Kashmir: ਜੰਮੂ ਕਸ਼ਮੀਰ ਦੇ ਸਿਆਸੀ ਦ੍ਰਿਸ਼ ’ਚ ਬੜੀ ਤਸੱਲੀ ਵਾਲੀ ਤਬਦੀਲੀ ਆ ਰਹੀ ਹੈ ਕੇਂਦਰ ਨਾਲ ਟਕਰਾਅ ’ਚ ਰਹਿਣ ਵਾਲੀ ਸੂਬਾਈ ਸਿਆਸਤ ’ਚ ਬਦਲਾਅ ਆ ਰਿਹਾ ਹੈ ਟਕਰਾਅ ਦੀ ਥਾਂ ਸੰਵਾਦ ਤੇ ਸਦਭਾਵਨਾ ਲੈ ਰਹੀ ਹੈ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਇੱਥੇ ਜੈਡਮੋੜ ਸੁਰੰਗ ਦਾ ਉਦਘਾਟਨ ਕੀਤਾ ਇਸ ਮੌਕੇ ਕੇਂਦਰ ਪ੍ਰਬੰਧਕੀ ਪ੍ਰਦੇਸ਼ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਦਿੱਤੇ ਗਏ ਭਾਸ਼ਣ ’ਚ ਕੇਂਦਰ ਨਾਲ ਸੁਖਦ ਰਿਸ਼ਤਿਆਂ ਦੀ ਝਲਕ ਮਿਲਦੀ ਹੈ ਭਾਵੇਂ ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੀ ਆਪਣੀ ਮੰਗ ਨੂੰ ਦੁਹਰਾਇਆ ਪਰ ਕਿਸੇ ਤਰ੍ਹਾਂ ਦੀ ਤਲਖੀ ਨਜ਼ਰ ਨਹੀਂ ਆਈ। Jammu Kashmir
ਇਹ ਖਬਰ ਵੀ ਪੜ੍ਹੋ : Walfare Work: ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਵੱਡਾ ਉਪਰਾਲਾ
ਇਸੇ ਤਰ੍ਹਾਂ ਫੌਜ ਬਾਰੇ ਮੁੱਖ ਮੰਤਰੀ ਦਾ ਨਜ਼ਰੀਆ ਸਕਾਰਾਤਮਕ ਰਿਹਾ ਹੈ ਦੋ ਦਿਨਾਂ ਬਾਅਦ ਉਹਨਾਂ ਸਾਬਕਾ ਫੌਜੀਆਂ ਦੇ ਇੱਕ ਸਮਾਰੋਹ ’ਚ ਸ਼ਮੂਲੀਅਤ ਕੀਤੀ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਬਕਾ ਫੌਜੀਆਂ ਨੇ ਸਰਹੱਦਾਂ ’ਤੇ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਹਨ ਹੁਣ ਉਨ੍ਹਾਂ ਦਾ ਖਿਆਲ ਰੱਖਣਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ ਲੰਮੇ ਸਮੇਂ ਤੱਕ ਉਮਰ ਫਾਰੂਕ ਤੇ ਉਨ੍ਹਾਂ ਦੀ ਪਾਰਟੀ ਸੁਰੱਖਿਆ ਬਲਾਂ ਦੀ ਆਲੋਚਨਾ ਕਰਦੇ ਰਹੇ ਹਨ ਜੰਮੂ ਕਸ਼ਮੀਰ ’ਚ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਸੱਤਾਧਾਰੀ ਨੈਸ਼ਨਲ ਕਾਨਫਰੰਸ ਦਾ ਵੀ ਸੁਰੱਖਿਆ ਬਲਾਂ ਪ੍ਰਤੀ ਨਜ਼ਰੀਆ ਵਿਰੋਧੀ ਰਿਹਾ ਸੀ। Jammu Kashmir
ਉਮਰ ਅਬਦੁੱਲਾ ਦੇ ਬਿਆਨਾਂ ਨੂੰ ਸਿਰਫ ਸਿਆਸੀ ਨਜ਼ਰੀਏ ਤੋਂ ਵੇਖਣ ਦੀ ਬਜਾਇ ਲੋਕ ਜੀਵਨ ’ਚ ਆ ਰਹੀ ਤਬਦੀਲੀ ਦੇ ਤੌਰ ’ਤੇ ਵੇਖਣਾ ਚਾਹੀਦਾ ਹੈ ਸੂਬੇ ’ਚ ਅਮਨ-ਅਮਾਨ ਤੇ ਖੁਸ਼ਹਾਲੀ ਲਈ ਕੇਂਦਰ ਤੇ ਸੂਬਾ ਸਰਕਾਰ ਦਾ ਤਾਲਮੇਲ ਤੇ ਸਹਿਯੋਗ ਬੇਹੱਦ ਜ਼ਰੂਰੀ ਹੈ ਅੱਤਵਾਦ ਦੀਆਂ ਧਮਕੀਆਂ ਤੇ ਵੱਖਵਾਦੀਆਂ ਦੇ ਗੁਮਰਾਹਕੁੰਨ ਪ੍ਰਚਾਰ ਦਾ ਜਾਦੂ ਹੁਣ ਲੋਕਾਂ ਦੇ ਦਿਲੋ-ਦਿਮਾਗ ਤੋਂ ਉੱਤਰਦਾ ਜਾ ਰਿਹਾ ਹੈ ਆਮ ਜਨਤਾ ਹਿੰਸਾ ਤੋਂ ਪ੍ਰੇਸ਼ਾਨ ਹੈ ਅਤੇ ਵਿਕਾਸ ਕਾਰਜ ਤੇ ਅਮਨ-ਅਮਾਨ ਭਰਿਆ ਮਾਹੌਲ ਚਾਹੁੰਦੀ ਹੈ ਜੇਕਰ ਸਿਆਸਤਦਾਨ ਇਮਾਨਦਾਰੀ ਨਾਲ ਕੰਮ ਕਰਨ ਤਾਂ ਸੂਬੇ ਦੀ ਨੁਹਾਰ ਬਦਲ ਸਕਦੀ ਹੈ। Jammu Kashmir