Punjab
Free Health Camp Punjab: ਸਵ: ਮਹਿੰਦਰ ਸਿੰਘ ਦੀ ਨਿੱਘੀ ਯਾਦ ’ਚ ਚੌਥਾ ਮੈਡੀਕਲ ਚੈਕਅੱਪ ਕੈਂਪ ਲਗਾਇਆ
ਕੈਂਪ ’ਚ ਲਗਭਗ 150 ਮਰੀਜਾਂ ਦੀ ਕੀਤੀ ਜਾਂਚ, ਮੁਫ਼ਤ ਦਵਾਈਆਂ ਵੰਡੀਆਂ
Free Health Camp Punjab: (ਸੁਸ਼ੀਲ ਕੁਮਾਰ) ਭਾਦਸੋਂ। ਹਰ ਸਾਲ ਦੀ ਤਰ੍ਹਾਂ ਸਵ: ਮਹਿੰਦਰ ਸਿੰਘ ਡੀ.ਪੀ.ਈ. ਦੀ ਨਿੱਘੀ ਯਾਦ ਨੂੰ ਸਮਰਪਿਤ ਸ਼੍ਰੀ ਵਿਸ਼ਵਕਰਮਾ ਮੰਦਰ ਭਾਦਸੋਂ ਵਿੱਚ ਚੌਥਾ ਸਲਾਨਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ: ਅਮਨਦੀਪ ਸਿੰਘ, ਐਮ.ਡੀ. ਵੱਲੋਂ ਲਗਭਗ 150 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡਾ: ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਕੈਂਪ ਉਨਾਂ ਦੇ ਪਿਤਾ ਸਵ:ਮਹਿੰਦਰ ਸਿੰਘ ਡੀ.ਪੀ.ਈ. ਦੀ ਨਿੱਘੀ ਯਾਦ ਵਿੱਚ ਲਗਾਇਆ ਜਾਂਦਾ ਹੈ ਅਤੇ ਹਰ ਸਾਲ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਨਰਿੰਦਰ ਜੋਸ਼ੀ ਸੇਵੀ, ਸਤਨਾਮ ਸਿੰਘ ਧੀਮਾਨ ਕੌਂਸਲਰ, ਗੁਰਸੇਵਕ ਸਿੰਘ ਸੀਨੀਅਰ ਸਹਾਇਕ ਨੇ ਦੱਸਿਆ ਕਿ ਸਵ: ਮਹਿੰਦਰ ਸਿੰਘ ਇੱਕ ਉਘੇ ਸਮਾਜ ਸੇਵਕ ਸਨ ਜਿਨਾਂ ਦੀਆਂ ਸਮਾਜ ਵਿੱਚ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਕਰਕੇ ਅੱਜ ਉਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ
ਉਨ੍ਹਾਂ ਜਿੱਥੇ ਸਮੁੱਚੇ ਪਰਿਵਾਰ ਦਾ ਇਸ ਮਹਾਨ ਉਪਰਾਲੇ ਪ੍ਰਤੀ ਧੰਨਵਾਦ ਕੀਤਾ ਗਿਆ ਉਥੇ ਅਪੀਲ ਕੀਤੀ ਕਿ ਯੂਥ ਕਲੱਬ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਜਿਹੇ ਉਪਰਾਲੇ ਕਰਨ ਲਈ ਅੱਗੇ ਆਉਣ। ਇਸ ਮੌਕੇ ਮਰੀਜ਼ਾਂ ਲਈ ਚਾਹ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਸੀ। ਇਸ ਕੈਂਪ ਦੌਰਾਨ ਵਰੁਣ ਸ਼ਰਮਾ, ਰੋਹਿਤ ਕੁਮਾਰ,ਸਾਵਨ ਕੁਮਾਰ, ਸੁਖਰੇਗਨ ਸਿੰਘ ਪ੍ਰਿੰਸ ਕੁਮਾਰ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
