ਸਫ਼ਾਈ ਦਾ ਸੱਭਿਆਚਾਰ
ਦੇਸ਼ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ ਸ਼ਹਿਰਾਂ ’ਚ ਕੰਕਰੀਟ ਦਾ ਜੰਗਲ ਖੜ੍ਹਾ ਹੋ ਰਿਹਾ ਹੈ ਪਰ ਜਨਤਕ ਤੌਰ ’ਤੇ ਸਫ਼ਾਈ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਖਾਸ ਕਰਕੇ ਵੱਡੇ-ਛੋਟੇ ਸ਼ਹਿਰਾਂ ’ਚ ਪਖਾਨੇ ਬਣਾਉਣ ਲਈ ਜਾਗਰੂਕਤਾ ਦੀ ਸਖ਼ਤ ਜ਼ਰੂਰਤ ਹੈ ਮਹਾਂਨਗਰਾਂ ਤੇ ਵੱਡੇ ਸ਼ਹਿਰਾਂ ’ਚ ਵੀ ਜਨਤਕ ਪਖਾਨੇ ਬਹੁਤ ਘੱਟ ਹਨ ਜਨਤਕ ਚੀਜ਼ਾਂ ਵੱਲ ਧਿਆਨ ਅਜੇ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ, ਉਂਜ ਨਿੱਜੀ ਤੌਰ ’ਤੇ ਪਖਾਨੇ ਬਾਰੇ ਜਾਗਰੂਕਤਾ ਕਾਫੀ ਹੈ
ਹਾਲਾਂਕਿ ਇਹ ਵਪਾਰਕ ਕਾਰਨਾਂ ਕਰਕੇ ਹੀ ਜ਼ਿਆਦਾ ਅੱਜ ਨਵੇਂ ਬਣ ਰਹੇ ਹਰ ਮਾਲ, ਰੈਸਟੋਰੈਂਟ, ਕੱਪੜੇ ਦੇ ਸ਼ੋਅ ਸਮੇਤ ਵੱਡੀਆਂ ਦੁਕਾਨਾਂ ’ਚ ਪਖਾਨੇ ਬਣਾਏ ਜਾ ਰਹੇ ਹਨ ਪਰ ਆਮ ਰਾਹਗੀਰਾਂ ਲਈ ਕੋਈ ਪ੍ਰਬੰਧ ਨਹੀਂ ਜਿਸ ਦਾ ਨਤੀਜਾ ਇਹ ਹੈ ਕਿ ਰਾਹਗੀਰਾਂ ਨੂੰ ਰਫ਼ਾਹਾਜ਼ਤ ਲਈ ਖੁੱਲ੍ਹੀਆਂ ਥਾਵਾਂ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ ਗੰਦਗੀ ਫੈਲਦੀ ਹੈ ਜਨਤਕ ਪਖਾਨੇ ਨਾ ਹੋਣ ਕਾਰਨ ਕਈ ਲੋਕਾਂ ਨੂੰ ਖਾਲੀ ਥਾਵਾਂ ਦੀ ਭਾਲ ਲਈ ਦੋ-ਦੋ ਕਿੱਲੋਮੀਟਰ ਤੱਕ ਜਾਣਾ ਪੈਂਦਾ ਹੈ ਜੋ ਸਿਹਤ ਲਈ ਖਤਰਨਾਕ ਹੈ ਤੇ ਸਮਾਂ ਵੀ ਖਰਾਬ ਹੁੰਦਾ ਹੈ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਿਸ਼ਾ ’ਚ ਵਧੀਆ ਪਹਿਲ ਕਰਦਿਆਂ ਦੇਸ਼-ਵਿਦੇਸ਼ ’ਚ ਬੈਠੀ ਸਾਧ-ਸੰਗਤ ਨੂੰ ਆਪਣੇ-ਆਪਣੇ ਸ਼ਹਿਰਾਂ ਅਤੇ ਸੜਕੀ ਮਾਰਗਾਂ ’ਤੇ ਮੋਬਾਇਲ ਜਨਤਕ ਜਨਤਕ ਪਖਾਨੇ ਬਣਾਉਣ ਦੀ ਮੁਹਿੰਮ ਚਲਾਉਣ ਲਈ ਸੱਦਾ ਦਿੱਤਾ ਹੈ ਬਿਨਾਂ ਸ਼ੱਕ ਇਹ ਮੁਹਿੰਮ ਜਿੱਥੇ ਆਮ ਲੋਕਾਂ ਨੂੰ ਸਹੁੂਲਤ ਮੁਹੱਈਆ ਕਰਵਾਏਗੀ ਉੁਥੇ ਸਫ਼ਾਈ ਵੀ ਰਹੇਗੀ ਸਫਾਈ ਤੇ ਪ੍ਰਦੂਸ਼ਣ ਦੇ ਮਾਮਲੇ ’ਚ ਭਾਰਤ ਦਾ ਅਜੇ ਮਾੜਾ ਹਾਲ ਹੈ ਸਾਡਾ ਦੇਸ਼ ਸਭ ਤੋਂ ਵੱਧ ਪ੍ਰਦੂਸ਼ਿਤ ਮੁਲਕਾਂ ’ਚ ਆਉਂਦਾ ਹੈ ਸਾਡੇ ਦੇਸ਼ ਅੰਦਰ ਅਜੇ ਇਹ ਹਾਲ ਹੈ ਕਿ ਕਈ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿ ਜਨਤਕ ਪਖਾਨੇ ਹੋਣੇ ਜ਼ਰੂਰੀ ਹਨ ਇਸੇ ਜਾਗਰੂਕਤਾ ਦੀ ਘਾਟ ਕਾਰਨ ਇਸ ਦੀ ਚਰਚਾ ਵੀ ਬਹੁਤ ਘੱਟ ਹੁੰਦੀ ਹੈ
ਪਰ ਸਹੂਲਤ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਜ਼ਰੂਰ ਹੁੰਦੇ ਹਨ ਪਖਾਨਿਆਂ ਦੀ ਸਹੂਲਤ ਲੋੜ ਅਨੁਸਾਰ ਮੁਹੱਈਆ ਹੋਵੇਗੀ ਤਾਂ ਲੋਕ ਇਹਨਾਂ ਦੀ ਵਰਤੋਂ ਵੀ ਕਰਨਗੇ ਤੇ ਵਾਤਾਵਰਨ ਵੀ ਸਾਫ਼ ਰਹੇਗਾ ਅਸਲ ’ਚ ਜਨਤਕ ਜ਼ਿੰਦਗੀ ਨੂੰ ਮਹੱਤਵ ਦੇਣ ਦੀ ਜ਼ਰੂਰਤ ਹੈ ਜੋ ਸਮੇਂ ਦੀ ਮੰਗ ਵੀ ਹੈ ਸਫ਼ਾਈ ਤੇ ਤੰਦਰੁਸਤੀ ਦਾ ਅਟੁੱਟ ਸਬੰਧ ਸਫਾਈ ਲਈ ਸਰਕਾਰਾਂ ਵਧੀਆ ਉਪਰਾਲੇ ਕਰ ਰਹੀਆਂ ਹਨ ਜੇਕਰ ਪਖਾਨੇ ਵਧਣਗੇ ਤਾਂ ਸਫ਼ਾਈ ਦੇ ਨਾਲ -ਨਾਲ ਤੰਦਰੁਸਤੀ ਵੀ ਆਵੇਗੀ ਤੇ ਸਾਫ਼-ਸੁਥਰਾ ਦੇਸ਼ ਹੀ ਤਰੱਕੀ ਕਰੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ