ਅਸਮਾਨੀ ਗਰਮੀ ਨਾ ਬਣ ਜਾਵੇ ਪਰਲੋ ਦਾ ਕਾਰਨ

Weather Update

Weather Update : ਦੇਸ਼ ’ਚ ਭਿਆਨਕ ਗਰਮ ਹਵਾਵਾਂ ਚੱਲ ਪਈਆਂ ਹਨ 47 ਡਿਗਰੀ ਸੈਲਸੀਅਸ ਤੱਕ ਪਹੁੰਚੇ ਤਾਪਮਾਨ ਨੇ ਲੋਅ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਹੈਦਰਾਬਾਦ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ‘ਜਨਰਲ ਆਫ਼ ਅਰਥ ਸਿਸਟਮ ਸਾਇੰਸ’ ’ਚ ਪ੍ਰਕਾਸ਼ਿਤ ਅਧਿਐਨ ਤੋਂ ਪਤਾ ਲੱਗਾ ਹੈ ਕਿ ਪਿਛਲੇ 49 ਸਾਲਾਂ ’ਚ ਭਾਰਤ ’ਚ ਗਰਮੀ ਦੀ ਕਰੋਪੀ ਲਗਾਤਾਰ ਵਧ ਰਹੀ ਹੈ ਲੋਅ ਚੱਲਣ ਦੀਆਂ ਘਟਨਾਵਾਂ ਹਰ ਦਹਾਕੇ ’ਚ ਬੀਤੇ ਦਹਾਕੇ ਤੋਂ 0.6 ਵਾਰ ਜ਼ਿਆਦਾ ਹੋਈਆਂ ਹਨ ਗਰਮੀਆਂ ’ਚ ਜਦੋਂ ਲਗਾਤਾਰ ਤਿੰਨ ਦਿਨ ਔਸਤ ਤੋਂ ਜ਼ਿਆਦਾ ਤਾਪਮਾਨ ਰਹਿੰਦਾ ਹੈ ਤਾਂ ਉਸ ਨੂੰ ‘ਲੋਅ’ ਕਹਿੰਦੇ ਹਨ ਸੂਰਜ ਆਪਣੀਆਂ ਪ੍ਰਚੰਡ ਕਿਰਨਾਂ ਨਾਲ ਧਰਤੀ, ਪ੍ਰਾਣੀ ਦੇ ਸਰੀਰ, ਸਮੁੰਦਰ ਅਤੇ ਜਲ ਦੇ ਹੋਰ ਸਰੋਤਾਂ ਤੋਂ ਰਸ ਭਾਵ ਨਮੀ ਖਿੱਚ ਕੇ ਸੋਖ ਲੈਂਦਾ ਹੈ ਨਤੀਜੇ ਵਜੋਂ ਉਮੀਦ ਤੋਂ ਜ਼ਿਆਦਾ ਤਾਪਮਾਨ ਵਧਦਾ ਹੈ। (Weather Update)

ਇਹ ਵੀ ਪੜ੍ਹੋ : Israel–Hamas War: ਤਾਕਤਵਰ ਮੁਲਕਾਂ ਦੀ ਜਿਦ

ਜੋ ਗਰਮ ਹਾਵਾਵਾਂ ਚੱਲਣ ਦਾ ਕਾਰਨ ਬਣਦਾ ਹੈ ਤਾਪਮਾਨ 47 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ, ਜੋ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਲਈ ਹਰ ਕਿਸੇ ਦੀ ਜ਼ੁਬਾਨ ’ਤੇ ਪ੍ਰਚੰਡ ਧੁੱਪ ਅਤੇ ਗਰਮੀ ਵਰਗੇ ਬੋਲ ਪ੍ਰਚੱਲਿਤ ਹੋ ਗਏ ਹਨਧੁੱਪ ਅਤੇ ਲੋਅ ਦੇ ਇਸ ਜਾਨਲੇਵਾ ਸੰਯੋਗ ਨਾਲ ਕੋਈ ਵਿਅਕਤੀ ਪੀੜਤ ਹੋ ਜਾਂਦਾ ਹੈ, ਤਾਂ ਉਸ ਦੀ ਲੋਅ ਉਤਾਰਨ ਦੇ ਇੰਤਜਾਮ ਵੀ ਕੀਤੇ ਜਾਂਦੇ ਹਨ ਦਰਅਸਲ, ਲੋਅ ਸਿੱਧੀ ਦਿਮਾਗੀ ਗਰਮੀ ਨੂੰ ਵਧਾ ਦਿੰਦੀ ਹੈ ਇਸ ਲਈ ਇਸ ਨੂੰ ਸਮਾਂ ਰਹਿੰਦੇ ਠੰਢਾ ਨਾ ਕੀਤਾ ਤਾਂ ਇਹ ਵਿਗੜਿਆ ਅਨੁਪਾਤ ਵਿਅਕਤੀ ਨੂੰ ਕਮਲਾ ਵੀ ਕਰ ਸਕਦਾ ਹੈ। ਬਾਹਰੀ ਤਾਪਮਾਨ ਜਦੋਂ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਵਧਾ ਦਿੰਦਾ ਹੈ, ਤਾਂ ਹਾਈਪੋਥੈਲੇਮਸ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਣ ਦਾ ਕੰਮ ਨਹੀਂ ਕਰ ਸਕਦਾ। (Weather Update)

ਸਰੀਰ ਅੰਦਰ ਵਧ ਗਈ ਗੈਰ-ਜ਼ਰੂਰੀ ਗਰਮੀ ਬਾਹਰ ਨਹੀਂ ਨਿੱਕਲ ਸਕਦੀ

ਨਤੀਜੇ ਵਜੋਂ ਸਰੀਰ ਅੰਦਰ ਵਧ ਗਈ ਗੈਰ-ਜ਼ਰੂਰੀ ਗਰਮੀ ਬਾਹਰ ਨਹੀਂ ਨਿੱਕਲ ਸਕਦੀ, ਜੋ ਸਰੀਰ ’ਚ ਲੋਅ ਦਾ ਕਾਰਨ ਬਣ ਜਾਂਦੀ ਹੈ ਇਸ ਸਥਿਤੀ ’ਚ ਸਰੀਰ ’ਚ ਕਈ ਥਾਂ ਪ੍ਰੋਟੀਨ ਜੰਮਣ ਲੱਗਦਾ ਹੈ ਤੇ ਸਰੀਰ ਦੇ ਕਈ ਅੰਗ ਇਕੱਠੇ ਨਕਾਰਾ ਦੀ ਸਥਿਤੀ ’ਚ ਆਉਣ ਲੱਗ ਜਾਂਦੇ ਹਨ ਅਜਿਹਾ ਸਰੀਰ ’ਚ ਪਾਣੀ ਦੀ ਘਾਟ ਭਾਵ ਡੀ-ਹਾਈਡ੍ਰੇਸ਼ਨ ਕਾਰਨ ਵੀ ਹੁੰਦਾ ਹੈ ਦੋਵੇਂ ਹੀ ਸਥਿਤੀਆਂ ਜਾਨਲੇਵਾ ਹੁੰਦੀਆਂ ਹਨ ਇਸ ਸਥਿਤੀ ਦੇ ਬਣ ਜਾਣ ’ਤੇ ਬੁਖਾਰ ਲਾਹੁਣ ਵਾਲੀਆਂ ਸਧਾਰਨ ਗੋਲੀਆਂ ਕੰਮ ਨਹੀਂ ਕਰਦੀਆਂ ਹਨ ਕਿਉਂਕਿ ਇਹ ਦਵਾਈਆਂ ਦਿਮਾਗ ’ਚ ਮੌਜੂਦ ਹਾਈਪੋਥੈਲੇਮਸ ਨੂੰ ਹੀ ਆਪਣੇ ਪ੍ਰਭਾਵ ’ਚ ਲੈ ਕੇ ਤਾਪਮਾਨ ਨੂੰ ਕੰਟਰੋਲ ਕਰਦੀਆਂ ਹਨ ਜਦੋਂਕਿ ਲੋਅ ’ਚ ਇਹ ਖੁਦ ਸੁੰਨ ਹੋਣ ਲੱਗ ਜਾਂਦਾ ਹੈ ਅੱਜ ਚਿੰਤਾ ਦਾ ਵਿਸ਼ਾ ਨਾ ਤਾਂ ਰੂਸ-ਯੂਕਰੇਨ ਜੰਗ ਹੈ ਅਤੇ ਨਾ ਮਨੁੱਖੀ ਅਧਿਕਾਰ। (Weather Update)

ਹਰ ਸਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਅਬਾਦੀ ਵਧ ਰਹੀ ਹੈ

ਨਾ ਕੋਈ ਵਿਸ਼ਵ ਦੀ ਸਿਆਸੀ ਘਟਨਾ ਅਤੇ ਨਾ ਹੀ ਕਿਸੇ ਦੇਸ਼ ਦੀ ਰੱਖਿਆ ਦਾ ਮਾਮਲਾ ਹੈ ਚਿੰਤਨ ਅਤੇ ਚਿੰਤਾ ਦਾ ਇੱਕ ਹੀ ਮਾਮਲਾ ਹੈ ਲਗਾਤਾਰ ਭਿਆਨਕ ਰੂਪ ਲੈ ਰਹੀ ਗਰਮੀ, ਸੁੱਕ ਰਹੇ ਜਲ ਸਰੋਤ, ਤਬਾਹੀ ਵੱਲ ਧੱਕੀ ਜਾ ਰਹੀ ਧਰਤੀ ਅਤੇ ਕੁਦਰਤ ਦੀ ਤਬਾਹੀ ਦੇ ਯਤਨ ਵਧਦੀ ਅਬਾਦੀ, ਵਧਦਾ ਪ੍ਰਦੂਸ਼ਣ, ਤਬਾਹ ਹੁੰਦਾ ਵਾਤਾਵਰਨ, ਦੂਸ਼ਿਤ ਗੈਸਾਂ ਨਾਲ ਪਤਲੀ ਹੁੰਦੀ ਓਜ਼ੋਨ ਦੀ ਢਾਲ, ਕੁਦਰਤ ਤੇ ਵਾਤਾਵਰਨ ਦਾ ਬੇਹੱਦ ਦੋਹਨ ਇਹ ਸਭ ਧਰਤੀ ਅਤੇ ਧਰਤੀ ਵਾਸੀਆਂ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਇਨ੍ਹਾਂ ਖਤਰਿਆਂ ਦਾ ਅਹਿਸਾਸ ਕਰਨਾ ਹੀ ਵਿਸ਼ਵ ਦਾ ਉਦੇਸ਼ ਹੈ ਹਰ ਸਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਅਬਾਦੀ ਵਧ ਰਹੀ ਹੈ, ਜ਼ਮੀਨ ਛੋਟੀ ਪੈ ਰਹੀ ਹੈ ਹਰ ਚੀਜ ਦੀ ਉਪਲੱਬਧਤਾ ਘੱਟ ਹੋ ਰਹੀ ਹੈ ਆਕਸੀਜ਼ਨ ਦੀ ਕਮੀ ਹੋ ਰਹੀ ਹੈ। (Weather Update)

ਨਾਲ ਹੀ ਨਾਲ ਸਾਡਾ ਸੁਵਿਧਾਵਾਦੀ ਨਜ਼ਰੀਆ ਤੇ ਜੀਵਨਸ਼ੈਲੀ ਧਰਤੀ ਤੇ ਉਸ ਦੇ ਵਾਤਾਵਰਨ ਅਤੇ ਕੁਦਰਤ ਲਈ ਇੱਕ ਗੰਭੀਰ ਖਤਰਾ ਬਣ ਕੇ ਪੇਸ਼ ਹੋ ਰਿਹਾ ਹੈ ਹਵਾਵਾਂ ਗਰਮ ਹੋ ਜਾਣ ਦਾ ਮੁੱਖ ਕਾਰਨ ਰੁੱਤ-ਚੱਕਰ ਦਾ ਉਲਟਫੇਰ ਅਤੇ ਧਰਤੀ ਦਾ ਤਾਪਮਾਨ ਵਧਣਾ (ਗਲੋਬਲ ਵਾਰਮਿੰਗ) ਔਸਤ ਤੋਂ ਜ਼ਿਆਦਾ ਹੈ ਇਸ ਲਈ ਵਿਗਿਆਨਕ ਦਾਅਵਾ ਕਰ ਰਹੇ ਹਨ ਕਿ ਹੁਣ ਪਰਲੋ ਧਰਤੀ ਤੋਂ ਨਹੀਂ ਅਸਮਾਨੀ ਗਰਮੀ ਨਾਲ ਆਵੇਗੀ ਅਸਮਾਨ ਨੂੰ ਅਸੀਂ ਕਮਜ਼ੋਰ ਤੇ ਖੋਖਲਾ ਮੰਨਦੇ ਹਾਂ, ਪਰ ਅਸਲ ਵਿਚ ਇਹ ਖੋਖਲਾ ਹੈ ਨਹੀਂ ਭਾਰਤੀ ਦਰਸ਼ਨ ’ਚ ਇਸ ਨੂੰ ਪੰਜਵਾਂ ਤੱਤ ਉਂਜ ਹੀ ਨਹੀਂ ਮੰਨਿਆ ਗਿਆ ਸੱਚਾਈ ਹੈ ਕਿ ਜੇਕਰ ਪਰਮਾਤਮਾ ਨੇ ਆਕਾਸ਼ ਤੱਤ ਦੀ ਉਤਪਤੀ ਨਾ ਕੀਤੀ ਹੁੰਦੀ, ਤਾਂ ਸੰਭਵ ਹੈ ਅੱਜ ਸਾਡੀ ਹੋਂਦ ਹੀ ਨਾ ਹੁੰਦੀ ਅਸੀਂ ਸਾਹ ਵੀ ਨਾ ਲੈ ਸਕਦੇ ਧਰਤੀ। (Weather Update)

ਪਾਣੀ, ਅੱਗ ਤੇ ਹਵਾ ਇਹ ਚਾਰੇ ਤੱਤ ਅਸਮਾਨ ਤੋਂ ਊਰਜਾ ਲੈ ਕੇ ਹੀ ਕਿਰਿਆਸ਼ੀਲ ਰਹਿੰਦੇ ਹਨ

ਪਾਣੀ, ਅੱਗ ਤੇ ਹਵਾ ਇਹ ਚਾਰੇ ਤੱਤ ਅਸਮਾਨ ਤੋਂ ਊਰਜਾ ਲੈ ਕੇ ਹੀ ਕਿਰਿਆਸ਼ੀਲ ਰਹਿੰਦੇ ਹਨ ਇਹ ਸਾਰੇ ਤੱਤ ਪਰਸਪਰ ਇੱਕ-ਦੂਜੇ ’ਤੇ ਨਿਰਭਰ ਹਨ ਹਰੇਕ ਪ੍ਰਾਣੀ ਦੇ ਸਰੀਰ ’ਚ ਅੰਦਰੂਨੀ ਫੁਰਤੀ ਤੇ ਪ੍ਰਸੰਨਤਾ ਦਾ ਅਹਿਸਾਸ ਅਸਮਾਨ ਤੱਤ ਨਾਲ ਹੀ ਸੰਭਵ ਹੁੰਦਾ ਹੈ, ਇਸ ਲਈ ਇਸ ਨੂੰ ਬ੍ਰਹਮਤੱਤ ਵੀ ਕਿਹਾ ਗਿਆ ਹੈ ਇਸ ਲਈ ਕੁਦਰਤ ਦੀ ਸੁਰੱਖਿਆ ਲਈ ਸੁੱਖ ਦੇ ਭੌਤਿਕਵਾਦੀ ਉਪਕਰਨਾਂ ਤੋਂ ਮੁਕਤੀ ਦੀ ਲੋੜ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕੁਝ ਏਕਾਅਧਿਕਾਰਵਾਦੀ ਦੇਸ਼ ਤੇ ਬਹੁਕੌਮੀ ਕੰਪਨੀਆਂ ਭੂਮੰਡਲੀਕਰਨ ਦਾ ਮੁਖੌਟਾ ਪਾ ਕੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨਾਲ ਦੁਨੀਆ ਦੀ ਛੱਤ ਭਾਵ ਓਜ਼ੋਨ ਪਰਤ ’ਚ ਸੁਰਾਖ਼ ਨੂੰ ਚੌੜਾ ਕਰਨ ’ਚ ਲੱਗੇ ਹਨ। (Weather Update)

ਜਲਵਾਯੂ ਬਦਲਾਅ ਕਾਰਨ ਕੁਦਰਤੀ ਆਫ਼ਤਾਂ ਦਾ ਘੇਰਾ ਵੀ ਵਧ ਰਿਹਾ ਹੈ

ਇਹ ਸੁਰਾਖ ਜਿੰਨਾ ਵੱਡਾ ਹੋਵੇਗਾ, ਸੰਸਾਰਕ ਤਾਪਮਾਨ ਉਸ ਅਨੁਪਾਤ ’ਚ ਬੇਕਾਬੂ ਤੇ ਅਸੰਤੁਲਿਤ ਹੋਵੇਗਾ ਨਤੀਜੇ ਵਜੋਂ ਹਵਾਵਾਂ ਹੀ ਗਰਮ ਨਹੀਂ ਹੋਣਗੀਆਂ, ਕੁਦਰਤ ਦੇ ਹੋਰ ਤੱਤ ਵਿਗੜਨ ਲੱਗ ਜਾਣਗੇ ਜਲਵਾਯੂ ਬਦਲਾਅ ਕਾਰਨ ਕੁਦਰਤੀ ਆਫ਼ਤਾਂ ਦਾ ਘੇਰਾ ਵੀ ਵਧ ਰਿਹਾ ਹੈ ਤੇ ਜਲ ਸਰੋਤਾਂ ’ਤੇ ਦੋਹਨ ਦਾ ਦਬਾਅ ਵਧਦਾ ਜਾ ਰਿਹਾ ਹੈ ਅਜਿਹੇ ਉਲਟ ਹਾਲਾਤਾਂ ’ਚ ਕੁਦਰਤ ਤੋਂ ਪੈਦਾ ਮੁਸ਼ਕਲ ਹਾਲਾਤਾਂ ਦੇ ਨਾਲ ਜੀਵਨ ਗੁਜ਼ਾਰਨ ਦੀ ਆਦਤ ਪਾਉਣੀ ਹੋਵੇਗੀ ਅਤੇ ਵਾਤਾਵਰਨ ਸੁਰੱਖਿਆ ’ਤੇ ਗੰਭੀਰਤਾ ਨਾਲ ਧਿਆਨ ਦੇਣਾ ਹੋਵੇਗਾ ਭਾਵੇਂ ਹੀ ਜਲਵਾਯੂ ਬਦਲਾਅ ਨੂੰ ਲੈ ਕੇ ਦੁਨੀਆ ਦੇ ਦੇਸ਼ ਲੱਖ ਚਿੰਤਾ ਪ੍ਰਗਟਾ ਰਹੇ ਹੋਣ। (Weather Update)

ਸਿਖ਼ਰ ਸੰਮੇਲਨਾਂ ’ਚ ਨਿੱਤ ਨਵੀਆਂ ਤਜਵੀਜ਼ਾਂ ਪਾਸ ਕੀਤੀਆਂ ਜਾ ਰਹੀਆਂ ਹੋਣ, ਪਰ ਅਸਲੀਅਤ ਤਾਂ ਇਹੀ ਹੈ ਕਿ ਦੁਨੀਆ ਦੇ ਦੇਸ਼ ਲਗਾਤਾਰ ਸਭ ਤੋਂ ਜ਼ਿਆਦਾ ਗਰਮੀ ਨਾਲ ਜੂਝ ਰਹੇ ਹਨ ਅਸਲ ਵਿੱਚ ਇਹ ਬੇਹੱਦ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਇਸ ਖੇਤਰ ’ਚ ਕੰਮ ਕਰ ਰਹੇ ਮਾਹਿਰਾਂ ਦਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਗਲੇਸ਼ੀਅਰ ਕਿਨਾਰੇ ਵੱਸੇ ਸ਼ਹਿਰਾਂ ਦੀ ਹੋਂਦ ਦਾ ਸੰਕਟ ਵੀ ਮੂੰਹ ਅੱਡੀ ਖੜ੍ਹਾ ਦਿਖਾਈ ਦੇਣ ਲੱਗਾ ਹੈ। ਹਾਲਾਂਕਿ ਸਮੇਂ ’ਤੇ ਸੂਚਨਾਵਾਂ ਤੇ ਡਿਜ਼ਾਸਟਰ ਮੈਨੇਜਮੈਂਟ ਵਿਵਸਥਾ ਵਿਚ ਸੁਧਾਰ ਦਾ ਇਹ ਤਾਂ ਅਸਰ ਸਾਫ਼ ਦਿਸਣ ਲੱਗਾ ਹੈ ਕਿ ਕੁਦਰਤੀ ਆਫ਼ਤਾਂ ਦੇ ਚੱਲਦਿਆਂ ਜਾਨੀ ਨੁਕਸਾਨ ਤਾਂ ਘੱਟ ਹੋ ਰਿਹਾ ਹੈ ਪਰ ਜਿਸ ਤਰ੍ਹਾਂ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਉਹ ਵੀ ਆਪਣੇ-ਆਪ ’ਚ ਗੰਭੀਰ ਹੈ। (Weather Update)