ਸ੍ਰੀਲੰਕਾ ਦਾ ਧੁੰਦਲਾ ਭਵਿੱਖ
ਸ੍ਰੀਲੰਕਾ ’ਚ ਆਰਥਿਕ ਸੰਕਟ ਕਾਰਨ ਪੈਦਾ ਹੋਏ ਸਿਆਸੀ ਸੰਕਟ ਨੇ ਦੇਸ਼ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਅਸਤੀਫਾ ਦੇ ਚੁੱਕੇ ਹਨ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਖਾਲੀ ਹੈ ਦੇਸ਼ ਦੇ ਭਵਿੱਖ ਦਾ ਫੈਸਲਾ ਸਰਕਾਰ ਵਿਰੋਧੀ ਪਾਰਟੀਆਂ ਤੇ ਮੁਜ਼ਾਹਰਾਕਾਰੀਆਂ ਦੇ ਰਵੱਈਏ ਤੋਂ ਸਾਫ਼ ਹੋਣਾ ਸੀ ਪਰ ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਭਵਨ ’ਚ ਜਿਸ ਤਰ੍ਹਾਂ ਭੰਨ੍ਹ-ਤੋੜ ਕਰਕੇ ਮੌਜ-ਮਸਤੀ ਕੀਤੀ ਉਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਨਵੀਂ ਸਰਕਾਰ ਦਾ ਬਦਲ ਅਜੇ ਨਾ ਤਾਂ ਕਿਸੇ ਪਾਰਟੀ ਕੋਲ ਹੈ ਤੇ ਨਾ ਹੀ ਆਮ ਜਨਤਾ ਕੋਲ ਜਿਸ ਚੀਜ਼ ਦਾ ਖੰਡਨ ਕੀਤਾ ਜਾਂਦਾ ਹੈ
ਉਸ ਦਾ ਬਦਲ ਹੋਣਾ ਜ਼ਰੂਰੀ ਹੈ ਜੋ ਕਿ ਨਦਾਰਦ ਹੈ ਉਥਲ-ਪੁਥਲ ਦੇ ਮਾਹੌਲ ’ਚ ਨਾ ਤਾਂ ਕੋਈ ਵਧੀਆ ਆਗੂ ਜਾਂ ਪਾਰਟੀ ਜਨਤਾ ਦੀ ਅਗਵਾਈ ਕਰ ਰਹੀ ਹੈ ਤੇ ਨਾ ਹੀ ਬੇਹੂਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਟਿੱਪਣੀ ਕਰਨ ਦੀ ਹਿੰਮਤ ਕਰ ਰਹੀ ਹੈ ਦੂਜੇ ਪਾਸੇ ਦੁਨੀਆ ਦੇ ਮਹੱਤਵਪੂਰਨ ਮੁਲਕਾਂ ਨੇ ਵੀ ਸ੍ਰੀਲੰਕਾ ਦੀ ਸਥਿਤੀ ਬਾਰੇ ਚੁੱਪ ਵੱਟ ਲਈ ਹੈ
ਵੱਡੇ ਤੌਰ ’ਤੇ ਮੱਦਦ ਦੀ ਗੱਲ ਵੀ ਨਹੀਂ ਸਾਹਮਣੇ ਨਹੀਂ ਆ ਰਹੀ ਭਾਵੇਂ ਗੁਆਂਢੀ ਮੁਲਕ ਹਾਲਾਤਾਂ ’ਤੇ ਨਜ਼ਰ ਰੱਖ ਰਹੇ ਹਨ ਪਰ ਦੇਸ਼ ਅੰਦਰੋਂ ਸਥਿਤੀ ਨੂੰ ਸੰਭਾਲਣ ਦੀ ਸਮਰੱਥਾ ਵੀ ਨਜ਼ਰ ਨਹੀਂ ਆ ਰਹੀ ਬਿਨਾਂ ਸ਼ੱਕ ਸਾਰਾ ਮਸਲਾ ਅਗਲੀਆਂ ਚੋਣਾਂ ਨਾਲ ਹੀ ਹੱਲ ਹੋਣਾ ਹੈ ਤੇ ਕਿਸੇ ਨਿਪੁੰਨ ਤੇ ਤਜ਼ਰਬੇਕਾਰ ਲੀਡਰ ਦੀ ਅਗਵਾਈ ਹੀ ਦੇਸ਼ ਨੂੰ ਇਸ ਸੰਕਟ ’ਚੋਂ ਕੱਢ ਸਕਦੀ ਹੈ
ਸ੍ਰੀਲੰਕਾ ਦੀ ਸਭ ਤੋਂ ਵੱਡੀ ਤ੍ਰਾਸਦੀ ਹੀ ਇਹ ਹੈ ਕਿ ਜਨਤਾ ਦੇ ਅੰਦਰ ਹੁਕਮਰਾਨਾਂ ਦੀ ਨਾਕਾਮੀ ਖਿਲਾਫ਼ ਗੁੱਸਾ ਤਾਂ ਹੈ ਪਰ ਨਵੇਂ ਹਾਲਾਤਾਂ ਨੂੰ ਸੰਭਾਲਣ ਲਈ ਕੋਈ ਆਦਰਸ਼ ਨੇਤਾ ਸਾਹਮਣੇ ਨਹੀਂ ਹੈ ਵਿਰੋਧੀ ਪਾਰਟੀਆਂ ਪ੍ਰਦਰਸ਼ਨਕਾਰੀਆਂ ਦੇ ਆਪਹੁਦਰੇਪਣ ਦੇ ਸਾਹਮਣੇ ਕਮਜ਼ੋਰ ਹਨ ਲੰਮੇ ਸਮੇਂ ਤੱਕ ਹਿੰਸਾ ਨਾਲ ਲੜਾਈ ਲੜਦੇ ਰਹੇ ਇਸ ਮੁਲਕ ਦੀ ਆਰਥਿਕਤਾ ਤਾਂ ਪਹਿਲਾਂ ਹੀ ਕਮਜ਼ੋਰ ਸੀ ਉੱਤੋਂ ਚੀਨ ਵਰਗੇ ਮੁਲਕ ਤੋਂ ਭਾਰੀ ਕਰਜ਼ੇ ਲੈ ਕੇ ਆਰਥਿਕਤਾ ਨੂੰ ਹੋਰ ਵੀ ਬਦਹਾਲ ਕਰ ਦਿੱਤਾ ਹੁਕਮਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਰਹੇ
ਜੇਕਰ ਬੇਹੁੂਦਾ ਪ੍ਰਦਰਸ਼ਨ ਹੀ ਸ੍ਰੀਲੰਕਾ ਦੀ ਸਿਆਸਤ ਉੱਤੇ ਭਾਰੂ ਰਿਹਾ ਤਾਂ ਨੇੜ ਭਵਿੱਖ ’ਚ ਦੇਸ਼ ਦੇ ਹਾਲਾਤ ਸੁਧਰਨ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਭਾਰਤ ਨੂੰ ਆਪਣੇ ਇਸ ਗੁਆਂਢੀ ਮੁਲਕ ’ਤੇ ਖਾਸ ਨਜ਼ਰ ਰੱਖਣੀ ਪਵੇਗੀ ਤਾਂ ਕਿ ਚੀਨ ਜਾਂ ਕੋਈ ਹੋਰ ਮੁਲਕ ਇਸ ਉਥਲ-ਪੁਥਲ ਦੇ ਸਹੀ ਹੋਣ ਤੱਕ ਕੋਈ ਆਪਣਾ ਦਾਅ ਨਾ ਲਾ ਜਾਵੇ ਮਜ਼ਬੂਤ ਸ੍ਰੀਲੰਕਾ ਹੀ ਭਾਰਤ ਦੇ ਪੱਖ ’ਚ ਹੈ ਕੌਮਾਂਤਰੀ ਤਾਕਤਾਂ ਗੜਬੜੀ ਦਾ ਫਾਇਦਾ ਨਾ ਉਠਾ ਜਾਣ ਸ੍ਰੀਲੰਕਾ ਦੂਜਾ ਅਫ਼ਗਾਨਿਸਤਾਨ ਨਾ ਬਣੇ, ਇਸ ਵਾਸਤੇ ਭਾਰਤ ਸਰਕਾਰ ਨੂੰ ਕੂਟਨੀਤਿਕ ਤਿਆਰੀ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ