ਕਸਬੇ ਵਿਖੇ ਡੇਂਗੂ ਨ‍ਾਲ ਕਈ ਮੌਤਾਂ ਹੋ ਜਾਣ ਕਾਰਨ ਸਿਹਤ ਵਿਭਾਗ ਆਇਆ ਹਰਕਤ ਵਿੱਚ

ਵਿਭਾਗ ਦੀ ਟੀਮ ਨੇ ਪੱਤੀ ਦੁੱਲਟ ਵਿਖੇ ਕੈਂਪ ਲਗਾਕੇ 91 ਸ਼ੱਕੀ ਲੋਕਾਂ ਦਾ ਕੀਤਾ ਟੇੈਸਟ

ਲੌਂਗੋਵਾਲ, (ਹਰਪਾਲ)। ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਤੇ ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਕੁਮਾਰ ਗੋਇਲ ਦੀ ਅਗਵਾਈ ਹੇਠ ਅੱਜ ਕਸਬਾ ਲੌਂਗੋਵਾਲ ਦੀ ਦੁੱਲਟ ਪੱਤੀ ਵਿਖੇ 3 ਵਿਸ਼ੇਸ ਟੀਮਾਂ ਦੁਆਰਾ ਘਰ ਘਰ ਜਾਕੇ ਡੇਂਗੂ ਬੁਖਾਰ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਗਿਆ ਅਤੇ ਡਾ. ਗੁਰਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਗਾਕੇ ਲੱਗਭੱਗ 91 ਸ਼ੱਕੀ ਲੋਕਾਂ ਦੇ ਟੈਸਟ ਵੀ ਕੀਤੇ ਗਏ।

ਇਸ ਸਮੇਂ ਸਿਵਲ ਸਰਜਨ ਦਫਤਰ ਸੰਗਰੂਰ ਤੋਂ ਵਿਸ਼ੇਸ ਤੌਰ ‘ਤੇ ਮੌਕੇ ਦਾ ਜਾਇਜਾ ਲੈਣ ਆਏ ਡਾ. ਸਨਵੀਰ ਕੌਰ ਜਿਲ੍ਹਾ ਐਪੀਡੀਮੌਲੋਜਿਸਟ ਨੇ ਕਿਹਾ ਕਿ ਅੱਜਕੱਲ੍ਹ ਦੇ ਮੌਸਮ ਵਿੱਚ ਜੇਕਰ ਇਸ ਤਰ੍ਹਾਂ ਦੇ ਲੱਛਣ ਜਿਵੇਂ ਤੇਜ ਬੁਖਾਰ ਹੋਣਾ ਲੱਤਾਂ ਬਾਹਾਂ ਵਿੱਚ ਨਾਂ ਸਹਿਣਯੋਗ ਦਰਦ ਹੋਣਾ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ।

ਭੁੱਖ ਨਾਂ ਲੱਗਣਾ ਸ਼ਰੀਰ ਤੇ ਰੈਸ਼ਸ ਹੋ ਜਾਣਾ ਆਦਿ ਦਿਖਾਈ ਦੇਣ ਤਾਂ ਤੁਰੰਤ ਡੇਂਗੂ ਬੁਖਾਰ ਦਾ ਟੈਸਟ ਕਰਵਾਓ ਜੋ ਕਿ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿਹਾ ਕਿ ਡੇਂਗੂ ਦਾ ਟੈਸਟ ਪਾਜੌਟਿਵ ਆਉਣ ‘ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਦਾ ਪ੍ਰਯੋਗ ਕੀਤਾ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਰਤਨ ਨੇ ਦੱਸਿਆ ਕਿ ਡੇਂਗੂ ਬੁਖਾਰ ਇੱਕ ਖਾਸ ਤਰ੍ਹਾਂ ਦੇ ਮੱਛਰ ਏਡੀਜ਼ ਅਜਿਪਟੀ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਖਾਸ ਕਿਸਮ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ।

ਇਸ ਲਈ ਇਸ ਮੌਸਮ ਵਿੱਚ ਆਪਣੇ ਆਲੇ ਦੁਆਲੇ ਕਿਸੇ ਵੀ ਥਾਂ ਤੇ ਪਾਣੀ ਇਕੱਠਾ ਨਾਂ ਹੋਣ ਦਿੱਤਾ ਜਾਵੇ, ਆਪਣੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ, ਆਪਣੇ ਘਰਾਂ ਵਿੱਚ ਕੂਲਰਾਂ ਵਿਚੋਂ ਚੰਗੀ ਤਰ੍ਹਾਂ ਪਾਣੀ ਕੱਢ ਕੇ ਸੁਕਾ ਕੇ ਹੀ ਬੰਦ ਕੀਤਾ ਜਾਵੇ, ਫਰਿੱਜਾਂ ਦੇ ਪਿਛੇ ਵਾਧੂ ਪਾਣੀ ਵਾਲੀਆਂ ਟ੍ਰੇਆਂ ਨੂੰ ਹਰ ਹਫਤੇ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ, ਗਮਲਿਆਂ ਵਿੱਚ ਉਨ੍ਹਾਂ ਹੀ ਪਾਣੀ ਪਾਇਆ ਜਾਵੇ ਜਿਨ੍ਹਾਂ ਉਹ ਸੋਖ ਲੈਣ ਇੰਨਵਰਟਰ ਦੀਆਂ ਟ੍ਰੇਆਂ ਨੂੰ ਸਾਫ ਅਤੇ ਸੁੱਕਾ ਰੱਖਿਆ ਜਾਵੇ ਘਰਾਂ ਵਿੱਚ ਵਾਧੂ ਪਏ ਬਰਤਨ ਗਮਲੇ ਘੜੇ ਟਾਇਰਾਂ ਜਾਂ ਬੋਤਲਾਂ ਨੂੰ ਖਾਲੀ ਕਰਕੇ ਮੁੱਧਾ ਕਰਕੇ ਰੱਖਿਆ ਜਾਵੇ। ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਫੌਜੀ,ਕੌਂਸਲਰ ਜਗਜੀਤ ਸਿੰਘ ਕਾਲਾ, ਕਾਂਗਰਸੀ ਆਗੂ ਸੰਜੇ ਸੈਣ ਅਤੇ ਉੱਘੇ ਸਮਾਜ ਸੇਵਕ ਕਾਲਾ ਮਿੱਤਲ ਵੀ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ