ਬਾਰ ਐਸੋਸੀਏਸਨ ਨੇ ਵਕੀਲ ਭਾਈਚਾਰੇ ਨਾਲ ਮਨਾਈ ਧੀਆਂ ਦੀ ਲੋਹੜੀ

Happy-Lohri
ਅਮਲੋਹ : ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਤੇ ਜੱਜ ਸਾਹਿਬਾਨ ਧੀਆਂ ਦੀ ਲੋਹੜੀ ਮਨਾਉਂਦੇ ਹੋਏ। ਤਸਵੀਰ: ਅਨਿਲ ਲੁਟਾਵਾ

ਧੀਆਂ ਨੂੰ ਮੁੰਡਿਆਂ ਵਰਗੀਆਂ ਸਹੂਲਤਾਂ ਦੇ ਕੇ ਸਮਾਜ ਦੇ ਹਾਣੀ ਬਣਾਉਣਾ ਚਾਹੀਦਾ : ਐਡਵੋਕੇਟ ਗਰਗ (Happy Lohri)

(ਅਨਿਲ ਲੁਟਾਵਾ) ਅਮਲੋਹ। ਬਾਰ ਐਸੋਸੀਏਸ਼ਨ ਅਮਲੋਹ ਦੇ ਮੈਬਰਾਂ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗੋਪਾਲ ਕ੍ਰਿਸ਼ਨ ਗਰਗ ਦੀ ਅਗਵਾਈ ਵਿਚ ਅਦਾਲਤ ਕੰਪਲੈਕਸ ਅਮਲੋਹ ਵਿਖੇ ਧੀਆਂ ਦੀ ਲੋਹੜੀ ਦਾ ਤਿਉਂਹਾਰ ਮਨਾਇਆ ਗਿਆ। ਇਸ ਮੌਕੇ ਸੀਨੀਅਰ ਜੱਜ ਸੈਂਪੀ ਚੋਧਰੀ, ਜੂਨੀਅਰ ਜੱਜ ਗੁਰਿੰਦਰ ਸਿੰਘ, ਖਿਆਤੀ ਗੋਇਲ, ਸਬ ਡਵੀਜਨਲ ਮੈਜਿਸਟਰੇਟ ਗੁਰਵਿੰਦਰ ਸਿੰਘ ਜੌਹਲ, ਸੀਨੀਅਰ ਐਡਵੋਕੇਟ ਸੁਨੀਲ ਕੁਮਾਰ ਗਰਗ, ਐਡ.ਨਵਜੋਤ ਸਿੰਘ ਤੂਰਾ ਅਤੇ ਚਰਨਜੀਤ ਗੋਲਡੀ ਆਦਿ ਨੇ ਭਾਗ ਲਿਆ। Happy Lohri

ਐਡ. ਗਰਗ ਨੇ ਨਵਜੰਮੀਆ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕਰਦੇ ਹੋਏ ਤੋਹਫ਼ੇ ਵੀ ਦਿਤੇ। ਉਨ੍ਹਾਂ ਕਿਹਾ ਕਿ ਸਮਾਜ ਨੂੰ ਪੁੱਤਰਾਂ ਵਾਂਗ ਧੀਆਂ ਦੀ ਲੋਹੜੀ ਮਨਾਉਂਣੀ ਚਾਹੀਦੀ ਹੈ ਅਤੇ ਲੜਕਾ ਅਤੇ ਲੜਕੀ ਵਿਚ ਫਰਕ ਨਹੀਂ ਸਮਝਣਾ ਚਾਹੀਦਾ। ਕਿਉਂਕਿ ਅੱਜ ਦੇ ਸਮੇਂ ਲੜਕੀਆਂ ਸਾਰੇ ਖੇਤਰਾਂ ਵਿੱਚ ਲੜਕਿਆਂ ਨਾਲੋਂ ਵੱਧ ਮੱਲਾਂ ਮਾਰ ਰਹੀਆਂ ਹਨ। Happy Lohri

ਇਹ ਵੀ ਪੜ੍ਹੋ: ਰਾਜਸਥਾਨ ਸਮੇਤ 4 ਸੂਬਿਆਂ ’ਚ Cold Wave ਦਾ ਅਲਰਟ, 39 ਟਰੇਨਾਂ ਲੇਟ

ਉਨ੍ਹਾਂ ਕਿਹਾ ਕਿ ਲੜਕੀਆਂ ਆਪਣੇ ਮਾਤਾ ਪਿਤਾ ਦਾ ਸਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰਦੀਆਂ ਹਨ ਇਸ ਲਈ ਸਾਨੂੰ ਧੀਆਂ ਨੂੰ ਕੁੱਖ ਵਿੱਚ ਕਤਲ ਨਹੀਂ ਕਰਵਾਉਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਮੁੰਡਿਆਂ ਵਰਗੀਆਂ ਸਹੂਲਤਾਂ ਦੇ ਕੇ ਵੱਧ ਤੋਂ ਵੱਧ ਪੜਾ ਲਿਖਾ ਕੇ ਅੱਜ ਦੇ ਸਮਾਜ ਦੇ ਹਾਣੀ ਬਣਾਉਣਾ ਚਾਹੀਦਾ ਹੈ। ਇਸ ਮੌਕੇ ਜੱਜ ਸਾਹਿਬਾਨ ਵਲੋਂ ਵੀ ਨਵਜੰਮੀਆਂ ਧੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਦੇ ਸਮੂਹ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here