ਬੱਸ ਖੱਡ ‘ਚ ਡਿੱਗੀ, 3 ਦੀ ਮੌਤ, 20 ਤੋਂ ਜ਼ਿਆਦਾ ਜ਼ਖਮੀ

ਹੁਸ਼ਿਆਰਪੁਰ , (ਸੱਚ ਕਹੂੰ ਨਿਊਜ਼)। ਚਿੰਤਪੁਰਨੀ ਤੋਂ ਹੁਸ਼ਿਆਰਪੁਰ ਜਾ ਰਹੀ ਇੱਕ ਬੱਸ ਦੇ ਖੱਡ ‘ਚ ਡਿੱਗਣ ਕਾਰਨ 3 ਦੀ ਮੌਤ ਜਦੋਂਕਿ 20 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 46 ਦੇ ਕਰੀਬ ਯਾਤਰੀ ਸਵਾਰ ਸਨ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਤੇ ਸਥਾਨਕ ਲੋਕ ਬਚਾਅ ਕਾਰਜ ‘ਚ ਜੁਟੇ ਹੋਏ ਹਨ ਤੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਐੱਸਡੀਐੱਮ ਤੇ ਡੀਐੱਸਪੀ ਅੰਬ ਤੇ ਚਿੰਤਪੁਰਨੀ ਮੰਦਰ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਚੁੱਕੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਤੇ ਇੱਕ ਹੋਰ ਕਾਰ ਸਵਾਰ ਵਿਚਕਾਰ ਝੜਪ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੇ ਗੁੱਸੇ ‘ਚ ਆ ਕੇ ਡਰਾਈਵਰ ਨੂੰ ਬੱਸ ਤੋਂ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਬੱਸ ਦਾ ਸਟੇਅਰਿੰਗ ਘੁੰਮ ਗਿਆ। ਇਸ ਦੌਰਾਨ ਬੱਸ ਨਿਊਟਲ ਗੇਅਰ ‘ਚ ਸੀ ਤੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ।

LEAVE A REPLY

Please enter your comment!
Please enter your name here