ਭ੍ਰਿਸ਼ਟਾਚਾਰੀਆਂ ’ਤੇ ਸ਼ਿਕੰਜਾ
ਭਾਰਤ ਸੋਨੇ ਦੀ ਚਿੜੀ ਸੀ ਅਤੇ ਅਜੇ ਵੀ ਹੈ ਪਰ ਭ੍ਰਿਸਟਾਚਾਰ ਨੇ ਇਸ ਸੋਨੇ ਨੂੰ ਹੜੱਪ ਲਿਆ ਹੈ ਵਿਜੈ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ ਤਿੰਨ ਆਰਥਿਕ ਮੁਲਜ਼ਮਾਂ ਦੀ ਵਜ੍ਹਾ ਕਾਰਨ ਅੱਜ ਦੇਸ਼ ਦੇ ਬੈਂਕਾਂ ਨੂੰ 22000 ਕਰੋੜ ਤੋਂ ਵੱਧ ਰੁਪਏ ਦਾ ਘਾਟਾ ਪਿਆ ਹੈ ਇਹ ਪੈਸਾ ਬੈਂਕਾਂ ਦੇ ਕੁੱਲ ਘਾਟੇ ਦਾ 40 ਫੀਸਦੀ ਹੈ ਆਖਰ ਇਨਫੋਕਸਮੈਂਟ ਫਾਇਰੈਕਟੋਰੇਟ ਨੇ ਇਹਨਾਂ ਮੁਲਜ਼ਮਾਂ ਦੀਆਂ?9041.5 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ ਆਮ ਆਦਮੀ ਨੇੇ ਬੈਂਕ ਦਾ 100 ਰੁਪਇਆ ਵੀ ਦੇਣਾ ਹੁੰਦਾ ਹੈ ਤਾਂ ਕਈ ਸਾਲਾਂ ’ਚ ਵਿਆਜ ਲਾ ਕੇ ਉਹ 1000-2000 ਬਣ ਜਾਂਦਾ ਹੈ ਤੇ ਆਖਰ ਉਹ ਰਾਸ਼ੀ ਮੋੜ ਕੇ ਹੀ ਬੰਦੇ ਦਾ ਪਹਿੜਾ ਛੁੱਟਦਾ ਹੈ
ਪਰ ਗਿਣਤੀ ਦੇ 2-3 ਬੰਦੇ ਸਾਰੇ ਦੇਸ਼ ਨੂੰ ਬੁੱਧੂ ਬਣਾ ਕੇ ਸਾਰਾ ਪੈਸਾ ਲੈ ਕੇ ਵਿਦੇਸ਼ਾਂ ’ਚ ਪਹੁੰਚ ਜਾਂਦੇ ਹਨ ਭਾਵੇ ਭਾਰਤ ਸਰਕਾਰ ਵੱਲੋਂ ਮੁਲਜ਼ਮਾਂ?ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਦੇਸ਼ ਦਾ ਜੋ ਨੁਕਸਾਨ ਹੋਇਆ ਉਸ ਦੀ ਪੂਰਤੀ ਕਰਨੀ ਸੰਭਵ ਨਹੀਂ ਜਾਂ ਇਸ ਮਾਮਲੇ ਦੇ ਸੁਲਝਣ ’ਚ ਇੰਨੀ ਦੇਰ ਹੋ ਜਾਵੇਗੀ ਕਿ ਦੇਸ਼ ਦੇ ਬਹੁਤ ਸਾਰੇ ਵਿਕਾਸ ਕਾਰਜਾਂ ਦਾ ਸਮਾਂ ਨਿਕਲ ਜਾਵੇਗਾ ਠੱਗੇ ਗਏ ਪੈਸੇ ਦੀ ਕਿੰਨੀ ਵਿਆਜ ਬਰਬਾਦ ਹੋ ਜਾਵੇਗੀ ਇਸ ਬਾਰੇ ਸਾਰੇ ਚੁੱਪ ਹਨ ਬੜੀ ਹੈਰਾਨੀ ਹੈ ਕਿ ਬੈਕਿੰਗ ਸਿਸਟਮ ਦੀ ਸ਼ੁਰੂਆਤ ਜਨਤਾ ਤੇ ਸਰਕਾਰਾਂ ਦੀ ਬਿਹਤਰੀ ਲਈ ਹੋਈ ਸੀ ਪਰ ਭ੍ਰਿਸ਼ਟ ਲੋਕਾਂ ਨੇ ਬੈਂਕਾਂ ਖਾਸਕਰ ਸਰਕਾਰੀ ਬੈਂਕਾਂ ਨੂੰ ਆਪਣੀ ਲੁੱਟ ਦਾ ਸਾਧਨ ਬਣਾ ਲਿਆ ਹੈ
ਬੈਂਕਾਂ ਦਾ ਸੁਰੱਖਿਅਤ ਪਿਆ ਪੈਸਾ ਦੇਸ਼ ਦੀ ਤਰੱਕੀ ਦਾ ਆਧਾਰ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਬੈਂਕ ਅਧਿਕਾਰੀਆਂ ਖਿਲਾਫ ਕੋਈ ਵੱਡੀ ਕਾਰਵਾਈ ਨਜ਼ਰ ਨਹੀਂ ਆ ਰਹੀ ਜੋ ਅੱਜ ਵੀ ਦੇਸ਼ ਦੇ ਅੰਦਰ ਹਨ ਤੇ ਜਿਨ੍ਹਾਂ ਨੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਵਰਗਿਆਂ ਨੂੰ ਫਰਜ਼ੀ ਦਸਤਾਵੇਜਾਂ ਦੇ ਆਧਾਰ ’ਤੇ ਕਰਜ਼ਾ ਦੇਣ ਦਾ ਗੁਨਾਹ ਕੀਤਾ ਬੈਂਕ ਅਧਿਕਾਰੀ ਵੀ ਉਦੋਂ ਤੱਕ ਚੁੱਪ ਰਹੇ ਜਦੋਂ ਤੱਕ ਮੁਲਜ਼ਮ ਦੇਸ਼ ਦੇ ਅੰਦਰ ਸਨ ਜੇਕਰ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਬੈਂਕਾਂ ਨੂੰ ਸਿਰਫ ਪੈਸੇ ਨਾਲ ਹੀ ਨਹੀਂ ਸਗੋਂ ਇਮਾਨਦਾਰੀ ਨਾਲ ਮਜ਼ਬੂਤ ਕਰਨਾ ਪਵੇਗਾ
ਭ੍ਰਿਸ਼ਟ ਅਧਿਕਾਰੀ ਭ੍ਰਿਸ਼ਟਾਚਾਰ ਦੀ ਜੜ੍ਹ ਹਨ ਜਿਨਾ ਖਿਲਾਫ ਸਖਤ ਕਾਰਵਾਈ ਦੀ ਜ਼ਰੂਰਤ ਹੈ ਭ੍ਰਿਸ਼ਟ ਬੈਂਕ ਅਧਿਕਾਰੀਆਂ ਦੀ ਜਾਇਦਾਦ ਵੀ ਜ਼ਬਤ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰੀ ਦਾ ਸਾਥ ਦੇਣ ਵਾਲਿਆਂ ਖਿਲਾਫ ਬਰਾਬਰ ਦੀ ਕਾਰਵਾਈ ਬਣਦੀ ਹੈ ਭ੍ਰਿਸ਼ਟਾਚਾਰ ਖਿਲਾਫ ਜੰਗ ਠੋਸ, ਸਿਧਾਂਤਕ ਤੇ ਯੋਜਨਾਬੰਦੀ ਨਾਲ ਹੋਣੀ ਚਾਹੀਦੀ ਹੈ ਕਿਸੇ ਵੀ ਆਰਥਿਕ ਭਗੌੜੇ ਦੀ ਹਵਾਲਗੀ ਤੋਂ ਜ਼ਿਆਦਾ ਮਹੱਤਵਪੂਰਨ ਹੈ ਬੈਂਕਾਂ ਦਾ ਢਾਂਚਾ ਮਜਬੂਤ ਕੀਤਾ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।