ਖਰਗੋਨ (ਏਜੰਸੀ)। ਮੱਧ ਪ੍ਰਦੇਸ਼ ਦੇ ਖਰਗੋਨ (Khargone) ਤੋਂ ਵੱਡੀ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰੀਖੰਡੀ ਤੋਂ ਇੰਦੌਰ ਜਾ ਰਹੀ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ 14 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ 20 ਲੋਕ ਜਖਮੀ ਦੱਸੇ ਜਾ ਰਹੇ ਹਨ। ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ।
Khargone ਅਤੇ ਬਰਵਾਨੀ ਵਿੱਚ ਵੱਖ-ਵੱਖ ਹਾਦਸਿਆਂ ਵਿੱਚ ਚਾਰ ਮੌਤਾਂ
ਮੱਧ ਪ੍ਰਦੇਸ਼ ਦੇ ਖਰਗੋਨ ਅਤੇ ਬਰਵਾਨੀ ਜ਼ਿਲ੍ਹਿਆਂ ਵਿੱਚ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਖਰਗੋਨ ਜ਼ਿਲ੍ਹੇ ਦੇ ਬਰਵਾਹ ਥਾਣਾ ਇੰਚਾਰਜ ਜਗਦੀਸ ਗੋਇਲ ਨੇ ਦੱਸਿਆ ਕਿ ਕਟ ਕੂਟ ਫਟੇ ’ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਪਹੀਆ ਵਾਹਨ ਸਵਾਰ ਵਿਸ਼ਾਲ ਸੋਨੇ (21) ਅਤੇ ਰਾਹੁਲ ਗੋਲਕਰ (21) ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਹ ਦੋਵੇਂ ਬੀਤੀ ਰਾਤ ਆਪਣੇ ਰਿਸਤੇਦਾਰਾਂ ਨੂੰ ਕੁਝ ਸਮੇਂ ’ਚ ਆਉਣ ਦਾ ਕਹਿ ਕੇ ਇੰਦੌਰ ਲਈ ਰਵਾਨਾ ਹੋਏ ਸਨ ਅਤੇ ਅੱਜ ਉਨ੍ਹਾਂ ਦੀਆਂ ਲਾਸ਼ਾਂ ਬੜਵਾਹ ਥਾਣਾ ਖੇਤਰ ’ਚੋਂ ਮਿਲੀਆਂ। ਉਹ ਮੂਲ ਰੂਪ ਤੋਂ ਬਰਵਾਹ ਥਾਣਾ ਖੇਤਰ ਦੇ ਜਾਮਲੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ‘ਹੈਰੀਟੇਜ ਸਟਰੀਟ’ ’ਤੇ ਧਮਾਕਿਆਂ ਜਗ੍ਹਾ ਜਾਂਚ ਕਰਨ ਪੁੱਜੀ ਐੱਨਆਈਏ ਟੀਮ
ਇਸੇ ਤਰ੍ਹਾਂ ਬਰਵਾਨੀ ਜ਼ਿਲ੍ਹੇ ਦੇ ਖਰਗੋਨ ਥਾਣਾ ਖੇਤਰ ’ਚ ਖੇਤੀਆ ਸੇਂਧਵਾ ਹਾਈਵੇ ’ਤੇ ਟਰੈਕਟਰ ਦੀ ਲਪੇਟ ’ਚ ਆਉਣ ਨਾਲ ਪਤੀ-ਪਤਨੀ ਦੋਪਈਆ ਵਾਹਨ ਹਾਦਸਾਗ੍ਰਸਤ ਹੋ ਗਿਆ ਅਤੇ ਔਰਤ ਗੁਣਾਰੀ ਬਾਈ ਨਾਇਕ (33 ਸਾਲ) ਦੀ ਮੌਤ ਹੋ ਗਈ। ਉਸ ਦਾ ਪਤੀ ਭੀਮ ਸਿੰਘ ਛਾਲ ਮਾਰਨ ਕਰਕੇ ਬਚ ਗਿਆ। ਇਹ ਜੋੜਾ ਮਹਾਰਾਸਟਰ ਦੇ ਨੰਦੂਰਬਾਰ ਜ਼ਿਲ੍ਹੇ ਦੇ ਤੋਰਨਮਲ ਦੇ ਰਹਿਣ ਵਾਲੇ ਸਨ। ਪੁਲਿਸ ਨੇ ਟਰੈਕਟਰ ਨੂੰ ਕਬਜੇ ਵਿੱਚ ਲੈ ਲਿਆ ਹੈ। ਇਸੇ ਤਰ੍ਹਾਂ ਬਰਵਾਨੀ ਜ਼ਿਲ੍ਹੇ ਦੇ ਸੇਂਧਵਾ ਦਿਹਾਤੀ ਥਾਣਾ ਖੇਤਰ ’ਚ ਪੁਰਾਣੇ ਆਗਰਾ-ਮੁੰਬਈ ਨੈਸਨਲ ਹਾਈਵੇ ’ਤੇ ਸਥਿੱਤ ਗੋਈ ਨਦੀ ਦੇ ਪੁਲ ’ਤੇ ਇੱਕ ਟਰੱਕ ਇੱਕ ਦੋਪਹੀਆ ਵਾਹਨ ਨੂੰ ਟੱਕਰ ਮਾਰਨ ਤੋਂ ਬਾਅਦ ਪਲਟ ਗਿਆ। ਘਟਨਾ ’ਚ ਦੁੱਧ ਵੇਚਣ ਜਾ ਰਹੇ ਲਵਾਨੀ ਵਾਸੀ ਮਹੇਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲ ’ਤੇ ਹੀ ਟਰੱਕ ਪਲਟ ਜਾਣ ਕਾਰਨ ਕਰੀਬ 2 ਘੰਟੇ ਆਵਾਜਾਈ ਠੱਪ ਰਹੀ।