ਜਾਤੀ ਅਧਾਰਿਤ ਅਗਵਾਈ ਵਾਲੇ ਸਿਆਸੀ ਦਲਾਂ ਦੀ ਘਟਦੀ ਭੂਮਿਕਾ
ਸਿਆਸੀ ਆਗੂਆਂ ਅਤੇ ਪਾਰਟੀਆਂ ਨੇ ਡਾ. ਭੀਮਰਾਓ ਅੰਬੇਦਕਰ ਅਤੇ ਕਥਿਤ ਦਲਿਤ ਵਿਕਾਸ ਦੀ ਸਿਆਸਤ ਨੂੰ ਆਪਣੇ ਸਿਆਸੀ ਹਿੱਤਾਂ ਦਾ ਸਾਧਨ ਅਤੇ ਟੀਚਾ ਬਣਾ ਲੈਣ ਤੋਂ ਜ਼ਿਆਦਾ ਕੁਝ ਨਹੀਂ ਸਮਝਿਆ (Caste-based Leadership) ਆਖ਼ਰ ਜੋ ਦਲਿਤ ਇੱਕ ਸਮੇਂ ਮਾਇਆਵਤੀ ਦੀ ਬਸਪਾ ਦੇ ਸੇਵਕ ਸਨ, ਕਦੇ ਉਹ ਭਾਜਪਾ ਦੇ ਸੇਵਾਦਾਰ ਬਣ ਗਏ ਅਤੇ ਹੁਣ ਸਮਾਜਵਾਦੀ ਪਾਰਟੀ ਦੇ ਦਰ ’ਤੇ ਨਤਮਸਤਕ ਹੋ ਰਹੇ ਹਨ ਇਨ੍ਹਾਂ ’ਚ ਜ਼ਿਆਦਾਤਰ ਅਤਿ ਪੱਛੜੇ ਅਤੇ ਦਲਿਤ ਵਰਗ ਸਬੰਧਿਤ ਹਨ ਲਗਭਗ ਇਸ ਨੂੰ ਹੀ ਸਵਾਰਥਪੂਰਕ ਮੌਕਾਪ੍ਰਸਤ ਸਿਆਸਤ ਕਹਿੰਦੇ ਹਨ ਸਾਫ਼ ਹੈ, ਇਨ੍ਹਾਂ ਲਈ ਅੰਬੇਦਕਰਵਾਦੀ ਦਰਸ਼ਨ ਦਾ ਆਦਰਸ਼ ਸਵੈਹਿੱਤ ਤੋਂ ਅੱਗੇ ਨਹੀਂ ਵਧ ਸਕਿਆ ਮਾਇਆਵਤੀ ਨੇ ਵੀ ਅੰਬੇਡਕਰ ਦੇ ਜਾਤੀਹੀਣ ਸਮਾਜਿਕ ਦਰਸ਼ਨ ਨੂੰ ਪੂੰਜੀ ਅਤੇ ਸਾਮੰਤੀ ਮਾਣ ਦੇ ਭੋਗ ਦਾ ਪ੍ਰਤੀਕ ਮੰਨ ਲਿਆ ਭਵਿੱਖ ’ਚ ਪੈਦਾ ਹੋਣ ਵਾਲੀਆਂ ਇਨ੍ਹਾਂ ਸਥਿਤੀਆਂ ਨੂੰ ਸ਼ਾਇਦ ਅੰਬੇਦਕਰ ਨੇ 1956 ’ਚ ਹੀ ਮਹਿਸੂਸ ਕਰ ਲਿਆ ਸੀ ਉਜ, ਉਨ੍ਹਾਂ ਨੇ ਆਗਰਾ ’ਚ ਭਾਵੁਕ ਹੁੰਦਿਆਂ ਕਿਹਾ ਸੀ ਕਿ ‘‘ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਉਮੀਦ ਦਲਿਤਾਂ ’ਚ ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਤੋਂ ਸੀ ਕਿ ਉਹ ਸਮਾਜ ਨੂੰ ਦਿਸ਼ਾ ਦੇਣਗੇ ਪਰ ਇਸ ਤਬਕੇ ਨੇ ਨਿਰਾਸ਼ ਹੀ ਕੀਤਾ ਹੈ।
ਦਰਸਅਲ ਅੰਬੇਦਕਰ ਦਾ ਆਖ਼ਰੀ ਟੀਚਾ ਜਾਤੀਹੀਣ ਸਮਾਜ ਦੀ ਸਥਾਪਨਾ ਸੀ ਜਾਤੀ ਟੁੱਟਦੀ ਤਾਂ ਸੁਭਾਵਿਕ ਰੂਪ ਨਾਲ ਬਰਾਬਰਤਾ ਪੈਦਾ ਹੋਣ ਲੱਗ ਜਾਂਦੀ ਪਰ ਦੇਸ਼ ਦੀ ਸਿਆਸਤ ਦਾ ਇਹ ਮੰਦਭਾਗਾ ਪਹਿਲੂ ਰਿਹਾ ਕਿ ਆਗੂ ਭਾਵੇਂ ਸਵਰਨ ਰਹੇ ਹੋਣ ਜਾਂ ਦਲਿਤ ਜਾਤੀ ਸਾਰੇ ਹੀ ਵਰਗ ਭੇਦ ਨੂੰ ਹੀ ਅਜ਼ਾਦੀ ਦੇ ਸਮੇਂ ਤੋਂ ਸੱਤਾਧਾਰੀ ਹੋਣ ਦਾ ਮੁੱਖ ਹਥਿਆਰ ਬਣਾਉਂਦੇ ਰਹੇ ਹਨ ਅੱਜ ਮਾਇਆਵਤੀ ਨੂੰ ਸਭ ਤੋਂ ਜ਼ਿਆਦਾ ਕਿਸੇ ਤਾਤਵਿਕ ਮੋਹ ਨੇ ਕਮਜ਼ੋਰ ਕੀਤਾ ਹੈ ਤਾਂ ਉਹ ਹੈ, ਧਨ ਅਤੇ ਸੱਤਾ ਦੀ ਲਾਲਸਾ ਜਦੋਂਕਿ ਅੰਬੇਦਕਰ ਇਨ੍ਹਾਂ ਆਕਰਸ਼ਣਾਂ ਤੋਂ ਸਦਾ ਨਿਰਲੇਪ ਸਨ ਭਾਰਤ ਅਜਿਹਾ ਭੁਗਤਭੋਗੀ ਦੇਸ਼ ਰਿਹਾ ਹੈ, ਜਦੋਂ ਉਹ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਉਦੋਂ ਉਸ ਨੂੰ ਮੁਗਲਾਂ ਨੇ ਲੁੱਟਿਆ ਅਤੇ ਫ਼ਿਰ ਅੰਗਰਜ਼ਾਂ ਨੇ ਅੰਗਰੇਜਾਂ ਨੇ ਤਾਂ ਭਾਰਤ ਦੇ ਸਾਮੰਤਾਂ ਅਤੇ ਜਿੰਮੀਦਾਰਾਂ ਨੂੰ ਐਨੀ ਬੇਰਹਿਮੀ ਨਾਲ ਲੁੱਟਿਆ ਕਿ ਇੰਗਲੈਂਡ ਦੇ ਉਦਯੋਗਿਕ ਵਿਕਾਸ ਦੀ ਨੀਂਹ ਹੀ ਭਾਰਤ ਦੀ ਧਨ-ਸੰਪੱਤੀ ਦੇ ਬੁਤੇ ਰੱਖੀ ਗਈ ਉਨ੍ਹਾਂ ਇੱਥੋਂ ਦੇ ਕਿਸਾਨ ਅਤੇ ਸ਼ਿਲਪਕਾਰਾਂ ਤੋਂ ਖੇਤੀ ਅਤੇ ਵਸਤੂ ਨਿਰਮਾਣ ਦੀਆਂ ਤਕਨੀਕਾਂ ਹਥਿਆਈਆਂ ।
ਭਾਰਤ ਦੇ ਭੂਗੋਲਿਕ ਵਿਸਥਾਰ ਦੀਆਂ ਸੀਮਾਵਾਂ ਸਿਮਟ ਜਾਣ ਕਾਰਨ ਵੀ ਪੂੰਜੀ ਦਾ ਨਿੱਜੀਕਰਨ ਅਤੇ ਸਾਮੰਤਾਂ ਦੀ ਭੋਗ-ਵਿਲਾਸੀ ਜੀਵਨਸ਼ੈਲੀ ਰਹੀ ਹੈ ਮੰਦਭਾਗ ਨਾਲ ਅਜ਼ਾਦ ਭਾਰਤ ’ਚ ਵੀ ਪ੍ਰਸ਼ਾਸਨਿਕ ਵਿਵਸਥਾ ’ਚ ਇਹੀ ਔਗੁਣ ਸ਼ਾਮਲ ਹੋ ਕੇ ਦੇਸ਼ ਨੂੰ ਸਿਉਕ ਵਾਂਗ ਚੱਟ ਰਿਹਾ ਹੈ ਦਲਿਤ ਆਗੂ ਅਤੇ ਅਧਿਕਾਰੀ ਵੀ ਅਧਿਕਾਰ ਸੰਪੰਨ ਹੋਣ ਤੋਂ ਬਾਅਦ ਉਨ੍ਹਾਂ ਹੀ ਕਮਜ਼ੋਰੀਆਂ ਦੀ ਗਿ੍ਰਫ਼ਤ ’ਚ ਆਉਂਦੇ ਗਏ ਇਸ ਲਈ ਅਗੜੇ-ਪਛੜੇ ਦੀ ਖੇਡ ਅਤੇ ਦਲਬਦਲ ਦੀ ਮਹਿਮਾ ਵੋਟਰਾਂ ਦੇ ਧਰੁਵੀਕਰਨ ਦੀ ਕੁਟਿਲ ਮਨਸ਼ਾ ਤੋਂ ਅੱਗੇ ਨਹੀਂ ਵਧ ਸਕੀ।
ਇਹੀ ਵਜ੍ਹਾ ਰਹੀ ਕਿ ਉੱਤਰ ਪ੍ਰਦੇਸ਼ ਵਰਗੇ ਜਟਿਲ, ਧਾਰਮਿਕ ਅਤੇ ਸਮਾਜਿਕ ਢਾਂਚੇ ਵਾਲੇ ਸੂਬੇ ’ਚ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੀ ਮਾਇਆਵਤੀ ਅੱਜ ਚੁਣਾਵੀਂ ਸਰਗਰਮੀਆਂ ਵਿਚਕਾਰ ਮੌਨ ਅਤੇ ਉਦਾਸੀਨ ਹੈ ਇਹੀ ਉਨ੍ਹਾਂ ਦੀ ਸਿਆਸੀ ਨਾਕਾਮੀ ਦਾ ਐਲਾਨ ਤਾਂ ਹੈ ਹੀ, ਕਾਲਾਂਤਰ ’ਚ ਹਨ੍ਹੇਰੇ ’ਚ ਚਲੇ ਜਾਣ ਦਾ ਸੰਕੇਤ ਵੀ ਹੈ ਨਹੀਂ ਤਾਂ, ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਇਸ ਦਲਿਤ ਆਗੂ ਤੋਂ ਬਸਪਾ ਅਗਵਾਈ ਨੂੰ ਅਖਿਲ ਭਾਰਤੀ ਬਣਾ ਦੇਣ ਦੀ ਉਮੀਦ ਕੀਤੀ ਜਾ ਰਹੀ ਸੀ ਅਤੇ ਦਲਿਤਾਂ ’ਚ ਇਹ ਉਮੀਦ ਮਾਇਆਵਤੀ ਨੇ ਹੀ ਪ੍ਰਗਟਾਈ ਸੀ ਕਿ ਸੰਗਠਨ ਉਹ ਸ਼ਕਤੀ ਹੈ, ਜੋ ਪਰਜਾ ਨੂੰ ਰਾਜਾ ਬਣਾ ਸਕਦੀ ਹੈ।
ਬਹੁਜਨ ਸਮਾਜ ਪਾਰਟੀ ਦਾ ਵਜ਼ੂਦ ਖੜ੍ਹਾ ਕਰਨ ਤੋਂ ਪਹਿਲਾਂ ਕਾਂਸ਼ੀਰਾਮ ਨੇ ਲੰਮੇ ਸਮੇਂ ਤੱਕ ਡੀਐਸ-4 ਜ਼ਰੀਏ ਦਲਿਤ ਹਿੱਤਾਂ ਲਈ ਸੰਘਰਸ਼ ਕੀਤਾ ਸੀ ਇਸ ਡੀਐਸ-4 ਦਾ ਸੰਗਨਾਤਮਿਕ ਢਾਂਚਾ ਸਥਾਪਿਤ ਕਰਦੇ ਸਮੇਂ ਬਸਪਾ ਦੀ ਨੀਂਹ ਰੱਖੀ ਗਈ ਅਤੇ ਸਮੁੱਚੇ ਹਿੰਦੀ ਖੇਤਰ ’ਚ ਬਸਪਾ ਦੇ ਵਿਸਥਾਰ ਦੀ ਪ੍ਰਕਿਰਿਆ ਸ਼ੁਰੂ ਹੋਈ ਕਾਂਸ਼ੀਰਾਮ ਦੇ ਵਿਚਾਰਕ ਦਰਸ਼ਨ ’ਚ ਦਲਿਤ ਅਤੇ ਵਾਂਝਿਆਂ ਨੂੰ ਕਰਿਸ਼ਮਈ ਅੰਦਾਜ਼ ’ਚ ਲੁਭਾਉਣ ਦਾ ਚੁੰਬਕੀ ਤੇਜ਼ ਸੀ ਨਤੀਜੇ ਵਜੋਂ ਬਸਪਾ ਇੱਕ ਮਜ਼ਬੂਤ ਦਲਿਤ ਸੰਗਠਨ ਦੇ ਰੂਪ ’ਚ ਸਥਾਪਿਤ ਹੋਈ ਅਤੇ ਉੱਤਰ ਪ੍ਰਦੇਸ਼ ’ਚ ਚਾਰ ਵਾਰ ਸਰਕਾਰ ਬਣਾਈ ਹੋਰ ਸੂਬਿਆਂ ’ਚ ਬਸਪਾ ਦੇ ਵਿਧਾਇਕ ਦਲਬਦਲ ਦੀ ਖੇਡ ’ਚ ਭਾਗੀਦਾਰ ਬਣ ਕੇ ਸਰਕਾਰ ਬਣਾਉਣ ’ਚ ਸਹਾਇਕ ਬਣੇ ਕਿਸੇ ਪਾਰਟੀ ਦਾ ਸਪੱਸ਼ਟ ਬਹੁਮਤ ਨਾ ਹੋਣ ’ਤੇ ਸਮੱਰਥਨ ਦਾ ਟੀਕਾ ਲਾਉਣ ਦਾ ਕੰਮ ਵੀ ਕੀਤਾ।
ਅੰਬੇਡਕਰ ਨੇ ਜਾਤੀਹੀਣ ਸਮਾਜ ਦੀ ਪੁਰਜ਼ੋਰ ਪੈਰਵੀ ਕੀਤੀ ਸੀ ਪਰ ਕਰਮਚਾਰੀ ਸਿਆਸਤ ਜਰੀਏ ਜਾਤੀਗਤ ਸੰਗਠਨ ਬਸਪਾ ਦੀ ਪਿੱਠਭੂਮੀ ਤਿਆਰ ਕਰਨ ਵਾਲੇ ਕਾਂਸ਼ੀਰਾਮ ਨੇ ਅੰਬੇਦਕਰ ਦੇ ਦਰਸ਼ਨ ਨੂੰ ਦਰਕਿਨਾਰ ਕਰਕੇ ਕਿਹਾ ਕਿ, ‘ਆਪਣੀਆਂ-ਆਪਣੀਆਂ ਜਾਤੀਆਂ ਨੂੰ ਮਜ਼ਬੂਤ ਕਰੋ’ ਇਹ ਨਾਅਰਾ ਨਾ ਸਿਰਫ਼ ਬਸਪਾ ਲਈ ਪ੍ਰੇਰਨਾਸਰੋਤ ਬਣਿਆ, ਸਗੋਂ ਮੰਡਲਵਾਦੀ ਮੁਲਾਇਮ ਸਿੰਘ, ਲਾਲੂ ਪ੍ਰਸ਼ਾਦ, ਸ਼ਰਦ ਯਾਦਵ ਅਤੇ ਨੀਤੀਸ਼ ਕੁਮਾਰ ਨੇ ਵੀ ਇਸ ਨੂੰ ਆਪਣਾ-ਆਪਣਾ ਝੰਡਾ ਲਹਿਰਾਉਣ ਲਈ ਸਿੱਧ ਮੰਤਰ ਮੰਨ ਲਿਆ।
ਦੇਸ਼ ਭਰ ’ਚ ਦਲਿਤਾਂ ਦੀ ਆਬਾਦੀ 16 ਫੀਸਦੀ ਹੈ ਪੰਜਾਬ ’ਚ 30, ਪੱਛਮੀ ਬੰਗਾਲ ’ਚ 23, ਉੱਤਰ ਪ੍ਰਦੇਸ਼ ’ਚ 21 ਅਤੇ ਮਹਾਂਰਾਸ਼ਟਰ ’ਚ 10. 5 ਫੀਸਦੀ ਦਲਿਤ ਆਬਾਦੀ ਹੈ ਕਿਉਂਕਿ ਅੰਬੇਦਕਰ ਮਹਾਂਰਾਸ਼ਟਰ ਤੋਂ ਸਨ, ਇਸ ਲਈ ਅਜਿਹਾ ਮੰਨਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਦਲਿਤ ਚੇਤਨਾ ਮਹਾਂਰਾਸ਼ਟਰ ’ਚ ਹੈ ਦਲਿਤ ਅੰਦੋਲਨਾਂ ਦੀ ਜ਼ਮੀਨ ਵੀ ਮਹਾਂਰਾਸ਼ਟਰ ਰਿਹਾ ਹੈ ਡਾ. ਅੰਬੇਦਕਰ ਨੇ ਇਹੀ ਰਿਪਲਿਕਨ ਆਫ਼ ਇੰਡੀਆ (ਆਰਪੀਆਈ) ਸਿਆਸੀ ਪਾਰਟੀ ਦਾ ਗਠਨ ਕੀਤਾ ਸੀ ਪਰ ਇਸ ਪਾਰਟੀ ਦੇ ਹੁਣ ਤੱਕ ਕਰੀਬ 50 ਵਾਰੀ ਵੰਡ ਹੋ ਚੁੱਕੀ ਹੈ ਹਾਲਾਂਕਿ 2014 ’ਚ ਬਸਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਉਨ੍ਹਾਂ ਨੂੰ ਲਗਭਗ ਐਨੀਆਂ ਹੀ ਵੋਟਾਂ ਮਿਲੀਆਂ ਸਨ ਇਸੇ ਵੋਟ ਦੀ ਮਾਇਆ ਰਹੀ ਕਿ ਅਗੜੇ ਅਤੇ ਪਛੜੇ ਝੋਲੇ ਲੈ ਕੇ ਉਨ੍ਹਾਂ ਤੋਂ ਬਸਪਾ ਦੀ ਟਿਕਟ ਲੈਣ ਦੀ ਲਾਈਨ ’ਚ ਲੱਗੇ ਰਹੇ ਪਰ ਹੁਣ ਇਹ ਮਿੱਥਕ ਟੁੱਟਣ ਨੂੰ ਕਾਹਲਾ ਦਿਖਾਈ ਦੇ ਰਿਹਾ ਹੈ ਪਰ ਇਸ ਇੱਕ ਜਾਤੀ ਕੁਚੱਕਰ ਦੇ ਟੁੱਟਣ ਮਾਤਰ ਨਾਲ ਹੋਰ ਸਿਆਸੀ ਪਾਰਟੀਆਂ ਦਾ ਜਾਤੀਗਤ ਕੁਚੱਕਰ ਵੀ ਟੁੱਟੇਗਾ, ਅਜਿਹਾ ਫ਼ਿਲਹਾਲ ਨਹੀਂ ਲੱਗ ਰਿਹਾ ਹੈ ਇਸ ਲਈ, ਜਾਤੀ ਗਠਜੋੜ ਦੇ ਕੁਚੱਕਰ ਬਣੇ ਰਹਿਣਗੇ।
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ