Wayanad Death Toll: ਕੁਦਰਤ ਦਾ ਵਿਕਰਾਲ ਰੂਪ

Wayanad Death Toll
Wayanad Death Toll: ਕੁਦਰਤ ਦਾ ਵਿਕਰਾਲ ਰੂਪ

Wayanad Death Toll: ਵਾਇਨਾਡ ’ਚ ਆਈ ਕੁਦਰਤੀ ਆਫਤ ਨਾਲ ਸਾਰਾ ਦੇਸ਼ ਕੰਬ ਗਿਆ ਹੈ ਆਫਤ ਇੰਨੀ ਭਿਆਨਕ ਸੀ ਕਿ ਤਬਾਹੀ ਤੋਂ ਬਚਣ ਲਈ ਕਿਸੇ ਨੂੰ ਸੋਚਣ ਦਾ ਵੀ ਮੌਕਾ ਹੀ ਨਹੀਂ ਮਿਲਿਆ ਚਾਰ ਪਿੰਡ ਮਲਬੇ ’ਚ ਅਲੋਪ ਹੋ ਗਏ ਇਸੇ ਤਰ੍ਹਾਂ ਹੀ ਹਿਮਾਚਲ ’ਚ ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਨੁਕਸਾਨ ਕੀਤਾ ਹੈ ਦੇਸ਼ ਨੂੰ ਜਾਨੀ ਨੁਕਸਾਨ ਤੋਂ ਇਲਾਵਾ ਹਜ਼ਾਰਾਂ ਅਰਬਾਂ ਰੁਪਏ ਦੇ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸੁਨਾਮੀ ਵੇਲੇ ਵੀ ਦੇਸ਼ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕਾ ਹੈ ਅਜਿਹੇ ਹਾਲਾਤਾਂ ’ਚ ਰਾਹਤ ਕਾਰਜ ਚਲਾਉਣੇ ਵੀ ਬੇਹੱਦ ਔਖੇ ਹੁੰਦੇ ਹਨ। ਕੁਦਰਤੀ ਕਰੋਪੀ ਦੇ ਮੱਦੇਨਜ਼ਰ ਰਾਹਤ ਕਾਰਜਾਂ ਨੂੰ ਚਲਾਉਣ ਲਈ ਨਵੀਂ ਤਕਨੀਕ ਤੇ ਨਵਾਂ ਢਾਂਚਾ ਉਸਾਰਨ ਦੀ ਜ਼ਰੂਰਤ ਹੈ ਇਸ ਸਮੇਂ ਦੇਸ਼ ਦੇ ਕਰੀਬ ਅੱਧੀ ਦਰਜਨ ਰਾਜਾਂ ’ਚ ਹੜ੍ਹਾਂ ਦੀ ਸਮੱਸਿਆ ਹੈ।

Read This : ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਗ੍ਰਿਫਤਾਰ

ਫੌਜ ਦੀ ਮੱਦਦ ਵੀ ਲਈ ਜਾਂਦੀ ਹੈ ਫਿਰ ਵੀ ਤਬਾਹੀ ਦਾ ਮੰਜਰ ਹੀ ਇੰਨਾ ਭਿਆਨਕ ਹੈ ਕਿ ਕੁਦਰਤ ਦੇ ਸਾਹਮਣੇ ਮਨੁੱਖ ਬੇਹੱਦ ਨਿੱਕਾ ਨਜ਼ਰ ਆਉਂਦਾ ਹੈ ਅਜਿਹੇ ਹਾਲਾਤਾਂ ’ਚ ਇਸ ਗੱਲ ’ਤੇ ਵੀ ਜ਼ੋਰ ਦੇਣਾ ਪਵੇਗਾ ਕਿ ਵਿਕਾਸ ਤੇ ਮਨੁੱਖੀ ਸਰਗਰਮੀਆਂ ਕੁਦਰਤ ਦੇ ਸਹਿਜ ਪ੍ਰਵਾਹ ਦੇ ਰਸਤੇ ’ਚ ਰੁਕਾਵਟ ਨਾ ਬਣਨ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਵੇਲੇ ਕੁਦਰਤ ਨਾਲ ਛੇੜਛਾੜ ਤੋਂ ਵੱਧ ਤੋਂ ਵੱਧ ਬਚਿਆ ਜਾਵੇ ਔਖੇ ਹਾਲਾਤਾਂ ’ਚ ਕੇਂਦਰ ਵੀ ਸੂਬਾ ਸਰਕਾਰਾਂ ਦੀ ਮੱਦਦ ਕਰਦੀ ਹੈ ਇਕੱਲੇ ਸੂਬੇ ਕੋਲ ਮੁਸੀਬਤ ਦਾ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈ ਇਹ ਵੀ ਜ਼ਰੂਰੀ ਹੈ ਕਿ ਅਜਿਹੇ ਮਾਮਲਿਆਂ ’ਚ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਵੇ। Wayanad Death Toll