ਹਵਾ ਪ੍ਰਦੂਸ਼ਣ ਦੇ ਕਹਿਰ ਨਾਲ ਘਟਦੀ ਔਸਤ ਉਮਰ
ਹਵਾ ਪ੍ਰਦੂਸ਼ਣ ਦਾ ਅਸਰ ਮਨੁੱਖੀ ਸਰੀਰ ‘ਤੇ ਲਗਾਤਾਰ ਘਾਤਕ ਹੁੰਦਾ ਜਾ ਰਿਹਾ ਹੈ ਸਾਲ 1990 ਤੱਕ ਜਿੱਥੇ 60 ਫੀਸਦੀ ਬਿਮਾਰੀਆਂ ਦੀ ਹਿੱਸੇਦਾਰੀ ਸੰਕ੍ਰਾਮਕ ਰੋਗ, ਮਾਤਾ ਤੇ ਨਵਜਾਤ ਰੋਗ ਜਾਂ ਪੋਸ਼ਣ ਦੀ ਕਮੀ ਨਾਲ ਹੋਣ ਵਾਲੇ ਰੋਗਾਂ ਦੀ ਹੁੰਦੀ ਸੀ, ਉੱਥੇ ਹੁਣ ਦਿਲ ਅਤੇ ਸਾਹ ਦੀਆਂ ਗੰਭੀਰ ਬਿਮਾਰੀਆਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੀ ਪੈਦਾ ਹੁੰਦੀਆਂ ਹਨ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਹੁਣ ਹਵਾ ਪ੍ਰਦੂਸ਼ਣ ਦੀ ਜਦ ‘ਚ ਹੁੰਦੇ ਹਨ ਭਾਰਤ ‘ਚ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਭਿਆਨਕ ਹੋ ਰਹੀ ਹੈ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ‘ਦ ਐਨਰਜ਼ੀ’ ਪਾਲਸੀ ਇੰਸਟੀਚਿਊਟ’ ਨੇ ਇੱਕ ਅਧਿਐਨ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਦੇ ਹੀ ਕਾਰਨ ਭਾਰਤ ‘ਚ ਲੋਕਾਂ ਦੀ ਔਸਤ ਉਮਰ ਘੱਟ ਹੋ ਰਹੀ ਹੈ
ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜ਼ੀ ਪਾਲਿਸੀ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਅਰਥਸ਼ਾਸਤਰ ਦੇ ਪ੍ਰੋਫੈਸਰ ਮਾਈਕਲ ਗਰੀਨਸਟੋਨ ਅਤੇ ਉਨ੍ਹਾਂ ਦੀ ਟੀਮ ਜ਼ਿੰਦਗੀ ਦੀ ਸੰਭਾਵਨਾ ਲਾਈਫ਼ ਐਕਸਪੈਕਟੈਂਸੀ ‘ਤੇ ਹਵਾ ਗੁਣਵੱਤਾ ਦੇ ਅਸਰ ਦੀ ਏਅਰ ਕੁਆਲਿਟੀ ਲਾਈਫ਼ ਇੰਡੈਕਸ ਏਕਿਊੂਐਲਆਈ ਤੋਂ ਗਣਨਾ ਕਰਨ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੇ ਏਕਿਊਐਲਆਈ ਇੱਕ ਸੂਚਕਅੰਕ ਹੈ, ਜੋ ਔਸਤ ਉਮਰ ‘ਤੇ ਹਵਾ ਪ੍ਰਦੂਸ਼ਣ ਦੇ ਅਸਰ ਦੀ ਗਣਨਾ ਕਰਦਾ ਹੈ
ਰਿਪੋਰਟ ਮੁਤਾਬਿਕ ਜ਼ਿਆਦਾ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਭਾਰਤੀਆਂ ਦੀ ਔਸਤ ਉਮਰ ਬਹੁਤ ਤੇਜ਼ੀ ਨਾਲ ਘੱਟ ਹੋ ਰਹੀ ਹੈ, ਜੋ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ 5.2 ਸਾਲ ਅਤੇ ਰਾਸ਼ਟਰੀ ਮਾਪਦੰਡਾਂ ਅਨੁਸਾਰ 2.3 ਸਾਲ ਘੱਟ ਹੋ ਰਹੀ ਹੈ ਬੰਗਲਾਦੇਸ਼ ਤੋਂ ਬਾਅਦ ਭਾਰਤ ਦੁਨੀਆ ‘ਚ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਲੋਕਾਂ ਦੀ ਉਮਰ ਤੇਜ਼ੀ ਨਾਲ ਘਟ ਰਹੀ ਹੈ ਇਸ ਅਧਿਐਨ ਅਨੁਸਾਰ ਭਾਰਤ ਦੀ ਕੁੱਲ 1.4 ਅਰਬ ਅਬਾਦੀ ਦਾ ਵੱਡਾ ਹਿੱਸਾ ਅਜਿਹੀ ਥਾਂ ‘ਤੇ ਰਹਿੰਦਾ ਹੈ,
ਜਿੱਥੇ ਪਰਟੀਕੁਲੇਟ ਪ੍ਰਦੂਸ਼ਣ ਦਾ ਔਸਤ ਪੱਧਰ ਡਬਲਯੂਐਚਓ ਦੇ ਮਾਪਦੰਡਾਂ ਤੋਂ ਜ਼ਿਆਦਾ ਹੈ 84 ਫੀਸਦੀ ਵਿਅਕਤੀ ਅਜਿਹੀਆਂ ਥਾਵਾਂ ‘ਤੇ ਰਹਿੰਦੇ ਹਨ, ਜਿੱਥੇ ਪ੍ਰਦੂਸ਼ਣ ਦਾ ਪੱਧਰ ਭਾਰਤ ਵੱਲੋਂ ਤੈਅ ਮਾਪਦੰਡਾਂ ਤੋਂ ਜ਼ਿਆਦਾ ਹੈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਦੀ ਇੱਕ ਚੌਥਾਈ ਅਬਾਦੀ ਬੇਹੱਦ ਪ੍ਰਦੂਸ਼ਿਤ ਹਵਾ ‘ਚ ਜਿਊਣ ਨੂੰ ਮਜ਼ਬੂਰ ਹੈ ਅਤੇ ਜੇਕਰ ਪ੍ਰਦੂਸ਼ਣ ਦਾ ਪੱਧਰ ਬਰਕਰਾਰ ਰਹਿੰਦਾ ਹੈ ਤਾਂ ਉੱਤਰ ਪ੍ਰਦੇਸ਼ ‘ਚ ਕਰੀਬ 25 ਕਰੋੜ ਲੋਕਾਂ ਦੀ ਉਮਰ ‘ਚ ਅੱਠ ਸਾਲ ਤੋਂ ਜ਼ਿਆਦਾ ਦੀ ਕਮੀ ਆ ਸਕਦੀ ਹੈ
ਅਧਿਐਨ ਮੁਤਾਬਿਕ ਲਖਨਊ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ, ਜਿੱਥੇ ਡਬਲਯੂਐਚਓ ਦੇ ਮਾਪਦੰਡਾਂ ਦੀ ਤੁਲਨਾ ‘ਚ 11.2 ਗੁਣਾ ਜ਼ਿਆਦਾ ਪ੍ਰਦੂਸ਼ਣ ਹੈ ਅਤੇ ਔਸਤ ਉਮਰ 10.3 ਸਾਲ ਘਟ ਗਈ ਹੈ ਦਿੱਲੀ ਵਾਸੀਆਂ ਦੀ ਸੰਭਾਵਿਤ ਔਸਤ ਉਮਰ 9.4 ਸਾਲ ਘਟ ਗਈ ਹੈ ਉੱਤਰ ਭਾਰਤ ਦੱਖਣੀ ਏਸ਼ੀਆ ‘ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹਿੱਸੇ ਦੇ ਰੂਪ ‘ਚ Àੁੱਭਰ ਰਿਹਾ ਹੈ, ਜਿੱਥੇ ਪਰਟੀਕੁਲੇਟ ਪ੍ਰਦੂਸ਼ਣ ਪਿਛਲੇ 20 ਸਾਲਾਂ ‘ਚ 42 ਫੀਸਦੀ ਵਧਿਆ ਹੈ ਅਤੇ ਔਸਤ ਉਮਰ ਘਟ ਕੇ 8 ਸਾਲ ਹੋ ਗਈ ਹੈ
ਹਾਲਾਂਕਿ ਅਧਿਐਨਕਰਤਾਵਾਂ ਦਾ ਕਹਿਣਾ ਹੈ ਕਿ ਭਾਰਤ ‘ਨੈਸ਼ਨਲ ਕਲੀਨ ਏਅਰ’ ਪ੍ਰੋਗਰਾਮ ਦੇ ਤਹਿਤ ਸਾਲ 2024 ਤੱਕ ਪਰਟੀਕੁਲੇਟ ਪ੍ਰਦੂਸ਼ਣ ਨੂੰ 20.30 ਫੀਸਦੀ ਤੱਕ ਘਟਾਉਣ ਲਈ ਯਤਨਸ਼ੀਲ ਹੈ ਪਰ ਨਾਲ ਹੀ ਉਨ੍ਹਾਂ ਇਹ ਕਹਿੰਦੇ ਹੋਏ ਚਿਤਾਇਆ ਵੀ ਹੈ ਕਿ ਜੇਕਰ ਭਾਰਤ ਆਪਣੇ ਮਕਸਦ ‘ਚ ਸਫ਼ਲ ਨਾ ਹੋਇਆ ਤਾਂ ਇਸ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ ਅਧਿਐਨ ਰਿਪੋਰਟ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਦੇ ਅਨੁਰੂਪ ਪੂਰੇ ਭਾਰਤ ‘ਚ ਹਵਾ ਪ੍ਰਦੂਸ਼ਣ ਦੇ ਪੱਧਰ ‘ਚ ਕਮੀ ਲਿਆਂਦੀ ਜਾਵੇ ਤਾਂ ਭਾਰਤੀਆਂ ਦੀ ਉਮਰ ‘ਚ ਔਸਤਨ 5.2 ਸਾਲ ਤੱਕ ਦਾ ਵਾਧਾ ਹੋਵੇਗਾ ਜਦੋਂ ਕਿ ਦਿੱਲੀ ਵਾਲਿਆਂ ਦੀ ਉਮਰ ‘ਚ 9.4 ਸਾਲ ਦਾ ਵਾਧਾ ਹੋ ਸਕਦਾ ਹੈ
ਬਿਹਾਰ ਅਤੇ ਬੰਗਾਲ ਵਰਗੇ ਰਾਜਾਂ ਦੇ ਲੋਕਾਂ ਦੀ ਉਮਰ ‘ਚ ਸੱਤ ਸਾਲ ਤੋਂ ਜ਼ਿਆਦਾ ਅਤੇ ਹਰਿਆਣਾ ਦੇ ਲੋਕਾਂ ਦੀ ਉਮਰ ‘ਚ ਅੱਠ ਸਾਲ ਤੱਕ ਦਾ ਵਾਧਾ ਹੋ ਸਕਦਾ ਹੈ ਜੇਕਰ ਪ੍ਰਦੂਸ਼ਣ ‘ਚ ਭਾਰਤ ਦੇ ਰਾਸ਼ਟਰੀ ਮਾਪਦੰਡਾਂ ਦੇ ਅਨੁਰੂਪ ਵੀ ਕਮੀ ਲਿਆਂਦੀ ਜਾਵੇ ਤਾਂ ਦਿੱਲੀ ਵਾਲਿਆਂ ਦੀ ਉਮਰ 65 ਸਾਲ ਤੱਕ ਵਧ ਸਕਦੀ ਹੈ ਜੇਕਰ ਭਾਰਤ ਅਗਲੇ ਕੁਝ ਸਾਲਾਂ ‘ਚ ਪ੍ਰਦੂਸ਼ਣ ਦਾ ਪੱਧਰ 25 ਫੀਸਦੀ ਵੀ ਘਟਾ ਲੈਂਦਾ ਹੈ ਤਾਂ ਰਾਸ਼ਟਰੀ ਔਸਤ ਉਮਰ 1.6 ਸਾਲ ਅਤੇ ਦਿੱਲੀ ਵਾਲਿਆਂ ਦੀ 3.1 ਸਾਲ ਵਧ ਜਾਵੇਗੀ ਕੁਝ ਸਮਾਂ ਪਹਿਲਾਂ ਬੋਸਟਨ ਦੇ ਹੈਲਥ ਇਫੈਕਟ ਇੰਸਟੀਚਿਊਟ ਅਤੇ ਹੈਲਥ ਮੈਟ੍ਰਿਕਸ ਐਂਡ ਐਵੈਲਿਊਸ਼ਨ ਦੀ ਪ੍ਰਦੂਸ਼ਣ ਦੇ ਮਨੁੱਖਾਂ ਦੀ ਉਮਰ ‘ਤੇ ਪੈਣ ਵਾਲੇ ਚੰਗੇ-ਮਾੜੇ ਅਸਰਾਂ ਨੂੰ ਲੈ ਕੇ ਕੀਤੇ ਗਏ
ਅਧਿਐਨ ਦੀ ਰਿਪੋਰਟ ਵੀ ਸਾਹਮਣੇ ਆਈ ਸੀ ਉਸ ਰਿਪੋਰਟ ‘ਚ ਕਿਹਾ ਗਿਆ ਸੀ ਕਿ ਭਾਰਤ ਸਮੇਤ ਸਾਰੇ ਏਸ਼ੀਆਈ ਦੇਸਾਂ ‘ਚ ਹਵਾ ‘ਚ ਘੂਲਣਸ਼ੀਲ ਪ੍ਰਦੂਸ਼ਣਕਾਰੀ ਤੱਤਾਂ ਪੀਐਮ 2.5 ਦੀ ਮਾਤਰਾ ਲਗਾਤਾਰ ਵਧ ਰਹੀ ਹੈ ਅਧਿਐਨਕਰਤਾਵਾਂ ਦਾ ਕਹਿਣਾ ਹੈ ਕਿ ਪੀਐਮ 2.5 ਦਾ ਪੱਧਰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਰੀਕੀ ਦੇਸ਼ਾਂ ‘ਚ ਡਬਲਯੂਐਚਓ ਦੇ ਮਾਪਦੰਡਾਂ ਤੋਂ ਬਹੁਤ ਜ਼ਿਆਦਾ ਹੈ, ਜਿਸ ਕਾਰਨ ਦੁਨੀਆ ਭਰ ਦੇ ਹਰੇਕ ਖੇਤਰ ‘ਚ ਔਸਤ ਉਮਰ ‘ਚ ਕਮੀ ਆ ਰਹੀ ਹੈ ਵਾਤਾਵਰਨ ਦੇ ਖੇਤਰ ‘ਚ ਕੰਮ ਕਰਦੀ ਸੰਸਥਾ ‘ਸੈਂਟਰ ਆਫ਼ ਸਾਇੰਸ ਐਂਡ ਐਨਵਾਇਰਮੈਂਟ’ ਵੱਲੋਂ ਬੀਤੇ ਸਾਲ ਕਿਹਾ ਗਿਆ ਸੀ ਕਿ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਘਾਤਕ ਬਿਮਾਰੀਆਂ ਕਾਰਨ ਦੇਸ਼ ‘ਚ ਔਸਤ ਉਮਰ ਔਸਤਨ 2.6 ਸਾਲ ਘਟ ਗਈ ਹੈ ਸੀਐਸਈ ਦੀ ਉਸ ਰਿਪੋਰਟ ਅਨੁਸਾਰ ਬਾਹਰੀ ਪੀਐਮ 2.5, ਓਜ਼ੋਨ ਅਤੇ ਘਰ ਦੇ ਅੰਦਰ ਦਾ ਹਵਾ ਪ੍ਰਦੂਸ਼ਣ ਇਸ ਸਥਿਤੀ ਲਈ ਸਮੂਹਿਕ ਤੌਰ ‘ਤੇ ਜਿੰਮੇਵਾਰ ਸਾਬਤ ਹੋ ਰਹੇ ਹਨ
ਰਿਪੋਰਟ ਮੁਤਾਬਿਕ ਦੁਨੀਆ ਭਰ ‘ਚ ਅੱਜ ਜਨਮ ਲੈਣ ਵਾਲਾ ਕੋਈ ਵੀ ਬੱਚਾ ਹਵਾ ਪ੍ਰਦੂਸ਼ਣ ਨਾ ਹੋਣ ਦੀ ਤੁਲਨਾ ‘ਚ ਔਸਤਨ 20 ਮਹੀਨੇ ਪਹਿਲਾਂ ਹੀ ਜਦੋਂ ਕਿ ਭਾਰਤ ‘ਚ ਜੰਮਿਆ ਬੱਚਾ ਉਮੀਦ ਤੋਂ 2.6 ਸਾਲ ਪਹਿਲਾਂ ਹੀ ਦੁਨੀਆ ਤੋਂ ਚਲਾ ਜਾਵੇਗਾ ਸੀਐਸਈ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਦਾ ਅਤੇ ਘਰ ਦੇ ਅੰਦਰ ਦੋਵਾਂ ਹੀ ਥਾਵਾਂ ‘ਤੇ ਹਵਾ ਪ੍ਰਦੂਸ਼ਣ ਜਾਨਲੇਵਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜੋ ਭਾਰਤ ‘ਚ ਸਿਹਤ ਸਬੰਧੀ ਸਾਰੇ ਖ਼ਤਰਿਆਂ ‘ਚ ਮੌਤ ਦਾ ਹੁਣ ਤੀਜਾ ਸਭ ਤੋਂ ਵੱਡਾ ਕਾਰਨ ਹੋ ਗਿਆ ਹੈ ਆਈਸੀਐਮਆਰ ਦੀ ਇੱਕ ਰਿਪੋਰਟ ‘ਚ ਵੀ ਕਿਹਾ ਜਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਔਸਤ ਉਮਰ ਘਟ ਰਹੀ ਹੈ
ਇਸ ਸਾਲ ਵਾਤਾਵਰਨ ਅਤੇ ਪ੍ਰਦੂਸ਼ਣ ‘ਤੇ ਪ੍ਰਕਾਸ਼ਿਤ ਕਿਤਾਬ ‘ਪ੍ਰਦੂਸ਼ਣ ਮੁਕਤ ਸਾਹ’ ‘ਚ ਹਵਾ ਪ੍ਰਦੂਸ਼ਣ ਦੇ ਔਸਤ ਉਮਰ ‘ਤੇ ਪੈਣ ਵਾਲੇ ਅਸਰਾਂ ਨੂੰ ਵਿਸਥਾਰ ਨਾਲ ਰੇਖਾਂਕਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਨਿਰਮਾਣ ਕਾਰਜਾਂ ਅਤੇ ਤੋੜ-ਭੰਨ੍ਹ ਨਾਲ ਨਿੱਕਲਣ ਵਾਲੇ ਰੇਤ-ਧੂੜ, ਸੀਮਿੰਟ ਦੇ ਕਣ ਅਤੇ ਸੜਕਾਂ ‘ਤੇ ਉੱਡਣ ਵਾਲੀ ਧੂੜ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ ਅਤੇ ਇਸ ‘ਚ ਵਾਹਨਾਂ ‘ਚੋਂ ਨਿੱਕਲਣ ਵਾਲਾ ਧੂੰਆਂ ਦਿੱਲੀ ‘ਚ ਤਾਂ ਕਰੀਬ 40 ਫੀਸਦੀ ਪ੍ਰਦੂਸ਼ਣ ਲਈ ਜਿੰਮੇਵਾਰ ਹੁੰਦਾ ਹੈ ਆਟੋਮੋਬਾਇਲ ਉਤਸਰਜਨ, ਖਾਣਾ ਬਣਾਉਣ ਦਾ ਧੂੰਆਂ, ਜੰਗਲ ਦੀ ਅੱਗ, ਲੱਕੜ ਨਾਲ ਬਲ਼ਣ ਵਾਲੀਆਂ ਭੱਠੀਆਂ, ਉਦਯੋਗਾਂ ਦਾ ਧੂੰਆਂ ਆਦਿ ਵੀ ਹਵਾ ਪ੍ਰਦੂਸ਼ਣ ਦੇ ਸਰੋਤ ਹਨ ਹਵਾ ‘ਚ ਮੌਜ਼ੂਦ ਇਹ ਕਣ ਐਨੇ ਛੋਟੇ ਹੁੰਦੇ ਹਨ,
ਜਿਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਸੰਭਵ ਨਹੀਂ ਹੁੰਦਾ, ਜਿਨ੍ਹਾਂ ਨੂੰ ਸਿਰਫ਼ ਮਾਈਕ੍ਰੋਸਕੋਪ ਦੇ ਜਰੀਏ ਹੀ ਦੇਖਿਆ ਜਾ ਸਕਦਾ ਹੈ ਇਹ ਕਣ ਫੇਫੜਿਆਂ ਵਿਚ ਚਲੇ ਜਾਂਦੇ ਹਨ, ਜੋ ਖੰਘ, ਅਸਥਮਾ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦੇ ਹਨ ਡਬਲਯੂਐਚਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਵਾ ‘ਚ ਬਰੀਕ ਕਣਾਂ ਦੇ ਰੂਪ ‘ਚ ਮੌਜ਼ੂਦ ਪ੍ਰਦੂਸ਼ਕ ਤੱਤ ਪੀਐਮ 2.5 ਦਾ ਪੱਧਰ 10 ਮਾਈਕ੍ਰੋਨ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ,
ਉੱਥੇ ਪੀਐਮ 10 ਦਾ ਪੱਧਰ 20 ਮਾਈਕ੍ਰੋਨ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹਾਲਾਂਕਿ ਭਾਰਤੀ ਮਾਪਦੰਡਾਂ ‘ਚ ਪੀਐਮ 2.5 ਦਾ ਪੱਧਰ ਪ੍ਰਤੀ ਘਣ ਮੀਟਰ 40 ਮਾਈਕ੍ਰੋਗ੍ਰਾਮ ਨਿਰਧਾਰਿਤ ਹੈ ਨੈਸ਼ਨਲ ਹੈਲਥ ਪ੍ਰੋਫ਼ਾਈਲ 2018 ਦੀ ਰਿਪੋਰਟ ਅਨੁਸਾਰ ਦੇਸ਼ ‘ਚ ਹੋਣ ਵਾਲੀਆਂ ਸੰਕ੍ਰਾਮਕ ਬਿਮਾਰੀਆਂ ‘ਚ ਸਾਹ ਸਬੰਧੀ ਬਿਮਾਰੀਆਂ ਦਾ ਫੀਸਦੀ ਕਰੀਬ 69 ਫੀਸਦੀ ਹੈ ਅਤੇ ਦੇਸ਼ ਭਰ ‘ਚ 23 ਫੀਸਦੀ ਤੋਂ ਵੀ ਜ਼ਿਆਦਾ ਮੌਤਾਂ ਹੁਣ ਹਵਾ ਪ੍ਰਦੂਸ਼ਣ ਕਾਰਨ ਹੀ ਹੁੰਦੀਆਂ ਹਨ
ਵੱਖ-ਵੱਖ ਰਿਪੋਰਟਾਂ ‘ਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਭਾਰਤ ‘ਚ ਲੋਕਾਂ ‘ਤੇ ਪੀਐਮ 2.5 ਦੀ ਔਸਤ ਕਰੋਪੀ 90 ਮਾਈਕ੍ਰੋਗ੍ਰਾਮ ਪ੍ਰਤੀ ਕਿਉਬਿਕ ਮੀਟਰ ਹੈ ਪਿਛਲੇ ਦੋ ਦਹਾਕਿਆਂ ‘ਚ ਦੇਸ਼ ਭਰ ‘ਚ ਹਵਾ ‘ਚ ਪ੍ਰਦੂਸ਼ਕ ਕਣਾਂ ਦੀ ਮਾਤਰਾ ‘ਚ ਕਰੀਬ 69 ਫੀਸਦੀ ਤੱਕ ਦਾ ਵਾਧਾ ਹੋਇਆ ਹੈ ਅਤੇ ਔਸਤ ਉਮਰ ਸੂਚਕ ਅੰਕ ਜੋ 1998 ‘ਚ 2.2 ਸਾਲ ਘੱਟ ਸੀ, ਉਸ ਦੇ ਮੁਕਾਬਲੇ ਹੁਣ ਸ਼ਿਕਾਗੋ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ 5.2 ਸਾਲ ਤੱਕ ਕਮੀ ਆਈ ਹੈ ਖੋਜਕਾਰਾਂ ਦਾ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ ‘ਚ ਸੁਧਾਰ ਕਰਕੇ ਇਸ ਸਥਿਤੀ ਨੂੰ ਹੋਰ ਵਿਗੜਨ ਤੋਂ ਬਚਾਇਆ ਜਾ ਸਕਦਾ ਹੈ ਮਾਈਕਲ ਗਰੀਨਸਟੋਨ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ‘ਤੇ ਹੁਣ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਕਰੋੜਾਂ-ਅਬਰਾਂ ਲੋਕਾਂ ਨੂੰ ਜ਼ਿਆਦਾ ਸਮੇਂ ਤੱਕ ਤੰਦਰੁਸਤ ਜਿੰਦਗੀ ਜਿਊਣ ਦਾ ਹੱਕ ਮਿਲ ਸਕੇਮਮ
ਯੋਗੇਸ਼ ਕੁਮਾਰ ਗੋਇਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.