ਪਰਾਲੀ ਦਾ ‘ਛਗ ਮਾਡਲ’ ਬਦਲੇਗਾ ਕਿਸਾਨਾਂ ਦੀ ਕਿਸਮਤ
ਪਰਾਲੀ ਸਬੰਧੀ ਅਕਤੂਬਰ ਤੋਂ ਦਸੰਬਰ ਅਤੇ ਜਨਵਰੀ ਦੇ ਸ਼ੁਰੂ ਤੱਕ ਬੇਹੱਦ ਹੋ ਰੌਲ਼ਾ-ਗੌਲ਼ਾ ਹੁੰਦਾ ਹੈ ਵੱਡੇ ਪੱਧਰ ‘ਤੇ ਚਿੰਤਾ ਕੀਤੀ ਜਾਂਦੀ ਹੈ, ਕਿਸਾਨਾਂ ‘ਤੇ ਕਾਰਵਾਈ ਕੀਤੀ ਜਾਂਦੀ ਹੈ ਇਸ ਦੇ ਬਾਵਜ਼ੂਦ ਇਸ ਦੀ ਸਮੱਸਿਆ ਟਸ ਤੋਂ ਮਸ ਨਹੀਂ ਹੁੰਦੀ ਸੱਚ ਤਾਂ ਇਹ ਹੈ ਕਿ ਜਿਸ ਪਰਾਲੀ ਨੂੰ ਬੋਝ ਸਮਝਿਆ ਜਾਂਦਾ ਹੈ ਉਹ ਬਹੁਤ ਵੱਡਾ ਵਰਦਾਨ ਹੈ ਇਹ ਚੰਗੀ ਕਮਾਈ ਦਾ ਜਰੀਆ ਵੀ ਬਣ ਸਕਦੀ ਹੈ ਬਸ਼ਰਤੇ ਉਸ ਦੀਆਂ ਖੁਬੀਆਂ ਨੂੰ ਸਮਝਣਾ ਪਵੇਗਾ ਪਰ ਕਹਿੰਦੇ ਹਨ ਕਿ ਹੀਰਾ ਉਦੋਂ ਤੱਕ ਪੱਥਰ ਹੀ ਸਮਝਿਆ ਜਾਂਦਾ ਹੈ ਜਦੋਂ ਤੱਕ ਕਿ ਉਸ ਨੂੰ ਤਰਾਸਿਆ ਨਾ ਜਾਵੇ ਪਰਾਲੀ ਦੇ ਵੀ ਅਜਿਹੇ ਹੀ ਕਈ ਫਾਇਦੇ ਹਨ
ਨਾ ਕੇਵਲ ਉਹੀ ਖੇਤਾਂ ਲਈ ਇਹ ਵਰਦਾਨ ਵੀ ਹੋ ਸਕਦੀ ਹੈ ਸਗੋਂ ਪਸ਼ੂਆਂ ਲਈ ਤਾਂ ਖੁਰਾਕ ਹੀ ਹੈ ਇਸ ਤੋਂ ਇਲਾਵਾ ਪਰਾਲੀ ਦੇ ਇਸ ਤਰ੍ਹਾਂ ਦੇ ਵਰਤੋ ਹੋ ਸਕਦੀ ਹੈ ਜਿਸ ਨਾਲ ਦੇਸ਼ ‘ਚ ਇੱਕ ਨਵਾਂ ਅਤੇ ਵੱਡਾ ਉਦਯੋਗ ਵੀ ਖੜਾ ਹੋ ਸਕਦਾ ਹੈ ਜਿਸ ਦੀ ਸ਼ੁਰੂਆਤ ਹੋ ਗਈ ਹੈ ਇਸ ਲਈ ਜ਼ਰੂਰਤ ਹੈ ਸਰਕਾਰਾਂ, ਨੁਮਾਇੰਦੇ, ਨੌਕਰਸ਼ਾਹਾਂ, ਵਿਗਿਆਨੀਆਂ, ਕਿਸਾਨਾਂ ਅਤੇ ਬਜ਼ਾਰ ਵਿਚਕਾਰ ਜਲਦ ਤੋਂ ਜਲਦ ਤਾਲਮੇਲ ਬਣਾਇਆ ਜਾਵੇ ਅਤੇ ਖੇਤਾਂ ‘ਚ ਸਾੜ ਕੇ ਨਸ਼ਟ ਕਰਨ ਵਾਲੀ ਪਰਾਲੀ ਵੀ ਕੀਮਤੀ ਬਣਾਈ ਜਾਵੇ ਬੱਸ ਇਸ ਦਾ ਇਤਜਾਰ ਹੈ ਜਦੋਂ ਪਰਾਲੀ ਸਮੱਸਿਆ ਨਹੀਂ ਵਰਦਾਨ ਬਣ ਜਾਵੇਗੀ ਦੇਖਦੇ ਹੀ ਦੇਖਦੇ ਭਾਰਤ ‘ਚ ਇੱਕ ਵੱਡਾ ਬਜ਼ਾਰ ਅਤੇ ਉਦਯੋਗ ਦਾ ਰੂਪ ਲਵੇਗਾ
ਉਹ ਦਿਨ ਦੂਰ ਨਹੀਂ ਜਿਸ ਪਰਾਲੀ ਦੇ ਧੂੰਏ ਨੇ ਨਾ ਜਾਣੇ ਕਿੰਨੇ ਛੋਟੇ ਵੱਡੇ ਸ਼ਹਿਰਾਂ ਨੂੰ ਗੈਸ ਚੈਬਰ ‘ਚ ਤਬਦੀਲ ਕਰ ਦਿੱਤਾ ਹੈ ਉਹ ਲੱਭਣ ‘ਤੇ ਵੀ ਨਹੀਂ ਮਿਲੇਗੀ ਅਤੇ ਉਸ ਦਾ ਧੂੰਆਂ ਦਾ ਛੱਡੋ, ਉਸ ਗੰਧ ਨੂੰ ਵੀ ਲੋਕ ਭੁੱਲ ਜਾਣਗੇ ਬੱਸ ਸਵਾਲ ਇਹੀ ਕਿ ਮੌਜ਼ੂਦਾ ਮਾੜੀ ਵਿਵਸਥਾ ਕਾਰਨ ਜਾਗਰੂਕਤਾ ਅਤੇ ਅਨਮੋਲ ਪਰਾਲੀ ਦਾ ਮੁੱਲ ਕਦੋਂ ਤੱਕ ਹੋ ਪਾਵੇਗਾ? ਫ਼ਿਲਹਾਲ ਝੋਨੇ ਦੀ ਖੇਤੀ ਤੋਂ ਬਾਅਦ ਖੇਤਾਂ ‘ਚ ਬਚੀ ਪਰਾਲੀ ਪੂਰੇ ਦੇਸ਼ ‘ਚ ਜਿੱਥੇ ਜਿੱਥੇ ਇੱਕ ਵੱਡੀ ਸਮੱਸਿਆ ਹੈ ਪਰ ਉਸ ‘ਚ ਵੀ ਵੱਡਾ ਸੱਚ ਇਹ ਹੈ ਕਿ ਕੁਦਰਤੀ ਦੇਣ ਇਸ ਹਰਿਆਲੀ ਜੋ ਸਮੇਂ ਦੇ ਨਾਲ ਕਿਸਾਨਾਂ ਦੇ ਭੰਡਾਰਿਆਂ ਨੂੰ ਅਨਾਜ਼ ਨਾਲ ਭਰ ਕੇ ਸੁੱਕੇ ਕਰਚਿਆਂ ਦੇ ਰੂਪ ‘ਚ ਖੁਦ ਖੇਤਾਂ ਦੀ ਸਮੱਸਿਆ ਬਣਦੀ ਹੈ ਲੱਖਾਂ ਦੇ ਫ਼ਾਇਦੇ ਤੋਂ ਅਣਜਾਨ ਕਿਸਾਨ ਅਤੇ ਬੇਫ਼ਿਕਰ ਬਜ਼ਾਰ ਦੇ ਕਾਰਨ ਸਾੜ ਕੇ ਨਸ਼ਟ ਕੀਤੀ ਜਾਣ ਵਾਲੀ ਪਰਾਲੀ ਹਾਲੇ ਸਾਹ ‘ਤੇ ਭਾਰੀ ਰੌਲ਼ਾ -ਗੌਲ਼ਾ ਹੈ
ਜਿਸ ਨੇ ਜੇਬ ਭਾਰੀ ਕਰਨੀ ਸੀ ਜਦੋਂ ਝੋਨੇ ਦੀ ਕਟਾਈ ‘ਚ ਮਸ਼ੀਨਾਂ ਦਾ ਇਸਤੇਮਾਲ ਹੋਣ ਲੱਗਿਆ, ਬਚਣ ਵਾਲੀਆਂ ਵੱਡੇ -ਵੱਡੇ ਕਰਚੇ ਖੇਤਾਂ ਲਈ ਸਮੱਸਿਆ ਬਣਦੇ ਗਏ ਵਕਤ ਦੇ ਨਾਲ ਇਹ ਸਮੁੱਚੇ ਉਤਰ ਭਾਰਤ ਖਾਸ ਕਰਕੇ ਦਿੱਲੀ ਅਤੇ ਆਸਪਾਸ ਐਨੀ ਭਾਰੀ ਪੈਣ ਲੱਗੀ ਕਿ ਸੰਘਣੀ ਅਬਾਦੀ ਵਾਲੇ ਇਹ ਇਲਾਕੇ ਗੈਸ ਦੇ ਚੈਂਬਰ ‘ਚ ਤਬਦੀਲ ਹੋਣ ਲੱਗੇ ਅਕਤੂਬਰ ਤੋਂ ਜਨਵਰੀ-ਫ਼ਰਵਰੀ ਤੱਕ ਪਰਾਲੀ ਦਾ ਧੂੰਆਂ ਰਾਸ਼ਟਰੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਾਫ਼ੀ ਕੁਝ ਲਿਖਿਆ ਜਾਂਦਾ ਹੈ ਮੈਂ ਵੀ ਲਿਖਿਆ ਹੈ ਪਰ ਸੱਚ ਅਕਸਰ ਸਰਕਾਰਾਂ ਵਿਚਕਾਰ ਤਕਰਾਰ ਜਾਂ ਜ਼ਬਾਨੀ ਜੰਗ ਬਣ ਕੇ ਉੱਥੇ ਦਾ ਉੱਥੇ ਰਹਿ ਜਾਂਦਾ ਹੈ ਅਤੇ ਕੀਮਤੀ ਪਰਾਲੀ ਹਰ ਸਾਲ ਸੜਦੀ ਅਤੇ ਬਦਨਾਮ ਹੁੰਦੀ ਹੈ
ਸੱਚ ਹੈ ਕਿ ਵਰਤਮਾਨ ‘ਚ ਉੱਤਰੀ ਭਾਰਤ ‘ਚ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਸਰਕਾਰੀ ਤੌਰ ‘ਤੇ ਕੋਈ ਸਪੱਸ਼ਟ ਅਤੇ ਆਸਾਨ ਨੀਤੀ ਦਾ ਨਾ ਹੋਣਾ ਅਤੇ ਦੂਜਾ ਵਰਤੋ ਬਾਰੇ ਇਮਾਨਦਾਰ ਕੋਸਿਸ਼ਾਂ ਦੀ ਘਾਟ ਵੀ ਹੈ ਉਸ ਤੋਂ ਵੀ ਵੱਡਾ ਸੱਚ ਕੇਂਦਰ ਅੇ ਰਾਜਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਵੀ ਹੈ ਜੋ ਪਰਾਲੀ ਧੂੰਆਂ ਬਣ ਕੇ ਸਾਹਾਂ ‘ਤੇ ਭਾਰੀ ਪੈਂਦੀ ਹੈ ਸੱਚ ਤਾਂ ਇਹ ਵੀ ਹੈ ਕਿ ਪਰਾਲੀ ਪਹਿਲਾਂ ਐਨੀ ਵੱਡੀ ਸਮੱਸਿਆ ਨਹੀਂ ਸੀ
ਜੋ ਅੱਜ ਹੈ ਪਹਿਲਾਂ ਹੱਥਾਂ ਨਾਲ ਵਾਂਢੀ ਹੁੰਦੀ ਸੀ ਉਦੋਂ ਖੇਤਾਂ ‘ਚ ਬਹੁਤ ਥੋੜ੍ਹਾ ਜਿਹਾ ਕਰਚਾ ਰਹਿ ਜਾਂਦਾ ਸੀ ਜੋ ਜਾਂ ਤਾਂ ਵਹਾਈ ਨਾਲ ਨਿਕਲ ਜਾਂਦਾ ਸੀ ਜਾਂ ਫ਼ਿਰ ਪਾਣੀ ਨਾਲ ਗਲ ਕੇ ਮਿੱਟੀ ‘ਚ ਰਲ ਕੇ ਖਾਦ ਬਣ ਜਾਂਦਾ ਸੀ ਪਰ ਕਿਉਂਕਿ ਮਾਮਲਾ ਰਾਸ਼ਟਰੀ ਰਾਜਧਾਨੀ ਖੇਤਰ ਉਸ ‘ਚ ਵੀ ਦਿੱਲੀ ਨਾਲ ਜੁੜਿਆ ਹੋਇਆ ਹੈ ਜਿੱਥੇ 24 ਘੰਟੇ ਲੱਖਾਂ ਗੱਡੀਆਂ ਬਿਨਾਂ ਰੁਕੇ ਦੌੜਦੀਆਂ ਰਹਿੰਦੀਆਂ ਹਨ ਇਸ ਲਈ ਪਰਾਲੀ ਦਾ ਧੂੰਆਂ ਵਾਹਨਾਂ ਦੇ ਸੜੇ ਜਹਿਰੀਲੇ ਧੂੰਏ ‘ਚ ਮਿਲ ਕੇ ਹਵਾ ਨੂੰ ਹੋਰ ਜਿਆਦਾ ਖ਼ਤਰਨਾਕ ਬਣਾ ਦਿੰਦਾ ਹੈ ਬੱਸ ਹੋ ਹੋ ਹੱਲਾ ਇਸ ‘ਤੇ ਹੀ ਹੈ
ਹੁਣ ਉਹ ਦੌਰ ਹੈ ਜਦੋਂ ਹਰ ਵੇਸਟ ਭਾਵ ਕੂੜਾ ਸਮਝੇ ਜਾਣ ਵਾਲੇ ਪਦਾਰਥਾਂ ਦਾ ਕਿਸੇ ਨਾ ਕਿਸੇ ਰੂਪ ‘ਚ ਉਪਯੋਗ ਕੀਤਾ ਜਾਣ ਲੱÎਗਿਆ ਹੈ ਚਾਹੇ ਉਹ ਪਲਾਸਟਿਕ ਕਚਰਾ ਹੋਵੇ, ਕਾਗਜਾਂ ਅਤੇ ਪੈਕਿੰਗ ਕਾਰਟੂਨ ਦੀ ਰੱਦੀ ਹੋਵੇ, ਸਟੀਲ, ਤਾਂਬਾ, ਇੱਥੋਂ ਤੱਕ ਕਿ ਰਬੜ ਵੀ ਸਭ ਕੁਝ ਰੀਸਾਇਕਲ ਹੋਣ ਲੱਗਿਆ ਹੈ ਵੱਡੇ ਸ਼ਹਿਰਾਂ ‘ਚ ਸੁੱਕਾ ਕਚਰਾ ਅਤੇ ਗਿੱਲਾ ਕਚਰਾ ਪ੍ਰਬੰਧਾਂ ਕਰਕੇ ਖਾਦ ਬਣਨ ਲੱਗੀ ਹੈ ਜਿਸ ‘ਚ ਸਬਜੀਆਂ ਦੇ ਛਿਲਕੇ ਵੀ ਵਰਤੇ ਜਾਂਦੇ ਹੁੰਦੇ ਹਨ ਇਸ ਤਰ੍ਹਾਂ ‘ਚ ਪਰਾਲੀ ਦਾ ਸਾੜਨਾ ਆਪਣੇ ਆਪ ‘ਚ ਵੱਡਾ ਸਵਾਲ ਵੀ ਹੈ ਅਤੇ ਨਾਦਾਨੀ ਵੀ ਦੇਸ਼ ‘ਚ ਕਈ ਪਿੰਡਾਂ ‘ਚ ਮਹਿਲਾਵਾਂ ਪਰਾਲੀ ਨਾਲ ਵਿਛਾਈ, ਟਾਟ, (ਛੋਟਾ ਟੇਬਲ, ਮੂੜ੍ਹੇ ਵਰਗੀਆਂ ਵਸਤੂਆਂ ਵੀ ਬਣਾਉਂਦੀਆਂ ਹਨ ਹਾਲ ਹੀ ‘ਚ ਭੋਪਾਲ ਸਥਿਤ ਕਾਊਂਸਿਲ ਆਫ਼ ਸਾਇੰਟਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ ਮੈਟੀਰੀਅਲ ਐਂਡ ਪ੍ਰੋਸੈਸ ਰਿਸਰਚ ਭਾਵ ਐਮਪ੍ਰੀ ਨੇ ਤਿੰਨ ਸਾਲ ਦੀਆਂ ਕੋਸਿਸ਼ਾਂ ਤੋਂ ਬਾਅਦ ਇੱਕ ਤਕਨੀਕ ਵਿਕਸਿਤ ਕੀਤੀ ਹੈ
ਜਿਸ ‘ਚ ਝੋਨੇ ਦੀ ਪਰਾਲੀ, ਕਣਕ ਅਤੇ ਸੋਇਆਬੀਨ ਦੇ ਕਰਚੇ ਨਾਲ ਪਲਾਈ ਬਣੇਗੀ ਇਸ ‘ਚ 30 ਫੀਸਦੀ ਪਾਲੀਮਰ ਭਾਵ ਰਸਾਇਣਕ ਪਦਾਰਥ ਅਤੇ 70 ਫੀਸਦੀ ਪਰਾਲੀ ਹੋਵੇਗੀ ਇਸ ਲਈ ਪਹਿਲਾ ਲਾਇਸੰਸ ਵੀ ਛੱਤੀਸਗੜ੍ਹ ਦੇ ਭਿਲਾਈ ਵੀ ਇੱਕ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜਿਸ ‘ਚ 10 ਕਰੋੜ ਦੀ ਲਾਗਤ ਨਾਲ ਤਿਆਰ ਕਾਰਖਾਨਾ ਮਾਰਚ 2021 ਤੋਂ ਉਤਪਾਦਨ ਸ਼ੁਰੂ ਕਰ ਦੇਵੇਗਾ ਸਭ ਤੋਂ ਵੱਡੀ ਖਾਸੀਅਤ ਇਹ ਕਿ ਦੇਸ਼ ‘ਚ ਇਸ ਕਿਸਮ ਦੀ ਪਹਿਲੀ ਤਕਨੀਕ ਹੈ ਜਿਸ ਨੂੰ ਯੂਐਸਏ, ਕਨਾਡਾ, ਚੀਨ, ਫਰਾਂਸ, ਆਸਟਰੇਲੀਆ, ਸਪੇਨ ਸਮੇਤ ਅੱਠ ਦੇਸ਼ਾਂ ਤੋਂ ਪੈਮੇਂਟ ਮਿਲ ਗਈ ਹੈ ਇਸ ਤਰ੍ਹਾਂ ਖੇਤੀ ਦੇ ਕੂੜੇ ਨਾਲ ਬਣਨ ਵਾਲੀ ਇਹ ਪਲਾਈ ਅੱਜ ਬਜ਼ਾਰ ‘ਚ ਮੁਹੱਈਆ ਸਾਰੀ ਪਲਾਈ ਤੋਂ ਨਾ ਕੇਵਲ ਚਾਰ ਗੁਣਾ ਜਿਆਦਾ ਮਜ਼ਬੂਤ ਹੋਵੇਗੀ ਸਗੋਂ ਸਸਤੀ ਵੀ ਪਰਾਲੀ ਨਾਲ ਲੈਮੀਨੇਟੇਡ ਅਤੇ ਗੈਰ ਲੈਮੀਨੇਟੇਡ ਦੋਵਾਂ ਤਰ੍ਹਾਂ ਦੀ ਪਲਾਈ ਬਣੇਗੀ
ਜਿਸ ਦੀ ਕੀਮਤ ਗੁਣਵੱਤਾ ਦੇ ਹਿਸਾਬ ਨਾਲ 26 ਤੋਂ 46 ਰੁਪਏ ਵਰਗ ਫੁੱਟ ਤੱਕ ਹੋਵੇਗੀ ਯਕੀਨੀ ਤੌਰ ‘ਤੇ ਸਸਤੀ ਵੀ ਹੋਵੇਗੀ ਅਤੇ ਟਿਕਾਊ ਵੀ ਇਸ ਦੀ ਵੱਡੀ ਖੂਬੀ ਇਹ ਕਿ 20 ਸਾਲ ਤੱਕ ਇਸ ‘ਚ ਕੋਈ ਖਰਾਬੀ ਨਹੀਂ ਆਵੇਗੀ ਜ਼ਰੂਰਤ ਦੇ ਹਿਸਾਬ ਨਾਲ ਇਸ ਨੂੰ ਹਲਕੀ ਅਤੇ ਮਜ਼ਬੂਤ ਦੋਵੇਂ ਤਰ੍ਹਾਂ ਨਾਲ ਬਣਾਇਆ ਜਾਵੇਗਾ ਇਸ ਲਈ ਬਹੁਤ ਜਿਆਦਾ ਪਰਾਲੀ ਦੀ ਜ਼ਰੂਰਤ ਹੋਵੇਗੀ ਅਤੇ ਕਈ ਹੋਰ ਫੈਕਟਰੀਆਂ ਖੁੱਲ੍ਹਣ ਨਾਲ ਉੱਤਰ ਭਾਰਤ ‘ਚ ਪਰਾਲੀ ਦੀ ਐਨੀ ਮੰਗ ਵਧ ਜਾਵੇਗੀ ਕਿ 80 ਤੋਂ 90 ਫੀਸਦੀ ਖ਼ਪਤ ਇਸ ‘ਚ ਹੀ ਹੋ ਜਾਵੇਗੀ ਦੱਸ ਦੇਈਏ ਕਿ ਦੇਸ਼ ‘ਚ ਛੱਤੀਸਗੜ੍ਹ ਹੀ ਉਹ ਪਹਿਲਾ ਰਾਜ ਹੈ
ਜਿੱਥੇ ਗੋਹਾ ਵੀ ਪ੍ਰਤੀ ਕਿੱਲੋ ਦੀ ਦਰ ਨਾਲ ਖਰੀਦ ਕੇ ਕਿਸਾਨਾਂ, ਪਸ਼ੂਪਾਲਕਾਂ ਨੂੰ ਹੱਲਾਸ਼ੇਰੀ ਦੇ ਕੇ ਕਈ ਕੌਮਾਂਤਰੀ ਉਤਪਾਦ ਤਿਆਰ ਕਰਕੇ ਨਵੇਂ ਵਪਾਰ ਦੀ ਸ਼ਾਨਦਾਰ ਅਤੇ ਮਜ਼ਬੂਤ ਸ਼ੁਰੂਆਤ ਕਰਕੇ ਦੇਸ਼ ‘ਚ ਇੱਕ ਮਿਸ਼ਾਲ ਕਾਇਮ ਕੀਤੀ ਹੈ ਹੁਣ ਤਾਂ ਪਰਾਲੀ ਨਾਲ ਨਵਾਂ ਉਦਯੋਗ ਖੜਾ ਕਰਨ ਦੀ ਸ਼ੁਰੂਆਤ ਵੀ ਛੱਤੀਸਗੜ੍ਹ ਤੋਂ ਹੀ ਹੋ ਗਈ ਹੈ ਜਿੱਥੋਂ ਦੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਅਤੇ ਦੂਰਅੰਦੇਸ਼ੀ ਦਾ ਨਤੀਜਾ ਹੈ ਯਕੀਨੀ ਤੌਰ ‘ਤੇ ਆਉਣ ਵਾਲਾ ਸਮੇਂ ‘ਚ ਪਰਾਲੀ ਦੀ ਵਰਤੋਂ ਦਾ ਛੱਤੀਸਗੜ੍ਹ ਮਾਡਲ ਪੂਰੇ ਦੇਸ਼ ਲਈ ਵਰਦਾਨ ਬਣੇਗਾ ਸਗੋਂ ਛੱਤੀਸਗੜ੍ਹ ਵਰਗੇ ਛੋਟੇ ਜਿਹੇ ਪ੍ਰਾਂਤ ਨੂੰ ਨਵੀਨਤਾ ਤੇ ਪਹਿਲਕਦਮੀਆਂ ਲਈ ਵੀ ਜਾਣਿਆ ਜਾਵੇਗਾ
ਰਿਤੂਪ੍ਰਣ ਦਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.