Amloh News Today: ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਦੇ ਰਸ਼ਮੀ ਐਲਾਨ ਦੀਆਂ ਚੱਲ ਰਹੀਆਂ ਕਿਆਸ ਅਰਾਈਆ ਤੇ ਅੱਜ ਵਫ਼ਦ ਦੇ ਮਿਲਣ ਤੋਂ ਬਾਅਦ ਪ੍ਰਸ਼ਨ ਚਿੰਨ੍ਹ ਲੱਗਾ
Amloh News Today: ਅਮਲੋਹ (ਅਨਿਲ ਲੁਟਾਵਾ)। ਨਗਰ ਕੌਂਸਲ ਅਮਲੋਹ ਦੀ ਪ੍ਰਧਾਨਗੀ ਸਬੰਧੀ ਅਮਲੋਹ ਸ਼ਹਿਰ ਦੇ 6 ਕੌਂਸਲਰਾਂ ਦਾ ਵਫ਼ਦ ਬਲਾਕ ਅਮਲੋਹ ਦੇ ਪ੍ਰਧਾਨ ਅਤੇ ਕੌਸਲਰ ਸਿਕੰਦਰ ਸਿੰਘ ਗੋਗੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਮਿਲਿਆ ਅਤੇ ਵਫ਼ਦ ਨੇ ਮੰਗ ਕੀਤੀ ਕੀ ਵਫ਼ਦ ਵਿੱਚੋਂ ਹੀ ਨਗਰ ਕੌਂਸਲ ਅਮਲੋਹ ਦਾ ਪ੍ਰਧਾਨ ਬਣਾਇਆ ਜਾਵੇ।
ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰਾਂ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਫੋਨ ਕਰਕੇ ਗੱਲ ਆਖੀ ਗਈ ਹੈ ਕੀ ਕੌਂਸਲਰਾਂ ਨੂੰ ਭਰੋਸੇ ਵਿੱਚ ਲੈਕੇ ਅਤੇ ਸਹਿਮਤੀ ਨਾਲ ਹੀ ਨਗਰ ਕੌਂਸਲ ਅਮਲੋਹ ਦਾ ਪ੍ਰਧਾਨ ਚੁਣਿਆ ਜਾਵੇ। ਕੌਂਸਲਰਾਂ ਨੇ ਅੱਗੇ ਕਿਹਾ ਕਿ ਸਾਡੇ ਵੱਲੋਂ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੂੰ ਦਿੱਤੇ ਗਏ ਹਨ ਅਤੇ ਉਹਨਾਂ ਦੇ ਫੈਸਲੇ ਨਾਲ ਅਸੀਂ ਸਹਿਮਤ ਹੋਵਾਂਗੇ। Amloh News Today
Read Also : SBI Scheme: ਸਿਰਫ਼ 591 ਰੁਪਏ ਕੱਢੋ ਤੇ ਲੱਖ ਰੁਪਏ ਦੇ ਬਣੋ ਮਾਲਕ, ਐਸਬੀਆਈ ਨੇ ਸ਼ੁਰੂ ਕੀਤੀ ਸ਼ਾਨਦਾਰ ਸਕੀਮ
ਉਥੇ ਹੀ ਕਈ ਦਿਨਾਂ ਤੋਂ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਦੇ ਰਸ਼ਮੀ ਐਲਾਨ ਦੀਆਂ ਜਿਹੜੀਆਂ ਕਿਆਸ ਅਰਾਈਆ ਚੱਲ ਰਹੀਆਂ ਸਨ ਅੱਜ ਵਫ਼ਦ ਦੇ ਮਿਲਣ ਤੋਂ ਬਾਅਦ ਪ੍ਰਸ਼ਨ ਚਿੰਨ੍ਹ ਲੱਗ ਗਿਆ। ਇਸ ਮੌਕੇ ਕੌਂਸਲਰ ਸਿਕੰਦਰ ਸਿੰਘ ਗੋਗੀ, ਕੌਂਸਲਰ ਵਿੱਕੀ ਮਿੱਤਲ, ਕੌਂਸਲਰ ਅਤੁੱਲ ਲੁਟਾਵਾ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਕੌਂਸਲਰ ਜਗਤਾਰ ਸਿੰਘ, ਕੌਂਸਲਰ ਜਾਨਵੀ ਸ਼ਰਮਾ ਦੇ ਪਤੀ ਮੋਨੀ ਪੰਡਿਤ,ਦਰਸ਼ਨ ਸਿੰਘ ਭੱਦਲਥੂਹਾ,ਐਡਵੋਕੇਟ ਅਮਰੀਕ ਸਿੰਘ ਔਲਖ,ਤਰੁਨਪੀ੍ਤ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।