‘ਅਧਿਆਪਕ ਦਿਵਸ’ ਮੌਕੇ ਏਡਿਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਦਿੱਤਾ ਧਰਨਾ

Ludhiana News
‘ਅਧਿਆਪਕ ਦਿਵਸ’ ਮੌਕੇ ਏਡਿਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਦਿੱਤਾ ਧਰਨਾ

ਸੂਬਾ ਸਰਕਾਰ ਦੀ ਉੱਚ ਸਿੱਖਿਆ ਦੀ ਅਣਦੇਖੀ ਖਿਲਾਫ ਪ੍ਰਗਟਾਇਆ ਰੋਸ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਦੇ ਸੱਦੇ ’ਤੇ ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਦੇ 136 ਏਡਿਡ ਕਾਲਜਾਂ ’ਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਧਰਨਾ ਦਿੱਤਾ। ਧਰਨੇ ਦੌਰਾਨ 2 ਪੀਰੀਅਡ ਮਿਸ ਕਰਕੇ ਸੂਬਾ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਅਣਦੇਖੀ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ ਕਿ ਅੱਜ ‘ਅਧਿਆਪਕ ਦਿਵਸ’ ’ਤੇ ਉਨ੍ਹਾਂ ਨੂੰ ਇਹ ਦੱਸਦਿਆ ਨਮੋਸ਼ੀ ਹੋ ਰਹੀ ਹੈ ਕਿ ਸੂਬਾ ਸਰਕਾਰ ਪੰਜਾਬ ਦੀ ਉੱਚ ਸਿੱਖਿਆ ਨੂੰ ਖਤਮ ਕਰਨ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਂਦਿਆਂ ਹੀ 5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 7ਵੇਂ ਪੇ ਸਕੇਲ ਨੂੰ ਲਾਗੂ ਕਰਨ ਦੀ ਘੋਸ਼ਣਾ ਕੀਤੀ ਸੀ ਪਰ ‘ਰਾਤ ਗਈ ਬਾਤ ਗਈ’ ਕਹਾਵਤ ਮੁਤਾਬਕ ਮੁੱਖ ਮੰਤਰੀ ਆਪਣੇ ਵੱਲੋਂ ਕੀਤੀ ਗਈ। Ludhiana News

Read This : Ludhiana News : ਜਬਰ ਜਿਨਾਹ ਪੀੜਤਾ ਨੇ ਕਮਿਸ਼ਨਰ ਪੁਲਿਸ ਦੇ ਬੂਹੇ ਲਾਇਆ ਧਰਨਾ

ਘੋਸ਼ਣਾ ਨੂੰ ਵਿਸਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡੀਪੀਆਈ ਦਫਤਰ ਕਾਲਜਾਂ ਦੀ ਕਾਰਗੁਜ਼ਾਰੀ ’ਤੇ ਵੀ ਇੱਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਜਿੱਥੇ ਟੇਬਲਾਂ ’ਤੇ ਉਨ੍ਹਾਂ ਦੁਆਰਾ ਭੇਜੀਆਂ ਫਾਈਲਾਂ ਸਾਲਾਂ ਬੱਧੀ ਧੂੜ ਚੱਟਦੀਆਂ ਰਹਿੰਦੀਆਂ ਹਨ ਪਰ ਪਾਸ ਨਹੀਂ ਕੀਤੀਆਂ ਜਾਂਦੀਆਂ। ਇਸ ਬਾਬਤ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਗਈ ਪਰ ਕੋਈ ਹੱਲ ਨਹੀਂ ਨਿੱਕਲਿਆ। ਪੰਜਾਬ ਯੂਨੀਵਰਸਿਟੀ ਏਰੀਆ ਸੈਕਟਰੀ ਡਾ. ਰਮਨ ਸ਼ਰਮਾ ਤੇ ਯੂਨੀਅਨ ਦੇ ਕਾਜਕਾਰੀ ਮੈਂਬਰ ਡਾਕਟਰ ਵਰੁਣ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਏਡਿਡ ਕਾਲਜਾਂ ’ਚ 1925 ਪੋਸ਼ਟਾਂ ਭਰੀਆਂ ਸਨ ਪਰ ਇੰਨਾਂ ਗ੍ਰਾਂਟ ਇਨ ਏਡ ਪੋਸਟਾਂ ਦੀ ਗ੍ਰਾਂਟ 95 ਪ੍ਰਤੀਸ਼ਤ ਤੋਂ ਘਟਾ ਕੇ 85 ਪ੍ਰਤੀਸ਼ਤ ਕਰ ਦਿੱਤੀ। ਜਿਸਦਾ ਪ੍ਰਭਾਵ ਕਾਲਜਾਂ ’ਤੇ ਵਿੱਤੀ ਬੋਝ ਦੇ ਰੂਪ ਵਿੱਚ ਪਿਆ। Ludhiana News

ਜਿਸ ਕਾਰਨ ਕਾਲਜਾਂ ’ਚ ਅਧਿਆਪਕਾਂ ਨੂੰ ਤਨਖਾਹ ਦੇਣਾ ਵੀ ਮੁਸ਼ਕਿਲ ਹੋ ਗਿਆ। ਆਗੂਆਂ ਮੰਗ ਕੀਤੀ ਕਿ ਪਿ੍ਰੰਸੀਪਲ ਦੀ ਨਵੀਂ ਭਰਤੀ ਦੀ ਉਮਰ ਸੀਮਾ ਦੇ ਫੈਸਲੇ ’ਤੇ ਸਰਕਾਰ ਮੁੜ ਵਿਚਾਰ ਕਰੇ, 95 ਪ੍ਰਤੀਸ਼ਤ ਗ੍ਰਾਂਟ ਮੁੜ ਬਹਾਲ ਕੀਤੀ ਜਾਵੇ, ਖਾਲੀ ਪੋਸਟਾਂ ਜਲਦੀ ਤੋ ਜਲਦੀ ਭਰੀਆਂ ਜਾਣ। ਇਸ ਤੋਂ ਇਲਾਵਾ ਆਗੂਆਂ ਨੇ ਡੀਪੀਆਈ ਦਫਤਰਾਂ ਦੇ ਅਧਿਕਾਰੀ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਨਸ਼ੀਹਤ ਦਿੱਤੀ। ਅਜਿਹਾ ਨਾ ਹੋਣ ਦੀ ਸ਼ੂਰਤ ’ਚ ਆਗੂਆਂ ਨੇ ਸੰਘਰਸ਼ ਵਿੱਢਣ ਦੀ ਚੇਤਾਵਨੀ ਵੀ ਦਿੱਤੀ। Ludhiana News