ਜਲਵਾਯੂ ਤਬਦੀਲੀ ਦੇ ਭਿਆਨਕ ਖਤਰੇ

Climate

ਜਲਵਾਯੂ ਤਬਦੀਲੀ ਕਾਰਨ ਚੀਨ ’ਚ ਦਹਿਸ਼ਤ ਵਾਲੇ ਹਾਲਾਤ ਹਨ ਪਿਛਲੇ ਦਿਨੀਂ ਹੋਈ ਹੋਈ ਭਾਰੀ ਵਰਖਾ ਨੇ ਜਨਜੀਵਨ ਠੱਪ ਕਰਕੇ ਰੱਖ ਦਿੱਤਾ ਸੀ ਇੱਕ ਹਜ਼ਾਰ ਸਕੂਲਾਂ ’ਚ ਛੁੱਟੀਆਂ ਰੱਖੀਆਂ ਗਈਆਂ ਹਨ। ਸਮੁੰਦਰੀ ਖੇਤਰਾਂ ਵੱਲ ਜਾਣ ਤੋਂ ਆਮ ਲੋਕਾਂ ਨੂੰ ਸਰਕਾਰ ਨੇ ਰੋਕ ਦਿੱਤਾ ਗਿਆ। ਜੂਨ 2022 ਅੰਦਰ ਵੀ ਭਿਆਨਕ ਹੜ੍ਹ ਆਏ ਸਨ ਇਹ ਹਾਲ ਸਿਰਫ਼ ਚੀਨ ਦਾ ਨਹੀਂ ਸਗੋਂ ਮਾਰੂਥਲਾਂ ਵਜੋਂ ਜਾਣੇ ਜਾਂਦੇ ਅਰਬ ਮੁਲਕਾਂ ’ਚ ਵੀ ਇਹੀ ਹਾਲਾਤ ਹਨ। ਪਿਛਲੇ ਦਿਨੀਂ ਦੁਬਈ ’ਚ ਹੋਈ ਭਾਰੀ ਬਰਸਾਤ ਨੇ ਸ਼ਹਿਰਾਂ ਨੂੰ ਸਮੁੰਦਰ ਬਣਾ ਦਿੱਤਾ ਸੀ ਇੱਕ ਤਰ੍ਹਾਂ ਦੁਬਈ ਦਾ ਦੁਨੀਆ ਨਾਲੋਂ ਸੰਪਰਕ ਹੀ ਟੁੱਟ ਗਿਆ ਸੀ। (Climate)

ਇਹ ਵੀ ਪੜ੍ਹੋ : ਪਰਮਾਤਮਾ ਦੀ ਚਰਚਾ ਕਰਨ ਵਾਲੇ ਹੁੰਦੇ ਹਨ ਭਾਗਾਂ ਵਾਲੇ : Saint Dr MSG

ਇਧਰ ਭਾਰਤ ਅੰਦਰ ਵੀ ਪੂਰਬੀ ਦੱਖਣੀ ਹਿੱਸੇ ’ਚ ਗਰਮੀ ਦਾ ਕਹਿਰ ਵੀ ਚਿੰਤਾਜਨਕ ਹੈ ਉੜੀਸ਼ਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਸਮੇਤ ਨੌ ਰਾਜਾਂ ’ਚ ਤਾਪਮਾਨ 42 ਡਿਗਰੀ ਤੱਕ ਪਹੁੰਚ ਚੁੱਕਾ ਹੈ। ਉੜੀਸ਼ਾ ’ਚ ਲੋਆਂ ਚੱਲਣ ਕਰਕੇ ਤਿੰਨ ਦਿਨ ਸਕੂਲ ਬੰਦ ਰੱਖੇ ਗਏ। ਜੇਕਰ ਅਪਰੈਲ ’ਚ ਇਹ ਹਾਲਾਤ ਹਨ ਤਾਂ ਜੂਨ ’ਚ ਹੋਰ ਗਰਮੀ ਵਧਣ ਕਾਰਨ ਹਾਲਾਤ ਔਖੇ ਬਣ ਸਕਦੇ ਹਨ ਸਰਕਾਰਾਂ ਨੂੰ ਨਵੇਂ ਹਾਲਾਤਾਂ ਨਾਲ ਨਿਪਟਣ ਲਈ ਠੋਸ ਨੀਤੀ ਤਿਆਰ ਕਰਨੀ ਪਵੇਗੀ ਅਸਲ ’ਚ ਵਿਕਸਿਤ ਦੇਸ਼ਾਂ ਦੇ ਉਦਯੋਗੀਕਰਨ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਦੇ ਭਿਆਨਕ ਨਤੀਜੇ ਵਿਕਾਸਸ਼ੀਲ ਦੇਸ਼ਾਂ ਨੂੰ ਭੁਗਤਣੇ ਪੈ ਰਹੇ ਹਨ ਸੰਯੁਕਤ ਰਾਸ਼ਟਰ ਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਜਲਵਾਯੂ ਤਬਦੀਲੀ ਰੋਕਣ ਸਬੰਧੀ ਠੋਸ ਕਦਮ ਚੁੱਕਣ ਲਈ ਵਿਕਸਿਤ ਮੁਲਕਾਂ ਨੂੰ ਪਾਬੰਦ ਕਰਨਾ ਪਵੇਗਾ। (Climate)