ਲੋਕ ਸਭਾ ਚੋਣਾ ਦੀ ਤਿਆਰੀ ‘ਚ ਸਭ ਤੋਂ ਵੱਧ ਅਧਿਆਪਕਾਂ ਦੀ ਲਗ ਰਹੀ ਐ ਡਿਊਟੀ
ਚੰਡੀਗੜ, (ਅਸ਼ਵਨੀ ਚਾਵਲਾ)| ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਸਾਲਾਨਾ ਪਰੀਖਿਆਵਾਂ ਦੀ ਤਿਆਰੀ ਕਰਵਾਉਣ ਦੀ ਥਾਂ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਘਰ-ਘਰ ਪਿੰਡ-ਪਿੰਡ ਵੋਟਾਂ ਬਣਾਉਂਦੇ ਹੋਏ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਲਗੇ ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੀ ਅਧਿਆਪਕਾਂ ਦੀ ਡਿਊਟੀ ਵੋਟਰ ਸੁਧਾਈ ਵਿੱਚ ਲਾਉਂਦੇ ਹੋਏ ਉਨਾਂ ਨੂੰ ਘਰ ਘਰ ਤੌਰ ਦਿੱਤਾ ਹੈ, ਜਿਸ ਦਾ ਖ਼ਮਿਆਜ਼ਾ ਉਨਾਂ ਵਿਦਿਆਰਥੀਆਂ ਨੂੰ ਭੁਗਤਣਾ ਪਏਗਾ, ਜਿਹੜੇ ਕਿ ਸਰਕਾਰੀ ਸਕੂਲਾਂ ਵਿੱਚ ਪੜਾਈ ਕਰਦੇ ਹੋਏ ਅੱਗੇ ਵਧਣ ਦਾ ਸੁਫਨਾ ਦੇਖ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਸਾਲ ਅਪ੍ਰੈਲ ਮਈ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਚੋਣ ਕਮਿਸ਼ਨ ਨੇ ਪੰਜਾਬ ਭਰ ਵਿੱਚ ਵੋਟਰ ਸੁਧਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਦੇ ਤਹਿਤ ਸਰਕਾਰੀ ਮੁਲਾਜ਼ਮ ਘਰ ਘਰ ਅਤੇ ਪਿੰਡ ਪਿੰਡ ਜਾਂਦੇ ਹੋਏ ਨਾ ਸਿਰਫ਼ 18 ਸਾਲ ਦੀ ਉਮਰ ਪਾਰ ਕਰਨ ਵਾਲੇ ਨੌਜਵਾਨਾ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਗੇ, ਸਗੋਂ ਚੱਲ ਵੱਸੇ ਵਿਅਕਤੀਆਂ ਦੇ ਵੋਟ ਕੱਟਣ ਦੇ ਨਾਲ ਹੀ ਸ਼ਹਿਰ ਜਾਂ ਫਿਰ ਪਿੰਡ ਛੱਡ ਕੇ ਜਾ ਚੁੱਕੇ ਲੋਕਾਂ ਦਾ ਨਾਅ ਵੀ ਵੋਟਰ ਸੂਚੀ ਤੋਂ ਹਟਾਉਣ ਦਾ ਕੰਮ ਕਰਨਗੇ। ਇਸ ਕੰਮ ਲਈ ਸਰਕਾਰੀ ਕਰਮਚਾਰੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਅਤੇ ਸਭ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦਾ ਨਾਂਅ ਲਿਖਿਆ ਹੋਇਆ ਹੈ।
ਪੰਜਾਬ ਭਰ ਦੇ ਅਧਿਆਪਕਾਂ ਦੀ ਡਿਊਟੀ ਉਸ ਸਮੇਂ ਲਗਾਈ ਜਾ ਰਹੀਂ ਹੈ, ਜਿਸ ਸਮੇਂ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਨੂੰ ਸਿਰਫ਼ ਡੇਢ ਮਹੀਨੇ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ। ਪੰਜਾਬ ਦੇ ਪ੍ਰਾਈਵੇਟ ਸਕੂਲ ਜਿਸ ਸਮੇਂ ਜਿਆਦਾ ਸਮਾਂ ਲਗਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਵਾਧੂ ਪੜਾਈ ਕਰਵਾਉਣ ਵਿੱਚ ਲਗੇ ਹੋਏ ਹਨ ਕੱਟਣ ਦੇ ਕੰਮ ਵਿੱਚ ਲੱਗਣ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ