Pollution: ਪ੍ਰਦੂਸ਼ਣ ਦੇ ਕਾਰਨਾਂ ਨੂੰ ਸਮਝਣਾ ਹੋਵੇਗਾ

GRAP

Pollution: ਹਰ ਸਾਲ ਦੇਸ਼ ’ਚ ਅਕਤੂਬਰ ਤੋਂ ਦਸੰਬਰ ਤੱਕ ਪ੍ਰਦੂਸ਼ਣ ਸਿਖ਼ਰ ’ਤੇ ਹੁੰਦਾ ਹੈ। ਪ੍ਰਦੂਸ਼ਣ ਨਾਲ ਆਮ ਜਨਤਾ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਪਰ ਬਜ਼ੁਰਗ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਇਹ ਮਹੀਨੇ ਬਹੁਤ ਦੀ ਤਕਲੀਫ਼ਦੇਹ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਪ੍ਰਦੂਸ਼ਣ ਸਿਰਫ਼ ਇਨ੍ਹਾਂ ਮਹੀਨਿਆਂ ’ਚ ਹੁੰਦਾ ਹੈ। ਪ੍ਰਦੂਸ਼ਣ ਪੂਰਾ ਸਾਲ ਹੀ ਰਹਿੰਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਗਰਮੀ ’ਚ ਗਰਮ ਤਾਪਮਾਨ ਕਾਰਨ ਪ੍ਰਦੂਸ਼ਣ ਤੱਤ ਜ਼ਲਦੀ ਖ਼ਤਮ ਹੋ ਜਾਂਦੇ ਹਨ ਅਤੇ ਬਰਸਾਤ ਦੇ ਮੌਸਮ ’ਚ ਪਾਣੀ ਨਾਲ ਧੋਤੇ ਜਾਂਦੇ ਹਨ, ਪਰ ਜਿਵੇਂ ਹੀ ਸਰਦ ਮੌਸਮ ਸ਼ੁਰੂ ਹੁੰਦਾ ਹੈ ਇਹ ਪ੍ਰਦੂਸ਼ਣ ਤੱਤ ਜ਼ਲਦੀ ਖ਼ਤਮ ਨਹੀਂ ਹੁੰਦੇ।

Read Also : ਤੇਲੰਗਾਨਾ ’ਚ ਸਰਕਾਰੀ ਤੇ ਨਿੱਜੀ ਬੱਸ ਦੀ ਟੱਕਰ, 25 ਲੋਕ ਜ਼ਖਮੀ

ਹਵਾ ’ਚ ਨਮੀ ਦੀ ਵਜ੍ਹਾ ਨਾਲ ਇਹ ਕਾਫੀ ਸਮਾਂ ਇੱਕ ਥਾਂ ’ਤੇ ਹੀ ਜੰਮੇ ਰਹਿੰਦੇ ਹਨ। ਦੂਜਾ ਇਨ੍ਹਾਂ ਮਹੀਨਿਆਂ ’ਚ ਹਵਾ ਦਾ ਰੁਖ਼ ਉੱਤਰ ਤੋਂ ਪੱਛਮ ਵੱਲ ਹੁੰਦਾ ਹੈ, ਜਿਸ ਨਾਲ ਮਾਰੂਥਲ ਦੀ ਰੇਤ ਵੀ ਹਵਾ ’ਚ ਛਾਈ ਰਹਿੰਦੀ ਹੈ। ਤੀਜਾ ਇਸ ਮੌਸਮ ’ਚ ਫਸਲੀ ਰਹਿੰਦ-ਖੂੰਹਦ (ਪਰਾਲੀ) ਦਾ ਸਾੜਨਾ ਅਤੇ ਤਿਉਹਾਰਾਂ ’ਤੇ ਆਤਿਸ਼ਬਾਜ਼ੀਆਂ ਦਾ ਰੁਝਾਨ ਪ੍ਰਦੂਸ਼ਣ ਦੇ ਇਨ੍ਹਾਂ ਕਾਰਨਾਂ ’ਚ ਹੋਰ ਇਜਾਫਾ ਕਰ ਦਿੰਦਾ ਹੈ। Pollution

ਅਕਤੂਬਰ, ਨਵੰਬਰ ਅਤੇ ਦਸੰਬਰ ’ਚ ਹਵਾ ਗੁਣਵੱਤਾ ਦੀ ਖਰਾਬੀ ਲਈ ਸਿਰਫ਼ ਪਰਾਲੀ ਜਾਂ ਆਤਿਸ਼ਬਾਜ਼ੀ ਨੂੰ ਜਿੰਮੇਵਾਰ ਦੱਸਣਾ ਸਹੀ ਨਹੀਂ ਹੈ ਸਗੋਂ ਮੋਟਰ ਵਾਹਨਾਂ ਦੇ ਧੂੰਏਂ ਦਾ ਪ੍ਰਦੂਸ਼ਣ, ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ, ਏਅਰ ਕੰਡੀਸ਼ਨਰ ਨਾਲ ਪੈਦਾ ਪ੍ਰਦੂਸ਼ਣ ਆਦਿ ਤਮਾਮ ਕਾਰਨ ਜੋ ਪੂਰਾ ਸਾਲ ਪ੍ਰਦੂਸ਼ਣ ਫੈਲਾਉਂਦੇ ਹਨ, ਵੀ ਉਪਰੋਕਤ ਮਹੀਨਿਆਂ ’ਚ ਖਰਾਬ ਹਵਾ ਗੁਣਵੱਤਾ ਲਈ ਓਨੇ ਹੀ ਜਿੰਮੇਵਾਰ ਹਨ। ਸਰਕਾਰਾਂ ਵੱਲੋਂ ਪ੍ਰਦੂਸ਼ਣ ’ਤੇ ਸਿਰਫ਼ ਇਨ੍ਹੀਂ ਦਿਨੀਂ ਹੀ ਚਿੰਤਾ ਪ੍ਰਗਟ ਕਰਨ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਸਗੋਂ ਪ੍ਰਦੂਸ਼ਣ ’ਤੇ ਸਾਨੂੰ ਹਮੇਸ਼ਾ ਜਾਗਰੂਕ ਰਹਿ ਕੇ ਇਸ ਨੂੰ ਦੂਰ ਕਰਨ ਦੇ ਸਖ਼ਤ ਅਤੇ ਰਚਨਾਤਮਕ ਕਦਮ ਚੁੱਕਣੇ ਹੋਣਗੇ ਫਿਰ ਅਸੀਂ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾ ਕੇ ਸ਼ੁੱਧ ਹਵਾ ’ਚ ਸਾਹ ਲੈ ਸਕਾਂਗੇ।