ਵੈਰੀਫੀਕੇਸ਼ਨ ਹੋਈ ਨੂੰ ਬੀਤ ਚੁੱਕਾ ਹੈ ਮਹੀਨੇ ਤੋਂ ਵੱਧ ਸਮਾਂ | Congress
- ਅਫ਼ਸਰਸ਼ਾਹੀ ਖ਼ਿਲਾਫ਼ ਹੋਏ ਪਏ ਹਨ ਕਾਂਗਰਸੀ, ਫਾਈਲ ਦੇ ਕਲੀਅਰ ਹੋਣ ਪਿੱਛੇ ਅਫ਼ਸਰਸ਼ਾਹੀ ਨੂੰ ਦੱਸਿਆ ਜਾ ਰਿਹਾ ਐ ਦੋਸ਼ੀ | Congress
- ਕਾਂਗਰਸ ਪ੍ਰਧਾਨ ਨਾ ਹੋਣ ਕਾਰਨ ਪਹੁੰਚ ਕਰਨ ਲਈ ਨਹੀਂ ਮਿਲ ਰਹੀ ਕੋਈ ਥਾਂ, ਅਮਰਿੰਦਰ ਸਿੰਘ ਤੋਂ ਹੋਏ ਔਖੇ | Congress
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਸਰਕਾਰ ਵਿੱਚ ਚੇਅਰਮੈਨੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕਾਂਗਰਸੀਆਂ ਦੇ ਹੌਸਲੇ ਹੁਣ ਟੁੱਟਣੇ ਸ਼ੁਰੂ ਹੋ ਗਏ ਹਨ, ਕਿਉਂਕਿ ਕਈ ਮਹੀਨੇ ਦੀ ਲਾਬਿੰਗ ਕਰਨ ਤੋਂ ਬਾਅਦ ਵੀ ਮਿਲੀ ਛੋਟੀ-ਮੋਟੀ ਚੇਅਰਮੈਨੀ ਦੇ ਆਦੇਸ਼ ਜਾਰੀ ਕਰਵਾਉਣ ਲਈ ਗੇੜੇ ਮਾਰ ਮਾਰ ਕੇ ਕਾਂਗਰਸੀਆਂ ਦੀਆਂ ਜੁੱਤੀਆਂ ਘਸ ਗਈਆਂ ਹਨ ਪਿਛਲੇ ਇੱਕ ਮਹੀਨੇ ਤੋਂ ਰੋਜ਼ਾਨਾ ਚੰਡੀਗੜ੍ਹ ਵਿਖੇ ਗੇੜੇ ’ਤੇ ਗੇੜਾ ਮਾਰ ਰਹੇ ਹਨ ਪਰ ਗੱਲ ਨਹÄ ਬਣ ਰਹੀ ਅਧਿਕਾਰੀ ਕਹਿ ਦਿੰਦੇ ਹਨ ਕਿ ਫਾਈਲ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਪੈਂਡਿੰਗ ਪਈ ਹੈ, ਜਦੋਂ ਕਿ ਮੁੱਖ ਮੰਤਰੀ ਨਾਲ ਜੁੜੇ ਸਿਆਸੀ ਸਲਾਹਕਾਰ ਕਹਿ ਦਿੰਦੇ ਹਨ ਕਿ ਕੁਝ ਦੇਰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਘੁੰਮਣ-ਘੇਰੀ ਵਿੱਚ ਕਾਫ਼ੀ ਦਿਨਾਂ ਤੋਂ ਘੁੰਮਦੇ ਹੋਏ ਕਾਂਗਰਸੀ ਹੁਣ ਔਖੇ ਹੁੰਦੇ ਹੋਏ ਆਪਣੀ ਹੀ ਪਾਰਟੀ ਖ਼ਿਲਾਫ਼ ਬਗਾਵਤੀ ਸੁਰ ਅਲਾਪਣੇ ਸ਼ੁਰੂ ਕਰ ਦਿੱਤੇ ਹਨ। (Congress)
ਕਈ ਕਾਂਗਰਸੀਆਂ ਨੇ ਤਾਂ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਹੈ, ‘‘ਜੇ ਅਫ਼ਸਰਸ਼ਾਹੀ ਦਾ ਇਹੋ ਹੀ ਵਤੀਰਾ ਰਿਹਾ ਤਾਂ ਅਮਰਿੰਦਰ ਸਿੰਘ ਇਸੇ ਅਫ਼ਸਰਸ਼ਾਹੀ ਤੋਂ ਚੋਣਾਂ ਸਮੇਂ ਵੋਟਾਂ ਮੰਗ ਲੈਣ ਅਤੇ ਇਨ੍ਹਾਂ ਨੂੰ ਹੀ ਬੂਥਾਂ ’ਤੇ ਬਿਠਾ ਲੈਣ, ਅਸੀਂ ਤਾਂ ਆਪਣੇ ਘਰਾਂ ਵਿੱਚ ਹੀ ਬੈਠਣ ਲੱਗੇ ਹਾਂ।’’ ਬਗਾਵਤੀ ਸੁਰਾਂ ਮੁੱਖ ਮੰਤਰੀ ਦਫ਼ਤਰ ਦੇ ਆਸੇ-ਪਾਸੇ ਸਾਫ਼ ਸੁਣਾਈ ਦੇ ਰਹੀਆਂ ਹਨ ਤੇ ਕਾਂਗਰਸ ਭਵਨ ਵਿਖੇ ਤਾਂ ਸਿੱਧੀ ਜੰਗ ਹੀ ਛਿੜੀ ਹੋਈ ਹੈ। ਚੇਅਰਮੈਨੀ ਦੇ ਉਡੀਕ ਵਿੱਚ 2 ਦਰਜਨ ਤੋਂ ਜ਼ਿਆਦਾ ਕਾਂਗਰਸੀ ਸੂਬਾਈ ਕਾਂਗਰਸ ਦਫ਼ਤਰ ਵਿਖੇ ਆ ਕੇ ਪ੍ਰਧਾਨ ਨੂੰ ਮਿਲਣਾ ਚਾਹੁੰਦੇ ਹਨ ਤਾਂ ਸੁਨੀਲ ਜਾਖੜ ਦੀ ਗੈਰ ਹਾਜ਼ਰੀ ਵਿੱਚ ਕੈਪਟਨ ਸੰਦੀਪ ਸੰਧੂ ਦੇ ਅੱਗੇ ਹੀ ਉਹ ਆਪਣਾ ਰੋਣਾ ਰੋ ਰਹੇ ਹਨ ਪਾਰਟੀ ਜਾਂ ਫਿਰ ਸਰਕਾਰ ਪੱਧਰ ’ਤੇ ਹੁਣ ਕੈਪਟਨ ਸੰਦੀਪ ਸੰਧੂ ਵੀ ਕੁਝ ਨਹੀਂ ਕਰ ਪਾ ਰਹੇ ਹਨ। (Congress)
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ
ਚੇਅਰਮੈਨੀ ਨੂੰ ਇੱਕ ਮਹੀਨੇ ਤੋਂ ਲੈ ਕੇ ਘੁੰਮ ਰਹੇ ਇੱਕ ਕਾਂਗਰਸੀ ਲੀਡਰ ਨੇ ਦੱਸਿਆ ਕਿ 30-35 ਦਿਨ ਪਹਿਲਾਂ ਉਨ੍ਹਾਂ ਦੀ ਜਦੋਂ ਵੈਰੀਫੀਕੇਸ਼ਨ ਹੋਈ ਸੀ ਤਾਂ ਬਕਾਇਦਾ ਉਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਅਤੇ ਕਾਂਗਰਸ ਪਾਰਟੀ ਵੱਲੋਂ ਜਾਣਕਾਰੀ ਵੀ ਦੇ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਕਿਹੜੇ ਬੋਰਡ/ਕਾਰਪੋਰੇਸ਼ਨ ਦੀ ਚੇਅਰਮੈਨੀ ਮਿਲ ਰਹੀ ਹੈ। ਉਨ੍ਹਾਂ ਨੇ ਤਾਂ ਖ਼ੁਸ਼ੀ ਦੇ ਮਾਰੇ ਲੱਡੂ ਵੀ ਵੰਡ ਦਿੱਤੇ ਸਨ ਪਰ ਹੁਣ ਇੱਕ ਮਹੀਨੇ ਤੋਂ ਉਸ ਚੇਅਰਮੈਨੀ ਦੇ ਆਦੇਸ਼ਾਂ ਦੀ ਕਾਪੀ ਲੈਣ ਲਈ ਚੰਡੀਗੜ੍ਹ ਵਿਖੇ ਰੋਜ਼ਾਨਾ ਗੇੜੇ ਕੱਢ ਰਿਹਾ ਹਾਂ। (Congress)
ਪਰ ਅਧਿਕਾਰੀ ਕੋਈ ਬਾਂਹ ਫੜਾਉਣ ਨੂੰ ਤਿਆਰ ਨਹੀਂ ਤਾਂ ਸੀਨੀਅਰ ਮੰਤਰੀ ਵੀ ਹੱਥ ਖੜੇ੍ਹ ਕਰਦੇ ਸਾਫ਼ ਨਜ਼ਰ ਆ ਰਹੇ ਹਨ। ਚੇਅਰਮੈਨੀ ਲੈਣ ਲਈ ਘੁੰਮ ਰਹੇ ਇੱਕ ਸੀਨੀਅਰ ਲੀਡਰ ਨੇ ਕਿਹਾ ਕਿ ਹੁਣ ਸਾਨੂੰ ਚੇਅਰਮੈਨੀ ਦੇਣ ਦੀ ਕੀ ਲੋੜ ਹੈ, ਕਿਉਂਕਿ ਤਿੰਨ ਸਾਲ ਦਾ ਸਮਾਂ ਤਾਂ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ ਅਤੇ 2 ਸਾਲਾਂ ਲਈ ਉਹ ਚੇਅਰਮੈਨੀ ਲੈ ਕੇ ਵੀ ਕੀ ਕਰਨਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਹੱਥ ਕਮਾਨ ਵੀ ਮਾੜੀ ਹੁੰਦੀ ਹੈ ਅਤੇ ਪੰਜਾਬ ਵਿੱਚ ਇਸ ਸਮੇਂ ਸਾਰੀ ਕਮਾਨ ਅਧਿਕਾਰੀ ਦੇ ਹੱਥਾਂ ਵਿੱਚ ਹੀ ਹੈ। (Congress)