ਕਿਹਾ, ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਬਜਾਏ ਸਿਖਲਾਈ ਸੈਂਟਰ ਖੋਲ੍ਹੇ ਜਾਣ | Liquor For Women
- “ਪਹਿਲਾਂ ਜਵਾਨੀ ਵਰਬਾਦ ਹੋਈ, ਹੁਣ ਘਰ ਬਰਵਾਦ ਹੋਣਗੇ’’
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਜਪਾ ਦੇ ਸੂਬਾ ਕਮੇਟੀ ਵਿਨੋਦ ਗੁਪਤਾ ਨੇ ਕਿਹਾ ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਣ ਕਰਕੇ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਹਰ ਗਲੀ ਮੁਹੱਲੇ ਵਿੱਚ ਨਸ਼ਾ ਸਰ੍ਹੇਆਮ ਵਿਕ ਰਿਹਾ ਹੈ। ਨਸ਼ੇ ਕਾਰਨ ਸ਼ਰੇ੍ਹਆਮ ਦਿਨ ਦਿਹਾੜੇ ਲੜਾਈ ਝਗੜੇ ਹੋ ਰਹੇ ਹਨ ਅਤੇ ਕਤਲੇਆਮ ਹੋ ਰਹੇ ਹਨ। ਪ੍ਰੰਤੂ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਜਿੱਤਣ ਲਈ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ। ਪ੍ਰੰਤੂ ਨਸ਼ਾ ਖਤਮ ਹੋਣ ਦੀ ਥਾਂ ’ਤੇ ਨਸ਼ਾ ਹੋਰ ਵਧ ਗਿਆ ਹੈ। ਭਾਜਪਾ ਆਗੂ ਵਿਨੋਦ ਗੁਪਤਾ ਨੇ ਕਿਹਾ ਪੰਜਾਬ ਸਰਕਾਰ ਨੂੰ ਸ਼ਰਮ ਦਾ ਘਾਟਾ ਹੈ ਕਿਉਂਕਿ ਉਨ੍ਹਾਂ ਵੱਲੋਂ ਨਸ਼ਾ ਖਤਮ ਕਰਨ ਦੀ ਥਾਂ ’ਤੇ ਔਰਤਾਂ ਲਈ ਸਪੈਸ਼ਲ ਸਰਾਬ ਦੇ ਠੇਕੇ ਖੋਲ੍ਹਣ ਦਾ ਫ਼ਰਮਾਨ ਦਿੱਤਾ ਹੈ। (Liquor For Women)
ਵਿਨੋਦ ਗੁਪਤਾ ਨੇ ਕਿਹਾ ਕੇ ਪਹਿਲਾਂ ਤਾਂ ਜਵਾਨੀ ਵਰਬਾਦ ਹੋਈ ਪ੍ਰੰਤੂ ਹੁਣ ਘਰ ਬਰਬਾਦ ਹੋਣਗੇ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਉਹ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਬਜਾਏ ਬੱਚਿਆਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਲਈ ਇੰਡਸਟਰੀ ਤੇ ਮਹਿਲਾਵਾਂ ਲਈ ਸਿਖਲਾਈ ਸੈਂਟਰ ਖੋਲ੍ਹੇ ਜਾਣੇ ਚਾਹੀਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ
ਇਸ ਮੌਕੇ ਭਾਜਪਾ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਉਹ ਫੌਰੀ ਤੌਰ ’ਤੇ ਮਹਿਲਾਵਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਫਰਮਾਨ ਨੂੰ ਵਾਪਸ ਲਵੇ ਤਾਂ ਕਿ ਘਰ ਬਰਬਾਦ ਹੋਣ ਤੋਂ ਬਚ ਸਕਣ।