ਪੰਜਾਬ ਵਿੱਚ ਬਹੁਤ ਗਿਣਤੀ ਕਿਸਾਨ ਅਤੇ ਸਬਜੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਬਾਜਾਰ ਵਿੱਚੋਂ ਤਿਆਰ ਪਨੀਰੀ ਅਤੇ ਵੇਲਾਂ ਖਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਬਾਗਬਾਨੀ ਨਾਲ ਸਬੰਧਤ ਬੂਟਿਆਂ ਦੀਆਂ ਕਲਮਾਂ, ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਨੀਰੀ, ਕਈ ਕਿਸਮ ਦੇ ਕੁੱਦੂ ਜਾਤੀ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਜਾਰ ਵਿੱਚੋਂ ਮਿਲਦੀਆਂ ਹਨ। ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ। ਜਿਨ੍ਹਾਂ ਦੀ ਕਾਸ਼ਤ ਕਰਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ। ਝੋਨੇ ਦੀ ਪਨੀਰੀ ਵੇਚਣਾ ਇੱਕ ਅਜਿਹਾ ਕਾਰੋਬਾਰ ਜਿਸ ਨੂੰ ਕਰਨ ਵਾਸਤੇ ਕਿਸਾਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਰ ਇਹ ਕਾਰੋਬਾਰ ਵੀ ਸਬਜੀਆਂ ਦੀ ਤਰ੍ਹਾਂ ਮੌਸਮ ’ਤੇ ਨਿਰਭਰ ਕਰਦਾ ਹੈ।
ਬਹੁਤੀ ਬਰਸਾਤ ਵੀ ਕਰਦੀ ਹੈ ਨੁਕਸਾਨ | How to paddy cultivation
ਪੰਜਾਬ ਵਿੱਚ ਬਰਸਾਤਾਂ ਵਾਲਾ ਮੌਸਮ ਆਮ ਤੌਰ ’ਤੇ ਚੱਲਦਾ ਰਹਿੰਦਾ ਹੈ। ਜਿਸ ਕਰਕੇ ਕਈ ਇਲਾਕਿਆਂ ਅੰਦਰ ਦਰਿਆਵਾਂ, ਨਹਿਰਾਂ ਆਦਿ ਵਿੱਚ ਪਾਣੀ ਆਉਣ ਨਾਲ ਕੁਝ ਕੁ ਪ੍ਰਤੀਸ਼ਤ ਕਿਸਾਨਾਂ ਦੀ ਫਸਲ ਪਾਣੀ ਵਿੱਚ ਆ ਜਾਂਦੀ ਹੈ ਜਾਂ ਫਿਰ ਨੀਵੀਆਂ ਜਮੀਨਾਂ ਵਿੱਚ ਬਰਸਾਤ ਦਾ ਪਾਣੀ ਭਰਨ ਕਰਕੇ ਫਸਲ ਡੁੱਬ ਜਾਂਦੀ ਹੈ ਅਤੇ ਪੀਤੜ ਕਿਸਾਨਾਂ ਨੂੰ ਝੋਨਾ ਦੁਬਾਰਾ ਲਾਉਣਾ ਪੈਂਦਾ ਹੈ। ਕਈ ਪਿੰਡਾਂ ਵਿੱਚ ਕਿਸਾਨ ਜਿਨ੍ਹਾਂ ਕੋਲ ਵਾਧੂ ਝੋਨੇ ਦੀ ਪਨੀਰੀ ਖੜ੍ਹੀ ਹੰੁਦੀ ਹੈ ਉਹ ਕਿਸਾਨਾਂ ਨੂੰ ਮੁਫਤ ’ਚ ਵੀ ਆਪਣੇ ਖੇਤ ਵਿੱਚੋਂ ਪੁਟਵਾ ਦਿੰਦੇ ਹਨ ਪਰ ਜਿਹੜੇ ਕਿਸਾਨ ਪਨੀਰੀ ਨੂੰ ਬਜਾਰ ਦੇ ਮੁਤਾਬਿਕ ਬੀਜਦੇ ਹਨ, ਉਹ ਪਨੀਰੀ ਮੁੱਲ ਦਿੰਦੇ ਹਨ।
ਪੰਜਾਬ ਦੇ ਦਰਿਆਵਾਂ ਨੇੜੇ ਪੈਂਦੇ ਇਲਾਕਿਆਂ ਜਾਂ ਫਿਰ ਨੀਵੀਆਂ ਜ਼ਮੀਨਾਂ ਵਾਲੇ ਜਿਲ੍ਹਿਆਂ ਵਿੱਚ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ ਬਹੁਤ ਵੱਡੇ ਪੱਧਰ ’ਤੇ ਚੱਲਦਾ ਹੈ ਅਤੇ 25 ਤੋਂ 35 ਦਿਨਾਂ ਦੀ ਇਹ ਪਨੀਰੀ ਦੋਹਾਂ ਹੀ ਤਰ੍ਹਾਂ ਕਿਸਾਨਾਂ ਲਈ ਆਮਦਨ ਦਾ ਸਾਧਨ ਬਣਦੀ ਹੈ ਕਿਉਕਿ ਜੀਰੀ ਮਰਨ ਵਾਲੇ ਕਿਸਾਨ ਨੂੰ ਸਮੇਂ ਸਿਰ ਝੋਨੇ ਦੀ ਪਨੀਰੀ ਮਿਲ ਗਈ ਤੇ ਪਨੀਰੀ ਬੀਜਣ ਵਾਲੇ ਕਿਸਾਨ ਨੂੰ ਆਮਦਨ ਹੋ ਗਈ।
ਇੱਕ ਏਕੜ ਵਿੱਚ 5 ਕੁਇਟਲ ਬੀਜ | How to paddy cultivation
ਇੱਕ ਏਕੜ ’ਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਤਕਰੀਬਨ 5 ਕੁਇੰਟਲ ਬੀਜ ਚਾਹੀਦਾ ਹੈ ਕਿਸਮਾਂ ਧਰਤੀ ਦੇ ਹਿਸਾਬ ਨਾਲ ਬੀਜ ਘੱਟ-ਵੱਧ ਹੋ ਸਕਦਾ ਹੈ। 10 ਕੁ ਹਜਾਰ ਦੀਆਂ ਖਾਦਾਂ/ਦਵਾਈਆਂ, ਪੰਜ ਹਜਾਰ ਰੁਪਏ ਜਮੀਨ ਤਿਆਰ ਕਰਵਾਈ ਆਦਿ ’ਤੇ ਮੋਟਾ ਜਿਹਾ ਖਰਚ ਆਉਦਾ ਹੈ। ਅੰਦਾਜਨ 75 ਤੋਂ ਲੱਖ ਰੁਪਏ ’ਚ ਇੱਕ ਏਕੜ ’ਚ ਪਨੀਰੀ ਤਿਆਰ ਹੰੁਦੀ ਹੈ। ਜਿਹੜੀ ਡੇਢ ਤੋਂ 2 ਲੱਖ ਰੁਪਏ ਤੱਕ ਵਿਕ ਸਕਦੀ ਹੈ ਅਤੇ ਸਬਜੀਆਂ ਵਾਂਗ ਕੀਮਤ ਵਧ ਜਾਵੇ ਤਾਂ ਇੱਕ-ਦੋ ਮਹੀਨੇ ’ਚ ਹੀ ਵਾਰੇ-ਨਿਆਰੇ ਵੀ ਕਰ ਸਕਦੀ ਹੈ।How to
paddy cultivation
ਹੋਰ ਕੋਈ ਅਜਿਹਾ ਕਾਰੋਬਾਰ ਨਹੀਂ ਹੈ ਜਿਹੜਾ 25 ਤੋਂ 35 ਦਿਨਾਂ ’ਚ ਹਜਾਰਾਂ ਰੁਪਏ ਦੀ ਆਮਦਨ ਦੇ ਸਕਦਾ ਹੋਵੇ ਪਰ ਸਬਜ਼ੀਆਂ ਦੀ ਪਨੀਰੀ ਅਤੇ ਫਸਲ ਦੀ ਤਰ੍ਹਾਂ ਝੋਨੇ ਦੀ ਪਨੀਰੀ ਤਿਆਰ ਕਰਕੇ ਵੇਚਣੀ ਵੀ ਹਰ ਕਿਸੇ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ ਜੇਕਰ ਕਮਾਈ ਕਰਨੀ ਐਨੀ ਸੌਖੀ ਹੰੁਦੀ ਤਾਂ ਹਰ ਕਿਸਾਨ ਅਜਿਹੇ ਧੰਦੇ ਸ਼ੁਰੂ ਕਰ ਲੈਂਦਾ ਜਿਹੜੇ ਕਿਸਾਨ ਲਗਾਤਾਰ ਇੱਕ ਹੀ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਦੇ ਕਿਸੇ ਸਾਲ ਪੈਸੇ ਪੂਰੇ ਹੀ ਹੰੁਦੇ ਹਨ ਪਰ ਕਿਸੇ ਸਾਲ ਸਾਰੇ ਘਾਟੇ-ਵਾਧੇ ਪੂਰੇ ਹੋ ਜਾਂਦੇ ਹਨ। ਕੁਦਰਤ ਦਾ ਇਹ ਨਿਯਮ ਹਰ ਕਿਤੇ ਲਾਗੂ ਹੰੁਦਾ ਹੈ। ਧਨੀਏ ਦੀ ਕਾਸ਼ਤ ਕਰਨ ਵਾਲੇ ਕਿਸੇ ਸਾਲ ਘਾਟੇ ’ਚ ਪਰ ਦੂਸਰੇ ਸਾਲ ਪੈਸੇ ਦੁੱਗਣੇ/ਤਿੱਗਣੇ, ਕਮਾਦ, ਆਲੂ, ਸਬਜੀ, ਦੁਕਾਨਦਾਰੀ ਹਰ ਕਿਸੇ ਕਾਰੋਬਾਰ ’ਚ ਉੱਤਰਾਅ-ਚੜ੍ਹਾਅ ਆਉਦੇ ਰਹਿੰਦੇ ਹਨ। ਜਿਸ ਕਰਕੇ ਇਨਸਾਨ ਨੂੰ ਆਪਣੇ ਦਿਮਾਗ ਨਾਲ ਕਾਰੋਬਾਰ ਕਰਦੇ ਰਹਿਣਾ ਚਾਹੀਦਾ ਹੈ।
ਸਬਜ਼ੀਆਂ ਵਾਲੀਆਂ ਵੇਲਾਂ | How to paddy cultivation
ਕੱਦੂ ਜਾਤੀ ਦੀਆਂ ਤਿੰਨ-ਚਾਰ ਪੱਤਿਆਂ ਤੱਕ ਪਹੰੁਚਣ ਵਾਲੀਆਂ ਵੇਲਾਂ ਆਮ ਹੀ ਬਾਜਾਰ ਵਿੱਚ ਮਿਲਦੀਆਂ ਹਨ। ਜਿਨ੍ਹਾਂ ਨੂੰ ਅਗੇਤੀਆਂ ਹੀ ਸ਼ੈਡਾਂ/ਪਲਾਸਟਿਕ ਦੀਆਂ ਸ਼ੀਟਾਂ ਆਦਿ ਹੇੇਠਾਂ ਸਰਦੀ ਦੇ ਮੌਸਮ ਵਿੱਚ ਹੀ ਉਗਾਇਆ ਜਾਂਦਾ ਹੈ ਕਿਉਕਿ ਗਰਮ ਰੁੱਤ ਦੀਆਂ ਫਸਲਾਂ ਨੂੰ ਠੰਢਾ ਮੌਸਮ ਉੱਗਣ ਨਹੀਂ ਦਿੰਦਾ। ਜੇਕਰ ਇਨ੍ਹਾਂ ਸਬਜੀਆਂ ਨੂੰ ਪੈਦਾ ਕਰਕੇ ਸਿਆਲ ਵਿੱਚ ਵੇਚਿਆ ਜਾਵੇ ਤਾਂ ਕਿਸਾਨਾਂ ਨੂੰ ਵਧੀਆ ਮੁੱਲ ਮਿਲ ਸਕਦਾ ਹੈ। ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਠੰਢ ਦੇ ਮੌਸਮ ਵਿੱਚ ਪੈਦਾ ਕਰਨ ਦੀ ਵਿਗਿਆਨਕਾਂ ਨੇ ਖੋਜ ਕੀਤੀ ਹੈ। ਜਿਸ ਦੌਰਾਨ ਕੱਦੂ ਜਾਤੀ ਦੀਆਂ ਸਬਜ਼ੀਆਂ ਸਿਆਲ ਵਿੱਚ ਪੈਦਾ ਕੀਤੀਆਂ ਜਾ ਸਕਦੀਆ ਹਨ।
ਇਸ ਤਕਨੀਕ ਰਾਹੀਂ ਕਿਸਾਨ ਸਰਦੀ ਦੇ ਮੌਸਮ ਵਿੱਚ ਖੀਰਾ, ਕੱਕੜੀ, ਤਰਬੂਜ, ਖਰਬੂਜਾ ਟਿੰਡਾ ਆਦਿ ਵਰਗੀਆਂ ਕੁੱਦੂ ਜਾਤੀ ਦੀਆਂ ਸਬਜੀਆਂ ਦੀ ਕਾਸ਼ਤ ਕਰ ਸਕਦੇ ਹਨ। ਆਮ ਤੌਰ ’ਤੇ ਕਿਸਾਨ ਸਰਦੀਆਂ ਵਿੱਚ ਕੱਦੂ ਜਾਤੀ ਦੀਆਂ ਵੇਲਾਂ ਨੂੰ ਠੰਢ ਤੋਂ ਬਚਾਉਣ ਲਈ ਖਾਦਾਂ ਤੇ ਪਰਾਲੀ ਬਗੈਰਾ ਦਾ ਪ੍ਰਬੰਧ ਕਰਦੇ ਹਨ। ਜਿਹੜਾ ਜਿਆਦਾ ਖਰਚ ਅਤੇ ਮਿਹਨਤ ਵਾਲਾ ਕੰਮ ਹੈ। ਇਹ ਢੰਗ ਜਿਆਦਾ ਵਧੀਆ ਨਾ ਹੋਣ ਕਰਕੇ ਵੇਲਾਂ ਦਾ ਵਿਕਾਸ ਥੋੜ੍ਹਾ ਹੁੰਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਅਗੇਤੀ ਫਸਲ ਲੈਣ ਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ।
ਇਹ ਵੀ ਪੜ੍ਹੋ : ਰਾਜਪਾਲ ਤੇ ਸਰਕਾਰ ਦਾ ਟਕਰਾਅ
ਖੇਤੀ ਖੋਜਕਾਰਾਂ ਨੇ ਪਲਾਸਟਿਕ ਸ਼ੀਟ ਦੇ ਅੰਦਰ ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਨੂੰ ਤਰਜੀਹ ਦਿੱਤੀ ਹੈ। ਇਸ ਨੂੰ ਆਮ ਤੌਰ ’ਤੇ ਪੋਲੀਥੀਨ ਹਾਊਸ ਕਿਹਾ ਜਾਂਦਾ ਹੈ। ਅਗੇਤੀਆਂ ਸਬਜੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੀਥੀਨ ਦੀ ਵਰਤੋਂ ਕਰਨ ਲੱਗੇ ਹਨ। ਗਰਮੀ ਰੁੱਤ ਦੀਆਂ ਸਬਜ਼ੀਆਂ ਬੀਜਣ ਲਈ ਅੱਧਾ ਫੁੱਟ ਡੂੰਘੀ ਤੇ ਦੋ ਫੁੱਟ ਚੌੜੀ ਕਿਆਰੀ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚ 10 ਤੋਂ ਲੈ ਕੇ 20 ਦਸੰਬਰ ਤੱਕ ਬੀਜ ਬੀਜੇ ਜਾਂਦੇ ਹਨ। ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿਆਰੀਆਂ ਵਿੱਚ ਲੋੜੀਦੀਂ ਦੇਸੀ ਖਾਦ ਜ਼ਰੂਰ ਪਾ ਦੇਣੀ ਚਾਹੀਦੀ ਹੈ। ਜੇਕਰ ਪੋਲੀਥੀਨ ਹਾਊਸ ਪੱਕੇ ਤੌਰ ’ਤੇ ਨਾ ਬਣਾਇਆ ਹੋਵੇ ਤਾਂ 6 ਐਮਐਮ ਦੇ ਸਰੀਏ ਗੋਲ ਮੋੜ ਕੇ ਡੇਢ ਮੀਟਰ ਦੇ ਫਾਸਲੇ ’ਤੇ ਲਾ ਕੇ 40 ਮਾਈਕ੍ਰੋਨ ਦੀ ਪਾਰਦਰਸੀ ਸ਼ੀਟ ’ਤੇ ਪਾ ਦੇਣੀ ਚਾਹੀਦੀ ਹੈ।
ਧਿਆਨ ਰੱਖਣ ਯੋਗ ਗੱਲ ਹੈ ਕਿ ਉੱਤਰ ਦਿਸ਼ਾ ਵਾਲੇ ਪਾਸਿਉਂ ਸ਼ੀਟ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਚਾਹੀਦਾ ਹੈ ਅਤੇ ਦੱਖਣ ਵਾਲਾ ਪਾਸਾ ਕੁਝ ਦਿਨ ਬਾਅਦ ਦੱਬ ਦਿਉ। ਜਿਆਦਾਤਰ ਠੰਢੀਆਂ ਹਵਾਵਾਂ ਉੱਤਰ ਵਾਲੇ ਪਾਸਿਉਂ ਆਉਦੀਆਂ ਹਨ। ਜਿਸ ਕਰਕੇ ਪੋਲੀਥੀਨ ਸ਼ੀਟ ਚੰਗੀ ਤਰ੍ਹਾਂ ਦੱਬ ਦੇਣੀ ਚਾਹੀਦੀ ਹੈ। ਸ਼ੀਟ ਦੇ ਕਿਆਰਿਆਂ ’ਤੇ ਪੈਣ ਨਾਲ ਤਾਪਮਾਨ ਵਧਣ ਕਰਕੇ ਵੇਲਾਂ ਵਿੱਚ ਵਾਧਾ ਬਹੁਤ ਛੇਤੀ ਹੁੰਦਾ ਹੈ। ਫਰਵਰੀ ਮਹੀਨੇ ਵਿੱਚ ਮੌਸਮ ਤਬਦੀਲ ਹੋਣ ਕਰਕੇ ਦਿਨ ਸਮੇਂ ਸ਼ੀਟ ਚੁੱਕ ਦੇਣੀ ਚਾਹੀਦੀ ਹੈ ਅਤੇ ਰਾਤ ਨੂੰ ਦੁਬਾਰਾ ਫੇਰ ਪਾ ਦਿਉ। ਇਸ ਢੰਗ ਨਾਲ ਕਿਸਾਨ ਫਰਵਰੀ-ਮਾਰਚ ਦੇ ਮਹੀਨੇ ਕੱਦੂ ਜਾਤੀ ਦੀਆਂ ਅਗੇਤੀਆ ਸਬਜੀਆਂ ਪੈਦਾ ਕਰਕੇ ਵੱਧ ਮੁਨਾਫਾ ਲੈ ਸਕਦੇ ਹਨ। ਪਲਾਸਟਿਕ ਸ਼ੀਟ ਦੀ ਵਰਤੋਂ ਕਰਨ ਨਾਲ ਗਰਮੀ ਰੁੱਤ ਦੀਆਂ ਸਬਜੀਆਂ ਖੀਰਾ, ਕੱਕੜੀਆਂ ਆਦਿ ਆਮ ਫਸਲ ਨਾਲੋ 45 ਦਿਨ ਪਹਿਲਾਂ ਤਿਆਰ ਹੋ ਜਾਦੀਆਂ ਹਨ।
How to paddy cultivation
ਖੇਤੀ ਮੰਤਰਾਲੇ ਦੀ ਇੱਕ ਟੀਮ ਨੇ ਸਰਕਾਰ ਵੱਲੋਂ ਫਲਾਂ ਅਤੇ ਸਬਜੀਆਂ ਦੇ ਉਦਯੋਗਾਂ ਵੱਲ ਧਿਆਨ ਨਾ ਦੇਣ ਦਾ ਮਾਮਲਾ ਵੀ ਸਾਹਮਣੇ ਲਿਆਂਦਾ ਸੀ। ਅਤੇ ਰੱਖ-ਰਖਾਵ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਫਲ ਤੇ ਸ਼ਬਜੀਆਂ ਖ਼ਰਾਬ ਹੋ ਰਹੀਆਂ ਹਨ। ਫਲਾਂ ਅਤੇ ਸਬਜੀਆਂ ਨਾਲ ਜੁੜੇ ਉਦਯੋਗਾਂ ਦੀ ਮਾੜੀ ਹਾਲਤ ਹੋਣ ਕਰਕੇ ਹੀ ਇਹ ਨੁਕਸਾਨ ਹੋ ਰਿਹਾ ਹੈ। ਵਿਸ਼ਵ ਭਰ ਦੇ ਬਜਾਰ ਵਿੱਚ ਇਸ ਕਾਰੋਬਾਰ ਦੀ ਹਿੱਸੇਦਾਰੀ ਸਿਰਫ ਡੇਢ ਪ੍ਰਤੀਸ਼ਤ ਹੈ। ਕਮੇਟੀ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਹਰ ਸਾਲ ਪੰਜਾਹ ਹਜਾਰ ਕਰੋੜ ਰੁਪਏ ਤੋਂ ਵੱਧ ਦੇ ਖਾਧ ਪਦਾਰਥ ਖ਼ਰਾਬ ਹੋਣੇ ਬਹੁਤ ਵੱਡੀ ਗੱਲ ਹੈ। ਦੱਸਿਆ ਜਾਂਦਾ ਹੈ ਕਿ ਖੇਤਾਂ ਵਿੱਚੋਂ ਮੰਡੀ ਤੱਕ ਪਹੁੰਚਣ ਤੋਂ ਪਹਿਲਾਂ ਹੀ 35 ਫੀਸਦੀ ਫਲ ਅਤੇ ਸਬਜੀਆਂ ਖ਼ਰਾਬ ਹੋ ਜਾਦੀਆਂ ਹਨ।
ਇਹ ਵੀ ਪੜ੍ਹੋ : ਸੰਗਰੂਰ ’ਚ ਗਊ ਹੱਤਿਆ ਨੂੰ ਲੈ ਕੇ ਤਣਾਅ
ਖੇਤਾਂ ਵਿੱਚ ਪਨੀਰੀ ਨੂੰ ਸਿੱਧੇ ਰੂਪ ’ਚ ਬੀਜਣ ਨਾਲ ਪਾਣੀ ਦੀ ਵੀ ਬੱਚਤ ਹੰੁਦੀ ਹੈ। ਜਿਸ ਕਰਕੇ ਖੇਤੀ ਦੀ ਸਿੰਚਾਈ ਕਰਨ ਲਈ ਦਿਨੋ-ਦਿਨ ਵਧ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅੰਦਰੂਨੀ ਸਿੰਚਾਈ ਸਿਸਟਮ ਨੂੰ ਵਿਕਸਿਤ ਕੀਤਾ ਗਿਆ ਹੈ। ਇਸ ਸਕੀਮ ਨਾਲ ਕਿਸਾਨ ਪਾਣੀ ਦੀ ਬੱਚਤ ਕਰਨ ਦੇ ਨਾਲ ਹੀ ਖੇਤੀ ਲਾਗਤ ਵੀ ਘੱਟ ਕਰ ਸਕਦੇ ਹਨ। ਖਾਲਾਂ ਰਾਹੀਂ ਪਾਣੀ ਦੇਣ ਦੀ ਬਜਾਏ ਅੰਦਰੂਨੀ ਪਾਈਪਾਂ ਦੱਬ ਕੇ ਫਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ। ਇਸ ਯੋਜਨਾ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵੀ ਘਟ ਜਾਵੇਗੀ। ਪਾਣੀ ਦੀ ਇਸ ਸਮੱਸਿਆ ਨਾਲ ਬਹੁਤ ਹੱਦ ਤੱਕ ਨਿਜਾਤ ਦਵਾਉਣ ਲਈ ਤਾਮਿਲਨਾਡੂ ਦੀ ਖੇਤੀ ਯੂਨੀਵਰਸਿਟੀ ਨੇ ਅੰਦਰੂਨੀ ਸਿੰਚਾਈ ਨੂੰ ਵਧਾਉਣ ਲਈ ਕਈ ਖੋਜਾਂ ਕੀਤੀਆਂ ਹਨ।
How to paddy cultivation
ਵਿਗਿਆਨੀਆਂ ਨੇ ਖੋਜ ਦੌਰਾਨ ਵੇਖਿਆ ਹੈ ਕਿ ਅੰਦਰੂਨੀ ਸਿੰਚਾਈ ਸਿਸਟਮ ਰਾਹੀਂ ਪਾਣੀ ਦੀ ਖਪਤ ਘੱਟ ਕਰਨ ਦੇ ਨਾਲ ਹੀ ਵਧੀਆ ਸਿੰਚਾਈ ਵੀ ਹੋ ਸਕਦੀ ਹੈ। ਇਸ ਯੂਨੀਵਰਸਿਟੀ ਨੇ ਮਿੱਟੀ ਤੇ ਸਿੰਚਾਈ ਵਿਭਾਗ ਵਿੱਚ ਖੋਜਕਰਤਾ ਏ-ਚੇਕੂਰੇਲਾ ਕਹਿੰਦੇ ਹਨ ਕਿ ਸਿੰਚਾਈ ਦੇ ਇਸ ਸਾਧਨ ਵਿੱਚ ਲਾਗਤ ਥੋੜ੍ਹੀ ਜਿਆਦਾ ਹੈ ਪਰ ਇਹ ਕਿਸਾਨਾਂ ਦੇ ਭਵਿੱਖ ਲਈ ਹਰ ਪੱਖੋਂ ਲਾਭਦਾਇਕ ਹੈ। ਖੋਜ ਦੌਰਾਨ ਵੇਖਿਆ ਗਿਆ ਹੈ ਕਿ ਅੰਦਰੂਨੀ ਸਿੰਚਾਈ ਸਿਸਟਮ ਸਬਜੀਆਂ ਦੀ ਖੇਤੀ ਲਈ ਸਭ ਤੋਂ ਜਿਆਦਾ ਲਾਭਦਾਇਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਖੋਜਾਂ ਤੋਂ ਬਾਅਦ ਪਾਇਆ ਗਿਆ ਹੈ ਕਿ ਅੰਦਰੂਨੀ ਸਿੰਚਾਈ ਸਬਜੀਆਂ ਦੀ ਕਾਸ਼ਤ ਕਰਨ ਲਈ ਬਹੁਤ ਹੀ ਵਧੀਆ ਹੈ ਕਿਉਕਿ ਸਬਜ਼ੀਆਂ ਦੀ ਫਸਲ ਨੂੰ ਥੋੜ੍ਹੀ-ਬਹੁਤ ਨਮੀ ਦੀ ਹਮੇਸ਼ਾ ਹੀ ਜਰੂਰਤ ਰਹਿੰਦੀ ਹੈ।
ਇਹ ਵੀ ਪੜ੍ਹੋ ; ਕੇਂਦਰੀ ਮੰਤਰੀ ਰੰਜਨ ਦੇ ਘਰ ਨੂੰ ਅਣਪਛਾਤੇ ਲੋਕਾਂ ਨੇ ਲਾਈ ਅੱਗ
ਜੇਕਰ ਇੱਕ ਏਕੜ ਜਮੀਨ ਵਿੱਚ ਅੰਦਰੂਨੀ ਸਿੰਚਾਈ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ 10 ਹਜਾਰ ਰੁਪਏ ਖਰਚ ਆਉਦਾ ਹੈ। ਬਹੁਤ ਹੱਦ ਤੱਕ ਖਰਚਾ ਪਾਈਪਾਂ ਦੀ ਕਵਾਲਟੀ ’ਤੇ ਵੀ ਨਿਰਭਰ ਕਰਦਾ ਹੈ। ਸਬਜੀਆਂ ਦੀ ਖੇਤੀ ਲਈ 9 ਐਮ.ਐਮ. ਡਾਈਮੀਟਰ ਵਾਲੇ ਪਾਈਪ ਠੀਕ ਰਹਿੰਦੇ ਹਨ। ਜੇਕਰ ਅੰਦਰੂਨੀ ਸਿੰਚਾਈ ਕਰਨੀ ਹੈ ਤਾਂ ਹਰ 5-7 ਫੁੱਟ ਦੀ ਦੂਰੀ ੳੱੁਪਰ ਦੋ ਫੁੱਟ ਡੂੰਘੀ ਨਾਲੀ ਬਣਾਉੁ। ਪਾਈਪ ਵਿੱਚ ਹਰ ਅੱਧਾ ਫੁੱਟ ਦੀ ਦੂਰੀ ’ਤੇ ਸੂਰਾਖ ਰੱਖੇ ਜਾਂਦੇ ਹਨ।
ਖੇਤ ਦੇ ਇੱਕ ਪਾਸੇ ਡੇਢ ਫੁੱਟ ਡੁੂੰਘੀ ਨਾਲੀ ਬਣਾਉ, ਜਿਹੜੀ ਸਾਰੀਆਂ ਨਾਲੀਆਂ ਦੇ ਨੇੜਿਉਂ ਜਾਵੇਗੀ। ਇਸ ਨਾਲੇ ਵਿੱਚ ਬਾਕੀ ਪਾਈਪਾਂ ਦੇ ਮੁਕਾਬਲੇ ਦੁੱਗਣੀ ਮੋਟਾਈ ਵਾਲੀ ਪਾਈਪ ਪਾਈ ਜਾਂਦੀ ਹੈ। ਇਸ ਪਾਈਪ ਨਾਲ ਸਾਰੀਆਂ ਪਾਈਪਾਂ ਨੂੰ ਜੋੜਿਆ ਜਾਂਦਾ ਹੈ। ਇਸ ਸਿਸਟਮ ਰਾਹੀਂ ਪਾਣੀ ਆਮ ਵਿਧੀ ਨਾਲੋਂ ਪਾਣੀ ਦੀ 40 ਫੀ ਸਦੀ ਖਪਤ ਘੱਟ ਹੁੰਦੀ ਹੈ। ਮਿੱਟੀ ਦੇ ਗੁਣ ਵੀ ਚਾਲੀ ਫੀਸਦੀ ਤੱਕ ਵਧ ਜਾਂਦੇ ਹਨ।
ਬਿ੍ਰਸ਼ਭਾਨ ਬੁਜਰਕ, ਕਾਹਨਗੜ ਰੋਡ, ਪਾਤੜਾਂ, ਪਟਿਆਲਾ
ਮੋ. 98761-01698