ਬੋਪਾਰਾਏ ਨੂੰ ਸਰਵਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣਿਆ
ਰਾਜਨ ਮਾਨ, ਅੰਮਿ੍ਤਸਰ:ਐਲੀਮੈਂਟਰੀ ਸਕੂਲਾਂ ਅੰਦਰ ਕੰਮ ਕਰਦੇ ਅਧਿਆਪਕਾਂ ਦਾ ਇੱਕ ਚੋਣ ਇਜਲਾਸ ਪ੍ਰਮੁੱਖ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਅੱਜ ਏਅਰਪੋਰਟ ਰੋਡ ਤੇ ਸਥਿਤ ਬ੍ਰਦਰਜ਼ ਫ਼ਾਰਮ ਵਿਖੇ ਹੋਇਆ।
ਜਿਸ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਸੈਂਕੜੇ ਅਧਿਆਪਕਾਂ ਨੇ ਆਪਣੀ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਜਿਲ੍ਹਾ ਇਕਾਈ ਦਾ ਪੁਨਰ ਗਠਨ ਕਰਦਿਆਂ ਅਧਿਆਪਕ ਆਗੂ ਸਤਬੀਰ ਸਿੰਘ ਬੋਪਾਰਾਏ ਨੂੰ ਮੁੜ ਦੂਜੀ ਵਾਰ ਸਰਵਸੰਮਤੀ ਨਾਲ ਆਪਣਾ ਜਿਲ੍ਹਾ ਪ੍ਰਧਾਨ ਚੁਣਿਆ।
ਇਸ ਚੋਣ ਦੌਰਾਨ ਨਵਦੀਪ ਸਿੰਘ ਜਨਰਲ ਸਕੱਤਰ, ਪਰਮਬੀਰ ਸਿੰਘ ਰੋਖੇ, ਸੁਖਦੇਵ ਵੇਰਕਾ, ਰਘਵਿੰਦਰ ਧੂਲਕਾ, ਸੁਰਿੰਦਰ ਸੋਢੀ, ਗੁਰਪ੍ਰੀਤ ਵੇਰਕਾ, ਗੁਰਘੇਜ ਮੱਲੀਆਂ (ਸਾਰੇ ਸੀਨੀਅਰ ਮੀਤ ਪ੍ਰਧਾਨ), ਤੇਜਇੰਦਰਪਾਲ ਸਿੰਘ ਮਾਨ, ਪਰਮਿੰਦਰ ਸਿੰਘ ਸਰਪੰਚ, ਮਲਕੀਅਤ ਕੱਦਗਿੱਲ, ਪਰਮਵੀਰ ਵੇਰਕਾ, ਬਲਜਿੰਦਰ ਮਜੀਠਾ, ਲਖਵਿੰਦਰ ਦਹੂਰੀਆਂ, ਜਸਵਿੰਦਰ ਜੱਸ, ਜਤਿੰਦਰ ਲਾਵੇਂ, ਮਨਿੰਦਰ ਸਿੰਘ (ਸਾਰੇ ਮੀਤ ਪ੍ਰਧਾਨ), ਮੁੱਖ ਸਲਾਹਕਾਰ ਗੁਰਪ੍ਰੀਤ ਥਿੰਦ, ਮੁੱਖ ਬੁਲਾਰਾ ਕੁਲਦੀਪ ਸਿੰਘ ਤੀਰਥਪੁਰ, ਮੀਤ ਸਕੱਤਰ ਸੁਖਵਿੰਦਰ ਮਾਨ, ਸਰਬਜੋਤ ਵਿਛੋਆ, ਡਾ: ਗੁਰਪ੍ਰੀਤ ਸਿੱਧੂ, ਚੁਣੇ ਗਏ। ਜਦ ਕਿ ਸੂਬਾ ਕਮੇਟੀ ਮੈਂਬਰ ਵਜੋਂ ਹਰਜਿੰਦਰਪਾਲ ਸਿੰਘ ਪੰਨੂੰ, ਗੁਰਿੰਦਰ ਘੁੱਕੇਵਾਲੀ, ਜਤਿੰਦਰਪਾਲ ਰੰਧਾਵਾ ਤੇ ਸੁਧੀਰ ਢੰਡ ਦੀ ਚੋਣ ਕੀਤੀ ਗਈ। ਯਾਦਮਨਿੰਦਰ ਧਾਰੀਵਾਲ, ਬਲਜਿੰਦਰ ਜਸਪਾਲ, ਪ੍ਰਮੋਦ ਸਿੰਘ ਨੂੰ ਤਹਿਸੀਲ ਪ੍ਰਧਾਨ ਆਦਿ ਸਮੇਤ 42 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ।
ਅਧਿਆਪਕ ਮਾਰੂ ਫੈਸਲਿਆਂ ਦਾ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ: ਆਗੂ
ਇਸ ਮੌਕੇ ਇਕੱਤਰ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਕਿਹਾ ਕਿ ਪਿਛਲੇ ਸਮੇਂ ਚ ਐਲੀਮੈਂਟਰੀ ਸਕੂਲਾਂ ਚ ਕੰਮ ਕਰਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਵੱਲੋਂ ਸਰਕਾਰਾਂ ਤੇ ਦਬਾਅ ਪਾ ਕੇ ਕੀਤੀਆਂ ਜ਼ਿਕਰਯੋਗ ਪ੍ਰਾਪਤੀਆਂ ਸਦਕਾ ਹੀ ਅੱਜ ਬਹੁਤ ਸਾਰੇ ਸਾਥੀ ਹੋਰਨਾਂ ਜਥੇਬੰਦੀਆਂ ਦਾ ਲੜ ਛੱਡ ਐਲੀਮੈਂਟਰੀ ਟੀਚਰਜ਼ ਯੂਨੀਅਨ ਚ ਸ਼ਾਮਿਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਐਲੀਮੈਂਟਰੀ ਅਧਿਆਪਕਾਂ ਦੇ ਭਾਰੀ ਸਹਿਯੋਗ ਤੇ ਉਤਸ਼ਾਹ ਨੂੰ ਵੇਖਦਿਆਂ ਜਿੱਥੇ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਇਸ ਸੈਸ਼ਨ ਤੋਂ ਸਰਕਾਰੀ ਐਲੀਮੈਂਟਰੀ ਸਕੂਲਾਂ ਅੰਦਰ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਾਉਣ ਤੋਂ ਇਲਾਵਾ ਐਲੀਮੈਂਟਰੀ ਅਧਿਆਪਕਾਂ ਦੀਆਂ ਡਾਇਰੈਕਟਰੇਟ ਪੱਧਰ ਤੱਕ ਤਰੱਕੀਆਂ ਲਈ ਸਰਕਾਰ ਤੇ ਵਿਭਾਗ ਨਾਲ ਸੰਘਰਸ਼ ਜਾਰੀ ਰੱਖਾਂਗੇ ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਠੋਸੇ ਜਾਣ ਵਾਲੇ ਬੇਲੋੜੇ ਹੁਕਮਾਂ ਨੂੰ ਰੱਦ ਕਰਾਉਣ ਲਈ ਅੱਜ ਉਨ੍ਹਾਂ ਦੀ ਜਥੇਬੰਦੀ ਪੂਰੀ ਤਰ੍ਹਾਂ ਨਾਲ ਸਮਰੱਥ ਹੈ ਤੇ ਭਵਿੱਖ ਚ ਸਰਕਾਰਾਂ ਵੱਲੋਂ ਲਏ ਗਏ ਅਧਿਆਪਕ ਮਾਰੂ ਫ਼ੈਸਲਿਆਂ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਹੇਰ, ਜਗਦੀਸ਼ ਚੱਕ ਸਿਕੰਦਰ, ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਰਾਜਪਾਲ ਸਿੰਘ ਉਪਲ, ਹਰਚਰਨ ਚੰਨ ਸ਼ਾਹ, ਜਸਵਿੰਦਰ ਚਮਿਆਰੀ, ਮਲਕੀਤ ਭੁੱਲਰ, ਹਰਜੀਤ ਮਾਲਾਂਵਾਲੀ, ਨਵਦੀਪ ਸਿੰਘ ਬਾਬਾ, ਗੁਰਿੰਦਰ ਮੀਰਾਂਕੋਟ, ਸੁਖਬੀਰ ਮੰਤਰੀ, ਪ੍ਰਸ਼ਾਂਤ ਰਈਆ, ਦਿਲਬਾਗ ਬਾਜਵਾ, ਸੁਖਚੈਨ ਸੋਹੀਆਂ, ਜਗਜੀਤ ਸਿੰਘ, ਸਰਬਜੀਤ ਮਲਕਪੁਰ, ਸਰਫਰਾਜ ਅੰਬ ਕੋਟਲੀ, ਬਿਕਰਮ ਮਟੀਆ, ਸਰਬਜੀਤ ਗੱਦਰਯਾਦਾ, ਸੁਖਜਿੰਦਰ ਸੁੱਖ, ਨਵਜੋਤ ਲਾਡਾ, ਜਗਦੀਪ ਮਜੀਠਾ, ਬਲਦੇਵ ਵੇਰਕਾ, ਰਜੀਵ ਵੇਰਕਾ, ਵਿਜੈ ਮਾਨ, ਰਣਜੀਤ ਚੰਡੇ, ਰਾਜਵਿੰਦਰ ਲੁੱਧੜ, ਗੁਰਸੇਵਕ ਭੰਗਾਲੀ, ਰੁਪਿੰਦਰ ਰਵੀ, ਗੁਰਸ਼ਰਨ ਢਿਲੋਂ, ਦਵਿੰਦਰ ਮੰਗੋਤਰਾ, ਸਤਪਾਲ ਢਿਲੋਂ, ਰਜਿੰਦਰ ਰਾਜਾਸਾਂਸੀ, ਬਲਬੀਰ ਕੁਮਾਰ,ਰਮਨ ਜੱਸੜ,ਅਮਨ ਪਵਾਰ,ਰਮਨ ਗ੍ੰਥਗੜ,ਤੇਜਿੰਦਰ ਸੁਧਾਰ,ਸੁੱਖ ਤੇੜਾ,ਗੁਰਸਾਹਿਬ ਚਮਿਆਰੀ ਆਦਿ ਅਧਿਆਪਕ ਆਗੂ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।