ਓਲੀ ਨੂੰ ਲੈ ਬੈਠਾ ਸੱਤਾ ਦਾ ਗਰੂਰ
ਸੰਤ ਕਬੀਰ ਦਾਸ ਜੀ ਨੇ ਕਿਹਾ ਸੀ, ‘ਬੋਇਆ ਪੇਡ ਬਬੁੂਲ ਕਾ ਤੋਂ ਆਮ ਕਹਾਂ ਸੇ ਹੋਏ’ ਸਰੀਖਾ ਕਥਨ ਮੌਜ਼ੂਦਾ ਵਕਤ ’ਚ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ’ਤੇ ਸੌ-ਫ਼ੀਸਦੀ ਢੁਕਦਾ ਹੈ ਖੁਦ ਓਲੀ ਅਤੇ ਉਨ੍ਹਾਂ ਦੇ ਹਮਾਇਤੀ ਭਾਵੇਂ ਸੰਸਦ ਭੰਗ ਕਰਨ ਦੇ ਸਰੀਖੇ ਕਦਮ ਨੂੰ ਸਿਆਸੀ ਤੌਰ ’ਤੇ ਮਾਸਟਰ ਸਟਰੋਕ ਮੰਨ ਰਹੇ ਹਨ , ਪਰ ਪ੍ਰਚੰਡ ਖੇਮੇ, ਵਿਰੋਧੀ ਪਾਰਟੀਆਂ ਅਤੇ ਨੇਪਾਲ ਦੀ ਅਵਾਮ ਦੀ ਨਜ਼ਰ ’ਚ ਓਲੀ ਦਾ ਇਹ ਕਦਮ ਅਣਏਥੀਕਲ ਹੈ ਲਗਭਗ ਢਾਈ ਸਾਲ ਦੀ ਸੱਤਾ ’ਚ ਓਲੀ ਨੇ ਨਾ ਤਾਂ ਰਾਜਧਰਮ, ਨਾ ਗਠਜੋੜ ਧਰਮ ਅਤੇ ਨਾ ਹੀ ਦੋਸਤੀ ਦਾ ਧਰਮ ਨਿਭਾਇਆ ਹੈ ਸੱਤਾ ’ਚ ਪੀਐਮ ਓਲੀ ਡ੍ਰੈਗਨ ਦੇ ਹੱਥਾਂ ਦੀ ਕਠਪੁਤਲੀ ਬਣੇ ਰਹੇ ਆਖ਼ਰ : ਓਲੀ ਸਰਕਾਰ ਦਾ ਕਦਮ ਮੈਦਾਨ ਛੱਡਣ ਵਾਲੇ ਖਿਡਾਰੀ ਦੀ ਤਰ੍ਹਾਂ ਹੋ ਗਿਆ ਬੇਭਰੋਸਗੀ ਅਤੇ ਅਸੰਵਿਧਾਨਕ ਕਦਮਾਂ ਨਾਲ ਸਮੁੱਚਾ ਨੇਪਾਲ ਪ੍ਰੇਸ਼ਾਨ ਹੈ
ਓਲੀ ਨੇ ਇਸ ਅਣਕਿਆਸੇ ਫੈਸਲੇ ਨੂੰ ਵਿਰੋਧੀ ਪਾਰਟੀਆਂ ਨਾਲ ਸੱਤਾਧਾਰੀ ਐਨਸੀਸੀ ਦੇ ਆਗੂਆਂ ਨੇ ਵੀ ਅਸੰਵਿਧਾਨਕ ਕਰਾਰ ਦਿੱਤਾ ਹੈ ਐਨਸੀਪੀ ਨੇ ਓਲੀ ’ਤੇ ਅਨੁਸ਼ਾਸਨਾਤਮਕ ਕਾਰਵਾਈ ਦੀ ਸਿਫ਼ਾਰਿਸ ਕੇਂਦਰੀ ਸੰਮਤੀ ਨੂੰ ਕੀਤੀ ਹੈ ਪ੍ਰਚੰਡ ਸਮਰੱਥਕ 7 ਮੰਤਰੀਆਂ ਨੇ ਅਸਤੀਫ਼ੇ ਵੀ ਦੇ ਦਿੱਤੇ ਹਨ ਇਸ ਗੱਲ ਦੀਗਰ ਹੈ, ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਫਟਾਫਟ ਉਨ੍ਹਾਂ ਦੀ ਸੰਸਦ ਭੰਗ ਕਰਨ ਦੀ ਸਿਫ਼ਾਰਸ ਮਨਜੂਰ ਕਰ ਲਈ ਅਤੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ, ਪਰ ਓਲੀ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ üਣੌਤੀ ਦਿੱਤੀ ਗਈ ਹੈ
ਜਿਕਰਯੋਗ ਹੈ,
ਨੇਪਾਲ ’ਚ ਨੁਮਾਇੰਦੇ ਸਭਾ ਅਤੇ ਰਾਸ਼ਟਰੀ ਸਭਾ ਦੇ 275 ’ਚੋਂ 170 ਮੈਂਬਰ ਸੱਤਾਧਾਰੀ ਐਨਸੀਪੀ-ਨੇਪਾਲ ਕਮਿਊਨਿਸ਼ਟ ਪਾਰਟੀ ਦੇ ਕੋਲ ਹਨ ਨੇਪਾਲ ’ਚ 2015 ’ਚ ਨਵਾਂ ਸੰਵਿਧਾਨ ਬਣਿਆ ਸੀ 2017 ’ਚ ਹੋਂਦ ’ਚ ਆਈ ਸੰਸਦ ਦਾ ਕਾਰਜਕਾਲ 2022 ਤੱਕ ਦਾ ਸੀ 2018 ’ਚ ਓਲੀ ਦੀ ਅਗਵਾਈ ਵਾਲੀ ਸੀਪੀਐਨ-ਯੂਐਮਐਲ ਅਤੇ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਅਗਵਾਈ ਵਾਲੀ ਸੀਪੀਐਨ (ਮਾਓਵਾਦੀ ਕੇਂਦਰਿਤ) ਦਾ ਰੇਲੇਵਾਂ ਹੋ ਕੇ ਨੇਪਾਲ ਕਮਿਊਨਿਸ਼ਟ ਪਾਰਟੀ -ਐਨਸੀਪੀ ਦਾ ਗਠਨ ਹੋਇਆ ਸੀ
ਰਲੇਵੇਂ ਸਮੇਂ ਤੈਅ ਹੋਇਆ ਸੀ, ਢਾਈ ਸਾਲ ਓਲੀ ਪੀਐਮ ਰਹਿਣਗੇ ਤਾਂ ਢਾਈ ਸਾਲ ਪ੍ਰਚੰਡ ਸੀਐਮ ਹੋਣਗੇ ਪ੍ਰਚੰਡ ਚਾਹੁੰਦੇ ਸਨ, ਇੱਕ ਅਹੁਦਾ ਇੱਕ ਵਿਅਕਤੀ ਦੇ ਸਿਧਾਂਤ ’ਤੇ ਐਨਪੀਸੀ ਨੂੰ ਚਲਾਇਆ ਜਾਵੇ, ਇਸ ਲਈ ਪ੍ਰਚੰਡ ਓਲੀ ’ਤੇ ਪਾਰਟੀ ਪ੍ਰਧਾਨ ਅਹੁਦਾ ਛੱਡਣ ਦਾ ਦਬਾਅ ਪਾਉਂਦੇ ਰਹੇ, ਪਰ ਓਲੀ ਟਸ ਤੋਂ ਮਸ ਨਹੀਂ ਹੋਏ ਇਸ ਦੇ ਉਲਟ ਜਦੋਂ ਪ੍ਰਚੰਡ ਨੂੰ ਪੀਐਮ ਦਾ ਅਹੁਦਾ ਸੌਂਪਣ ਦਾ ਵਕਤ ਆਇਆ ਤਾਂ ਉਨ੍ਹਾਂ ਨੇ ਸੰਸਦ ਭੰਗ ਕਰਨ ਦੀ ਸਿਫ਼ਾਰਸ ਕਰ ਦਿੱਤੀ ਨੇਪਾਲ ਹੁਣ ਮੱਧਿਆਵਧਿ ਆਮ ਚੋਣਾਂ ਦਾ ਸਾਹਮਣਾ ਕਰੇਗਾ ਹਾਲਾਂਕਿ ਰਾਸ਼ਟਰਪਤੀ ਦਫ਼ਤਰ ਨੇ ਪੀਐਮ ਓਲੀ ਦੀ ਸਿਫ਼ਾਰਿਸ ਨੂੰ ਸੰਵਿਧਾਨ ਦੇ ਅਨੂੁਕੁਲ ਦੱਸਿਆ ਹੈ, ਪਰ ਐਨਸੀਪੀ ਦੇ ਬੁਲਾਰੇ ਨਰਾਇਣਕਾਜੀ ਸ੍ਰੇਸ਼ਠ ਨੇ ਕਿਹਾ, ਇਹ ਫੈਸਲਾ ਜਲਦਬਾਜੀ ’ਚ ਲਿਆ ਗਿਆ ਹੈ ਬੈਠਕ ’ਚ ਸਾਰੇ ਮੰਤਰੀ ਵੀ ਮੌਜ਼ੂਦ ਨਹੀਂ ਸਨ
ਇਹ ਪੂਰੀ ਤਰ੍ਹਾਂ ਲੋਕਤਾਂਤਰਿਕ ਮੁੱਲਾਂ ਖਿਲਾਫ਼ ਜੋ ਦੇਸ਼ ਨੂੰ ਪਿੱਛੇ ਲੈ ਜਾਵੇਗਾ ਇਹ ਲਾਗੂ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਓਲੀ ਦੇ ਸੰਸਦ ਭੰਗ ਦੀ ਸਿਫ਼ਾਰਿਸ ਕਰਨ ਤੋਂ ਬਾਅਦ ਵਿਰੋਧੀ ਧਿਰ ਵੀ ਐਕਟਿਵ ਹੋ ਗਈ ਹੈ ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਨੇ ਐਮਰਜੰਸੀ ਬੈਠਕ ਬੁਲਾਈ ਹੈ ਪ੍ਰਚੰਡ ਖੇਮੇ ਤੋਂ ਲੈ ਕੇ ਮਾਧਵ ਨੇਪਾਲ, ਝਾਲਾਨਾਥ ਖਨਲ ਦੇ ਨਾਲ ਨਾਲ ਵਿਰੋਧੀ ਪਾਰਟੀ ਨੈਸ਼ਨਲ ਕਾਂਗਰਸ ਅਤੇ ਰਾਸ਼ਟਰੀ ਜਨਤਾ ਪਾਰਟੀ ਨੇ ਇੱਕ ਦਿਨ ਪਹਿਲਾਂ ਹੀ ਰਾਸ਼ਟਰਪਤੀ ਤੋਂ ਸੰਸਦ ਦਾ ਵਿਸੇਸ਼ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਸੀ ਹਲਾਂਕਿ ਉਮੀਦ ਕੀਤੀ ਜਾ ਰਹੀ ਸੀ,
ਓਲੀ ਇਸ ਬੈਠਕ ’ਚ ਬਿਲਾਂ ਨੂੰ ਆਰਡੀਨੈਂਸ ਨੂੰ ਬਦਲਣ ਦੀ ਸਿਫ਼ਾਰਿਸ ਕਰਨਗੇ ਜਿਕਰਯੋਗ ਹੈ, ਪ੍ਰਧਾਨ ਮੰਤਰੀ ਓਲੀ ’ਤੇ ਸੰਵਿਧਾਨਕ ਪ੍ਰੀਸ਼ਦ ਐਕਟ ਦੇ ਇੱਕ ਐਕਟ ਨੂੰ ਵਾਪਸ ਲੈਣ ਦਾ ਦਬਾਅ ਸੀ ਇਸ ਐਕਟ ਨੂੰ ਸਰਕਾਰ 15 ਦਸੰਬਰ ਨੂੰ ਲੈ ਕੇ ਆਈ ਸੀ ਉਸ ਦਿਨ ਐਕਟ ਨੂੰ ਰਾਸ਼ਟਰਪਤੀ ਦੀ ਮਨਜੂਰੀ ਲਈ ਭੇਜ ਦਿੱਤਾ ਸੀ ਤੇਜ਼ੀ ਨਾਲ ਬਦਲੇ ਸਿਆਸੀ ਘਟਨਾਕ੍ਰਮ ਤੋਂ ਬਾਅਦ ਹੁਣ ਨੇਪਾਲ ’ਚ ਸਿਆਸੀ ਸੰਗ੍ਰਾਮ ਛਿੜਨ ਦੇ ਆਸਰ ਹਨ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪੀ ਸ਼ਰਮਾ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਵਿਚਕਾਰ ਕਰੀਬ ਇੱਕ ਸਾਲ ਤੋਂ ਸ਼ਕਤੀ ਪ੍ਰਦਰਸ਼ਨ ਚੱਲ ਰਿਹਾ ਹੈ ਜਿਕਰਯੋਗ ਹੈ , 44 ਮੈਂਬਰਾਂ ਵਾਲੀ ਸਟੈਂਡਿੰਗ ਕਮੇਟੀ ’ਚ ਓਲੀ ਕੋਲ ਬਹੁਮਤ ਨਹੀਂ þ ਪ੍ਰਚੰਡ ਕੋਲ 17, ਓਲੀ ਕੋਲ 14 ਅਤੇ ਨੇਪਾਲ ਕੋਲ 13 ਮੈਂਬਰ ਹਨ
ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਨੇਪਾਲ ਦੀ ਰਾਜਨੀਤੀ ’ਚ ਵੱਡਾ ਸੰਕਟ ਖੜਾ ਹੋ ਗਿਆ ਹੈ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫ਼ਾਰਿਸ ’ਤੇ ਸੰਸਦ ਨੂੰ ਭੰਗ ਕਰ ਦਿੱਤਾ ਹੈ ਅਪਰੈਲ-ਮਈ ’ਚ ਮੱਧਕਾਲੀ ਆਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਅੰਦਰ ਹੀ ਵਿਰੋਧ ਝੱਲ ਰਹੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਦਮ üੱਕਦਿਆਂ ਸੰਸਦ ਭੰਗ ਕਰਨ ਦੀ ਸਿਫ਼ਾਰਿਸ਼ ਤੋਂ ਬਾਅਦ ਰਾਸ਼ਟਰਪਤੀ ਨੇ ਇਹ ਫੈਸਲਾ ਲਿਆ ਆਮ ਤੌਰ ’ਤੇ ਅਜਿਹੇ ਵੱਡੇ ਫੈਸਲਿਆਂ ’ਤੇ ਪ੍ਰਧਾਨ ਮੰਤਰੀ ਪਹਿਲਾਂ ਹੀ ਰਾਸ਼ਟਰਪਤੀ ਨਾਲ ਵਿਚਾਰ-ਵਟਾਂਦਰਾ ਕਰ ਲੈਂਦੇ ਹਨ
ਅਜਿਹੀ ਸਥਿਤੀ ’ਚ ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮੰਤਰੀ ਮੰਡਲ ਦੀ ਸਿਫ਼ਾਰਿਸ ਨੂੰ ਮਨਜੂਰੀ ਦੇ ਸਕਦੀ ਹੈ ਹੋਇਆ ਵੀ ਇਹੀ ਮੰਤਰੀ ਪ੍ਰੀਸ਼ਦ ਦੀ ਸਿਫ਼ਾਰਿਸ ’ਤੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ 30 ਅਪਰੈਲ ਤੋਂ 10 ਮਈ ਵਿਚਕਾਰ ਆਮ ਚੋਣਾਂ ਹੋਣਗੀਆਂ
ਨੇਪਾਲ ਹਮੇਸ਼ਾਂ ਭਾਰਤ ਨੂੰ ਵੱਡਾ ਭਰਾ ਮੰਨਦਾ ਰਿਹਾ ਹੈ, ਪਰ ਕੋਵਿਡ-19 ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਦੀ ਬੋਲੀ ਜ਼ਹਿਰੀਲੀ ਹੀ ਰਹੀ ਤਾਂ ਰੀਤੀ ਅਤੇ ਨੀਤੀ ਵੀ ਇੱਕ ਦਮ ਵੱਖਰਾ ਓਲੀ ਆਪਣੇ ਆਕਾ ਡ੍ਰੈਗਨ ਦੇ ਇਸ਼ਾਰੇ ’ਤੇ ਸਾਮ, ਦਾਮ, ਦੰਡ ਭੇਦ ਦੀ ਨੀਤੀ ਦਾ ਅੰਧਭਗਤ ਦੀ ਤਰ੍ਹਾਂ ਪਾਲਣ ਕਰਦੇ ਹਨ ਭਾਰਤ ਨੂੰ ਉਕਸਾਉਣ, ਉਸ ’ਤੇ ਸੰਸਕ੍ਰਿਤਿਕ ਹਮਲੇ ਅਤੇ ਮਰਿਆਦਾ ਨਾਲ ਛੇੜਛਾੜ ਕਰਨ ’ਚ ਨੇਪਾਲ ਨੇ ਓਲੀ ਦੇ ਵਕਤ ਕੋਈ ਕੋਰ ਕਸਰ ਨਹੀਂ ਛੱਡੀ ਅਜਿਹਾ ਕਰਕੇ ਭਾਰਤ ਦੇ ਨਾਲ-ਨਾਲ ਨੇਪਾਲ ਦੀ ਅਵਾਮ ਅਤੇ ਵਿਰੋਧੀ ਆਗੂਆਂ ਦੇ ਵਾਰ ਵਾਰ ਨਿਸ਼ਾਨੇ ’ਤੇ ਓਲੀ ਰਹੇ ਸਨ
ਓਲੀ ਸਰਕਾਰ ਨੇ ਭਾਰਤ ਦੇ ਤਿੰਨ ਅਟੁੱਟ ਹਿੱਸਿਆਂ ਕਾਲਾਪਾਣੀ, ਲਿਪੁਲੇਖ ਅਤੇ ਲਿਮਿਆਧੁਰਾ ਨੂੰ ਨੇਪਾਲ ਦਾ ਹਿੱਸਾ ਦੱਸਿਆ ਸੀ ਇਹੀ ਨਹੀਂ, ਭਾਰਤ ਦੇ ਮਜ਼ਬੂੁਤ ਵਿਰੋਧ ਦੇ ਬਾਵਜੂਦ ਨੇਪਾਲ ਦੀ ਸੰਸਦ ’ਚ ਇਸ ਵਿਵਾਦਿਤ ਨਕਸ਼ੇ ’ਚ ਸੋਧ ਦੀ ਤਜਵੀਜ ਵੀ ਪਾਸ ਕਰ ਦਿੱਤੀ ਸੀ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਨੇਪਾਲ ਦੇ ਇਸ ਬਗਾਵਤੀ ਰੁਖ ਦੇ ਪਿੱਛੇ ਚੀਨ ਦੀ ਹਿਮਾਕਤ ਨੂੰ ਮੰਨਦੀ ਰਹੀ ਹੈ ਓਲੀ ਨੇ ਇਹ ਵੀ ਦਾਅਵਾ ਕੀਤਾ ਸੀ, ਭਗਵਾਨ ਰਾਮ ਨੇਪਾਲ ’ਚ ਜਨਮੇ ਸਨ, ਇਸ ਲਈ ਭਗਵਾਨ ਰਾਮ ਭਾਰਤੀ ਨਹੀਂ ਸਗੋਂ ਨੇਪਾਲੀ ਹਨ ਉਹ ਇਹ ਕਹਿਣ ਤੋਂ ਵੀ ਨਹੀਂ ਟਲੇ ਸਨ ਕਿ ਅਸਲੀ ਅਯੁੱਧਿਆ ਭਾਰਤ ’ਚ ਨਹੀਂ, ਨੇਪਾਲ ’ਚ ਹੈ ਓਲੀ ਨੇ ਸਾਰੀਆਂ ਹੱਦਾਂ ਲੰਘਦਿਆਂ ਕਿਹਾ ਸੀ, ਇੰਡੀਅਨ ਵਾਇਰਸ ਚਾਈਨੀਜ ਅਤੇ ਇਟਲੀ ਤੋਂ ਜਿਆਦਾ ਜਾਨਲੇਵਾ ਹਨ ਇਨ੍ਹਾਂ ਸਭ ਦੀ ਆੜ ’ਚ ਓਲੀ ਸਰਕਾਰ ਦੇ ਮਨਸੂਬੇ ਬੇਹੱਦ ਖ਼ਤਰਨਾਕ ਰਹੇ ਹਨ
ਨੇਪਾਲ ਆਪਣੇ ਆਕਾ ਦੇ ਇਸ਼ਾਰੇ ’ਤੇ ਬਹਾਦਰ ਗੋਰਖਿਆ ਨੂੰ ਭਾਰਤ ਤੋਂ ਬਹੁਤ ਦੂਰ ਕਰਨ ਦੀ ਫ਼ਿਰਾਕ ’ਚ ਸੀ ਅਤੇ ਹੈ ਇਸ ਦੇ ਬਾਵਜੂੂਦ ਭਾਰਤ ਆਪਣੇ ਫਰਜ ਤੋਂ ਨਹੀਂ ਡਿੱਗਿਆ ਅਤੇ ਨਾ ਡਿੱਗੇਗਾ ਉਹ ਹਮੇਸ਼ਾ ਪਰਿਪੱਕਤਾ ਦਾ ਸਬੁੂਤ ਦਿੰਦਿਆਂ ਵੱਡੇ ਭਰਾ ਦੀ ਭੂਮਿਕਾ ਨਿਭਾ ਰਿਹਾ ਹੈ ਓਲੀ ਹੁਣ ਨਰਾਜ ਭਾਰਤ ਨੂੰ ਰਿਝਾਉਣ ਅਤੇ ਮਨਾਉਣ ਲੱਗੇ ਸਨ ਭਾਰਤੀ ਫੌਜ ਦੇ ਪ੍ਰਮੁੱਖ ਜਨਰਲ ਮਨੋਜ ਮੁਕੰਦ ਨਰਵਣੇ ਨੂੰ ਨੇਪਾਲ ਫੌਜ ਦੇ ਜਨਰਲ ਅਹੁਦੇ ਦੀ ਮਾਨਦ ਰੈਂਕ ਨਾਲ ਸਨਮਾਨਿਤ ਕਰਕੇ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਮੀ ਬਰਫ ਨੂੰ ਪਿਘਲਾਉਣ ਦਾ ਕੰਮ ਕੀਤਾ, ਪਰ ਉਹ ਨੇਪਾਲ ਦੀ ਅੰਦਰੂਨੀ ਸਿਆਸੀ ਜੰਗ ’ਚ ਹਾਰ ਗਏ
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.