ਦੇਹਰਾਦੂਨ (ਏਜੰਸੀ)। ਉੱਤਰਾਖੰਡ ਦੇ ਜੰਗਲ ਅੱਜ ਅੱਗ ਦੀਆਂ ਲਪਟਾਂ ਨਾਲ ਘਿਰੇ ਪਏ ਹਨ। 71 ਫ਼ੀਸਦੀ ਜੰਗਲ ਵਾਲੇ ਸੂਬੇ ‘ਚ ਜੰਗਲ ਸੁਲਗ ਰਹੇ ਹਨ। ਇਸ ਨਾਲ ਜੰਗਲ ਪ੍ਰੋਪਰਟੀ ਨੂੰ ਤਾਂ ਬਹੁਤ ਨੁਕਸਾਨ ਹੋ ਹੀ ਰਿਹਾ ਹੈ ਬੇਜ਼ੁਬਾਨ ਵੀ ਜਾਨ ਬਚਾਉਣ ਲਈ ਇੱਧਰ ਉੱਧਰ ਭਟਕ ਰਹੇ ਹਨ। ਇਹੀ ਨਹੀਂ, ਜੰਗਲੀ ਜੀਵਾਂ ਦੀ ਆਬਾਦੀ ਦੇ ਨੇੜੇ ਆਉਣ ਕਰਕੇ ਮਨੁੱਖ ਤੇ ਜੰਗਲੀ ਜੀਵਾਂ ਦੇ ਸੰਘਰਸ਼ ਤੋਂ ਵੀ ਨਾਂਹ ਨਹੀਂ ਕੀਤੀ ਜਾ ਸਕਦੀ। ਅਜਿਹੇ ‘ਚ ਜੰਗਲ ਦੀ ਦਹਿਲੀਜ਼ ਪਾਰ ਕਰਦੇ ਹੀ ਉਨ੍ਹਾਂ ਦੇ ਸ਼ਿਕਾਰ ਦਾ ਵੀ ਸ਼ੱਕ ਹੈ। (Flames Of Fire)
ਹਾਲਾਂਕਿ ਦਾਅਵਾ ਹੈ ਕਿ ਸੂਬੇ ਭਰ ‘ਚ ਪਿੰਡਾਂ, ਸ਼ਹਿਰਾਂ ‘ਚ ਲੱਗੀ ਜੰਗਲ ਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਨਾਲ ਹੀ ਜੰਗ ‘ਚ ਜੰਗਲੀ ਜੀਵਾਂ ਲਈ ਪਾਣੀ ਦੀ ਵਿਵਸਥਾ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਰਾਜਾਜੀ ਤੇ ਕਾਰਬੇਟ ਟਾਈਗਰ ਰਿਜ਼ਰਵ ਤੋਂ ਲੈ ਕੇ ਉੱਚ ਬਰਫ਼ੀਲੇ ਖ਼ੇਤਰ ‘ਚ ਸਥਿੰਤ ਕੇਦਾਰਨਾਥ ਵਾਈਲਡਲਾਈਫ਼ ਸੈਂਚੁਰੀ ਤੱਕ ਦੇ ਜੰਗਲ ਅੱਗ ਦੇ ਘੇਰੇ ‘ਚ ਹਨ। ਨਾ ਸਿਰਫ਼ ਸੁਰੱਖਿਅਤ ਖੇਤਰ ਸਗੋਂ ਹੋਰ ਜੰਗਲੀ ਏਰੀਆਂ ‘ਚ ਸਾਰੇ ਜੰਗਲ ਸੁਗਲ ਰਹੇ ਹਨ। (Flames Of Fire)
ਬੇਜ਼ੁਬਾਨਾਂ ਨੂੰ ਇਸ ਦੂਹਰੀ ਚੁਣੌਤੀ ਤੋਂ ਬਚਾਉਣ ਦੀ ਚੁਣੌਤੀ ਵਿਭਾਗ ਦੇ ਸਾਹਮਣੇ ਹੈ। ਮੁਖ ਜੰਗਲ ਸੁਰੱਖਿਆ ਜੰਗਲੀ ਜੀਵ ਅਤੇ ਮੁੱਖ ਜੰਗਲੀਜੀਵ ਪ੍ਰਤੀਪਾਲਕ ਡੀਵੀਐੱਸ ਖਾਤੀ ਵੀ ਇਸ ਨਾਲ ਸਬੰਧ ਰੱਖਦੇ ਹਨ। ਉਹ ਕਹਿੰਦੇ ਹਨ ਕਿ ਪਾਰੇ ਦੇ ਉਛਾਲ ਤੇ ਜੰਗਲ ਦੀ ਅੱਗ ਦੇ ਮੱਦੇਨਜ਼ਰ ਜੰਗਲੀ ਜੀਵਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਲਈ ਸੂਬੇ ਭਰ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਾਰੇ ਜੰਗਲੀ ਇਲਾਕਿਆਂ ‘ਚ ਪਿੰਡਾਂ-ਸ਼ਹਿਰਾਂ ਨਾਲ ਲੱਗਦੀ ਹੱਦ ‘ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਲਗਾਤਾਰ ਗਸ਼ਤ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜੰਗਲਾਂ ‘ਚ ਬਣਾਂਏ ਗਏ ਵਾਟਰ ਹਾਲ ‘ਚ ਪਾਣੀ ਦਾ ਇੰਤਜਾਮ ਕਰਨ ‘ਤੇ ਖਾਸ ਫੋਕਸ ਕੀਤਾ ਜਾ ਰਿਹਾ ਹੈ।
ਪ੍ਰਭਾਵਿਤ ਹੋ ਸਕਦੀਆਂ ਹਨ ਉਡਾਣਾਂ | Flames Of Fire
ਮਾਹਿਰਾਂ ਮੁਤਾਬਿਕ ਫਿਲਹਾਲ ਹਵਾ ਦੀ ਰਫ਼ਤਾਰ ਠੀਕ-ਠਾਕ ਹੈ। ਜੇਕਰ ਇਹ ਘੱਟ ਹੋਈ ਤਾਂ ਧੂਏਂ ਤੇ ਧੂੜ ਦੇ ਕਣਾਂ ਨਾਲ ਬਣੀ ਧੁੰਦ ਕਾਰਨ ਸਮਾਗ ਵਰਗੀ ਸਥਿਤੀ ਬਣਨ ਦਾ ਖਦਸ਼ਾ ਹੈ। ਮੌਸਮ ਵਿਗਿਆਨ ਕੇਂਦਰ, ਦੇਹਰਾਦੂਨ ਅਨੁਸਾਰ ਵਰਤਮਾਨ ‘ਚ ਧੂਏਂ ਤੇ ਧੂੜ ਦੇ ਕਣਾਂ ਨਾਲ ਬਣੀ ਧੁੰਦ ਨਾਲ ਵਿਜ਼ੀਬਿਲਟੀ ਘੱਟ ਹੋ ਗਈ ਹੈ। ਅਜਿਹੇ ‘ਚ ਹੈਲੀਕਾਪਟਰ ਆਪ੍ਰੇਸ਼ਨ ‘ਚ ਦਿੱਕਤ ਆ ਸਕਦੀ ਹੈ। ਹਵਾ ਦੀ ਗਤੀ ਘੱਟ ਹੋਈ ਾਂ ਸਮਾਗ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।