AAP and Congress | ਆਪ ਤੇ ਕਾਂਗਰਸ ਦੀ ਬਣੀ ਸਹਿਮਤੀ, ਰਲ ਕੇ ਚੋਣਾਂ ਲੜਨ ਦਾ ਐਲਾਨ

Assembly Election in Haryana

ਚੰਡੀਗੜ੍ਹ। ਚੰਡੀਗੜ੍ਹ ਤੋਂ ਮੇਅਰ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ (AAP and Congress) ਰਲ ਕੇ ਚੋਣਾਂ ਲੜਨਗੀਆਂ। ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੌਮੀ ਪੱਧਰ ’ਤੇ ਇਕੱਠੇ ਚੋਣਾਂ ਲੜਨ ਲਈ ਸੀਟਾਂ ਦੀ ਵੰਡ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੰਡੀਆ ਗਠਜੋੜ (INDIA Alliance) ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਈ ਹੈ। ਇੱਥੇ ਕਾਂਗਰਸ ਨੇ ਆਪ ਦੇ ਮੇਅਰ ਨੂੰ ਸਮੱਰਥਨ ਦੇ ਦਿੱਤਾ ਹੈ।

18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਕਾਂਗਰਸ ਤੇ ਆਪ ਸਾਂਝੇ ਤੌਰ ’ਤੇ ਲੜਨਗੀਆਂ। ਚੰਡੀਗੜ੍ਹ ਦੇ ਮੇਅਰ ਦੀ ਚੋਣ ਕਾਂਗਰਸ ਅਤੇ ਆਪ ਮਿਲ ਕੇ ਲੜਨਗੀਆਂ। ਆਮ ਆਦਮੀ ਪਾਰਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। ਜਦੋਂਕਿ ਕਾਂਰਗਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ’ਤੇ ਚੋਣ ਲੜੇਗੀ। ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕੁੱਲ 35 ਕੌਂਸਲਰ ਵੋਟ ਪਾਉਣਗੇ।

Also Read : Panchayat Elections Punjab | ਪੰਜਾਬ ’ਚ ਪੰਚਾਇਤੀ ਚੋਣਾਂ ਸਬੰਧੀ ਨਵੇਂ ਆਦੇਸ਼ ਹੋਏ ਜਾਰੀ

ਇਸ ਵੇਲੇ ਭਾਜਪਾ ਕੋਲ 14 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਵੀ ਹਨ। ਜਦੋਂਕਿ ਆਮ ਆਦਮੀ ਪਾਰਟੀ ਕੋਲ 13 ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜਦੋਂਕਿ ਅਕਾਲੀ ਦਲ ਕੋਲ 1 ਕੌਂਸਲਰ ਹੈ। ਬਹੁਮਤ ਲਈ 18 ਵੋਟਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਭਾਜਪਾ ਕੋਲ ਸਭ ਤੋਂ ਵੱਧ 15 ਵੋਟਾਂ ਹਨ। ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹੋ ਜਾਂਦੇ ਹਨ ਤਾਂ ਉਨ੍ਹਾਂ ਕੋਲ ਕੁੱਲ 20 ਵੋਟਾਂ ਹੋਣਗੀਆਂ।