
‘Digital Arrest’ ਮਾਮਲੇ ਦੇ ਦੋਸ਼ੀਆਂ ਨੂੰ ਪਹਿਲੀ ਵਾਰ ਮਿਲੀ ਸਜ਼ਾ
- ਮੁੰਬਈ ਪੁਲਿਸ ਦੀ ਵਰਦੀ ਵਿੱਚ ਅਪਰਾਧ ਨੂੰ ਦਿੰਦੇ ਸਨ ਅੰਜ਼ਾਮ | Digital Arrest
- ਅੱਠ ਕਰੋੜ ਰੁਪਏ ਦੀ ਕਰ ਚੁੱਕੇ ਸਨ ਠੱਗੀ
Digital Arrest: ਕੋਲਕਾਤਾ (ਏਜੰਸੀ)। ਪੱਛਮੀ ਬੰਗਾਲ ਦੀ ਕਲਿਆਣੀ ਅਦਾਲਤ ਨੇ ‘ਡਿਜੀਟਲ ਅਰੈੱਸਟ’ ਘਪਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਪਹਿਲੇ ਮਾਮਲੇ ਵਿੱਚ ਨੌਂ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਨੇ ਮੁੰਬਈ ਪੁਲਿਸ ਦੀ ਵਰਦੀ ਵਿੱਚ ਵਿਅਕਤੀਆਂ ਨਾਲ 8 ਕਰੋੜ ਰੁਪਏ ਦੀ ਠੱਗੀ ਮਾਰੀ ਸੀ, ਜਿਸ ਵਿੱਚ ਪੱਛਮੀ ਬੰਗਾਲ ਦੇ ਪੀੜਤਾਂ ਤੋਂ 6 ਕਰੋੜ ਰੁਪਏ ਵੀ ਸ਼ਾਮਲ ਸਨ। ਘਟਨਾ ਦੇ ਲੱਗਭੱਗ ਅੱਠ ਮਹੀਨਿਆਂ ਦੇ ਅੰਦਰ ਮੁਕੱਦਮਾ ਪੂਰਾ ਹੋਣ ਤੋਂ ਬਾਅਦ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ।
ਵਧੀਕ ਸੈਸ਼ਨ ਜੱਜ ਨੇ ਫੈਸਲਾ ਸੁਣਾਇਆ। ਪੁਲਿਸ ਅਨੁਸਾਰ ਇੱਕ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਰਾਣਾਘਾਟ ਪੁਲਿਸ ਜ਼ਿਲ੍ਹੇ ਦੇ ਅਧੀਨ ਆਉਂਦੇ ਕਲਿਆਣੀ ਸਾਈਬਰ ਪੁਲਿਸ ਸਟੇਸ਼ਨ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਾਹਿਦ ਅਲੀ ਸ਼ੇਖ, ਸ਼ਾਹਰੁਖ ਰਫੀਕ ਸ਼ੇਖ, ਜਤਿਨ ਅਨੂਪ ਲਾਡਵਾਲ, ਰੋਹਿਤ ਸਿੰਘ, ਰੂਪੇਸ਼ ਯਾਦਵ, ਸਾਹਿਲ ਸਿੰਘ, ਪਠਾਨ ਸੁਮਈਆ ਬਾਨੋ ਅਤੇ ਅਸ਼ੋਕ ਫਲਦੂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਬਾਅਦ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।
Digital Arrest
ਮਾਮਲੇ ਦੀ ਜਾਂਚ ਪਿਛਲੇ ਸਾਲ ਨਵੰਬਰ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਇੱਕ ਵਿਅਕਤੀ ਨੇ ਕਲਿਆਣੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਇੱਕ ਧੋਖੇਬਾਜ਼ ਨੇ ਮੁੰਬਈ ਪੁਲਿਸ ਅਧਿਕਾਰੀ ਵਜੋਂ ਪੇਸ਼ ਹੋ ਕੇ ਉਸ ਨੂੰ ਡਿਜੀਟਲੀ ਅਰੈੱਸਟ ਕੀਤਾ ਅਤੇ ਰਿਹਾਅ ਹੋਣ ਦੀ ਉਮੀਦ ਵਿੱਚ ਉਸ ਨੇ ‘ਅਧਿਕਾਰੀ’ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚ 1 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ।
Read Also : Shop Fire Incident: ਦੁਕਾਨ ’ਚ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਸਾਈਬਰ ਪੁਲਿਸ ਟੀਮ ਨੇ ਪਾਇਆ ਕਿ ਪੀੜਤ ਨਾਲ ਸੰਪਰਕ ਕਰਨ ਲਈ ਵਰਤਿਆ ਜਾਣ ਵਾਲਾ ਵਟਸਐਪ ਨੰਬਰ ਦੱਖਣ-ਪੂਰਬੀ ਏਸ਼ੀਆ ਦੇ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਸੀ। ਪਰ ਸਿਮ ਕਾਰਡ ਇੱਕ ਭਾਰਤੀ ਟੈਲੀਕਾਮ ਪ੍ਰਦਾਤਾ ਵੱਲੋਂ ਜਾਰੀ ਕੀਤਾ ਗਿਆ ਸੀ ਅਤੇ ਕੰਬੋਡੀਆ ਵਿੱਚ ਬੈਠਾ ਕਾਲਰ ਬੰਗਾਲੀ ਅਤੇ ਹਿੰਦੀ ਬੋਲ ਰਿਹਾ ਸੀ। ਇੰਨਾ ਹੀ ਨਹੀਂ, ਜਿਨ੍ਹਾਂ ਬੈਂਕ ਖਾਤਿਆਂ ਵਿੱਚ ਪੈਸੇ ਜ਼ਮ੍ਹਾ ਕੀਤੇ ਗਏ ਸਨ ਉਹ ਭਾਰਤੀ ਨਾਗਰਿਕਾਂ ਦੇ ਸਨ।
ਤਕਨਾਲੋਜੀ ਦੀ ਮੱਦਦ ਨਾਲ ਹੋਰ ਜਾਣਕਾਰੀ ਸਾਹਮਣੇ ਆਈ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਲਗਾਤਾਰ ਛਾਪੇਮਾਰੀ ਤੋਂ ਬਾਅਦ ਰਾਣਾਘਾਟ ਸਾਈਬਰ ਪੁਲਿਸ ਨੇ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚੋਂ ਤਿੰਨ ਗੁਜਰਾਤ ਦੇ, ਸੱਤ ਮਹਾਰਾਸ਼ਟਰ ਦੇ ਅਤੇ ਤਿੰਨ ਹਰਿਆਣਾ ਦੇ ਸਨ। ਚਾਰ ਵਿਅਕਤੀਆਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਅਧਿਕਾਰੀ ਨੇ ਕਿਹਾ, ‘ਇਹ ਪਤਾ ਲੱਗਾ ਕਿ ਇਨ੍ਹਾਂ ਨੌਂ ਲੋਕਾਂ ਵਿਰੁੱਧ ਰਾਸ਼ਟਰੀ ਪੱਧਰ ’ਤੇ 100 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੇ ਲੱਗਭੱਗ 8 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ, ਜਿਸ ਵਿੱਚੋਂ ਲੱਗਭੱਗ 6 ਕਰੋੜ ਰੁਪਏ ਇਕੱਲੇ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਨ। ਇਸ ਸਾਲ ਫਰਵਰੀ ਵਿੱਚ ਰਾਣਾਘਾਟ ਪੁਲਿਸ ਨੇ 2,600 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਅਤੇ 24 ਫਰਵਰੀ ਨੂੰ ਕਲਿਆਣੀ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ।’