IND Vs ZIM ਵਿਚਕਾਰ ਪਹਿਲਾ ਟੀ20 ਅੱਜ, ਅਭਿਸ਼ੇਕ ਜਾਂ ਪਰਾਗ ਦਾ ਹੋ ਸਕਦਾ ਹੈ ਡੈਬਿਊ

IND vs ZIM

2015 ਤੋਂ ਬਾਅਦ ਜ਼ਿੰਬਾਬਵੇ ਤੋਂ ਸੀਰੀਜ਼ ਨਹੀਂ ਹਾਰੀ ਭਾਰਤੀ ਟੀਮ

  • ਅਭਿਸ਼ੇਕ ਸ਼ਰਮਾ ਜਾਂ ਰਿਆਨ ਪਰਗਾ ਕਰ ਸਕਦੇ ਹਨ ਡੈਬਿਊ
  • ਟੀ20 ਸੀਰੀਜ਼ ’ਚ ਕਪਤਾਨੀ ਕਰਨਗੇ ਸ਼ੁਭਮਨ ਗਿੱਲ

ਸਪੋਰਟਸ ਡੈਸਕ। ਕੁੱਝ ਦਿਨ ਪਹਿਲਾਂ ਹੀ ਭਾਰਤੀ ਟੀਮ ਨੇ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਟੀ20 ਵਿਸ਼ਵ ਕੱਪ 2024 ਦਾ ਆਪਣਾ ਖਿਤਾਰ ਆਪਣੇ ਨਾਂਅ ਕਰਕੇ ਇਤਿਹਾਸ ਰੱਚਿਆ ਹੈ। ਹੁਣ ਭਾਰਤੀ ਟੀਮ ਆਪਣੇ ਨਵੇਂ ਖਿਡਾਰੀਆਂ ਨਾਲ ਜ਼ਿੰਬਾਬਵੇ ਦੌਰੇ ’ਤੇ ਗਈ ਹੈ। ਜਿਸ ਵਿੱਚ ਸਾਰੇ ਹੀ ਨੌਜਵਾਨ ਖਿਡਾਰੀ ਸ਼ਾਮਲ ਹਨ। ਇਸ ਟੂਰ ’ਤੇ ਭਾਰਤ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਭਾਰਤੀ ਟੀਮ ਇਸ ਦੌਰੇ ’ਤੇ 5 ਟੀ20 ਮੈਚ ਖੇਡੇਗੀ। ਦੋਵੇਂ ਟੀਮਾਂ ਸ਼ਨਿੱਚਰਵਾਰ ਨੂੰ ਪਹਿਲੇ ਟੀ20 ਮੈਚ ’ਚ ਹਰਾਰੇ ਸਪੋਰਟਸ ਕਲੱਬ ’ਚ ਆਹਮੋ-ਸਾਹਮਣੇ ਹੋਣਗੀਆਂ। ਅੰਕੜਿਆਂ ’ਚ ਭਾਰਤੀ ਟੀਮ ਮੇਜ਼ਬਾਨ ਜ਼ਿੰਬਾਬਵੇ ’ਤੇ ਭਾਰੀ ਹੈ। (IND vs ZIM)

ਇਹ ਵੀ ਪੜ੍ਹੋ : Who Will Replace Virat, Rohit And Jadeja: ਕੌਣ ਲਵੇਗਾ ਵਿਰਾਟ, ਰੋਹਿਤ ਤੇ ਜਡੇਜ਼ਾ ਦੀ ਥਾਂ, ਓਪਨਿੰਗ ਦੇ 5 ਦਾਅਵੇਦ…

ਹਾਲਾਂਕਿ, ਭਾਰਤੀ ਟੀਮ ਦੇ ਇਸ ਸਕਵਾਡ ’ਚ ਸਾਰੇ ਨੌਜਵਾਨ ਖਿਡਾਰੀ ਹੀ ਸ਼ਾਮਲ ਹਨ। ਇਸ ਟੂਰ ’ਤੇ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਤੇ ਤੁਸ਼ਾਰ ਦੇਸ਼ਪਾਂਡੇ ਆਪਣੇ ਕੌਮਾਂਤਰੀ ਕ੍ਰਿਕੇਟ ’ਚ ਡੈਬਿਊ ਕਰ ਸਕਦੇ ਹਨ। ਦੋਵੇਂ ਟੀਮਾਂ ਟੀ20 ਕੌਮਾਂਤਰੀ ਕ੍ਰਿਕੇਟ ’ਚ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਜਿਸ ਵਿੱਚ ਭਾਰਤੀ ਟੀਮ ਨੇ 6 ਮੈਚ ਜਿੱਤੇ ਤੇ ਜ਼ਿੰਬਾਬਵੇ ਨੇ ਸਿਰਫ 2 ਹੀ ਮੈਚ ਜਿੱਤੇ। ਭਾਰਤੀ ਟੀਮ ਦਾ ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਹ ਪਹਿਲਾ ਟੀ20 ਮੁਕਾਬਲਾ ਹੋਵੇਗਾ। ਹਾਲਾਂਕਿ ਇਸ ਟੀ20 ਸੀਰੀਜ਼ ‘ਚ ਭਾਰਤੀ ਟੀਮ ਦੇ ਜੱਥੇ ‘ਚ ਲਗਭਗ ਨੌਜਵਾਨ ਖਿਡਾਰੀ ਹਨ। ਟੀ20 ਵਿਸ਼ਵ ਕੱਪ ਜਿੱਤਣ ਵਾਲੀ ਸਕਵਾੜ ‘ਚ ਭਾਰਤੀ ਟੀਮ ਦੇ ਤਿੰਨ ਖਿਡਾਰੀ ਹੋਣਗੇ। ਪਰ ਉਹ ਆਖਿਰੀ 3 ਮੈਚਾਂ ਲਈ ਹੋਣਗੇ। ਉਹ ਪਹਿਲੇ ਦੋ ਮੈਚ ਨਹੀਂ ਖੇਡਣਗੇ। (IND vs ZIM)

ਮੈਚ ਸਬੰਧੀ ਜਾਣਕਾਰੀ | IND vs ZIM

  • ਟੂਰਨਾਮੈਂਟ : ਟੀ20 ਸੀਰੀਜ਼
  • ਮੈਚ : ਭਾਰਤ ਬਨਾਮ ਜ਼ਿੰਬਾਬਵੇ
  • ਤਰੀਕ : 6 ਜੂਨ
  • ਸਟੇਡੀਅਮ : ਹਰਾਰੇ ਸਪੋਰਟਸ ਕਲੱਬ, ਜ਼ਿੰਬਾਬਵੇ
  • ਟਾਸ : ਭਾਰਤੀ ਸਮੇਂ ਮੁਤਾਬਕ ਸ਼ਾਮ 4:00 ਵਜੇ, ਮੈਚ ਸ਼ੁਰੂ, 4:30 ਵਜੇ ਸ਼ਾਮ

ਪਹਿਲੇ 2 ਟੀ-20 ਮੈਚਾਂ ਲਈ 3 ਨਵੇਂ ਖਿਡਾਰੀ ਸ਼ਾਮਲ | IND vs ZIM

ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਟੀਮ ’ਚ ਸਿਰਫ 3 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਹਾਲ ਹੀ ’ਚ ਟੀ-20 ਵਿਸ਼ਵ ਕੱਪ 2024 ਦੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਇਹ ਤਿੰਨੇ ਖਿਡਾਰੀ ਸੀਰੀਜ ਦੇ ਪਹਿਲੇ ਦੋ ਮੈਚ ਨਹੀਂ ਖੇਡਣਗੇ। ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ ਤੇ ਸ਼ਿਵਮ ਦੂਬੇ ਬਾਰਬਾਡੋਸ ’ਚ ਤੂਫਾਨ ਬੇਰੀਲ ਕਾਰਨ ਵੈਸਟਇੰਡੀਜ ’ਚ ਫਸੇ ਹੋਏ ਸਨ ਤੇ ਪਿਛਲੇ ਵੀਰਵਾਰ ਨੂੰ ਘਰ ਵਾਪਸ ਪਰਤੇ ਹਨ। ਇਸ ਲਈ, ਬੀਸੀਸੀਆਈ ਨੇ ਜ਼ਿੰਬਾਬਵੇ ੇ ਖਿਲਾਫ ਪਹਿਲੇ 2 ਟੀ-20 ਮੈਚਾਂ ਲਈ 3 ਨਵੇਂ ਖਿਡਾਰੀਆਂ ਨੂੰ ਬਦਲਿਆ ਹੈ। ਸਲਾਮੀ ਬੱਲੇਬਾਜ ਸਾਈ ਸੁਦਰਸ਼ਨ, ਵਿਕਟਕੀਪਰ ਜਿਤੇਸ਼ ਸ਼ਰਮਾ ਤੇ ਤੇਜ ਗੇਂਦਬਾਜ ਹਰਸ਼ਿਤ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ।

ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM

ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 41 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 23 ਮੈਚਾਂ ’ਚ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਜਿੱਤ ਦਰਜ ਕੀਤੀ ਹੈ। ਪਰ ਇੱਥੇ 23 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿੰਕੂ ਸਿੰਘ, ਰਿਆਨ ਪਰਾਗ, ਜਿਤੇਸ਼ ਸਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਹਰਸ਼ਿਤ ਰਾਣਾ ਤੇ ਮੁਕੇਸ਼ ਕੁਮਾਰ।

ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਕਾਇਆ ਇਨੋਸੈਂਟ, ਡਿਓਨ ਮਾਇਰਸ, ਵੇਸਲੇ ਮਾਧੇਵਰ, ਬ੍ਰਾਇਨ ਬੇਨੇਟ, ਕੈਂਪਬੈਲ ਜੋਨਾਥਨ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਵੇਲਿੰਗਟਨ ਮਸਾਕਾਦਜਾ, ਬ੍ਰੈਂਡਨਮਾਵੁਥਾ, ਮੁਜਾਰਬਾਨੀ ਬਲੇਸਿੰਗ।