Greatest Teacher: ਮਨੁੱਖ ਓਨਾ ਕੁਝ ਸਹੂਲਤਾਂ ਤੇ ਸੁੱਖ-ਸਾਧਨਾਂ ’ਚ ਰਹਿ ਕੇ ਨਹੀਂ ਸਿੱਖਦਾ ਜਿੰਨਾ ਕਿ ਉਸ ਨੂੰ ਮੁਸ਼ਕਲਾਂ ਤੇ ਘਾਟਾਂ ਤਰਾਸ਼ਦੀਆਂ ਤੇ ਸੁਯੋਗ ਬਣਾਉਂਦੀਆਂ ਹਨ। ਹੋਰ ਅਸਾਨੀ ਨਾਲ ਸਮਝਣ ਲਈ ਮਹਾਂਭਾਰਤ ਦੀ ਇੱਕ ਰੌਚਕ ਘਟਨਾ ਦਾ ਜ਼ਿਕਰ ਕਰਦੇ ਹਾਂ ਦ੍ਰੋਣਾਚਾਰੀਆ ਕੌਰਵ ਸੈਨਾ ਦੇ ਸੈਨਾਪਤੀ ਬਣੇ ਪਹਿਲੇ ਦਿਨ ਦਾ ਯੁੱਧ ਉਹ ਬੜੇ ਕੌਸ਼ਲ ਨਾਲ ਲੜੇ, ਫਿਰ ਵੀ ਜਿੱਤ ਅਰਜਨ ਦੇ ਹੱਥ ਹੀ ਲੱਗੀ ਦੁਰਯੋਧਨ ਬੜਾ ਨਿਰਾਸ਼ ਹੋਇਆ। ਹੈਰਾਨੀ ਤੇ ਕਰੋਧ ਨਾਲ ਭਰਿਆ ਉਹ ਗੁਰੂ ਦ੍ਰੋਣਾਚਾਰੀਆ ਕੋਲ ਗਿਆ ਤੇ ਬੋਲਿਆ, ‘‘ਗੁਰੂਦੇਵ! ਅਰਜਨ ਤਾਂ ਤੁਹਾਡਾ ਸ਼ਿਸ਼ ਹੈ, ਤੁਸੀਂ ਤਾਂ ਉਸ ਨੂੰ ਇੱਕ ਪਲ ’ਚ ਹਰਾ ਸਕਦੇ ਹੋ ਫਿਰ ਅਜਿਹਾ ਕਿਵੇਂ ਹੋਇਆ?’’
ਦ੍ਰੋਣਾਚਾਰੀਆ ਗੰਭੀਰ ਹੋ ਕੇ ਬੋਲੇ, ‘‘ਤੂੰ ਠੀਕ ਕਹਿੰਦਾ ਹੈਂ, ਪਰ ਇੱਕ ਤੱਥ ਨਹੀਂ ਜਾਣਦਾ ਅਰਜੁਨ ਮੇਰਾ ਸ਼ਿਸ਼ ਜ਼ਰੂਰ ਹੈ, ਪਰ ਉਸ ਦਾ ਸਾਰਾ ਜੀਵਨ ਕਠਿਨਾਈਆਂ ਤੇ ਸੰਘਰਸ਼ਾਂ ’ਚ ਬੀਤਿਆ ਹੈ। ਮੈਂ ਰਾਜਸੀ ਸੁਖ ’ਚ ਜ਼ਿੰਦਗੀ ਗੁਜ਼ਾਰੀ ਹੈ ਆਫ਼ਤਾਂ ਨੇ ਹੀ ਉਸ ਨੂੰ ਮੈਥੋਂ ਵੀ ਜ਼ਿਆਦਾ ਯੋਗ ਬਣਾ ਦਿੱਤਾ ਹੈ’’ ਸਬਕ ਇਹ ਕਿ ਜ਼ਿੰਦਗੀ ’ਚ ਆਉਣ ਵਾਲੀਆਂ ਮੁਸ਼ਕਲਾਂ ਜਾਂ ਮੁਸੀਬਤਾਂ ਨੂੰ ਤਪ ਜਾਂ ਕਸਰਤ ਸਮਝ ਕੇ ਸਦਾ ਹੱਸ ਕੇ ਸਾਹਮਣਾ ਕਰਨਾ ਚਾਹੀਦਾ ਹੈ। Greatest Teacher
Read Also : ਭਿਆਨਕ ਗਰਮੀ ’ਚ ਰਾਹਗੀਰਾਂ ਦੀ ਪਿਆਸ ਬੁਝਾਵੇਗੀ ਡੇਰਾ ਸੱਚਾ ਸੌਦਾ ਦੀ ‘ਡਰੌਪ’ ਮੁਹਿੰਮ, ਮਿਲੇਗਾ ਠੰਢਾ ਅਤੇ ਸਾਫ਼ ਪਾਣੀ
ਸਿੱਖਿਆ: ਇਸ ਪ੍ਰਸੰਗ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜੇਕਰ ਜਿੰਦਗੀ ਵਿਚ ਕਦੇ ਦੁੱਖ-ਪਰੇਸ਼ਾਨੀ ਆ ਵੀ ਜਾਵੇ ਤਾਂ ਉਸ ਦਾ ਖਿੜੇ ਮੱਥੇ ਖੁੱਲ੍ਹ ਕੇ ਸਵਾਗਤ ਕਰਨਾ ਚਾਹੀਦਾ ਹੈ ਨਾ ਕਿ ਢੇਰੀ ਢਾਹ ਕੇ ਬਹਿ ਜਾਣਾ ਚਾਹੀਦਾ ਹੈ। ਜੋ ਲੋਕ ਮੁਸੀਬਤਾਂ ਸਾਹਮਣੇ ਢੇਰੀ ਢਾਹ ਕੇ ਬਹਿ ਜਾਂਦੇ ਹਨ ਉਹ ਜਿੰਦਗੀ ਦੇ ਕਈ ਤਜ਼ਰਬਿਆਂ ਅਤੇ ਸਬਕਾਂ ਤੋਂ ਵਾਂਝੇ ਰਹਿ ਜਾਂਦੇ ਹਨ। ਮੁਸੀਬਤਾਂ ਅਤੇ ਮਾੜਾ ਸਮਾਂ ਬੰਦੇ ਨੂੁੰ ਕੁਝ ਸਮੇਂ ਲਈ ਪਰੇਸ਼ਾਨ ਜ਼ਰੂਰ ਕਰ ਸਕਦਾ ਹੈ ਪਰ ਜੋ ਉਹ ਸਿਖਾ ਕੇ ਜਾਂਦਾ ਹੈ ਉਹ ਕੋਈ ਵੀ ਸੁਖ-ਸੁਵਿਧਾ, ਐਸ਼ੋ-ਇਸ਼ਰਤ ਨਹੀਂ ਸਿਖਾ ਸਕਦੇ।