ਫੱਕਰ ਝੰਡਾ ਦੇ ਚੋਬਰਾਂ ਖਾਰਾ ਦੇ ਗੱਭਰੂਆਂ ਨੂੰ ਹਰਾ ਕੀਤਾ ਕੱਪ ‘ਤੇ ਕਬਜ਼ਾ
ਮਨਜੀਤ ਨਰੂਆਣਾ/ਸੰਗਤ ਮੰਡੀ। ਪਿੰਡ ਕੋਟਲੀ ਸਾਬੋ ਤੇ ਫਰੀਦਕੋਟ ਕੋਟਲੀ ਵਿਖੇ ਡੇਰਾ ਬਾਬਾ ਉਮੇਦਪੁਰੀ ਦੀ ਯਾਦ ‘ਚ ਸਰਕਾਰੀ ਸਕੂਲ ਦੇ ਗਰਾਊਂਡ ‘ਚ ਐਨ.ਆਰ. ਆਈ. ਭਰਾਵਾਂ ਗੁਰਦੀਪ ਸਿੰਘ ਗੋਲਡੀ ਯੂ.ਐੱਸ.ਏ, ਅਵਤਾਰ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਕੈਨੇਡਾ ਤੇ ਦਵਿੰਦਰ ਸਿੱਧੂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 50 ਕਿੱਲੋ ਭਾਰ ਵਰਗ, ਓਪਨ ਅਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ। ਕਬੱਡੀ 50 ਕਿੱਲੋ ਭਾਰ ਵਰਗ ‘ਚ ਇਲਾਕੇ ਦੀਆਂ 18 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ, ਜਿਸ ‘ਚ ਕੋਟਲੀ ਦੇ ਨੌਜਵਾਨਾਂ ਵੱਲੋਂ ਚੱਕ ਰੁਲਦੂ ਸਿੰਘ ਵਾਲਾ ਦੀ ਟੀਮ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ।
ਲੜਕੀਆਂ ਦੇ ਕਰਵਾਏ ਗਏ ਸ਼ੋਅ ਮੈਚ ‘ਚ ਰੌਂਤਾ ਦੀਆਂ ਮੁਟਿਆਰਾਂ ਨੇ ਮਹਿਣਾ ਦੀਆਂ ਲੜਕੀਆਂ ਨੂੰ ਚਿੱਤ ਕਰਕੇ ਪਹਿਲੀ 5100 ਦੀ ਰਾਸ਼ੀ ਅਤੇ ਕੱਪ ‘ਤੇ ਕਬਜ਼ਾ ਕੀਤਾ। ਟੂਰਨਾਮੈਂਟ ਦੌਰਾਨ ਕਬੱਡੀ ਓਪਨ ‘ਚ 25 ਟੀਮਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ‘ਚ ਫੱਕਰ ਝੰਡਾ ਦੇ ਚੋਬਰਾਂ ਨੇ ਖਾਰਾ ਦੇ ਗੱਭਰੂਆਂ ਨੂੰ ਹਰਾ ਕੇ ਪਹਿਲੀ ਇਨਾਮੀ ਰਾਸ਼ੀ 21 ਹਜ਼ਾਰ ਅਤੇ ਕੱਪ ‘ਤੇ ਕਬਜ਼ਾ ਕੀਤਾ। ਕਬੱਡੀ ਕੱਪ ਦੌਰਾਨ ਚੁਣੇ ਗਏ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੱਪ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਕਬੱਡੀ ‘ਚ ਨਾਮਣਾ ਖੱਟਣ ਵਾਲੇ ਖਿਡਾਰੀ ਹਿੰਦਾ ਫੱਕਰ ਝੰਡਾ, ਨਿਫ਼ਟੀ ਡੱਬਵਾਲੀ, ਮਾਣਾ ਖਿਓਵਾਲੀ ਤੇ ਭਿੰਦਰ ਕੋਟਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੇਰੇ ਦੇ ਸੰਚਾਲਕ ਬਾਬਾ ਭੋਲਾ ਪੁਰੀ, ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ, ਪੰਚ ਸੰਦੀਪ ਸਿੰਘ, ਰਾਜਾ ਪ੍ਰਧਾਨ, ਨੰਬਰਦਾਰ ਨੀਟੂ, ਕਬੱਡੀ ਖਿਡਾਰੀ ਜਗਪਿੰਦਰ ਸਿੰਘ, ਕਬੱਡੀ ਖਿਡਾਰੀ ਬੇਅੰਤ ਸਿੰਘ, ਪ੍ਰਭੂ ਤੇ ਪਰਮਜੀਤ ਸਿੰਘ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।