ਮਾਨਸਿਕਤਾ ਦੀਆਂ ਜੰਜ਼ੀਰਾਂ

Social Media

ਮਾਨਸਿਕਤਾ ਦੀਆਂ ਜੰਜ਼ੀਰਾਂ (Psyche Chain)

ਇੱਕ ਆਦਮੀ ਕਿਤੋਂ ਲੰਘ ਰਿਹਾ ਸੀ, ਉਸ ਨੇ ਸੜਕ ਕਿਨਾਰੇ ਬੰਨ੍ਹੇ ਹਾਥੀਆਂ ਨੂੰ ਦੇਖਿਆ ਤੇ ਰੁਕ ਗਿਆ ਉਸਨੇ ਦੇਖਿਆ ਕਿ ਹਾਥੀਆਂ ਦੇ ਅਗਲੇ ਪੈਰਾਂ ‘ਚ ਇੱਕ ਰੱਸੀ ਬੰਨ੍ਹੀ ਹੋਈ ਹੈ ਉਸ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਹਾਥੀ ਵਰਗੇ ਵੱਡੇ ਜੀਵ ਨੂੰ ਲੋਹੇ ਦੀਆਂ ਜੰਜ਼ੀਰਾਂ ਦੀ ਥਾਂ ਬੱਸ ਇੱਕ ਛੋਟੀ ਜਿਹੀ ਰੱਸੀ ਨਾਲ ਬੰਨ੍ਹਿਆ ਹੋਇਆ ਹੈ  ਇਹ ਸਪੱਸ਼ਟ ਸੀ ਕਿ ਹਾਥੀ ਜਦ ਚਾਹੁੰਦੇ ਆਪਣੇ ਬੰਧਨ ਤੋੜ ਕੇ ਕਿਤੇ ਵੀ ਜਾ ਸਕਦੇ ਸਨ ਪਰ ਕਿਸੇ ਵਜ੍ਹਾ ਨਾਲ ਉਹ ਅਜਿਹਾ ਨਹੀਂ ਕਰ ਰਹੇ ਸਨ

ਉਸਨੇ ਨੇੜੇ ਖੜ੍ਹੇ ਮਹਾਵਤ ਤੋਂ ਪੁੱਛਿਆ ਕਿ ਭਲਾ ਇਹ ਹਾਥੀ ਕਿਵੇਂ ਸ਼ਾਂਤੀ ਨਾਲ ਖੜ੍ਹਾ ਹੈ ਤੇ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ? ਮਹਾਵਤ ਨੇ ਕਿਹਾ, ”ਇਨ੍ਹਾਂ ਹਾਥੀਆਂ ਨੂੰ ਨਿੱਕੇ ਹੁੰਦਿਆਂ ਤੋਂ ਹੀ ਇਨ੍ਹਾਂ ਰੱਸੀਆਂ ਨਾਲ ਬੰਨ੍ਹਿਆ ਜਾਂਦਾ ਸੀ, ਉਸ ਸਮੇਂ ਇਨ੍ਹਾਂ ‘ਚ ਐਨੀ ਸ਼ਕਤੀ ਨਹੀਂ ਹੁੰਦੀ ਸੀ ਕਿ ਇਸ ਬੰਧਨ ਨੂੰ ਤੋੜ ਦੇਣ ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਵੀ ਰੱਸੀ ਨਾ ਤੋੜ ਸਕਣ ਕਾਰਨ ਉਨ੍ਹਾਂ ਨੂੰ ਹੌਲ਼ੀ-ਹੌਲ਼ੀ ਯਕੀਨ ਹੁੰਦਾ ਜਾਂਦਾ ਹੈ ਕਿ ਉਹ ਇਨ੍ਹਾਂ ਰੱਸੀਆਂ ਨੂੰ ਨਹੀਂ ਤੋੜ ਸਕਦੇ ਤੇ ਵੱਡੇ ਹੋਣ ‘ਤੇ ਵੀ ਉਨ੍ਹਾਂ ਦਾ ਇਹ ਯਕੀਨ ਬਣਿਆ ਰਹਿੰਦਾ ਹੈ, ਇਸ ਲਈ ਉਹ ਕਦੇ ਇਸ ਨੂੰ ਤੋੜਨ ਦਾ ਯਤਨ ਹੀ ਨਹੀਂ ਕਰਦੇ’

ਆਦਮੀ ਹੈਰਾਨੀ ‘ਚ ਪੈ ਗਿਆ ਕਿ ਇਹ ਤਾਕਤਵਰ ਜਾਨਵਰ ਸਿਰਫ਼ ਇਸ ਲਈ ਆਪਣਾ ਬੰਧਨ ਨਹੀਂ ਤੋੜ ਸਕਦੇ, ਕਿਉਂਕਿ ਉਹ ਇਸ ਗੱਲ ‘ਚ ਯਕੀਨ ਕਰਦੇ ਹਨ ਇਨ੍ਹਾਂ ਹਾਥੀਆਂ ਵਾਂਗ ਹੀ ਸਾਡੇ ਵਰਗੇ ਕਿੰਨੇ ਲੋਕ ਸਿਰਫ਼ ਪਹਿਲਾਂ ਮਿਲੀ ਅਸਫ਼ਲਤਾ ਦੇ ਕਾਰਨ ਇਹ ਮੰਨ ਬੈਠਦੇ ਹਨ ਕਿ ਹੁਣ ਸਾਡੇ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ ਤੇ ਆਪਣੀਆਂ ਹੀ ਬਣਾਈਆਂ ਹੋਈਆਂ ਮਾਨਸਿਕ ਜੰਜ਼ੀਰਾਂ ‘ਚ ਜਕੜੇ ਪੂਰਾ ਜੀਵਨ ਗੁਜ਼ਾਰ ਦਿੰਦੇ ਹਨ ਯਾਦ ਰੱਖੋ ਅਸਫ਼ਲਤਾ ਜੀਵਨ ਦਾ ਇੱਕ ਹਿੱਸਾ ਹੈ ਤੇ ਲਗਾਤਾਰ ਯਤਨ ਕਰਨ ਨਾਲ ਹੀ ਸਫ਼ਲਤਾ ਮਿਲਦੀ ਹੈ ਜੇਕਰ ਤੁਸੀਂ ਵੀ ਅਜਿਹੇ ਕਿਸੇ ਬੰਧਨ ‘ਚ ਬੱਝੇ ਹੋ ਜੋ ਤੁਹਾਨੂੰ ਆਪਣੇ ਸੁਪਨੇ ਸੱਚ ਕਰਨ ਤੋਂ ਰੋਕ ਰਿਹਾ ਹੈ ਤਾਂ ਉਸ ਨੂੰ ਤੋੜ ਦਿਓ ਤੁਸੀਂ ਹਾਥੀ ਨਹੀਂ ਇਨਸਾਨ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.