ਸਾਬਕਾ ਇੰਸਪੈਕਟਰ ਨੂੰ ਹੋਈ ਦਸ ਸਾਲ ਦੀ ਸਜ਼ਾ, ਕੀ ਹੈ ਮਾਮਲਾ?

Murder

ਮੋਹਾਲੀ (Mohali News)। ਸੀਬੀਆਈ ਅਦਾਲਤ ਨੇ 31 ਸਾਲ ਪੁਰਾਣੇ ਮਾਮਲੇ ਵਿੱਚ ਫ਼ੈਸਲਾ ਸੁਣਾਇਆ ਹੈ। ਇੱਕ ਸਾਬਕਾ ਇੰਸਪੈਕਟਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਗਲਤ ਤਰੀਕੇ ਨਾਲ ਹਿਰਾਸਤ ਵਿੱਚ ਲੈਣ ਦੇ ਮਾਮਲੇ ਵਿੱਚ 32 ਸਾਲ ਪੁਰਾਣੇ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਸਾਬਕਾ ਇੰਸਪੈਕਟਰ ਸੁਰਿੰਦਰ ਸਿੰਘ ਨੂੰ 10 ਕੈਦ ਦੀ ਸਜ਼ਾ ਸੁਣਾਈ ਹੈ।

ਸਜ਼ਾ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ’ਤੇ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਕੇਸ ਵਿੱਚ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਸਾਬਕਾ ਡੀਐੱਸਪੀ ਭੁਪਿੰਦਰਜੀਤ ਸਿੰਘ (ਮੌਜ਼ੂਦਾ ਸਮੇਂ ਵਿੱਚ ਰਿਟਾਇਰਡ ਐੱਸਐੱਸਪੀ) ਅਤੇ ਹੋਰ ਪੁਲਿਸ ਮੁਲਾਜ਼ਮਾਂ ਰਾਮਨਾਥ ਅਤੇ ਨਾਜ਼ਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਗਿਆ ਸੀ। ਇਸ ਕੇਸ ਵਿੱਚ ਇੱਕ ਮੁਲਜ਼ਮ ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ। (Mohali News)

ਪੀੜਤ ਧਿਰ ਦੇ ਵਕੀਲ ਜਗਜੀਤ ਸਿੰਘ ਨੇ ਦੱਸਿਆ ਕਿ 1992 ਵਿੱਚ ਥਾਣਾ ਵੈਰੋਵਾਲ ਦੀ ਪੁਲਿਸ ਪਾਰਟੀ ਨੇ ਪਿਆਰਾ ਸਿੰਘ, ਉਸ ਦੇ ਪੁੱਤਰ ਹਰਫੂਲ, ਭਤੀਜੇ ਗੁਰਦੀਪ ਅਤੇ ਇੱਕ ਹੋਰ ਰਿਸ਼ਤੇਦਾਰ ਸਵਰਣ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਦਿੱਤਾ ਗਿਆ ਸੀ। ਅਦਾਲਤ ਵੱਲੋਂ 1999 ਵਿੱਚ ਇਸ ਸਬੰਧੀ ਜਾਂਚ ਦੇ ਹੁਕਮ ਸੀਬੀਆਈ ਨੂੰ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਐ ‘ਪੈਰਾਮਿਲਟਰੀ ਫੋਰਸ’, ਪੰਜਾਬ ਦੀ ਸੁਰੱਖਿਆ ਲਈ ਖਰਚ ਹੋ ਰਹੇ ਹਨ 4 ਕਰੋੜ 13 ਲੱਖ

ਜਾਂਚ ਦੇ ਆਧਾਰ ’ਤੇ ਹੀ ਸੀਬੀਆਈ ਨੇ ਸਾਬਕਾ ਡੀਐੱਸਪੀ ਭੁਪਿੰਦਰਜੀਤ ਸਿੰਘ, ਇੰਸ. ਸੁਰਿੰਦਰ, ਰਾਮਨਾਥ ਅਤੇ ਉਨ੍ਹਾਂ ਦੇ ਸਹਿਕਰਮੀਆਂ ਨਾਜਰ ਸਿੰਘ ਅਤੇ ਇੱਕ ਹੋਰ ਖਿਲਾਫ਼ ਕੇਸ ਦਰਜ ਕਰਦਿਆਂ ਸਾਲ 2000 ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਤੇ ਕੋਰਟ ਨੇ ਕੁਝ ਸਮਾਂ ਪਹਿਲਾਂ ਹੀ ਸੁਰਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੁਣ ਸੁਰਿੰਦਰ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ