ਨੇਕ ਉਪਰਾਲਾ, ਆਰਮੀ ਗਰੁੱਪ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਛਾਂ ਵਾਲੇ ਪੌਦੇ ਵੰਡੇ

Talwandi Bhai
ਤਲਵੰਡੀ ਭਾਈ। ਮਿਸ਼ਨ ਹਰਿਆਲੀ ਤਹਿਤ ਠੰਢੇ ਮਿੱਠੇ ਜਲ ਦੀ ਲਾਈ ਗਈ ਛਬੀਲ ਦਾ ਦ੍ਰਿਸ਼।

ਪੁਲਿਸ ਥਾਣਾ ਤਲਵੰਡੀ ਭਾਈ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਾਈ | Talwandi Bhai

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਵੱਲੋ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਵੱਖ ਵੱਖ ਤਰ੍ਹਾਂ ਦੇ ਛਾਂ ਵਾਲੇ ਬੂਟੇ ਵੰਡੇ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਭਲਾਈ ਆਰਮੀ ਗਰੁੱਪ ਦੇ ਜ਼ਿੰਮੇਵਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਤਲਵੰਡੀ ਦੇ ਮੁਖੀ ਚਰਨ ਸਿੰਘ ਦੀ ਅਗਵਾਈ ਹੇਠ ਥਾਣੇ ਦੇ ਸਮੂਹ ਮੁਲਾਜ਼ਮਾਂ ਦੇ ਉੱਦਮ ਸਦਕਾ ਤੇ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਕੋਟ ਕਰੋੜ ਦੇ ਸਹਿਯੋਗ ਨਾਲ ਮੋਗਾ ਫਿਰੋਜ਼ਪੁਰ ਰੋਡ ਤੇ ਪੁਲਿਸ ਥਾਣੇ ਦੇ ਸਾਹਮਣੇ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਤੇ  ਨਾਲ-ਨਾਲ ਰੁੱਖ ਵੰਡਣ ਦਾ ਲੰਗਰ ਵੀ ਲਾਇਆ ਗਿਆ। ਰੁੱਖ ਵੰਡਣ ਦੀ ਸੇਵਾ ਬਲਜੀਤ ਸਿੰਘ ਬਰਾੜ ਕੈਨੇਡਾ, ਹਰਜਿੰਦਰ ਸਿੰਘ ਖੋਸਾ ਅਮਰੀਕਾ ਤੇ ਲਖਵੀਰ ਸਿੰਘ ਲੱਖਾ ਅਮਰੀਕਾ ਵਾਲੇ ਨੇ ਕੀਤੀ। ਇਸ ਮੌਕੇ ਲੋਕ ਭਲਾਈ ਆਰਮੀ ਗਰੁੱਪ ਦੇ ਸਮੂਹ ਮੈਂਬਰ ਤੇ ਥਾਨੇ ਦੇ ਸਮੂਹ ਮੁਲਾਜ਼ਮ ਮੌਜ਼ੂਦ ਸਨ।

Also Read : Dr Baljit Kaur: ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਇਸ ਵਰਗ ਨੂੂੰ ਸੁਣਾਈ ਖੁਸ਼ੀ ਦੀ ਖਬ