ਇਰਾਕ ‘ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਅੰਮ੍ਰਿਤਸਰ ਪੁੱਜੀਆਂ

Dead Bodies, Indians, Killed, Iraq, Amritsar

ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ | Amritsar

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਇਰਾਕ ‘ਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਅੱਜ ਲਗਭਗ ਦੋ ਵਜੇ ਇੱਥੇ ਕੌਮਾਂਤਰੀ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚਿਆ ਮ੍ਰਿਤਕਾਂ ‘ਚੋਂ 27 ਪੰਜਾਬ ਤੋਂ ਹਨ ਅਤੇ ਚਾਰ ਲਾਸ਼ਾਂ ਹਿਮਾਚਲ ਦੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਹਵਾਈ ਅੱਡੇ ‘ਤੇ ਪਹਿਲਾਂ ਹੀ ਪਹੁੰਚ ਗਏ ਸਨ ਪਰਿਵਾਰ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਕਰ ਰਹੇ ਹਨ ਕਿ ਤਾਬੂਤਾਂ ਨੂੰ ਖੋਲ੍ਹਿਆ ਨਾ ਜਾਵੇ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 38 ਵਿਅਕਤੀਆਂ ਦੀਆਂ ਦੇਹਾਂ ਲਿਆਂਦੀਆਂ ਗਈਆਂ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਮਹੀਨੇ ਸੰਸਦ ‘ਚ ਪੁਸ਼ਟੀ ਕੀਤੀ ਸੀ ਕਿ 2014 ‘ਚ ਅੱਤਵਾਦੀ ਸੰਗਠਨ ਆਈਐੱਸ ਦੇ ਅਗਵਾ ਕੀਤੇ ਭਾਰਤੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਇਹ ਸਾਰੇ ਨਿਰਮਾਣ ਮਜ਼ਦੂਰ ਸਨ। (Amritsar)

ਫਰਜ਼ੀ ਏਜੰਟਾਂ ਜ਼ਰੀਏ ਵਿਦੇਸ਼ ਨਾ ਜਾਣ ਗੈਰ ਹੁਨਰਮੰਦ ਕਰਮਚਾਰੀ : ਵੀ.ਕੇ ਸਿੰਘ | Amritsar

ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਅੱਜ ਅਪੀਲ ਕੀਤੀ ਕਿ ਫਰਜ਼ੀ ਏਜੰਟਾਂ ਰਾਹੀਂ ਘੱਟ ਪੜ੍ਹੇ-ਲਿਖੇ ਵਿਅਕਤੀ, ਗੈਰ ਹੁਨਰਮੰਦ ਕਰਮਚਾਰੀ/ਮਜ਼ਦੂਰ ਵਿਦੇਸ਼ ਨਾ ਜਾਣ ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ (Amritsar) ਅੰਮ੍ਰਿਤਸਰ ਲਿਆਉਣ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੋ 39 ਵਿਅਕਤੀ ਮਾਰੇ ਗਏ ਹਨ, ਇਨ੍ਹਾਂ ਬਾਰੇ ਅੰਬੇਸੀ ‘ਚ ਕੋਈ ਜਾਣਕਾਰੀ ਨਹੀਂ ਸੀ ਕੁਝ ਪਤਾ ਨਹੀਂ ਸੀ ਕਿ ਉਹ ਕਦੋਂ ਗਏ, ਕਿਵੇਂ ਗਏ ਸਿੰਘ ਨੇ ਦੱਸਿਆ ਕਿ 39 ਵਿਅਕਤੀਆਂ ਦੇ ਡੀਐਨਏ ਮੈਚ ਹੋ ਗਏ, ਜਿਨ੍ਹਾਂ ਦੀਆਂ ਅਸਥੀਆਂ ਲਿਆਂਦੀਆਂ ਗਈਆਂ ਹਨ।

ਮ੍ਰਿਤਕਾਂ ਨੂੰ ਪੰਜ-ਪੰਜ ਲੱਖ ਅਤੇ ਪਰਿਵਾਰਾਂ ਨੂੰ ਨੌਕਰੀ ਦੇਵੇਗੀ ਪੰਜਾਬ ਸਰਕਾਰ ਸਿੱਧੂ | Amritsar

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਯੋਗਤਾ ਦੇ ਆਧਾਰ ‘ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰਰ ਪਹਿਲਾਂ ਤੋਂ ਪਰਿਵਾਰਾਂ ਨੂੰ ਵੀਹ-ਵੀਹ ਹਜ਼ਾਰ ਰੁਪਏ ਪੈਨਸ਼ਨ ਦੇ ਰਹੀ ਹੈ। (Amritsar)