ਕਿਸਾਨੀ ਮੰਗਾ ਨਾਲ ਸਬੰਧਿਤ ਮੰਗ ਪੱਤਰ ਮੰਤਰੀ ਅਰੋੜਾ ਦੇ ਨਿੱਜੀ ਸਹਾਇਕ ਨੂੰ ਦਿੱਤਾ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਮਾਤਾ ਮੋਦੀ ਪਾਰਕ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲਗਾਤਾਰ 3 ਘੰਟੇ ਧਰਨਾ ਦੇ ਕੇ ਕਿਸਾਨੀ ਮੰਗਾਂ ਨਾਲ ਸਬੰਧਿਤ ਇੱਕ ਮੰਗ ਪੱਤਰ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਨੂੰ ਦਿੱਤਾ ਗਿਆ। Farmers
ਇਸ ਧਰਨੇ ਦੀ ਅਗਵਾਈ ਬੀਕੇਯੂ ਡਕੌਦਾ (ਬੁਰਜਗਿੱਲ) ਦੇ ਆਗੂ ਬਿੰਦਰਪਾਲ ਛਾਜਲੀ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਬੀ ਕੇ ਯੂ (ਰਾਜੇਵਾਲ) ਦੇ ਆਗੂ ਜਸਵੰਤ ਸਿੰਘ ਬਿਗੜਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਲਾਭ ਸਿੰਘ ਨਮੋਲ, ਕੁੱਲ ਹਿੰਦ ਕਿਸਾਨ ਸਭਾ (ਪੰਜਾਬ) ਦੇ ਆਗੂ ਐਡਵੋਕੇਟ ਮਿੱਤ ਸਿੰਘ ਜਨਾਲ ਹੋਰਾਂ ਨੇ ਕੀਤੀ।
ਇਹ ਵੀ ਪੜ੍ਹੋ: Leopards: ਇਲਾਕਿਆਂ ’ਚ ਚੀਤੇ ਜਾਂ ਤੇਂਦੂਏ ਸਬੰਧੀ ਫੈਲੀ ਅਫਵਾਹਾਂ ਨਿਕਲੀ, ਲੋਕਾਂ ਨੂੰ ਮਿਲੀ ਰਾਹਤ
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਰੁਲਦੂ ਸਿੰਘ ਮਾਨਸਾ, ਲੱਛਮਣ ਸਿੰਘ ਚੱਕ ਅਲੀ, ਸੱਤਪਾਲ ਵਰੇ, ਅਮਰੀਕ ਸਿੰਘ ਫਫੜੇ, ਕੁਲਵੰਤ ਸਿੰਘ ਕਿਸ਼ਨਗੜ੍ਹ, ਲਖਵੀਰ ਸਿੰਘ ਅਕਲੀਆ, ਦਿਲਬਾਗ ਸਿੰਘ ਗੱਗੀ, ਗੁਰਨਾਮ ਸਿੰਘ ਭੀਖੀ, ਪ੍ਰਸੋਤਮ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ ਲੌਂਗੋਵਾਲ, ਗਗਨਦੀਪ ਸਿੰਘ ਚੱਠਾ, ਮਲਕੀਤ ਸਿੰਘ ਮੰਦਰਾਂ, ਰੂਪ ਸਿੰਘ ਢਿੱਲੋ, ਉਗਰ ਸਿੰਘ ਮਾਨਸਾ, ਬੋਘ ਸਿੰਘ ਮਾਨਸਾ, ਜੁਗਰਾਜ ਸਿੰਘ ਹੀਰਕੇ, ਛੱਜੂ ਰਮ ਰਿਸ਼ੀ, ਜਗਦੀਸ਼ ਸਿੰਘ ਬਖਸ਼ੀਵਾਲਾ ਨੇ ਮੰਗ ਕੀਤੀ ਕਿ ਪੰਜਾਬ ਦੇ ਪਾਣੀ ਦਾ ਨਿਆਂਇਕ ਹੱਲ ਕੀਤਾ ਜਾਵੇ, ਪਾਣੀ ਦੀ ਬੱਚਤ ਕਰਨ ਲਈ ਬਰਸਾਤ ਦੇ ਪਾਣੀ ਨੂੰ ਧਰਤੀ ਵਿੱਚ ਅਤੇ ਨਹਿਰੀ ਮੋਘਿਆਂ ’ਚ ਰਿਚਾਰਜ ਕੀਤਾ ਜਾਵੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਰ ਖੇਤ ਵਿੱਚ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ, ਵਪਾਰ ਲਈ ਭਾਰਤ, ਪਾਕਿਸਤਾਨ ਦੇ ਬਾਰਡਰ ਖੋਲੇ ਜਾਣ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੀ ਜਾਵੇ, 60 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਕਿਸਾਨ-ਮਜ਼ਦੂਰ ਦੇ ਮਰਦ-ਔਰਤ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। Farmers