ਕਾਰ ਖੋਹਣ ਵਾਲੇ 3 ਮੁਲਜ਼ਮ ਗ੍ਰਿਫਤਾਰ, ਮੁਕਾਬਲੇ ’ਚ ਇੱਕ ਦੇ ਵੱਜੀ ਗੋਲੀ

Mohali News
ਮੋਹਾਲੀ : ਗਿ੍ਰਫ਼ਤਾਰ ਮੁਲਜ਼ਮ ਪੁਲਿਸ ਪਾਰਟੀ ਨਾਲ।

ਮੁਕਾਬਲੇ ’ਚ ਇੱਕ ਦੇ ਵੱਜੀ ਗੋਲੀ, ਹਸਪਤਾਲ ਕਰਵਾਇਆ ਦਾਖਲ (Mohali News)

(ਐੱਮਕੇ ਸ਼ਾਇਨਾ) ਮੋਹਾਲੀ। ਕੁਝ ਦੇਰ ਚੱਲੀ ਗੋਲੀਬਾਰੀ ਤੋਂ ਬਾਅਦ ਬੀਤੀ ਦੇਰ ਰਾਤ ਪੁਲਿਸ ਨੇ ਫਤਹਿਗੜ੍ਹ ਸਾਹਿਬ ਦੇ ਤਿੰਨ ਨੌਜਵਾਨਾਂ ਨੂੰ ਇੱਥੋਂ ਦੇ ਫੇਜ 3ਬੀ1 ਮੋਹਾਲੀ ਤੋਂ ਗਿ੍ਰਫਤਾਰ ਕਰ ਲਿਆ, (Mohali News) ਜੋ ਕਿ ਕਥਿਤ ਤੌਰ ‘ਤੇ ਕਾਰ ਖੋਹਣ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਦੀ ਜਵਾਬੀ ਕਾਰਵਾਈ ’ਚ ਇੱਕ ਸ਼ੱਕੀ ਗੁਰਮੁਖ ਸਿੰਘ ਉਰਫ ਮੌਂਟੀ ਦੀ ਲੱਤ ’ਚ ਗੋਲੀ ਲੱਗ ਗਈ। ਉਸ ’ਤੇ ਕਥਿਤ ਤੌਰ ‘ਤੇ ਫੇਜ 3ਏ ਸਥਿਤ ਮਾਈਕਰੋ ਟਾਵਰ ਨੇੜੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਨੇ ਗੋਲੀ ਚਲਾ ਦਿੱਤੀ। ਬਾਕੀ ਦੋ ਸੱਕੀਆਂ ਦੀ ਪਛਾਣ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਕਰਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਮਾਨ ਨੇ ਚੁੱਕਿਆ ਹੁਣ ਇਹ ਕਦਮ

ਪੁਲਿਸ ਨੇ ਇਨ੍ਹਾਂ ਦੇ ਕਬਜੇ ‘ਚੋਂ ਇੱਕ 32 ਬੋਰ ਦਾ ਪਿਸਤੌਲ ਅਤੇ .315 ਬੋਰ ਦਾ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗੁਰਮੁਖ ਨੂੰ ਇੱਥੋਂ ਦੇ ਫੇਜ-6 ਸਥਿਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਤਿੰਨਾਂ ਨੇ ਕਰੀਬ 1 ਵਜੇ ਫੇਜ 3ਏ ਵਿੱਚ ਬੰਦੂਕ ਦੀ ਨੋਕ ’ਤੇ ਇੱਕ ਨੌਜਵਾਨ ਤੋਂ ਹਰਿਆਣਾ ਨੰਬਰ ਦੀ ਕਾਰ ਖੋਹ ਲਈ। ਜਦੋਂ ਫੇਜ 3ਬੀ1 ਵਿੱਚ ਇੱਕ ਚੌਕੀ ‘ਤੇ ਰੁਕਣ ਦਾ ਇਸਾਰਾ ਕੀਤਾ ਗਿਆ ਤਾਂ ਸੱਕੀ ਵਿਅਕਤੀਆਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ।
ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਤਾਂ ਦੋ ਸੱਕੀ ਕਾਰ ਛੱਡ ਕੇ ਪੈਦਲ ਭੱਜਣ ਦੀ ਕੋਸ਼ਿਸ ਕਰਨ ਲੱਗੇ, ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। Mohali News

ਗੋਲੀ ਲੱਗਣ ਤੋਂ ਬਾਅਦ ਗੁਰਮੁਖ ਕਾਰ ਦੇ ਕੋਲ ਡਿੱਗ ਗਿਆ। ਮਟੌਰ ਥਾਣੇ ਵਿੱਚ ਮੁਲਜ਼ਮਾਂ ਖਿਲਾਫ ਅਸਲ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਸਿੰਘ ‘ਤੇ ਪਹਿਲਾਂ ਵੀ ਬਾਈਕ ਖੋਹਣ ਦਾ ਮਾਮਲਾ ਦਰਜ ਹੈ। ਪੁਲਿਸ ਹੁਣ ਉਸ ਸਰੋਤ ਦਾ ਪਤਾ ਲਗਾ ਰਹੀ ਹੈ ਜਿੱਥੋਂ ਸੱਕੀਆਂ ਨੇ ਹਥਿਆਰ ਖਰੀਦੇ ਸਨ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ

LEAVE A REPLY

Please enter your comment!
Please enter your name here