ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ | Flood
- ਪਾਣੀ ਪੱਧਰ ਘਟਿਆ ਅਤੇ ਪਾੜ ਪੂਰੇ, ਰਾਹਤ ਅਤੇ ਬਚਾਅ ਕਾਰਜ ਜ਼ੋਰਾਂ ‘ਤੇ | Flood
- ਹੜ੍ਹਾਂ ਤੋਂ ਬਾਅਦ ਦੀਆਂ ਗਤੀਵਿਧੀਆਂ ਜਾਰੀ | Flood
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੇ ਇੱਕ ਹਫ਼ਤੇ ਤੋਂ ਹੜ ਦੀ ਸਥਿਤੀ ਨਾਲ ਬੁਰੀ ਤਰ੍ਹਾਂ ਜੂਝ ਰਹੇ ਪੰਜਾਬ ਦੇ ਕਈ ਇਲਾਕੇ ਵਿੱਚ ਹੁਣ ਸਥਿਤੀ ਕੰਟਰੋਲ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਅਤੇ ਹਾਲਾਤ ਕਾਫ਼ੀ ਜਿਆਦਾ ਸੁਧਰਨ ਲਗ ਪਏ ਹਨ। ਹਾਲਾਂਕਿ ਪਾਣੀ ਦਾ ਪੱਧਰ ਕੁਝ ਕੁਝ ਘਟਣ ਦੇ ਬਾਵਜੂਦ ਸੈਕੜੇ ਪਿੰਡਾਂ ਵਿੱਚ ਅੱਜੇ ਤੱਕ ਆਵਾਜਾਈ ਸ਼ੁਰੂ ਨਹੀਂ ਹੋਈ ਹੈ ਤਾਂ ਬਿਜਲੀ ਦੀ ਸਪਲਾਈ ਕਾਫ਼ੀ ਹੱਦ ਤੱਕ ਟੁੱਟੀ ਪਈ ਹੈ। ਕਈ ਪਿੰਡਾਂ ਵਿੱਚ ਤਾਂ ਅਜੇ ਵੀ ਖਾਣ ਪੀਣ ਦੇ ਸਮਾਨ ਦੀ ਦਿੱਕਤ ਹੈ ਅਤੇ ਲੋਕ ਆਪਣੇ ਘਰਾਂ ਦੇ ਕੋਠੇ ‘ਤੇ ਹੀ ਬੈਠ ਕੇ ਹੀ ਦਿਨ ਰਾਤ ਗੁਜ਼ਾਰ ਰਹੇ ਹਨ। ਇਸ ਨਾਲ ਹੀ ਮੀਂਹ ਦੇ ਮੁੜ ਸ਼ੁਰੂ ਹੋਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਇਸਦੇ ਹਰੀਕੇ ਹੈੱਡ ਵਿਖੇ ਮੌਜੂਦਾ ਪੱਧਰ 82532 ਕਿਊਸਿਕ ਹੈ ਜੋ ਸ਼ਾਮ ਤੱਕ ਹੋਰ ਘਟਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ
ਭੋਲੇਵਾਲ ਵਿਖੇ 170 ਫੁੱਟ ਚੌੜੇ ਅਤੇ 45 ਫੁੱਟ ਡੂੰਘੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੱਤੇਵਾੜਾ ਖੇਤਰ ਵਿੱਚ ਵੀ ਛੋਟੇ ਪਾੜ ਦੀ ਸ਼ਨਾਖ਼ਤ ਕੀਤੀ ਗਈ ਸੀ ਜਿਸਨੂੰ ਸਮੇਂ ਸਿਰ ਪੂਰ ਦਿੱਤਾ ਗਿਆ। ਇਸ ਦੇ ਨਾਲ ਹੀ ਮਾਓ ਸਾਹਿਬ ਵਿਖੇ ਪਏ ਪਾੜ ਨੂੰ ਵੀ ਪੂਰ ਦਿੱਤਾ ਗਿਆ ਹੈ ਅਤੇ ਮਿਓਂਵਾਲ ਵਿਖੇ 320 ਫੁੱਟ ਵਿੱਚੋਂ 180 ਫੁੱਟ ਪਾੜ ਨੂੰ ਪੂਰਨ ਦਾ ਕੰਮ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਜਨੀਆਂ ਚਾਹਲ ਪਿੰਡ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਫੌਜ ਵੱਲੋਂ ਸ਼ੁਰੂ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਰਹਿੰਦੇ ਪਾੜ ਵੀ ਜਲਦੀ ਹੀ ਪੂਰ ਲਏ ਜਾਣਗੇ। ਉਨਾਂ ਕਿਹਾ ਕਿ ਪਿੰਡ ਟੇਂਡੀਵਾਲਾ ਬੰਨ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਕਪੂਰਥਲਾ ਵਿੱਚ ਟਿੱਬੀ ਵਿਖੇ ਕਿਨਾਰੇ ਖੁਰਨ ਦੀ ਸਮੱਸਿਆ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਤਰਾਂ ਸਥਿਤੀ ਕਾਬੂ ਹੇਠ ਹੈ। ਆਹਲੀ ਕਲਾਂ ਧੂਸੀ ਬੰਨ ਵਿਖੇ ਤੁਰੰਤ ਮੁਰੰਮਤ ਕਾਰਜਾਂ ਅਤੇ ਰੇਤ ਦੀਆਂ ਬੋਰੀਆਂ ਲਗਾ ਪਾੜ ਪੈਣ ਦੀ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ। ਫਿਰੋਜ਼ਪੁਰ ਵਿਖੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਲੁਧਿਆਣਾ ਵਿਖੇ ਵੀ ਸਥਿਤੀ ਕਾਬੂ ਹੇਠ ਹੈ। ਹੜਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸਾਰੇ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਜਲੰਧਰ ਵਿਖੇ 4 ਐਨ.ਡੀ.ਆਰ.ਐਫ. ਟੀਮਾਂ, ਐਸ.ਡੀ.ਆਰ.ਐਫ. ਦੀਆਂ 3 ਟੀਮਾਂ, 4 ਫੌਜੀ ਦਲ ਅਤੇ 15 ਕਿਸ਼ਤੀਆਂ ਦੀ ਮੱਦਦ ਨਾਲ ਬਚਾਅ ਅਤੇ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਹਨ। ਹਵਾਈ ਸੇਵਾ ਜ਼ਰੀਏ ਹੁਣ ਤੱਕ 36000 ਫੂਡ ਪੈਕੇਟ ਪਹੁੰਚਾਏ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਪਨਬਸ ਅਤੇ ਪੀਆਰਟੀਸੀ ਦਾ ਅੱਜ ਚੱਕਾ ਜ਼ਾਮ, ਯਾਤਰੀ ਪਰੇਸ਼ਾਨ
ਕਪੂਰਥਲਾ ਵਿੱਚ, 87 ਪਿੰਡ ਪ੍ਰਭਾਵਿਤ ਹੋਏ ਹਨ ਅਤੇ 20 ਪਿੰਡ ਇਲਾਕੇ ਤੋਂ ਸੰਪਰਕ ਟੁੱਟ ਗਿਆ ਹੈ ਇਨਾਂ ਪਿੰਡਾਂ ਵਿੱਚ 4800 ਫੂਡ ਪੈਕੇਟ ਹਵਾਈ ਸੇਵਾ ਰਾਹੀਂ ਪਹੁੰਚਾਏ ਗਏ ਹਨ। ਹੜਾਂ ਤੋਂ ਬਾਅਦ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿÎਭਾਗ ਦੁਆਰਾ ਫੌਗਿੰਗ ਕੀਤੀ ਜਾ ਰਹੀ ਹੈ। ਹੜਾਂ ਦੀ ਮਾਰ ਵਾਲੇ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਕਿਸ਼ਤਰੀਆਂ ਜ਼ਰੀਏ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਮੋਬਾਇਲ ਮੈਡੀਕਲ ਟੀਮਾਂ ਨੂੰ ਸਥਿਤੀ ਆਮ ਵਰਗੀ ਹੋਣ ਤੱਕ ਪੱਕੇ ਤੌਰ ‘ਤੇ ਇਨਾਂ ਪਿੰਡਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਥਿਤੀ ਦਾ ਜਾਇਜ਼ਾ ਅੱਜ ਲਏਗੀ ਸਰਕਾਰ, ਸਕੱਤਰਾਂ ਦੇ ਗਰੁੱਪ ਦੀ ਮੀਟਿੰਗ ਅੱਜ
ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਸੋਮਵਾਰ ਨੂੰ ਪੰਜਾਬ ਸਰਕਾਰ ਲਵੇਗੀ, ਇਸ ਲਈ ਹੜ ਅਤੇ ਆਫ਼ਤ ਪ੍ਰਬੰਧਨ ‘ਚ ਲਗੇ ਸਕੱਤਰਾਂ ਦੇ ਗਰੁੱਪ ਦੀ ਮੀਟਿੰਗ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਚੰਡੀਗੜ੍ਹ ਵਿਖੇ ਲੈਣਗੇ, ਜਦੋਂ ਕਿ ਕਈ ਜਿਲੇ ਦੇ ਡਿਪਟੀ ਕਮਿਸ਼ਨਰ ਇਸ ਮੀਟਿੰਗ ਵਿੱਚ ਵੀਡੀਓ ਕਾਨਫਰੰਸ ਰਾਹੀਂ ਭਾਗ ਲੈਣਗੇ। ਮੀਟਿੰਗ ਦੌਰਾਨ ਮੁੱਖ ਸਕੱਤਰ ਸੂਬੇ ਦੇ ਵੱਖ-ਵੱਖ ਹਿੱਸਿਆ ਵਿਚ ਚਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਉਹ ਸਥਿਤੀ ਨਾਲ ਨਿਪਟਣ ਅਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਵਿਚਾਰ ਚਰਚਾ ਵੀ ਕਰਨਗੇ। (Flood)