਦਿ ਤੋਂ ਇੰਜਨੀਅਰਿੰਗ ਡਿਜਾਈਨ ਹੀ ਸੁਰੱਖਿਤ ਕਰਦਾ ਹੈ। ਇੱਕ ਡਾਕਟਰ ਇਨਸਾਨ ਦੀ ਮੱਦਦ ਉਦੋਂ ਕਰਦਾ ਹੈ ਜਦੋਂ ਹਾਦਸਾ ਵਾਪਰ ਜਾਂਦਾ ਹੈ, ਜਦੋਂਕਿ ਇੰਜੀਨੀਅਰ ਲੋਕਾਈ ਨੂੰ ਹਾਦਸੇ ਤੋਂ ਸੁਰੱਖਿਅਤ ਰੱਖਣ ਲਈ ਅਗੇਤ ਪ੍ਰਬੰਧਨ ਵਜੋਂ ਕੰਮ ਕਰਦਾ ਹੈ। ਇੰਜੀਨੀਅਰਾਂ ਦੀ ਜ਼ਿੰਦਗੀ ਕਿਸੇ ਮਿਹਨਤਕਸ਼ ਦੀ ਜ਼ਿੰਦਗੀ ਤੋਂ ਕਿਤੇ ਘੱਟ ਨਹੀਂ ਹੁੰਦੀ ਕਿਉਂਕਿ ਉਹ ਖਤਰਨਾਕ ਹਾਲਾਤਾਂ, ਔਖਿਆਲੀਆਂ ਭੂਗੋਲਿਕ ਪ੍ਰਸਥਿਤੀਆਂ। ਜ਼ਿੰਦਗੀ-ਮੌਤ ਵਿਚਕਾਰਲੀਆਂ ਔਕੜਾਂ ਅਤੇ ਮੁਸੀਬਤਾਂ ’ਚ ਵੀ ਆਪਣੇ ਕੰਮ ਪ੍ਰਤੀ ਸੁਹਿਰਦ, ਇਮਾਨਦਾਰ ਤੇ ਸਮਰਪਿਤ ਰਹਿੰਦੇ ਹੋਏ ਦਿ੍ਰੜਚਿੱਤ ਬੁਲੰਦ ਹੌਂਸਲੇ ਨਾਲ ਡਟੇ ਰਹਿੰਦੇ ਹਨ। Engineers Day
ਝੱਖੜਾਂ, ਮੀਂਹ, ਹੜ੍ਹ, ਹਨੇ੍ਹਰੀ, ਤੂਫਾਨ, ਪਹਾੜਾਂ ’ਚ ਢਿੱਗਾਂ ਡਿੱਗਣ, ਬੱਦਲ ਫਟਣ, ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦਾ ਦੈਂਤ ਸਿਰ ’ਤੇ ਮੂੰਹ ਅੱਡੀ ਖੜ੍ਹਾ ਹੋਣ ਦੇ ਬਾਵਜੂਦ ਵੀ ਇੰਜਨੀਅਰ ਆਪਣੇ ਕੰਮ ’ਚ ਮਸ਼ਰੂਫ ਕੰਮ ਪੂਰਾ ਕਰਨ ਲਈ ਦਿ੍ਰੜ ਵਿਸ਼ਵਾਸੀ ਹੁੰਦੇ ਹਨ ਕਿਉਂਕਿ ਉਹਨਾਂ ਦਾ ਟੀਚਾ ਕੰਮ ਨੂੰ ਸੰਪੂਰਨ ਕਰਕੇ ਲੋਕਾਂ ਨੂੰ ਸਮਰਪਿਤ ਕਰਨਾ ਹੁੰਦਾ ਹੈ। ਹਰ ਇਨਸਾਨ ਦੀ ਕੰਮਕਾਜ ਤੋਂ ਸੁਰੱਖਿਅਤ ਘਰ ਵਾਪਸੀ ਇੱਕ ਇੰਜੀਨੀਅਰ ਦੀ ਜ਼ਿੰਦਗੀ ਦਾ ਨਿਸ਼ਾਨਾ ਹੁੰਦਾ ਹੈ। ਭਾਰਤ ਵਿਚ 15 ਸਤੰਬਰ ਇੰਜੀਨੀਅਰ ਦਿਹਾੜੇ ਦੇ ਤੌਰ ’ਤੇ ਸਰਕਾਰੀ ਪੱਧਰ ’ਤੇ ਮਨਾਇਆ ਜਾਂਦਾ ਹੈ ਇਹ ਦਿਨ ਇੰਜੀਨੀਅਰਿੰਗ ਖੇਤਰ ’ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਭਾਰਤ ਰਤਨ ਸਿਵਲ ਇੰਜੀ. ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਜਨਮਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀਆਂ ਇੰਜੀਨੀਅਰਿੰਗ ਖੇਤਰ ’ਚ ਪਾਈਆਂ ਯਾਦਗਾਰੀ ਪੈੜਾਂ ਵਜੋਂ ਉਨ੍ਹਾਂ ਨੂੰ ਯਾਦ ਕਰਨ ਲਈ ਇਹ ਦਿਨ ਇੰਜੀਨੀਅਰ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। Engineers Day
ਇੰਜੀ. ਸਤਨਾਮ ਸਿੰਘ ਮੱਟੂ