ਓਲੰਪਿਕ ਹੌਂਸਲੇ ਦੀ ਉਡਾਣ
ਓਲੰਪਿਕ ਟੋਕਿਓ ’ਚ ਭਾਰਤ ਨੂੰ ਪਹਿਲੇ ਦਿਨ ਹੀ ਚਾਂਦੀ ਦਾ ਤਮਗਾ ਹਾਸਲ ਹੋਇਆ ਹੈ ਇਹ ਭਾਰਤ ਲਈ ਇੱਕ ਨਵਾਂ ਮੀਲਪੱਥਰ (ਅਧਿਆਇ) ਮੀਰਾਂਬਾਈ ਚਾਨੂੰ ਨੇ ਭਾਰਤੋਲਣ ’ਚ ਇਹ ਮੈਡਲ ਜਿੱਤਿਆ ਹੈ ਓਲੰਪਿਕ ਦੇ ਇਤਿਹਾਸ ’ਚ ਭਾਰਤ ਦਾ ਇਹ ਚਾਂਦੀ ਤਮਗਾ ਹੈ ਰੀਓ ਓਲੰਪਿਕ ’ਚ ਕਾਂਸੀ ਤਮਗੇ ਤੋਂ ਵੀ ਵਾਂਝੀ ਰਹੀ ਚਾਨੂੰ ਨੇ ਜਿਸ ਹੌਂਸਲੇ ਨਾਲ ਇਹ ਤਮਗਾ ਜਿੱਤਿਆ ਹੈ ਉਹ ਭਾਰਤ ਲਈ ਮਾਣ ਵਾਲੀ ਗੱਲ ਹੈ ਟੋਕਿਓ ਓਲੰਪਿਕ ’ਚ ਪਹਿਲਾ ਤਮਗਾ ਇਕ ਮਹਿਲਾ ਖਿਡਾਰੀ ਦੇ ਹਿੱਸੇ ਆਉਣ ਕਾਰਨ ਇਹ ਭਾਰਤੀ ਮਹਿਲਾਵਾ ਲਈ ਮਾਣ ਵਾਲੀ ਗੱਲ ਹੈ
ਇਸ ਤੋਂ 21 ਸਾਲ ਪਹਿਲਾਂ ਕਰਨਮ ਮਲੇਸ਼ਵਰੀ ਨੇ ਭਾਰਤੋਲਣ ’ਚ ਕਾਂਸੀ ਦਾ ਤਮਗਾ ਹਾਸਲ ਕੀਤਾ, ਪਰ ਉਸ ਤੋਂ ਬਾਦ ਤਮਗਿਆ ਦਾ ਸੋਕਾ ਜਿਹਾ ਹੀ ਪਿਆ ਰਿਹਾ ਚਾਨੂੰ ਨੇ ਹਾਰ ਨੂੰ ਜਿੱਤ ਦੀ ਪੌੜੀ ਬਣਾਇਆ ਤੇ ਲਗਾਤਾਰ ਅਭਿਆਸ ਜਾਰੀ ਰੱਖਿਆ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ ਤੇ ਅਭਿਆਸ ਨਾਲ ਕੁਝ ਵੀ ਅਸੰਭਵ ਨਹੀਂ ਵੇਟ ਲਿਫਟਿੰਗ ’ਚ ਦੇਸ਼ ਦੀਆਂ ਦੋ ਔਰਤਾਂ ਦਾ ਹੀ ਓਲੰਪਿਕ ਦੇ ਇਤਿਹਾਸ ’ਚ ਤਮਗੇ ਹਾਸਲ ਮਹਿਲਾਵਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੇਗੀ ਇਹ ਗੱਲ ਵੀ ਇੱਥੇ ਕਰਨੀ ਬਣਦੀ ਹੈ ਕਿ ਸਾਡੇ ਦੇਸ਼ ’ਚ ਸਰਕਾਰਾਂ ਦੇ ਪੱਧਰ (ਸਤਰ) ’ਤੇ ਅਜੇ ਉਹ ਖੇਡ ਸਹੂਲਤਾਂ ਦਾ ਇੰਤਜ਼ਾਮ ਨਹੀਂ ਹੋ ਸਕਿਆ ਜੋ ਅਮਰੀਕਾ ਤੇ ਚੀਨ ਵਰਗੇ ਮੁਲਕਾਂ ’ਚ ਹੈ ਚਾਨੂੰ ਦੇ ਪਰਿਵਾਰ ਨੂੰ ਬੇੇਟੀ ਦੀ ਕਾਮਯਾਬੀ ਲਈ ਕਾਫੀ ਮੁਸ਼ੱਕਤ ਕਰਨੀ ਪਈ ਹੈ ਇੱਥੇ ਖਿਡਾਰੀਆਂ ਨੂੰ ਘੱਟ ਸਾਧਨਾਂ ਤੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਖਿਡਾਰੀਆਂ ਦੇ ਪਰਿਵਾਰ ਆਰਥਿਕ ਮੁਸ਼ਕਲਾਂ ’ਚੋਂ ਗੁਜ਼ਰ ਕੇ ਆਪਣੇ ਬੱਚੇ ਦੀ ਖਾਹਿਸ਼ ਪੂਰੀ ਕਰਦੇ ਹਨ ਬਹੁਤ ਸਾਰੇ ਕਾਬਲ ਖਿਡਾਰੀ ਸਹੂਲਤਾਂ ਦੀ ਘਾਟ ਕਾਰਨ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਤੋਂ ਹੀ ਵਾਂਝੇ ਰਹਿ ਜਾਂਦੇ ਹਨ ਜਿੱਥੋਂ ਤੱਕ ਦੇਸ਼ ਦੀ ਜਲਵਾਯੂ ਤੇ ਖਾਧ-ਖੁਰਾਕ ਦਾ ਸਬੰਧ ਹੈ ਭਾਰਤੀ ਖਿਡਾਰੀ ਠੰਡੇ ਮੁਲਕਾਂ ਨਾਲੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ ਪਰ ਖੇਡ ਢਾਂਚੇ ਦੀਆਂ ਕਮੀਆ ਕਰਕੇ ਸਾਡਾ ਮੁਲਕ ਸਭ ਸੰਭਾਵਨਾਵਾਂ ਦੇ ਬਾਵਜੂਦ ਪਿੱਛੇ ਚੱਲਦਾ ਆ ਰਿਹਾ ਹੈ
ਦਰਅਸਲ ਸਾਡੇ ਦੇਸ਼ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ ਸਾਡੇ ਇੱਥੇ ਖੇਡ ਨੂੰ ਇਕ ਖਾਸ ਸਮੇਂ ਤੱਕ ਸੀਮਤ ਕਰ ਦਿੱਤਾ ਗਿਆ ਹੈ ਖੇਡ ਨੂੰ ਸਮਾਜ ਦਾ ਅਟੁੱਟ ਹਿੱਸਾ ਬਣਾਉਣਾ ਪਵੇਗਾ ਖਿਡਾਰੀਆਂ ਦੇ ਨਾਲ-ਨਾਲ ਆਮ ਜਨਤਾ ਨੂੰ ਤੰਦਰੁਸਤੀ ਲਈ ਖੇਡਾਂ ਲਈ ਪ੍ਰੇਰਿਤ ਕਰਨਾ ਪਵੇਗਾ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਖੇਡ ਸਹੂਲਤਾਂ ਦਾ ਵੱਡੇ ਪੱਧਰ ’ਤੇ ਪਸਾਰ ਹੋਵੇਗਾ ਅਜੇ ਤਾਈਂ ਕੇਂਦਰ ਤੇ ਸੂਬਿਆਂ ਦੋਵਾਂ ਥਾਈ ਖੇਡ ਵਿਭਾਗ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੋਲ੍ਹਣ ਵਾਲੀਆ ਸਰਕਾਰਾਂ ਨੂੰ ਪਿੰਡ-ਪਿੰਡ ਸਟੇਡੀਅਮ ਵੀ ਬਣਾਉਣੇ ਚਾਹੀਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ