Burning Earth: ਸੜ ਰਹੀ ਧਰਤੀ, ਇਸ ਦੇ ਜਿੰਮੇਵਾਰ ਅਸੀਂ ਸਾਰੇ

Meteorological Department
ਸੰਕੇਤਕ ਫੋਟੋ।

Burning Earth: ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਦੁਖਦਾਈ ਖਬਰ ਸਾਹਮਣੇ ਆਈ। ਇੱਥੇ ਹੀਟ ਸਟ੍ਰੋਕ ਨਾਲ ਚੋਣ ਡਿਊਟੀ ’ਚ ਲੱਗੇ 12 ਸਮੇਤ 20 ਜਣਿਆਂ ਦੀ ਮੌਤ ਹੋ ਗਈ। ਉੱਥੇ 30 ਤੋਂ ਜ਼ਿਆਦਾ ਲੋਕਾਂ ਦਾ ਇਲਾਜ ਜੋਨਲ ਹਸਪਤਾਲ ਸਮੇਤ ਹੋਰ ਹਸਪਤਾਲਾਂ ’ਚ ਚੱਲ ਰਿਹਾ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਜਲਵਾਯੂ ਬਦਲਾਅ ਅਤੇ ਕੁਦਰਤ ਨਾਲ ਬੇਲੋੜੀ ਛੇੜਛਾੜ ਅਤੇ ਰੁੱਖਾਂ ਦੀ ਕਟਾਈ ਦੇ ਜਾਨਲੇਵਾ ਮਾੜੇ ਨਤੀਜੇ ਹੁਣ ਸਾਫ ਤੌਰ ’ਤੇ ਦਿਸਣ ਲੱਗੇ ਹਨ।

ਪਿਛਲੇ ਲਗਭਗ ਇੱਕ ਮਹੀਨੇ ਤੋਂ ਦੇਸ਼ ਦੇ ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ’ਚ ਝੁਲਸਾ ਦੇਣ ਵਾਲੀ ਗਰਮੀ ਨਾਲ ਲੋਕ ਬੇਹਾਲ ਹਨ। ਦਿੱਲੀ ਹੀ ਨਹੀਂ, ਬੈਂਗਲੁਰੂ, ਚੇੱਨਈ, ਹੈਦਰਾਬਾਦ, ਮੁੰਬਈ ਵਰਗੇ ਮਹਾਂਨਗਰਾਂ ’ਚ ਤਾਪ ਪ੍ਰਭਾਵ ਅਤੇ ਸੂਚਕਅੰਕ ਪੁਰਾਣੇ ਰਿਕਾਰਡ ਤੋੜ ਰਿਹਾ ਹੈ। ਗਰਮੀ ਦਾ ਅਜਿਹਾ ਪ੍ਰਚੰਡ ਪ੍ਰਭਾਵ ਹੈ ਕਿ ਸੜਕਾਂ ’ਤੇ ਦੌੜ ਰਹੇ ਵਾਹਨਾਂ ਦੇ ਟਾਇਰ ਪਿਘਲ ਰਹੇ ਹਨ। ਨਤੀਜੇ ਵਜੋਂ ਹਾਦਸੇ ਹੋ ਰਹੇ ਹਨ। ਇਸ ਉੱਬਲਦੀ ਗਰਮੀ ਦੇ ਮਨੁੱਖੀ ਮਾੜੇ ਪ੍ਰਭਾਵ ਵੀ ਹਨ। (Burning Earth)

Burning Earth

ਮਾਹਿਰਾਂ ਅਨੁਸਾਰ, ਭਾਰਤੀ ਸ਼ਹਿਰਾਂ ਦਾ ਸਵਰੂਪ ਪਿਛਲੇ ਕੁਝ ਦਹਾਕਿਆਂ ’ਚ ਕਾਫੀ ਬਦਲਿਆ ਹੈ। ਇੱਥੋਂ ਦੀ ਹਰਿਆਲੀ ’ਚ ਦਿਨੋ-ਦਿਨ ਕਮੀ ਆ ਰਹੀ ਹੈ। ਧੜੱਲੇ ਨਾਲ ਰੁੱਖ ਕੱਟੇ ਜਾ ਰਹੇ ਹਨ। ਇਮਾਰਤਾਂ ਦੀ ਗਿਣਤੀ ਵਧ ਰਹੀ ਹੈ। ਘਰਾਂ ’ਚ ਏਸੀ ਦੀ ਵਰਤੋਂ ਵਧ ਰਹੀ ਹੈ। ਪੱਕੀਆਂ ਸੜਕਾਂ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਤਾਪਮਾਨ ਵੀ ਉਸ ਰਫਤਾਰ ’ਚ ਵਧ ਰਿਹਾ ਹੈ। ਅਜਿਹੇ ’ਚ ਸ਼ਹਿਰ ਨੂੰ ਹੁਣ ‘ਅਰਬਨ ਹੀਟ ਆਈਲੈਂਡ’ ਜਾਂ ਫਿਰ ‘ਹੀਟ ਆਈਲੈਂਡ’ ਕਿਹਾ ਜਾਣ ਲੱਗਾ ਹੈ। ਜੇਕਰ ਹਵਾ ਦੀ ਰਫ਼ਤਾਰ ਘੱਟ ਹੈ ਤਾਂ ਸ਼ਹਿਰਾਂ ਨੂੰ ਅਰਬਨ ਹੀਟ ਆਈਲੈਂਡ ਬਣਦੇ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸ਼ਹਿਰਾਂ ’ਚ ਜਿੰਨੀ ਜ਼ਿਆਦਾ ਅਬਾਦੀ ਹੋਵੇਗੀ, ਹੀਟ ਆਈਲੈਂਡ ਬਣਨ ਦੀ ਗੁੰਜਾਇਸ਼ ਓਨੀ ਹੀ ਜ਼ਿਆਦਾ ਹੋਵੇਗੀ। ਜਦੋਂ ਅਸੀਂ ਸ਼ਹਿਰਾਂ ਦੀ ਸੀਮਾ ਪਾਰ ਕਰਦੇ ਹਾਂ, ਸਾਨੂੰ ਰਾਹਤ ਮਹਿਸੂਸ ਹੁੰਦੀ ਹੈ। ਸ਼ਹਿਰਾਂ ’ਚ ਵਧਦੇ ਨਿਰਮਾਣ ਕਾਰਜਾਂ ਅਤੇ ਉਸ ਦੇ ਬਦਲਦੇ ਰੂਪ ਦੇ ਚੱਲਦੇ ਹਵਾ ਦੀ ਰਫ਼ਤਾਰ ’ਚ ਕਮੀ ਆਈ ਹੈ।

ਜ਼ਮੀਨ ਦੀ ਬਦਲਦੀ ਵਰਤੋਂ | Burning Earth

ਸ਼ਹਿਰਾਂ ’ਚ ਵਧਦੇ ਤਾਪਮਾਨ ਨੂੰ ਲੋਕ ਗਲੋਬਲ ਵਾਰਮਿੰਗ ਨਾਲ ਜੋੜ ਕੇ ਦੇਖਦੇ ਹਨ। ਪਰ ਇਸ ਲਈ ਸਿਰਫ ਉਹ ਹੀ ਜਿੰਮੇਵਾਰ ਨਹੀਂ ਹੈ। ਜੇਕਰ ਅਸੀਂ ਸ਼ਹਿਰਾਂ ਦਾ ਅਧਿਐਨ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਜ਼ਮੀਨ ਦੀ ਬਦਲਦੀ ਵਰਤੋਂ ਵੀ ਇਸ ਦੀ ਵੱਡੀ ਵਜ੍ਹਾ ਹੈ। ਤਾਰਕੋਲ ਦੀ ਸੜਕ ਅਤੇ ਕੰਕਰੀਟ ਦੀ ਇਮਾਰਤ ਤਪਸ਼ ਨੂੰ ਆਪਣੇ ਅੰਦਰ ਸੋਖਦੀ ਹੈ ਅਤੇ ਉਸ ਨੂੰ ਦੁਪਹਿਰ ਅਤੇ ਰਾਤ ਨੂੰ ਛੱਡਦੀ ਹੈ। ਨਵੇਂ ਸ਼ਹਿਰਾਂ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਪਹਿਲਾਂ ਤੋਂ ਵੱਸੇ ਮਹਾਂਨਗਰਾਂ ਦੇ ਮੁਕਾਬਲੇ ਇਹ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਹੇ ਹਨ।

ਜਲਵਾਯੂ ਬਦਲਾਅ ’ਤੇ ਬਣੀ ਸੰਯੁਕਤ ਰਾਸ਼ਟਰ ਦੀ ਸੰਸਥਾ ਆਈਪੀਸੀਸੀ ਨੇ ਕਿਹਾ ਕਿ ਜੇਕਰ ਗਲੋਬਲ ਵਾਰਮਿੰਗ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਸੰਸਥਾਨ ਵੱਲੋਂ ਸਾਲ 2018 ’ਚ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਨੂੰ ਤੁਰੰਤ ਨੱਥ ਪਾਉਣ ਦੀ ਜ਼ਰੂਰਤ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ 2030 ਤੱਕ ਧਰਤੀ ਦੇ ਕਈ ਹਿੱਸੇ ਰਹਿਣ ਲਾਈਕ ਨਹੀਂ ਹੋਣਗੇ। ਰਿਪੋਰਟ ਕਹਿੰਦੀ ਹੈ ਕਿ ਜੇਕਰ ਤਾਪਮਾਨ 1.5 ਡਿਗਰੀ ਸੈਲਸੀਅਸ ਵੀ ਵਧਦਾ ਹੈ ਤਾਂ ਇਸ ਨਾਲ ਵਾਂਝੀ ਅਤੇ ਕਮਜ਼ੋਰ ਆਬਾਦੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗੀ।

ਉਨ੍ਹਾਂ ਨੂੰ ਭੋਜਨ ਦੀ ਕਮੀ, ਆਮਦਨੀ, ਮਹਿੰਗਾਈ, ਆਮਦਨ ਦੇ ਸਾਧਨ, ਸਿਹਤ ਅਤੇ ਅਬਾਦੀ ਉਜਾੜੇ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। ਭਾਰਤ ਉਨ੍ਹਾਂ ਦੇਸ਼ਾਂ ਦੀ ਕਤਾਰ ’ਚ ਖੜ੍ਹਾ ਹੈ ਜੋ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਦੇਸ਼ ਦੀ ਅਬਾਦੀ ਵੱਡੀ ਹੈ ਅਤੇ ਇੱਥੇ ਆਰਥਿਕ ਤੌਰ ’ਤੇ ਅਸਮਾਨਤਾ ਜ਼ਿਆਦਾ ਹੈ। ਰਿਪੋਰਟ ਜਿਸ ਅਸਥਿਰਤਾ ਦੀ ਗੱਲ ਕਰ ਰਹੀ ਹੈ, ਜੇਕਰ ਉਹ ਨਾ ਰੋਕੀ ਗਈ ਤਾਂ ਭਾਰਤ ’ਤੇ ਇਸ ਦਾ ਅਸਰ ਤਬਾਹਕਾਰੀ ਹੋ ਸਕਦਾ ਹੈ- ਨਾ ਸਿਰਫ਼ ਸਮਾਜਿਕ ਤੌਰ ’ਤੇ ਸਗੋਂ ਸਿਆਸੀ ਤੌਰ ’ਤੇ ਵੀ। ਜੇਕਰ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਸਮੁੰਦਰ ਦਾ ਜਲ ਪੱਧਰ ਵਧਦਾ ਹੈ ਤਾਂ ਦੇਸ਼ ਦੇ ਕਈ ਹਿੱਸੇ ਬਰਬਾਦ ਹੋ ਜਾਣਗੇ।

ਖਤਰਨਾਕ ਗੈਸਾਂ ਨੂੰ ਰੋਕਣ ਦਾ ਦਬਾਅ

ਕੰਢੀ ਖੇਤਰਾਂ ’ਚ ਰਹਿਣ ਵਾਲੇ ਅਤੇ ਰੁਜ਼ਗਾਰ ਲਈ ਸਮੁੰਦਰ ’ਤੇ ਨਿਰਭਰ ਰਹਿਣ ਵਾਲੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਹਾਲਾਂਕਿ, ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਹਾਲੇ ਦੇਰ ਨਹੀਂ ਹੋਈ ਹੈ। ਜੇਕਰ ਤਾਪਮਾਨ ਨੂੰ ਵਧਣ ਤੋਂ ਰੋਕਿਆ ਗਿਆ ਤਾਂ ਸੰਭਾਵ ਹੈ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਭਾਰਤ ’ਤੇ ਵਾਤਾਵਰਨ ਲਈ ਖਤਰਨਾਕ ਗੈਸਾਂ ਨੂੰ ਰੋਕਣ ਦਾ ਦਬਾਅ ਹੈ। ਇੱਥੇ ਪਾਣੀ ਦੀ ਸਮੱਸਿਆ ਵੀ ਵਧ ਰਹੀ ਹੈ। ਇਹ ਸਾਡੇ ਲਈ ਚੁਣੌਤੀ ਹੈ। ਦੇਸ਼ ਸੋਕੇ, ਹੜ੍ਹ, ਤੂਫ਼ਾਨ ਅਤੇ ਦੂਜੇ ਪਾਸੇ ਕੁਦਰਤੀ ਆਫਤਾਂ ਨਾਲ ਜੂਝ ਰਿਹਾ ਹੈ। ਦੇਸ਼ ਕੋਲ ਇੱਕ ਬਿਹਤਰ ਆਫਤ ਪ੍ਰਬੰਧਨ ਦੀ ਟੀਮ ਹੈ, ਪਰ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਦਿਸ ਰਹੀ ਹੈ। ਭਾਰਤ ਨੇ ਅਕਸ਼ੈ ਊਰਜਾ ਦੇ ਖੇਤਰ ’ਚ ਵੀ ਆਪਣਾ ਟੀਚਾ ਤੈਅ ਕੀਤਾ ਹੈ। ਪਰ ਵੱਡਾ ਸਵਾਲ ਇਹ ਹੈ ਕਿ ਇਹ ਟੀਚਾ ਹਾਸਲ ਕਿਵੇਂ ਕੀਤਾ ਜਾਵੇਗਾ ਅਤੇ ਇਸ ਦਿਸ਼ਾ ’ਚ ਅਗਲਾ ਕਦਮ ਕੀ ਹੋਵੇਗਾ।

Also Read: NDA Meeting: NDA ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਆਪਣਾ ਨੇਤਾ

ਭਾਰਤ ਸਾਹਮਣੇ ਦੂਜੀ ਵੱਡੀ ਚੁਣੌਤੀ ਹੈ ਆਵਾਜਾਈ ਤੰਤਰ ਦੀ। ਵਰਤਮਾਨ ’ਚ ਦੇਸ਼ ਦੀਆਂ ਸੜਕਾਂ ’ਤੇ ਵੱਡੀ ਗਿਣਤੀ ’ਚ ਸਾਈਕਲ ਅਤੇ ਰਿਕਸ਼ੇ ਦੌੜ ਰਹੇ ਹਨ। ਪਰ ਜਿਵੇਂ ਹੀ ਲੋਕਾਂ ਦੀ ਆਮਦਨੀ ਵਧਦੀ ਹੈ, ਉਹ ਤੁਰੰਤ ਮੋਟਰਸਾਈਕਲ ਅਤੇ ਸਕੂਟਰ ਖਰੀਦ ਲੈਂਦੇ ਹਨ। ਕਾਰਾਂ ਸਬੰਧੀ ਕਰੇਜ਼ ਵੀ ਭਾਰਤੀਆਂ ’ਚ ਖੂਬ ਹੈ। ਵਿੱਤੀ ਕੰਪਨੀਆਂ ਸਸਤੇ ਕਰਜ਼ ’ਤੇ ਕਾਰ ਖਰੀਦ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਭਾਰਤ ਨੂੰ ਇਲੈਕਟ੍ਰਾਨਿਕ ਵਾਹਨਾਂ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ। ਨਾਲ ਹੀ ਟਰਾਂਸਪੋਰਟ ਨੈੱਟਵਰਕ ਨੂੰ ਦਰੁਸਤ ਕਰਨਾ ਹੋਵੇਗਾ।

ਟੀਚੇ ਤੈਅ | Burning Earth

ਰੇਲ ਅਤੇ ਦੂਜੇ ਉਪਾਵਾਂ ਨਾਲ ਜੁੜੇ ਇੰਫ੍ਰਾਸਟ੍ਰਕਚਰ ਨੂੰ ਬਿਹਤਰ ਕਰਨ ਦੀ ਲੋੜ ਹੈ, ਪਰ ਇਹ ਸਭ ਕੁਝ ਆਸਾਨ ਨਹੀਂ ਦਿਸ ਰਿਹਾ ਹੈ। ਕਿਉਂਕਿ ਇਸ ਨੂੰ ਬਿਹਤਰ ਕਰਨ ਲਈ ਤਕਨੀਕ ਅਤੇ ਪੈਸੇ ਦੀ ਕਿੰਨੀ ਲੋੜ ਹੋਵੇਗੀ, ਇਹ ਸਪੱਸ਼ਟ ਨਹੀਂ ਹੈ। ਸਿਰਫ਼ ਟੀਚੇ ਤੈਅ ਕੀਤੇ ਗਏ ਹਨ, ਪਰ ਇਹ ਹਾਸਲ ਕਿਵੇਂ ਹੋਣਗੇ, ਇਸ ਦੀ ਯੋਜਨਾ ਤਿਆਰ ਨਹੀਂ ਹੈ। ਸਿਰਫ ਭਾਰਤ ਹੀ ਨਹੀਂ ਦੱਖਣੀ ਏਸ਼ੀਆ ਦੇ ਦੂਜੇ ਦੇਸ਼ ਵੀ ਇਨ੍ਹਾਂ ਯੋਜਨਾਵਾਂ ਦੀ ਕਮੀ ਨਾਲ ਜੂਝ ਰਹੇ ਹਨ। ਸਾਨੂੰ ਬਦਲਦੇ ਮੌਸਮ ਅਨੁਸਾਰ ਆਪਣਾ ਖਾਣਾ-ਪੀਣਾ ਅਤੇ ਕੱਪੜੇ ਪਹਿਨਣ ਦਾ ਤਰੀਕਾ ਬਦਲਣ ਦੀ ਲੋੜ ਹੁੰਦੀ ਹੈ।

ਅਜਿਹੇ ਹਾਦਸੇ ਇਸ ਲਈ ਵੀ ਹੁੰਦੇ ਹਨ ਕਿਉਂਕਿ ਅਸੀਂ ਆਪਣੀ ਜ਼ਿੰਦਗੀ ’ਚ ਜ਼ਰੂਰੀ ਬਦਲਾਅ ਨਹੀਂ ਕਰਦੇ। ਰਾਜਸਥਾਨ ’ਚ ਲਗਭਗ ਤਾਪਮਾਨ 45 ਡਿਗਰੀ ਸੈਲਸੀਅਸ ਹੁੰਦਾ ਹੈ ਪਰ ਉੁਥੇ ਲੋਕ ਸਿਰ ਢੱਕੇ ਬਿਨਾਂ ਬਾਹਰ ਨਹੀਂ ਨਿੱਕਲਦੇ ਹਨ। ਉੱਥੇ ਪੀਣ ਵਾਲਾ ਪਾਣੀ ਹਰ ਥਾਂ ਮੌਜੂਦ ਹੁੰਦਾ ਹੈ। ਉਹ ਪਾਣੀ ਪੀਣ ਤੋਂ ਬਾਅਦ ਘਰੋਂ ਬਾਹਰ ਨਿੱਕਲਦੇ ਹਨ। ਉਨ੍ਹਾਂ ਗਰਮੀਆਂ ਮੁਤਾਬਿਕ ਆਪਣੀ ਜੀਵਨਸ਼ੈਲੀ ’ਚ ਜ਼ਰੂਰੀ ਬਦਲਾਅ ਵੀ ਕੀਤੇ ਹਨ। ਬਾਕੀਆਂ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਜੇਕਰ ਉੱਤਰ ਭਾਰਤ ’ਚ ਤੁਸੀਂ ਧੂੜ ਭਰੀ ਹਨ੍ਹੇਰੀ ਦੇ ਸਮੇਂ ਘਰੋਂ ਬਾਹਰ ਨਿੱਕਲਦੇ ਹੋ ਤਾਂ ਨਿਸ਼ਚਿਤ ਤੌਰ ’ਤੇ ਖਤਰੇ ’ਚ ਹੋਵੋਗੇ। ਇਸ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਸੋਚਣ-ਸਮਝਣ ਤੋਂ ਬਾਅਦ ਹੀ ਘਰੋਂ ਬਾਹਰ ਨਿੱਕਲਣਾ ਚਾਹੀਦਾ ਹੈ।

ਡਾ. ਆਸ਼ੀਸ਼ ਵਸ਼ਿਸਠ
(ਇਹ ਲੇਖਕ ਦੇ ਆਪਣੇ ਵਿਚਾਰ ਹਨ)