ਹਿੰਦੁਸਤਾਨ ਦੇ ਸਭ ਤੋਂ ਨਾਸੂਰ ਮਸਲੇ ਦਾ ਫ਼ਿਲਹਾਲ ਹੱਲ ਹੋ ਗਿਆ ਹੈ ਪਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਉਸ ਮਾਮਲੇ ਨੂੰ ਫਿਰ ਤੋਂ ਚੁੱਕਣਾ ਚਾਹੁੰਦਾ ਹੈ ਮੰਦਿਰ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਰਿਵਿਊ ਪਟੀਸ਼ਨ ਦਾਇਰ ਕਰੇਗਾ ਪਰ ਅਯੁੱਧਿਆ ਕੇਸ ਮਾਮਲੇ ਦੇ ਮੁੱਖ ਪੱਖਕਾਰ ਮੁਹੰਮਦ ਇਕਬਾਲ ਅੰਸਾਰੀ ਉਨ੍ਹਾਂ ਦੇ ਇਸ ਫੈਸਲੇ ਨਾਲ ਜ਼ਿਆਦਾ ਇਤਫ਼ਾਕ ਨਹੀਂ ਰੱਖਦੇ ਹਨ ਕੋਰਟ ਵੱਲੋਂ ਸੁਣਾਏ ਫੈਸਲੇ ਨੂੰ ਉਹ ਸਵੀਕਾਰ ਕਰਦੇ ਹਨ ਪੂਰੇ ਮਾਮਲੇ ‘ਤੇ ਉਨ੍ਹਾਂ ਨਾਲ ਡਾ. ਰਮੇਸ਼ ਠਾਕੁਰ ਨੇ ਵਿਸਤ੍ਰਿਤ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਅੰਸ਼:-
ਮੁਸਲਿਮ ਪਰਸਨਲ ਲਾਅ ਬੋਰਡ ਦੀ ਫੈਸਲੇ ਖਿਲਾਫ਼ ਜਦੋਂ ਮੀਟਿੰਗ ਹੋਈ ਤਾਂ ਤੁਸੀਂ ਕਿਉਂ ਗਏ?
-ਇਸ ਸਬੰਧੀ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਸੀ ਮੀਟਿੰਗ ਵਾਲੇ ਦਿਨ ਮੈਨੂੰ ਸਵੇਰੇ ਸੁੰਨੀ ਵਕਫ਼ ਬੋਰਡ ਦੇ ਐਡਵੋਕੇਟ ਜਫ਼ਰਯਾਬ ਜਿਲਾਨੀ ਨੇ ਸੰਪਰਕ ਕੀਤਾ ਸੀ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕੋਰਟ ਦਾ ਫੈਸਲਾ ਮੰਨ ਚੁੱਕਿਆ ਹਾਂ ਤਾਂ ਫਿਰ ਦੁਬਾਰਾ ਮਾਮਲੇ ‘ਤੇ ਗੱਲ ਕਰਨਾ ਠੀਕ ਨਹੀਂ ਹੋਵੇਗਾ ਪਰ ਮੇਰੇ ਨਾਲ ਇਹ ਨਹੀਂ ਪਤਾ ਸੀ ਕਿ ਮੁਸਲਿਮ ਪਰਸਨਲ ਲਾਅ ਬੋਰਡ ਮੀਟਿੰਗ ‘ਚ ਰਿਵਿਊ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਲੈਣ ਵਾਲਾ ਹੈ ਰਿਵਿਊ ਪਟੀਸ਼ਨ ਨਾਲ ਸਬੰਧਿਤ ਖ਼ਬਰਾਂ ਮੈਨੂੰ ਮੀਡੀਆ ਜਰੀਏ ਪਤਾ ਲੱਗੀਆਂ ਮੈਨੂੰ ਲੱਗਦਾ ਹੈ ਕਿ ਇਸ ਮੁੱਦੇ ‘ਤੇ ਇੱਕ ਵਾਰ ਫਿਰ ਕੁਝ ਲੋਕ ਰਾਜਨੀਤੀ ਕਰਨਾ ਚਾਹੁੰਦੇ ਹਨ ਮੁੱਦੇ ਨਾਲ ਪ੍ਰਚਾਰ ਕਰਨਾ ਚਾਹੁੰਦੇ ਹਨ ਤੇ ਖੁਦ ਨੂੰ ਸਿਆਸੀ ਅਖਾੜੇ ‘ਚ ਸਥਾਪਤ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਬਹਿਕਾਵੇ ‘ਚ ਸ਼ਾਇਦ ਹੀ ਮੁਲਕ ਦੇ ਲੋਕ ਹੁਣ ਆਉਣ ਆਧੁਨਿਕ ਆਵਾਮ ਬਹੁਤ ਸਮਝਦਾਰ ਹੈ ਉਹ ਬੇਵਜ੍ਹਾ ਦੇ ਮਸਲਿਆਂ ‘ਚ ਉਲਝਣਾ ਨਹੀਂ ਚਾਹੁੰਦੀ।
ਮਸਲੇ ਦਾ ਜਦੋਂ ਇੱਕ ਵਾਰ ਫੈਸਲਾ ਹੋ ਗਿਆ ਤਾਂ ਦੁਬਾਰਾ ਕੁਰੇਦਣ ਦਾ ਕੀ ਮਤਲਬ?
-ਮੈਂ ਵੀ ਇੰਜ ਹੀ ਮੰਨਦਾ ਹਾਂ ਜਿਵੇਂ ਪੂਰਾ ਮੁਲਕ ਦੇਖੋ, ਮੈਂ ਕਈ ਮਰਤਬਾ ਕਹਿ ਚੁੱਕਾ ਹਾਂ ਕਿ ਮੈਂ ਮਾਮਲੇ ਦਾ ਇਕਲੌਤਾ ਪੱਖਕਾਰ ਨਹੀਂ ਹਾਂ ਹੋਰ ਵੀ ਹਨ ਫੈਸਲੇ ਤੋਂ ਬਾਅਦ ਕੌਣ ਕੀ ਸੋਚਦਾ ਹੈ ਮੈਨੂੰ ਫਰਕ ਨਹੀਂ ਪੈਂਦਾ ਪਰ, ਹਾਂ ਮੈਂ ਹੁਣ ਇਸ ਮਾਮਲੇ ਤੋਂ ਖੁਦ ਨੂੰ ਵੱਖ ਕਰਨਾ ਹੈ ਜਿਸਦਾ ਫੈਸਲਾ ਮੈਂ ਉਸੇ ਦਿਨ ਤੋਂ ਕਰ ਚੁੱਕਾ ਹਾਂ ਜਦੋਂ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਆਖ਼ਰੀ ਫੈਸਲਾ ਸੁਣਾਇਆ ਸੀ ਅਸੀਂ ਕੋਰਟ ਦਾ ਫੈਸਲਾ ਮੰਨ ਲਿਆ ਹੈ ਮੰਦਿਰ ਮਾਮਲੇ ‘ਤੇ ਮੇਰੇ ਤੋਂ ਇਲਾਵਾ ਕਈ ਹੋਰ ਨਵੇਂ ਪੱਖਕਾਰ ਪੈਦਾ ਹੋ ਗਏ ਹਨ ਇਸ ਲਈ ਕੋਈ ਵੀ ਪੱਖਕਾਰ ਕਿਤੇ ਜਾਵੇ, ਇਸ ‘ਚ ਮੇਰੀ ਕੋਈ ਜਿੰਮੇਵਾਰੀ ਨਹੀਂ ਹੈ ਫ਼ਿਲਹਾਲ ਅਸੀਂ ਫਿਰ ਕੋਰਟ ਨਹੀਂ ਜਾ ਰਹੇ ਹਾਂ ਅਤੇ ਦੂਜੇ ਲੋਕ ਜਾ ਰਹੇ ਹਨ ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ ਬਹੁਤ ਸਮਾਂ ਬਰਬਾਦ ਕਰ ਲਿਆ ਪਰ ਹੁਣ ਮੈਂ ਕੰਮ-ਧੰਦੇ ‘ਚ ਲੱਗ ਗਿਆ ਹਾਂ ਮੁੱਦੇ ਨੂੰ ਜ਼ਿਹਨ ਵਿਚੋਂ ਵੀ ਕੱਢ ਦਿੱਤਾ ਹੈ।
ਕੋਰਟ ਦੇ ਝਗੜੇ ਨੂੰ ਸੁਲਝਾਉਣ ਲਈ ਵਿਚਕਾਰਲਾ ਰਸਤਾ ਵੀ ਕੱਢਿਆ ਹੈ, ਮਸਜ਼ਿਦ ਲਈ ਪੰਜ ਏਕੜ ਜ਼ਮੀਨ ਵੀ ਦਿੱਤੀ ਜਾਵੇਗੀ?
-ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਪਰ, ਦਿੱਤੀ ਹੋਈ ਪੰਜ ਏਕੜ ਜ਼ਮੀਨ ਨੂੰ ਲੋਕ ਖੈਰਾਤ ਮੰਨ ਰਹੇ ਹਨ ਠੀਕ ਹੈ ਜੇਕਰ ਖੈਰਾਤ ਲੱਗਦੀ ਹੈ ਤਾਂ ਉਸ ‘ਤੇ ਮਸਜ਼ਿਦ ਨਹੀਂ, ਸਕੂਲ ਜਾਂ ਹਸਪਤਾਲ ਬਣਾ ਦਿੱਤਾ ਜਾਵੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਖੈਰਾਤ ਦਾ ਫਿਤੂਰ ਆਪਣੇ ਮਨ ‘ਚ ਪਾਲਣ ਵਾਲੇ ਲੋਕ ਇਸ ਨੂੰ ਵੀ ਨਕਾਰ ਦੇਣਗੇ ਜਿਨ੍ਹਾਂ ਨੇ ਖੈਰਾਤ ਦੀ ਗੱਲ ਕਹੀ ਹੈ ਉਨ੍ਹਾਂ ਦਾ ਮੈਂ ਨਾਂਅ ਨਹੀਂ ਲੈਣਾ ਚਾਹੁੰਦਾ ਪਰ ਅਜਿਹੇ ਲੋਕ ਹੀ ਕੌਮ ‘ਚ ਮੱਤਭੇਦ ਪੈਦਾ ਕਰਨ ਦਾ ਕੰਮ ਕਰ ਰਹੇ ਹਨ ਫੈਸਲੇ ਤੋਂ ਪਹਿਲਾਂ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਕੋਰਟ ਮੁਸਲਿਮ ਪੱਖਕਾਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਪੰਜ ਏਕੜ ਜ਼ਮੀਨ ਦੇਣ ਦੀ ਗੱਲ ਕਹੇਗਾ ਦੇਖੋ, ਹੁਣ ਮਸਜ਼ਿਦ ਬਣੇ, ਜਾਂ ਮੰਦਿਰ ਦੋਵਾਂ ਦਾ ਸਰਕਾਰ ਆਪਣੀ ਨਿਗਰਾਨੀ ‘ਚ ਨਿਰਮਾਣ ਕਰਵਾਏ ਇਸ ‘ਚ ਰਾਜਨੀਤੀ ਨਾ ਹੋਣ ਦਿੱਤੀ ਜਾਵੇ ਬਹੁਤ ਹੋ ਗਈ ਰਾਜਨੀਤੀ, ਹੁਣ ਤੌਬਾ ਕਰ ਲੈਣੀ ਚਾਹੀਦੀ ਹੈ ਸਾਨੂੰ ਅਮਨ-ਸ਼ਾਂਤੀ ਅਤੇ ਭਾਈਚਾਰੇ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਹੀ ਸੁਹਿਰਦਤਾ ਪੈਦਾ ਹੋਵੇਗੀ।
ਖੈਰਾਤ ਵੀ ਦੱਸ ਰਹੇ ਹਨ ਅਤੇ ਸ਼ਰੀਅਤ ਦੇ ਖਿਲਾਫ਼ ਵੀ?
-ਸ਼ਰੀਅਤ ‘ਚ ਅਜਿਹੀਆਂ ਫ਼ਿਜੂਲ ਗੱਲਾਂ ਦਾ ਜ਼ਿਕਰ ਨਹੀਂ ਹੈ ਇਹ ਸਾਰੀਆਂ ਬਣਾਉਟੀ ਗੱਲਾਂ ਹਨ ਦੇਖੋ, ਮੈਂ ਆਲਮ ਜਾਂ ਮੌਲਾਨਾ ਤਾਂ ਹਾਂ ਨਹੀਂ! ਐਨੀ ਡੂੰਘਾਈ ਦੀਆਂ ਗੱਲਾਂ ਮੇਰੇ ਪੱਲੇ ਨਹੀਂ ਪੈਂਦੀਆਂ ਖੁਦਾ ਤਾਂ ਹਰ ਜਗ੍ਹਾ ਵਾਸ ਕਰਦਾ ਹੈ ਬੱਸ, ਮੰਨਣ ਅਤੇ ਸਮਝਣ ਦੀ ਲੋੜ ਹੈ ਫਰਕ ਸਮਝਣਾ ਹੈ ਤਾਂ ਦੋ ਜਿੰਦਾ ਉਦਾਹਰਨ ਸਾਹਮਣੇ ਹਨ ਜਿਵੇਂ ਹਿੰਦੂ ਧਰਮ ਦੇ ਲੋਕ ਪੱਥਰਾਂ ‘ਚ ਈਸ਼ਵਰ ਨੂੰ ਲੱਭਦੇ ਹਨ, ਉਂਵੇਂ ਹੀ ਮੁਸਲਮਾਨ ਮਸਜਿਦ ‘ਚ ਦੀਵਾਰਾਂ ‘ਤੇ ਮੱਥਾ ਰੱਖ ਕੇ ਅੱਲ੍ਹਾ ਦੇ ਹੋਣ ਦਾ ਅਹਿਸਾਸ ਕਰਦੇ ਹਨ ਇਸ ਲਿਹਾਜ਼ ਨਾਲ ਮਸਜਿਦ ਕਿਤੇ ਵੀ ਬਣੇ, ਕਿਸੇ ਨੂੰ ਫਰਕ ਨਹੀਂ ਪੈਣਾ ਚਾਹੀਦਾ ਹਾਲਾਂਕਿ ਮਾਮਲਾ ਕੋਰਟ ਦੇ ਅਧੀਨ ਹੈ ਉਸ ਨੇ ਹੀ ਤੈਅ ਕਰਕੇ ਸਰਕਾਰ ਨੂੰ ਆਦੇਸ਼ ਦੇਣਾ ਹੈ ਉਸ ਨੂੰ ਵੀ ਸਭ ਨੂੰ ਮੰਨਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਤੁਸੀਂ ਕਿੰਨੇ ਖੁਸ਼ ਹੋ? ਤੁਹਾਡੇ ਪਿਤਾ ਜੀ ਨੇ ਵੀ ਲੰਮੀ ਲੜਾਈ ਲੜੀ, ਜਿਉਂਦੇ ਹੁੰਦੇ ਤਾਂ ਉਹ ਵੀ ਸ਼ਾਇਦ ਖੁਸ਼ ਹੁੰਦੇ?
-ਬਿਲਕੁਲ ਖੁਸ਼ ਹੁੰਦੇ! ਦਰਅਸਲ, ਉਨ੍ਹਾਂ ਅਤੇ ਮੇਰੀ ਸੋਚ ਇੱਕੋ-ਜਿਹੀ ਰਹੀ ਹੈ ਜਿਉਂਦੇ ਹੁੰਦੇ ਤਾਂ ਉਹ ਵੀ ਉਂਜ ਸੋਚਦੇ ਜਿਵੇਂ ਮੈਂ ਸੋਚ ਰਿਹਾ ਹਾਂ ਉਨ੍ਹਾਂ ਨੂੰ ਨਿਆਂ ਸਿਸਟਮ ‘ਤੇ ਅਟੁੱਟ ਵਿਸ਼ਵਾਸ ਸੀ ਮੰਦਿਰ ਮਾਮਲੇ ਨੂੰ ਉਨ੍ਹਾਂ ਨੇ ਕਦੇ ਵੀ ਉਗਰਤਾ ਨਾਲ ਨਹੀਂ ਲਿਆ ਮਸਲੇ ਨੂੰ ਉਨ੍ਹਾਂ ਨੇ ਹਮੇਸ਼ਾ ਭਾਈਚਾਰੇ ਨਾਲ ਸੁਲਝਾਉਣ ਦੀ ਵਕਾਲਤ ਕੀਤੀ ਦਰਅਸਲ, ਉਨ੍ਹਾਂ ਨੂੰ ਮੁਲਕ ਬਹੁਤ ਪਿਆਰਾ ਸੀ, ਇਸ ਲਈ ਉਨ੍ਹਾਂ ਲਈ ਮੁਲਕ ਪਹਿਲਾਂ ਸੀ, ਮੰਦਰ-ਮਸਜਿਦ ਬਾਅਦ ‘ਚ ਦੋਵਾਂ ਭਾਈਚਾਰਿਆਂ ਪ੍ਰਤੀ ਸਮਾਨਭਾਵ ਨਾਲ ਸੋਚਦੇ ਸਨ ਅੱਜ ਜਿਉਂਦੇ ਹੁੰਦੇ ਤਾਂ ਯਕੀਨਨ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਹੁੰਦੇ।
ਖ਼ਬਰਾਂ ਅਜਿਹੀਆਂ ਵੀ ਹਨ ਕਿ ਤੁਹਾਨੂੰ ਨਾ ਬੋਲਣ ਲਈ ਡਰਾਇਆ ਵੀ ਗਿਆ?
-ਹੱਦ ਹੈ, ਮੈਨੂੰ ਭਲਾ ਕੋਈ ਕਿਉਂ ਡਰਾਏਗਾ? ਪਹਾੜ ਥੋੜ੍ਹਾ ਨਾ ਟੁੱਟ ਰਿਹਾ ਹੈ ਮੇਰੇ ਉੱਪਰ ਗੋਡੇ ਟੇਕਣ ਦਾ ਸਵਾਲ ਹੀ ਨਹੀਂ! ਫ਼ਿਲਹਾਲ, ਮੇਰੇ ਬਾਰੇ ਕੋਈ ਕੀ ਸੋਚਦਾ ਹੈ ਸੋਚੇ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਜੇਕਰ ਮੈਂ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਵੀ ਡਫ਼ਲੀ ਵਜਾਉਂਦਾ ਰਿਹਾ ਤਾਂ ਚੰਗਾ ਲੱਗੇਗਾ ਕਿ? ਮੈਨੂੰ ਕੁਝ ਲੋਕਾਂ ਨੇ 8 ਨਵੰਬਰ ਤੋਂ ਬਾਅਦ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਕਿਹਾ ਕਿ ਮੁੱਖ ਪੱਖਕਾਰ ਦੇ ਤੌਰ ‘ਤੇ ਅੱਗੇ ਵੀ ਲੜਾਈ ਜਾਰੀ ਰੱਖਾਂ ਪਰ, ਮੈਂ ਆਪਣੇ ਵਿਵੇਕ ਦਾ ਇਸਤੇਮਾਲ ਕੀਤਾ ਅਤੇ ਫੈਸਲਾ ਕੀਤਾ ਕਿ ਹੁਣ ਅੱਗੇ ਕੁਝ ਨਹੀਂ? ਫੈਸਲੇ ‘ਤੇ ਜਦੋਂ ਪੂਰੇ ਮੁਲਕ ਦੀ ਮਨਜ਼ੂਰੀ ਹੈ ਤਾਂ ਮੈਂ ਅਲੱਗ ਹੋ ਕੇ ਕਿਉਂ ਬੇਸੁਰਾ ਰਾਗ ਅਲਾਪਾਂ!
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।