ਤਾਲਿਬਾਨ ਅੱਗੇ ਕਮਜ਼ੋਰ ਪਈ ਅਫ਼ਗਾਨ ਸਰਕਾਰ

Taliban Sachkahoon

ਤਾਲਿਬਾਨ ਅੱਗੇ ਕਮਜ਼ੋਰ ਪਈ ਅਫ਼ਗਾਨ ਸਰਕਾਰ

ਅਫ਼ਗਾਨਿਸਤਾਨ ਦੇ 85 ਫੀਸਦੀ ਭਾਗ ’ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ, ਅਜਿਹਾ ਦਾਅਵਾ ਖੁਦ ਤਾਲਿਬਾਨ ਕਰ ਰਿਹਾ ਹੈ, ਜਦੋਂ ਕਿ ਅਫ਼ਗਾਨਿਸਤਾਨ ਦੀ ਸਰਕਾਰ ਨੇ ਤਾਲਿਬਾਨ ਦੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਸਾਡੇ ਫੌਜੀ ਤਾਲਿਬਾਨ ਨੂੰ ਕੰਟਰੋਲ ਕਰਨ ਅਤੇ ਨਾਗਰਿਕਾਂ ਨੂੰ ਸੁਰੱਖਿਆ ਦੇਣ ’ਚ ਸਮਰੱਥ ਹਨ, ਅਫ਼ਗਾਨਿਸਤਾਨ ਦੇ ਨਾਗਰਿਕ ਕਿਸੇ ਵੀ ਸਥਿਤੀ ’ਚ ਤਾਲਿਬਾਨ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ, ਕਿਉਂਕਿ ਉਹ ਤਾਲਿਬਾਨ ਦੀ ਅਰਾਜਕਤਾ ਅਤੇ ਤਬਾਹੀ ਦੇ ਦੌਰ ਤੋਂ ਜਾਣੂ ਹਨ ਜਿੱਥੋਂ ਤੱਕ ਨਾਗਰਿਕਾਂ ਦੀ ਹਮਾਇਤ ਦੀ ਗੱਲ ਹੈ ਤਾਂ ਅਫ਼ਗਾਨਿਸਤਾਨ ਦੀ ਵਰਤਮਾਨ ਸਰਕਾਰ ਦਾ ਕਥਨ ਗਲਤ ਨਹੀਂ ਹੈ, ਉਨ੍ਹਾਂ ਨੂੰ ਭਵਿੱਖ ਦੀ ਚਿੰਤਾ ਸਤਾ ਰਹੀ ਹੈ, ਬੱਚਿਆਂ ਦੀ ਸਿੱਖਿਆ ਅਤੇ ਰੁਜ਼ਗਾਰ ਦੀ ਚਿੰਤਾ ਉਨ੍ਹਾਂ ਨੂੰ ਸਤਾ ਰਹੀ ਹੈ ਨਾਗਰਿਕਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਹਿੰਸਾ ਦੇ ਜੋਰ ’ਤੇ ਬੰਦ ਕਰਾਉਣ ਦੇ ਖਤਰੇ ਪੈਦਾ ਹੋ ਗਏ ਹਨ ਇਸ ਲਈ ਨਾਗਰਿਕਾਂ ਵਿਚਕਾਰ ’ਚ ਤਾਲਿਬਾਨ ਦੀ ਵਾਪਸੀ ਖਿਲਾਫ਼ ਚੇਤਨਾ ਵੀ ਆਈ ਹੈ, ਨਾਗਰਿਕ ਸੰਗਠਨ ਅਫ਼ਗਾਨਿਤਸਾਨੀ ਫੌਜੀਆਂ ਦੀ ਮੱਦਦ ਲਈ ਅੱਗੇ ਆਏ ਹੋਏ ਹਨ, ਰਸਦ ਅਤੇ ਹੋਰ ਜ਼ਰੂਰੀ ਸਾਧਨ ਮੁਹੱਈਆ ਕਰਾਏ ਜਾ ਰਹੇ ਹਨ, ਖਾਸ ਕਰਕੇ ਮਹਿਲਾਵਾਂ ਤਾਲਿਬਾਨ ਖਿਲਾਫ਼ ਹਥਿਆਰ ਚੁੱਕ ਰਹੀਆਂ ਹਨ।

ਅਫ਼ਗਾਨਿਤਸਾਨ ਦੇ 85 ਫੀਸਦੀ ਜ਼ਮੀਨ ’ਤੇ ਤਾਲਿਬਾਨ ਦੇ ਕਬਜੇ ਦਾ ਦਾਅਵੇ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲਾ ਬਿਆਨ ਮੰਨਿਆ ਜਾ ਸਕਦਾ ਹੈ ਪਰ ਇਹ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਕਿ ਤਾਲਿਬਾਨ ਪਹਿਲਾਂ ਤੋਂ ਜਿਆਦਾ ਤਾਕਤਵਰ ਅਤੇ ਹਿੰਸਕ ਰੂਪ ’ਚ ਮੌਜੂਦ ਹੈ, ਤਾਲੀਬਾਨ ਦੇ ਹਿੰਸਕ ਅੱਤਵਾਦੀ ਅਫ਼ਗਾਨਿਸਤਾਨੀ ਫੌਜੀਆਂ ’ਤੇ ਭਾਰੀ ਪੈ ਰਹੇ ਹਨ ਅਫਗਾਨਿਸਤਾਨ ਦੇ ਫੌਜੀ ਤਾਲਿਬਾਨ ਦੇ ਛਾਪੇਮਾਰ ਯੁੱਧ ’ਚ ਪਰਾਜਿਤ ਹੋ ਰਹੇ ਹਨ ਅਤੇ ਆਪਣੀ ਜਾਨ ਗਵਾ ਰਹੇ ਹਨ ਪਰ ਆਹਮਣੇ ਸਾਹਮਣੇ ਦੀ ਲੜਾਈ ’ਚ ਹਾਲੇ ਵੀ ਤਾਲਿਬਾਨ ਕਮਜ਼ੋਰ ਹੈ ਅਤੇ ਅਫ਼ਗਾਨਿਸਤਾਨ ਦੇ ਫੌਜੀ ਤਾਲਿਬਾਨ ’ਤੇ ਭਾਰੀ ਪੈ ਰਹ ਹਨ ਮੰਦਭਾਗੀ ਗੱਲ ਹੈ ਕਿ ਅਫ਼ਗਾਨਿਸਤਾਨ ਦੀਆਂ ਵੱਖ ਵੱਖ ਸਰਕਾਰਾਂ ਆਪਣੇ ਫੌਜੀਆਂ ਨੂੰ ਅੰਤਰਰਾਸ਼ਟਰੀ ਮਾਪਦੰਡ ਦੀ ਕਸੌਟੀ ’ਤੇ ਸਿਖਲਾਈ ਦੇਣ ’ਚ ਸਫ਼ਲ ਨਹੀਂ ਰਹੀਆਂ, ਅਫ਼ਗਾਨਿਸਤਾਨ ਦੀਆਂ ਸਰਕਾਰਾਂ ਆਪਣੇ ਆਪ ਅਮਰੀਕਾ ਦਾ ਗੁਲਾਮ ਮੰਨ ਕੇ ਚੱਲ ਰਹੀਆਂ ਸਨ ਅਤੇ ਇਹ ਸਵੀਕਾਰ ਕਰ ਲਿਆ ਸੀ ਕਿ ਸਿਰਫ਼ ਅਮਰੀਕਾ ਦੀ ਜ਼ਿੰਮੇਵਾਰੀ ਤਾਲਿਬਾਨ ਨੂੰ ਰੋਕਣ ਅਤੇ ਕੰਟਰੋਲ ਕਰਨ ਦੀ ਹੈ।

ਜਦੋਂ ਸਭ ਕੁਝ ਮੁਫ਼ਤ ਅਤੇ ਬਿਨਾਂ ਸਿਖਲਾਈ ਮਿਲਦਾ, ਮੁਹੱਈਆ ਰਹਿੰਦਾ ਹੈ ਤਾਂ ਫ਼ਿਰ ਆਪਣੇ ਪੈਰਾਂ ’ਤੇ ਖੜਾ ਹੋਣ ਦੀ ਆਦਤ ਛੁੱਟ ਜਾਂਦੀ ਹੈ, ਸਿਰਫ਼ ਗੱਲਾਂ ਕਰਕੇ ਸਮਾਂ ਬਰਬਾਦ ਕਰ ਦਿੱਤਾ ਜਾਂਦਾ ਹੈ ਅਫ਼ਗਾਨਿਤਸਾਨ ਦੀਆਂ ਵੱਖ ਵੱਖ ਸਰਕਾਰਾਂ ਜੇਕਰ ਚਾਹੁੰਦੀਆਂ ਤਾਂ ਫ਼ਿਰ ਫੌਜੀ ਤੰਤਰ ਦਾ ਮਜ਼ਬੂਤ ਢਾਂਚਾ ਬਣ ਸਕਦਾ ਸੀ ਜੋ ਤਾਲਿਬਾਨ ਹੀ ਨਹੀਂ ਸਗੋਂ ਪਾਕਿਸਤਾਨ ਦੀ ਸਿਖਲਾਈ ਵਾਲੇ ਅੱਤਵਾਦੀਆਂ ਨੂੰ ਕਾਬੂ ’ਚ ਰੱਖਣ ਦੀ ਵੀਰਤਾ ਦਿਖਾ ਸਕਦੀਆਂ ਸੀ ਅਮਰੀਕਾ, ਜਪਾਨ, ਯੂਰਪ ਅਤੇ ਭਾਰਤ ਤੋਂ ਮਿਲੀ ਆਰਥਿਕ ਸਹਾਇਤਾ ਦੀ ਦੁਰਵਰਤੋ ਹੋਈ, ਫ਼ਜੂਲਖਰਚੀ ਹੋਈ, ਰੋਹਬ ਜਮਾਉਣ ਕੇ ਕੰਮ ਹੋਏ ਜੇਕਰ ਭਾਰਤ ਨੇ ਸਾਧਨਾ ਦੇ ਜੋਰ ’ਤੇ ਅਫ਼ਗਾਨਿਸਤਾਨ ਦੀ ਪੁਲਿਸ ਅਤੇ ਫੌਜੀ ਤੰਤਰ ਨੂੰ ਟੇ੍ਰਨਿੰਗ ਅਤੇ ਵਿਕਸਿਤ ਨਾ ਕੀਤਾ ਹੁੰਦਾ ਤਾਂ ਫ਼ਿਰ ਅਫ਼ਗਾਨਿਸਤਾਨ ਦੀ ਪੁਲਿਸ ਅਤੇ ਫੌਜੀ ਤੰਤਰ ਕਿਸੇ ਕੰਮ ਦੇ ਵੀ ਨਾ ਹੁੰਦੇ।

ਤਾਲਿਬਾਨ ਦੀ ਸ਼ਕਤੀ ਕਿਉਂ ਵੱਡੀ ਹੋਈ, ਤਾਲਿਬਾਨ ਸੱਤਾ ਲੁੱਟਣ ਦੇ ਨਜਦੀਕ ਕਿਉਂ ਪਹੁੰਚ ਗਏ? ਦਰਅਸਲ ਇਸ ਦੇ ਪਿੱਛੇ ਤਾਲਿਬਾਨ ਦੇ ਨਾਲ ਸ਼ਾਂਤੀ ਗੱਲਬਾਤ ਦਾ ਸਿਧਾਂਤ ਅਤੇ ਅਮਰੀਕਾ ਦੀ ਵਾਪਸੀ ਹੈ ਤਾਲਿਬਾਨ ਦੇ ਨਾਲ ਸ਼ਾਂਤੀ ਗੱਲਬਾਤ ਕੋਈ ਅੱਜ ਨਹੀਂ ਸਗੋਂ 5 ਸਾਲ ਤੋਂ ਚੱਲ ਰਹੀ ਹੈ ਡੋਨਾਲਡ ਟਰੰਪ ਨੇ ਸ਼ਾਂਤੀ ਗੱਲਬਾਤ ਨੂੰ ਤੇਜ਼ੀ ਦਿੱਤੀ ਸੀ ਟਰੰਪ ਨੇ ਅਫ਼ਗਾਨਿਸਤਾਨ ਤੋਂ ਨਿਕਲਣ ਦੀ ਬਚਨਬੱਧਤਾ ਪ੍ਰਗਟਾਈ ਸੀ ਅਫ਼ਗਾਨਿਸਤਾਨ ਸਰਕਾਰ, ਅਮਰੀਕਾ, ਪਾਕਿਸਤਾਨ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਗੱਲਬਾਤ ਚੱਲੀ ਕਤਰ ’ਚ ਤਾਲਿਬਾਨ ਦਾ ਸਿਆਸੀ ਦਫ਼ਤਰ ਖੁੱਲ੍ਹਿਆ ਕਤਰ ’ਚ ਤਾਲਿਬਾਨ ਦਾ ਸਿਆਸੀ ਦਫ਼ਤਰ ਖੁੱਲ੍ਹਣ ਨਾਲ ਤਾਲਿਬਾਨ ਨੂੰ ਬਹੁਤ ਲਾਭ ਹੋਇਆ, ਅੰਤਰਰਾਸ਼ਟਰੀ ਮਾਨਤਾਵਾਂ ਉਸ ਨੂੰ ਮਿਲ ਗਈਆਂ ਅਰਬ ਦੇ ਕੱਟੜਪੰਥੀਆਂ ਅਤੇ ਯੂਰਪ ਦੇ ਮੁਸਲਿਮ ਸੰਗਠਨਾਂ ਤੋਂ ਤਾਲਿਬਾਨ ਦੇ ਉਪਰ ਧਨ ਦੀ ਬਰਸਾਤ ਹੋਣ ਲੱਗੀ ਧਨ ਦੀ ਬਹੁਲਤਾ ਨਾਲ ਹਥਿਆਰਾਂ ਦੀ ਕਮੀ ਦੂਰ ਹੋਈ, ਨਵੇਂ ਹਥਿਆਰ ਮਿਲੇ ਸ਼ਾਂਤੀ ਗੱਲਬਾਤ ਕਾਰਨ ਅਮਰੀਕੀ ਅਤੇ ਅਫ਼ਗਾਨਿਸਤਾਨ ਫੌਜੀਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ, ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਗਏ, ਇਸ ਦੌਰਾਨ ਤਾਲਿਬਾਨ ਨੇ ਆਪਣੇ ਆਪ ਨੂੰ ਮਜ਼ਬੂਤ ਅਤੇ ਹਥਿਆਰਾਂ ਨਾਲ ਲੈਸ ਕੀਤਾ।

ਅੰਤਰਰਾਸ਼ਟਰੀ ਜਗਤ ’ਚ ਇਹ ਲੱਭਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ’ਚ ਅਮਰੀਕਾ ਨੇ ਅਫਗਾਨਿਤਸਾਨ ’ਚ ਆਪਣਾ ਹੀ ਨੁਕਸਾਨ ਕੀਤਾ ਹੈ, ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਕਿੰਨੇ ਦਿਨਾਂ ਅੰਦਰ ਸੱਤਾ ’ਤੇ ਕਾਬਜ ਹੋਵੇਗਾ? ਇਨ੍ਹਾਂ ਸਾਰੇ ਸਵਾਲਾਂ ’ਤੇ ਰਾਇ ਕੋਈ ਇੱਕ ਨਹੀਂ ਹੋ ਸਕਦੀ, ਰਾਇ ਵੱਖ-ਵੱਖ ਹੋ ਸਕਦੀ ਹੈ ਕੱਟੜਪੰਥੀ ਇਸਲਾਮੀ ਮਜਹਬੀ ਸ਼ਾਸਨ ਦੇ ਹਮਾਇਤੀ, ਪਾਕਿਸਤਾਨ ਦੇ ਅੱਤਵਾਦੀ ਸੰਗਠਨ, ਅਰਬੀ ਦੁਨੀਆ ਦੇ ਮੁਸਲਿਮ ਮਾਨਸਿਕਤਾ ਤੋਂ ਗ੍ਰਾਸਿਤ ਲੋਕਾਂ ਅਤੇ ਅਮਰੀਕਾ ਵਿਰੋਧੀ ਅਤੇ ਮੁਸਲਿਮ ਕੱਟੜਤਾ ਦੇ ਹਮਾਇਤੀ ਕਮਿਊਨਿਸਟ ਜਮਾਤ ਦੀ ਰਾਇ ਇੱਕ ਸਮਾਨ ਹੋ ਸਕਦੀ ਹੈ, ਉਨ੍ਹਾਂ ਦੀ ਰਾਇ ’ਚ ਅਮਰੀਕਾ ਹੋਇਆ ਹੋਇਆ, ਅਮਰੀਕਾ ਅਪਮਾਨਜਨਕ ਸਥਿਤੀ ’ਚ ਆਪਣੀ ਮੁਹਿੰਮ ਛੱਡ ਕੇ ਭੱਜ ਗਿਆ, ਵੈਸਾ ਹੋ ਸਕਦਾ ਹੈ ਅਜਿਹੇ ਲੋਕ ਪਹਿਲੇ ਦਿਨ ਤੋਂ ਹੀ ਅਮਰੀਕਾ ਦੇ ਫੇਲ੍ਹ ਹੋਣ ਸਬੰਧੀ ਹਾਇ ਤੌਬਾ ਕਰਦੇ ਰਹੇ ਸਨ ਸਵਤੰਤਰ ਮੁੱਲਾਂਕਣ ਕੀ ਹੋ ਸਕਦਾ ਹੈ?

ਅਜ਼ਾਦ ਮੁਲਾਂਕਣ ਇਹ ਹੈ ਕਿ ਅਮਰੀਕਾ ਦੀ ਮੁਹਿੰਮ ਸਫ਼ਲ ਰਹੀ ਹੈ, ਅਮਰੀਕਾ ਅਫ਼ਗਾਨਿਸਤਾਨ ’ਚ ਆਪਣੇ ਤੈਅ ਕੀਤੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਜ਼ਰੂਰ ਸਫ਼ਲ ਰਿਹਾ ਹੈ ਕੀ ਕੋਈ ਇਸ ਗੱਲ ਤੋਂ , ਇਸ ਤੱਥ ਤੋਂ ਇਨਕਾਰ ਕਰ ਸਕਦਾ ਹੈ ਕਿ ਉਸ ਨੇ ਕੋਈ ਇੱਕ ਜਾਂ ਦੋ ਸਾਲ ਨਹੀਂ ਸਗੋਂ ਪੂਰੇ 20 ਸਾਲਾਂ ਤੱਕ ਅਫ਼ਗਾਨਿਸਤਾਨ ’ਚ ਤਾਲਿਬਾਨ ਨੂੰ ਕੰਟਰੋਲ ਕੀਤਾ, ਤਾਲਿਬਾਨ ਨੂੰ ਕਦੇ ਵੀ ਆਹਮਣੇ ਸਾਹਮਣੇ ਦੀ ਲੜਾਈ ਕਰਨ ਦੀ ਹਿੰਮਤ ਤੱਕ ਨਹੀਂ ਹੋਈ ਅਫਗਾਨਿਸਤਾਨ ’ਚ ਬੈਠ ਕੇ ਅਮਰੀਕਾ ਨੇ ਨਾ ਕੇਵਲ ਤਾਲਿਬਾਨ ਸਗੋਂ ਪਾਕਿਸਤਾਨ ਨੂੰ ਵੀ ਕੰਟਰੋਲ ਕੀਤਾ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਨਾਲ ਨਾਲ ਪਾਕਿਸਤਾਨ ਦੇ ਅੱਤਵਾਦੀ ਨੀਤੀ ਦੀ ਵੀ ਗਰਦਨ ਦਬਾ ਕੇ ਰੱਖੀ।

ਚੀਨ ਦੇ ਝਿੰਗਜਿਆਂਗ ਸੂਬੇ ’ਚ ਵੱਖ ਮੁਸਲਿਮ ਦੇਸ਼ ਦੀ ਮੰਗ ਸਬੰਧੀ ਹਿੰਸਕ ਅੰਦੋਲਨ ਚੱਲ ਰਿਹਾ ਹੈ ਤਾਲਿਬਾਨ ਦੇ ਚੀਨ ’ਚ ਬੈਠ ਕੇ ਓਈਗਰ ਮੁਸਿਲਮ ਅਬਾਦੀ ਦੇ ਨਾਲ ਲੜ ਸਕਦੇ ਹਨ ਚੀਨ ਪਾਕਿਸਤਾਨ ’ਚ ਆਰਥਿਕ ਗਲਿਆਰਾ ਬਣਾ ਰਹੇ ਹਨ, ਜਿਸ ਖਿਲਾਫ਼ ਲੋਕ ਵਿਦਰੋਹ ਜਾਰੀ ਹੈ ਪਾਕਿਸਤਾਨ ’ਚ ਤਾਲਿਬਾਨੀ ਕਮਜ਼ੋਰ ਘੂਸਪੈਠ ਕਰਕੇ ਪਾਕਿਸਤਾਨ ਨੂੰ ਹੋਰ ਵੀ ਹਿੰਸਕ ਖ਼ਤਰਨਾਕ ਦੇਸ਼ ਦੇ ਰੂਪ ’ਚ ਤਬਦੀਲ ਕਰ ਸਕਦੇ ਹਨ ਤਾਲਿਬਾਨ ਇੱਕ ਸੁੰਨੀ ਇਸਲਾਮਿਕ ਅੱਤਵਾਦੀ ਸੰਗਠਨ ਹੈ, ਇਰਾਨ ’ਚ ਸ਼ੀਆ ਮੁਸਲਮਾਨਾਂ ਦੇ ਦਬਦਬੇ ਦੇ ਖਿਲਾਫ਼ ਸੁੰਨੀ ਮੁਸਲਮਾਨਾਂ ਦਾ ਅੱਤਵਾਦ ਜਾਰੀ ਹੈ, ਤਾਲੀਬਾਨ ਦੇ ਅੱਤਵਾਦੀ ਇਰਾਨ ’ਚ ਵੜ ਕੇ ਸ਼ੀਆ ਸੁੰਨੀ ਸੰਘਰਸ਼ ਨੂੰ ਹੋਰ ਵੀ ਹਿੰਸਕ, ਖ਼ਤਰਨਾਕ ਅਤੇ ਅਮਾਨਵੀਯ ਬਣਾ ਸਕਦੇ ਹਨ।

ਇਹ ਅੱਤਵਾਦੀ ਮਾਨਸਿਕਤਾ ਤੋਂ ਵੀ ਹਿੰਸਕ ਹਨ, ਹਿੰਸਾ ਦੇ ਹਮਾਇਤੀ ਹਨ ਤਾਲਿਬਾਨ ਕੋਲ 75 ਹਜ਼ਾਰ ਤੋਂ ਜਿਆਦਾ ਤਾਲਿਬਾਨੀ ਅੱਤਵਾਦੀ ਹਨ ਜੇਕਰ ਤਾਲਿਬਾਨ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਬਜਾ ਕਰ ਲੈਦਾ ਹੈ ਤਾਂ ਫ਼ਿਰ ਇਨ੍ਹਾਂ 75000 ਲੜਕੇ ਨੂੰ ਸੰਯਮਿਤ ਰੱਖਣ ਅਤੇ ਗਤੀਸ਼ੀਲ ਰੱਖਣ ’ਚ ਉਹ ਕਿਵੇਂ ਸਫ਼ਲ ਹੋ ਸਕਦਾ ਹੈ? ਇਸ ਲਈ ਮੰਨਿਆ ਜਾ ਸਕਦਾ ਹੈ ਕਿ ਅਫ਼ਗਾਨਿਸਤਾਨ ਫਿਰ ਅਤੀ ਕਰੂਰਤਾ ਅਤੇ ਹਿੰਸਾ ’ਚ ਤਬਦੀਲ ਹੋਵੇਗਾ ਚੀਨ, ਪਾਕਿਸਤਾਨ ਅਤੇ ਇਰਾਨ ਦੀਆਂ ਮੁਸ਼ਕਲਾਂ ਵੀ ਵਧਣਗੀਆਂ, ਉਨ੍ਹਾਂ ਨੂੰ ਵੀ ਹਿੰਸਾ ਦਾ ਸਾਮਹਣਾ ਕਰਨਾ ਪਵੇਗਾ, ਤਾਲਿਬਾਨ ਉਨ੍ਹਾਂ ਲਈ ਭਸਮਾਸੁਰ ਵਰਗਾ ਸਾਬਤ ਹੋਵੇਗਾ।

ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।